ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਦਾ ਦਫ਼ਤਰ

ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਦੇ ਦਫ਼ਤਰ ਵੱਲੋਂ ‘ਆਤਮਨਿਰਭਰ ਕ੍ਰਿਸ਼ੀ ਐਪ’ ਲਾਂਚ

Posted On: 29 JUN 2021 5:17PM by PIB Chandigarh

ਸਰਕਾਰ ਦੇ ਵਿਭਿੰਨ ਵਿਭਾਗਾਂ ਵੱਲੋਂ ਬਹੁਤ ਹੀ ਧਿਆਨਪੂਰਬਕ ਤਿਆਰ ਕੀਤਾ ਜਾਣਕਾਰੀ ਦਾ ਖ਼ਜ਼ਾਨਾ ਮੌਜੂਦ ਹੈ, ਜੋ ਵਿਭਿੰਨ ਮੰਚਾਂ ਉੱਤੇ ਕਿਸਾਨਾਂ ਲਈ ਬੇਹੱਦ ਵਾਜਬ ਹੋ ਹੀ ਸਕਦਾ ਹੈ ਤੇ ਆਮ ਤੌਰ ਉੱਤੇ ਇਹ ਜਾਣਕਾਰੀ ਉਨ੍ਹਾਂ ਨੂੰ ਸਮਝ ਨਹੀਂ ਆਉਂਦੀ। ਇੱਕ ਰਾਸ਼ਟਰੀ ਡਿਜੀਟਲ ਮੰਚ ‘ਕਿਸਾਨ ਮਿੱਤਰ’ (KisanMitr) ਜੋ ਕਿਸਾਨਾਂ ਲਈ ਹੈ, ਇਸੇ ਪਾੜੇ ਨੂੰ ਪੂਰਨ ਉੱਤੇ ਆਪਣਾ ਧਿਆਨ ਕੇਂਦ੍ਰਿਤ ਕਰਦਾ ਹੈ ਤੇ ਇਸ ਲਈ ਉਹ ਭਾਰਤੀ ਮੌਸਮ ਵਿਭਾਗ (IMD),ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ – ISRO), ਨੈਸ਼ਨਲ ਵਾਟਰ ਇਨਫ਼ਾਰਮੈਟਿਕਸ ਸੈਂਟਰ (NWIC) ਅਤੇ ਅਜਿਹੇ ਹੋਰ ਵਿਭਿੰਨ ਸਰਕਾਰੀ ਮੰਤਰਾਲਿਆਂ/ਵਿਭਾਗਾਂ ਦਾ ਡਾਟਾ ਇੱਕ ਥਾਂ ਇਕੱਠਾ ਕਰਦਾ ਹੈ ਤੇ ‘ਆਤਮਨਿਰਭਰ ਕ੍ਰਿਸ਼ੀ ਐਪ’ ਰਾਹੀਂ ਇਹ ਸਾਰੀ ਜਾਣਕਾਰੀ ਕਿਸਾਨਾਂ ਨੂੰ ਉਪਲਬਧ ਕਰਵਾਉਂਦਾ ਹੈ।

ਇਸ ਐਪ ਨੂੰ ਲਾਂਚ ਕਰਨ ਦੌਰਾਨ ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਪ੍ਰੋ. ਕੇ. ਵਿਜੇ ਰਾਘਵਨ ਨੇ ਕਿਹਾ,‘ਭਾਰਤ ਸਰਕਾਰ ਨੇ ਸਥਾਨਕ ਮੈਨੂਫ਼ੈਕਚਰਿੰਗ, ਬਾਜ਼ਾਰ ਤੇ ਸਪਲਾਈ ਲੜੀ ਅਤੇ ਮਹਾਮਾਰੀ ਦੌਰਾਨ ਕਾਫ਼ੀ ਜ਼ਿਆਦਾ ਪ੍ਰਭਾਵਿਤ ਹੋਏ ਦੋ ਵਰਗਾਂ ਕਿਸਾਨਾਂ ਤੇ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਲਈ ਇੱਕ ਮਜ਼ਬੂਤ ਪ੍ਰਣਾਲੀ ਕਾਇਮ ਕਰਨ ਵਾਸਤੇ ਅਣਥੱਕ ਮਿਹਨਤ ਨਾਲ ਕੰਮ ਕੀਤਾ ਹੈ। ‘ਕਿਸਾਨ–ਮਿੱਤਰ’ ਪਹਿਲਕਦਮੀ ਦੀ ‘ਆਤਮਨਿਰਭਰ ਕ੍ਰਿਸ਼ੀ ਐਪ’ ਨਾਲ ਕਿਸਾਨਾਂ ਨੂੰ IMD, ISRO, ICAR ਅਤੇ CGWA ਜਿਹੇ ਸਾਡੇ ਖੋਜ ਸੰਗਠਨਾਂ ਰਾਹੀਂ ਤਿਆਰ ਕੀਤੀ ਪ੍ਰਮਾਣਿਤ ਜਾਣਕਾਰੀ ਆਪਣੇ ਹੱਥਾਂ ਵਿੱਚ ਮਿਲੇਗੀ। ਫ਼ਸਲਾਂ ਦੀ ਪੱਧਤੀ, ਛੋਟੇ ਕਿਸਾਨਾਂ ਦੇ ਖੇਤਾਂ ਵਿੱਚ ਮਸ਼ੀਨੀਕਰਣ ਜਾਂ ਨਾੜ/ਪਰਾਲ਼ੀ ਸਾੜਦੇ ਸਮੇਂ ਕਿਸਾਨ ਇਸ ਜਾਣਕਾਰੀ ਦੀ ਜਦੋਂ ਵਰਤੋਂ ਕਰਨਗੇ, ਤਾਂ ਇਹ ਯਕੀਨੀ ਹੋਵੇਗਾ ਕਿ ਉਨ੍ਹਾਂ ਨੇ ਆਪਣੇ ਫ਼ੈਸਲੇ ਜਲ ਤੇ ਵਾਤਾਵਰਣ ਦੀ ਟਿਕਾਊਯੋਗਤਾ ਦੇ ਮਹੱਤਵ ਤੇ ਸਰੋਤਾਂ ਦੀ ਸੂਝਬੂਝ ਨਾਲ ਵਰਤੋਂ ਨੂੰ ਧਿਆਨ ’ਚ ਰੱਖਦਿਆਂ ਲਏ ਹਨ। ਇੱਕ ਬੇਸਿਕ ਫ਼ੋਨ ਵਿੱਚ ਐਪ ’ਚ ਕਿਸਾਨਾਂ ਦੇ ਸਮਝ ਆਉਣ ਵਾਲੀ ਭਾਸ਼ਾ ਵਿੱਚ ਉਪਲਬਧ ਜਾਣਕਾਰੀ ਨਾਲ ਵੀ ਫ਼ੈਸਲਾ ਲੈਣ ਦੀ ਪ੍ਰਕਿਰਿਆ ਦੌਰਾਨ ਸਮਾਵੇਸ਼ ਵਧੇਗਾ।’

ਇਹ ‘ਆਤਮਨਿਰਭਰ ਕ੍ਰਿਸ਼ੀ ਐਪ’ ਕਿਸਾਨਾਂ ਲਈ ਇਸ ਵਾਸਤੇ ਤਿਆਰ ਕੀਤੀ ਗਈ ਸੀ ਕਿ ਤਾਂ ਜੋ ਖੇਤੀਬਾੜੀ ਸੰਬੰਧੀ ਮੁਕੰਮਲ ਗਿਆਨ ਹਾਸਲ ਕਰ ਕੇ ਅਤੇ ਮੌਸਮ ਬਾਰੇ ਅਗਾਊਂ ਚੌਕਸ ਹੋ ਕੇ ਕੋਈ ਕਾਰਵਾਈ ਕਰ ਸਕਣ। ਭੂਮੀ, ਭੂਮੀ ਦੀ ਸਿਹਤ, ਨਮੀ, ਮੌਸਮ ਤੇ ਧਰਤੀ ਹੇਠਲੇ ਪਾਣੀ ਦਾ ਪੱਧਰ ਦੀ ਕਿਸਮ ਨਾਲ ਸਬੰਧਤ ਡਾਟਾ ਇੱਕ ਥਾਂ ਇਕੱਠਾ ਕੀਤਾ ਗਿਆ ਤੇ ਫ਼ਸਲਾਂ ਦੀ ਚੋਣ, ਖਾਦਾਂ ਦੀ ਜ਼ਰੂਰਤ ਤੇ ਹਰੇਕ ਖੇਤ ਪੱਧਰ ਦੇ ਹਿਸਾਬ ਨਾਲ ਕਿਸਾਨ ਲਈ ਪਾਣੀ ਦੀਆਂ ਜ਼ਰੂਰਤਾਂ ਨਾਲ ਸੰਬੰਧਿਤ ਨਿਜੀਕ੍ਰਿਤ ਸੂਝਬੂਝ ਤਿਆਰ ਕਰਨ ਲਈ ਮੁੱਲਾਂਕਣ ਕੀਤਾ ਗਿਆ।

ਇਸ ਐਪ ਵਿੱਚ 5 ਪੜਾਵਾਂ ਦੀ ਦੂਰ–ਦ੍ਰਿਸ਼ਟੀ ਦਾ ਖ਼ਿਆਲ ਰੱਖਿਆ ਗਿਆ ਸੀ:

  1. ਡਾਟਾ ਐਗ੍ਰੀਗੇਸ਼ਨ

  2. ਕੇਂਦਰੀਕ੍ਰਿਤ ਸੂਝਬੂਝ ਤਿਆਰ ਕਰਨਾ

  3. ਸਥਾਨਕ ਮਾਹਿਰਾਂ (KVK) ਦੀ ਸਹਾਇਤਾ ਨਾਲ ਗੱਲਬਾਤ ਤੇ ਅੰਤਰ–ਦ੍ਰਿਸ਼ਟੀ ਯੋਗ ਬਣਾਈ

  4. ਮਸ਼ੀਨ ਸਿਖਲਾਈ ਨਤੀਜੇ ਕੱਢੇ

  5. ਨਿਰੰਤਰ ਸੁਧਾਰ

ਇਸ ਐਪ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ:

  1. ਇਹ ਡਾਟਾ ਕਿਸਾਨਾਂ ਦੇ ਸਮਝ ਆਉਣ ਯੋਗ ਬਣਾਇਆ ਗਿਆ ਹੈ ਤੇ ਇਸ ਲਈ ਭਾਸ਼ਾ ਦਾ ਸਰਲੀਕਰਣ ਕੀਤਾ ਗਿਆ ਹੈ। ਇਹ ਐਪ ਵੀ 12 ਭਾਸ਼ਾਵਾਂ ਵਿੱਚ ਉਪਲਬਧ ਹੈ।

  2. ਇਸ ਐਪ ਦੇ ਐਂਡ੍ਰਾੱਇਡ ਅਤੇ ਵਿੰਡੋਜ਼ ਸੰਸਕਰਣ ‘ਗੂਗਲ ਪਲੇਅ ਸਟੋਰ’ ਉੱਤੇ ਉਪਲਬਧ ਹਨ ਅਤੇ ਕਿਸਾਨਾਂ, ਸਟਾਰਟ–ਅੱਪਸ, ਕਿਸਾਨ ਵਿਕਾਸ ਕੇਂਦਰਾਂ (KVKs), ਸਵੈ–ਸਹਾਇਤਾ ਸਮੂਹਾਂ (SHGs) ਜਾਂ ਗ਼ੈਰ–ਸਰਕਾਰੀ ਸੰਗਠਨਾਂ (NGOs) ਦੀ ਮੁਫ਼ਤ ਵਰਤੋਂ ਲਈ ਹਨ।

  3. ਦੇਸ਼ ਦੇ ਦੂਰ–ਦੁਰਾਡੇ ਦੇ ਇਲਾਕਿਆਂ ਵਿੱਚ ਕਨੈਕਟੀਵਿਟੀ ਦੇ ਮਾਮਲਿਆਂ ਉੱਤੇ ਵਿਚਾਰ ਕਰਦਿਆਂ ਇਹ ਐਪ ਘੱਟ ਤੋਂ ਘੱਟ ਬੈਂਡਵਿਡਥ ਉੱਤੇ ਕੰਮ ਕਰਨ ਲਈ ਤਿਆਰ ਕੀਤੀ ਗਈ ਹੈ।

  4. ਇਹ ਐਪ ਕਿਸਾਨ ਦੀ ਕੋਈ ਜਾਣਕਾਰੀ ਇਕੱਠੀ ਨਹੀਂ ਕਰਦੀ। ਇਹ ਖੇਤ ਦੀ ਭੂ–ਸਥਿਤੀ ਉੱਤੇ ਨਿਰਭਰ ਕਰਦੀ ਹੈ ਤੇ ਉਸੇ ਹਿਸਾਬ ਨਾਲ ਵਾਜਬ ਡਾਟਾ (ਵੇਖੋ ਚਿੱਤਰ) ਮੁਹੱਈਆ ਕਰਵਾਉਂਦੀ ਹੈ। ਕਿਸੇ ਹੋਰ ਜਗ੍ਹਾ ਬਾਰੇ ਵਾਜਬ ਡਾਟਾ ਉਸ ਇਲਾਕੇ ਦਾ ਪਿੰਨਕੋਡ (PINCODE) ਦਰਜ ਕਰ ਕੇ ਇਕੱਠਾ ਕੀਤਾ ਜਾ ਸਕਦਾ ਹੈ। ਇਸ ਵਿਡੀਓ ਵਿੱਚ ਪ੍ਰਦਰਸ਼ਨ ਵੇਖੋ ਤੇ ‘ਆਤਮਨਿਰਭਰ ਕ੍ਰਿਸ਼ੀ ਐਪ’ ਬਾਰੇ ਹੋਰ ਜਾਣਕਾਰੀ ਲਵੋ: https://www.youtube.com/watch?v=yF2oITP1M8A

ਇਸ ਲਾਈਵ ਸਟੇਜ 1 ਵਿੱਚ, ‘ਆਤਮਨਿਰਭਰ ਕ੍ਰਿਸ਼ੀ ਐਪ’ ਕਿਸਾਨ ਤੇ ਉਸ ਦੇ ਖੇਤ ਲਈ ਭਾਰਤ ਸਰਕਾਰ ਦੀਆਂ ਵਿਭਿੰਨ ਏਜੰਸੀਆਂ ਅਤੇ ਵਿਭਾਗਾਂ ਤੋਂ ਵਾਜਬ ਡਾਟਾ ਮੁਹੱਈਆ ਕਰਵਾਉਂਦੀ ਹੈ (ਟੇਬਲ 1)।

ਟੇਬਲ 1: ‘ਆਤਮਨਿਰਭਰ ਕ੍ਰਿਸ਼ੀ ਐਪ’ ਉੱਤੇ ਉਪਲਬਧ ਡਾਟਾ ਦੇ ਵਰਗ ਅਤੇ ਸਰਕਾਰੀ ਮੰਤਰਾਲਾ/ਵਿਭਾਗ ਜੋ ਡਾਟਾ ਦਾ ਸਰੋਤ ਹੈ।

ਡਾਟਾ

ਸਰੋਤ

ਮੌਸਮ ਅਤੇ ਮੌਸਮ–ਆਧਾਰਤ ਜਾਣਕਾਰੀ

ਭਾਰਤੀ ਮੌਸਮ ਵਿਭਾਗ (IMD)

ਭੂਮੀ ਸਤ੍ਹਾ, ਸਬਜ਼ੀਆਂ ਦੀ ਕਾਸ਼ਤ ਬਾਰੇ ਸੂਚਕ–ਅੰਕ ਤੇ ਫ਼ਸਲਾਂ ਬਾਰੇ ਜਾਣਕਾਰੀ

ਭਾਰਤੀ ਪੁਲਾੜ ਖੋਜ ਸੰਗਠਨ (ISRO)

ਮਿੱਟੀ ਦੀ ਕਿਸਮ ਤੇ ਮਿੱਟੀ ਦੀ ਸਿਹਤ

ਖੇਤੀ ਸਹਿਯੋਗ ਤੇ ਕਿਸਾਨ ਭਲਾਈ ਵਿਭਾਗ (DACFW) ਅਤੇ

ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ (ICAR)

ਧਰਤੀ ਦੀ ਸਤ੍ਹਾ ਉੱਤੇ ਮੌਜੂਦ ਪਾਣੀ (ਦਰਿਆ/ਜਲ–ਭੰਡਾਰ/ਨਹਿਰ) ਅਤੇ ਧਰਤੀ ਹੇਠਲਾ ਪਾਣੀ

ਨੈਸ਼ਨਲ ਵਾਟਰ ਇਨਫ਼ਾਰਮੈਟਿਕਸ ਸੈਂਟਰ (NWIC) 

ਜਿਸ ਵਿੱਚ ਕੇਂਦਰੀ ਭੂ–ਜਲ ਬੋਰਡ (CGWA) ਸ਼ਾਮਲ ਹੈ

 

ਇਸ ਐਪ ਨੂੰ ਲਾਂਚ ਕਰਨ ਦੀ ਸ਼ਲਾਘਾ ਡਾ. ਯੂ.ਐੱਸ. ਅਵਸਥੀ, ਐੱਮਡੀ ਅਤੇ ਸੀਈਓ, ‘ਇੰਡੀਅਨ ਫ਼ਾਰਮਰਜ਼ ਫ਼ਰਟੀਲਾਈਜ਼ਰਜ਼ ਕੋਆਪ੍ਰੇਟਿਵ’ (IFFCO) ਵੱਲੋਂ ਕੀਤੀ ਗਈ। ਉਨ੍ਹਾਂ ਕਿਹਾ, ‘ਆਤਮਨਿਰਭਰ ਕ੍ਰਿਸ਼ੀ ਐਪ’ ਭਾਰਤ ਸਰਕਾਰ ਦੀ ਇੱਕ ਮਹਾਨ ਪਹਿਲਕਦਮੀ ਹੈ, ਜੋ ਕਿਸਾਨਾਂ ਨੂੰ ਡਿਜੀਟਲ ਤਰੀਕੇ ਨਾਲ ਅਤੇ ਉਸੇ ਲੋੜੀਂਦੇ ਸਮੇਂ ਲਾਹੇਵੰਦ ਤੇ ਵਾਜਬ ਜਾਣਕਾਰੀ ਮੁਹੱਈਆ ਕਰਵਾਉਂਦੀ ਹੈ।’

ਇਸ ਐਪ ਅਤੇ ‘ਕਿਸਾਨ–ਮਿੱਤਰ’ (KisanMitr) ਦੇ ਵਿਕਾਸ ਕਰਨ ਵਾਲੀਆਂ ਪ੍ਰਮੁੱਖ ਧਿਰਾਂ ਵਿੱਚੋਂ ਇੱਕ ‘ਇੰਡੀਅਨ ਸੈਂਟਰ ਫ਼ਾਰ ਸੋਸ਼ਲ ਟ੍ਰਾਂਸਫ਼ਾਰਮੇਸ਼ਨ’ (ਇੰਡੀਅਨ ਸੀਐੱਸਟੀ – ICST) ਦੇ ਬਾਨੀ ਟ੍ਰੱਸਟੀ ਰਾਜਾ ਸੀਵਾਨ ਨੇ ਕਿਹਾ, ‘ਡਿਜੀਟਲ ਪਰਿਵਰਤਨ ਲਿਆਉਣ ਵਿੱਚ ‘ਇੰਡੀਅਨ CST’ ਆਪਣੀ ਭੂਮਿਕਾ ਨਿਭਾ ਕੇ ਖ਼ੁਸ਼ ਹੈ ਅਤੇ CSIR ਫ਼ੋਰਥ ਪੈਰਾਈਡਮ ਇੰਸਟੀਟਿਊਟ (CSIR 4PI), ਬੈਂਗਲੁਰੂ ਦੀ ਮੇਜ਼ਬਾਨੀ ’ਚ ਇਹ ‘ਨੈਸ਼ਨਲ ਡਿਜੀਟਲ ਰੀਪੋਜ਼ਿਟਰੀ’ (ਰਾਸ਼ਟਰੀ ਡਿਜੀਟਲ ਭੰਡਾਰ) ਰਾਹੀਂ ਸ਼ਾਨਦਾਰ ਸੱਭਿਆਚਾਰ ਦਾ ਪਾਸਾਰ ਕਰ ਰਿਹਾ ਹੈ।’ ‘ਕਿਸਾਨ–ਮਿੱਤਰ’ (KisanMitr) ਨੂੰ ਬੈਂਗਲੁਰੂ ਸਥਿਤ ਜਨਤਕ ਚੈਰਿਟੇਬਲ ਟ੍ਰੱਸਟ ‘ਇੰਡੀਅਨ ਸੈਂਟਰ ਫ਼ਾਰ ਸੋਸ਼ਲ ਟ੍ਰਾਸਫ਼ਾਰਮੇਸ਼ਨ’ ਨੇ ਵਿਕਸਤ ਕੀਤਾ ਹੈ। ICST ਦਾ ਮੰਚ epashuhaat (ਈ–ਪਸ਼ੂ–ਹਾਟ); ਦੇਸੀ ਦੁਧਾਰੂ ਪਸ਼ੂਆਂ ਦੇ ਸੁਧਾਰ ਲਈ 26 ਨਵੰਬਰ, 2020 ਨੂੰ ਲਾਂਚ ਕੀਤਾ ਗਿਆ ਸੀ ਅਤੇ ‘ਕਿਸਾਨ–ਮਿੱਤਰ’ ਨੂੰ ਸਿਰਜਣ ਲਈ ਇਸ ਨੂੰ ਮੁੜ–ਉਦੇਸ਼ਿਤ ਕੀਤਾ ਗਿਆ ਸੀ।

ਭਾਰਤ ’ਚ ‘ਕ੍ਰਿਸ਼ੀ ਵਿਗਿਆਨ ਕੇਂਦਰਾਂ’ (KVKs) ਲਈ ਇਸ ਐਪ ਦੇ ਅਰਥ ਬਾਰੇ ਜਾਣਕਾਰੀ ਦਿੰਦਿਆਂ ਆਈਸੀਏਆਰ (ICAR) ਦੇ ਡਿਪਟੀ ਡਾਇਰੈਕਟਰ ਜਨਰਲ ਡਾ. ਏ.ਕੇ. ਸਿੰਘ ਨੇ ਕਿਹਾ, ‘ਭੂਮੀ ਦੀ ਸਿਹਤ, ਧਰਤੀ ਹੇਠਲੇ ਪਾਣੀ ਦੇ ਪੱਧਰ ਅਤੇ ਮੌਸਮ ਬਾਰੇ ਡਾਟਾ ਇੱਕ ਥਾਂ ਇਕੱਠਾ ਕਰ ਕੇ ‘ਆਤਮਨਿਰਭਰ ਕ੍ਰਿਸ਼ੀ ਐਪ’ ਕਿਸਾਨ ਵਿਕਾਸ ਕੇਂਦਰਾਂ ਨੂੰ ਕਿਸਾਨਾਂ ਨਾਲ ਖ਼ਾਸ ਤੌਰ ’ਤੇ ਮੌਜੂਦਾ ਜ਼ਮੀਨੀ ਹਕੀਕਤਾਂ ਅਨੁਸਾਰ ਗੱਲਬਾਤ ਕਰਨ ਦੀ ਸੁਵਿਧਾ ਦੇਵੇਗੀ। ਕਿਸਾਨ ਵਿਕਾਸ ਕੇਂਦਰ ਵੀ  ਕਿਸਾਨਾਂ ਨਾਲ ਗੱਲਬਾਤ ਕਰਦੇ ਸਮੇਂ ਆਪਣੇ ਇਲਾਕੇ ਦੀਆਂ ਮੌਜੂਦਾ ਫ਼ਸਲੀ ਪ੍ਰਣਾਲੀਆਂ ਤੇ ਐਗ੍ਰੌਨੌਮਿਕ ਅਭਿਆਸਾਂ ਬਾਰੇ ਆਪਣੇ ਕੋਲ ਉਪਲਬਧ ਜਾਣਕਾਰੀ ਸੰਗਠਤ ਕਰ ਸਕਦੇ ਹਨ।’

‘ਟੈੱਕ ਮਹਿੰਦਰਾ ਮੇਕਰਜ਼ ਲੈਬ’ ਦੀ ਟੀਮ ਨੇ ‘ਆਤਮਨਿਰਭਰ ਕ੍ਰਿਸ਼ੀ ਐਪ’ ਦੇ ਡਿਜ਼ਾਇਨ ਦੇ ਨਾਲ–ਨਾਲ ਇਸ ਨੂੰ ਤਿਆਰ ਕੀਤਾ ਹੈ। ਟੈੱਕ ਮਹਿੰਦਰਾ ਮੇਕਰਜ਼ ਲੈਬ ਦੇ ਗਲੋਬਲ ਮੁਖੀ ਨਿਖਿਲ ਮਲਹੋਤਰਾ ਨੇ ਕਿਹਾ, ‘ਟੈੱਕ ਮਹਿੰਦਰਾ ਲਈ ਐਗ੍ਰੀਟੈੱਕ ਇੱਕ ਅਜਿਹਾ ਅਹਿਮ ਖੇਤਰ ਹੈ, ਜਿਸ ਉੱਤੇ ਧਿਆਨ ਕੇਂਦ੍ਰਿਤ ਕੀਤਾ ਜਾ ਸਕਦਾ ਹੈ ਤੇ ਡਿਜੀਟਲ ਪਰਿਵਰਤਨ ਦੇ ਪ੍ਰਮੁੱਖ ਪ੍ਰਦਾਤਾ ਵਜੋਂ, ਅਸੀਂ ਡਿਜੀਟਲ ਟੂਲਜ਼ ਤੇ ਟੈਕਨੋਲੋਜੀਸ ਦੀ ਪ੍ਰਭਾਵਸ਼ਾਲੀ ਵਰਤੋਂ ਉੱਤੇ ਧਿਆਨ ਕੇਂਦ੍ਰਿਤ ਕਰਦੇ ਹਾਂ, ਤਾਂ ਜੋ ਭਾਰਤ ’ਚ ਉਪਜੀਵਿਕਾ ਦੇ ਸਭ ਤੋਂ ਵੱਡੇ ਸਾਧਨ ਖੇਤੀਬਾੜੀ ਖੇਤਰ ਦੀ ਉਤਪਾਦਕਤਾ ਵਿੱਚ ਸਾਡੇ NXT.NOW ਚਾਰਟਰ ਦੀ ਤਰਜ਼ ਉੱਤੇ ਸੁਧਾਰ ਲਿਆਂਦਾ ਜਾ ਸਕੇ, ਅਸੀਂ ਇਸ ਜਾਣਕਾਰੀ–ਭਰਪੂਰ ਐਪ ਨੂੰ ਕਿਸਾਨਾਂ ਲਈ ਵਰਤੋਂ ਵਿੱਚ ਆਸਾਨ ਬਣਾਉਣ ਲਈ ਖੋਜ ਤੇ ਨਵੀਨਤਾ ਵਿੱਚ ਵਾਧਾ ਕਰ ਰਹੇ ਹਾਂ; ਤਾਂ ਜੋ ਉਨ੍ਹਾਂ ਨੂੰ ਸਸ਼ੱਕਤ ਬਣਾਇਆ ਜਾ ਸਕੇ ਅਤੇ ਉਹ ਭਾਰਤ ਦੇ ਡਿਜੀਟਲ ਵਿਕਾਸ ਦੀ ਕਹਾਣੀ ਦੀ ਪਟਕਥਾ ਲਿਖਣ ਵਿੱਚ ਯੋਗਦਾਨ ਪਾ ਸਕਣ।’ 

***

ਡੀਐੱਸ



(Release ID: 1731555) Visitor Counter : 242