ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਅਧਿਐਨ ਦੇ ਅਨੁਸਾਰ ਜੰਗਲ ਦੀ ਅੱਗ ਦਾ ਬੱਦਲ ਫਟਣ ਦੀ ਘਟਨਾ ਦੇ ਨਾਲ ਸੰਬੰਧ ਦਾ ਸੰਕੇਤ

Posted On: 29 JUN 2021 6:00PM by PIB Chandigarh

ਹਿਮਾਲਿਆ ਦੀ ਤਲਹਟੀ ਵਿਚ ਬੱਦਲ ਫਟਣ ਦੀ ਘਟਨਾ ਕਰ ਕੇ ਜਿਸ ਤਰ੍ਹਾਂ ਨਾਲ ਜੀਵਨ ਪ੍ਰਭਾਵਿਤ ਹੋ ਰਿਹਾ ਹੈ, ਕੀ ਇਹ ਜੰਗਲਾਂ ਦੀ ਅੱਗ ਨਾਲ ਜੁੜਿਆ ਹੋਇਆ ਹੈ?

ਹਾਲ ਹੀ ਦੇ ਇੱਕ ਅਧਿਐਨ ਵਿੱਚ ਛੋਟੇ ਕਣਾਂ ਦੇ ਬਨਣ ਦੇ ਵਿੱਚ ਇੱਕ ਸੰਬੰਧ ਪਾਇਆ ਗਿਆ ਹੈ, ਇੱਕ ਬੱਦਲ ਦੀ ਛੋਟੀ ਬੂੰਦ ਦਾ ਆਕਾਰ ਜਿਸ ਉੱਤੇ ਪਾਣੀ ਦੀ ਭਾਫ਼ ਸੰਘਣੀ ਹੋ ਕੇ ਬੱਦਲਾਂ ਦਾ ਨਿਰਮਾਣ ਕਰਦੀ ਹੈ ਅਤੇ ਜੰਗਲ ਦੀ ਅੱਗ ਉਤਪੰਨ ਹੁੰਦੀ ਹੈ। ਕਲਾਊਡ ਕੰਡੈਨਸੇਸ਼ਨ ਨਿਊਕਲੀਅਰ (ਸੀਸੀਐੱਨਐੱਸ) ਨਾਮਕ ਅਜਿਹੇ ਕਣਾਂ ਦੀ ਮਾਤਰਾ ਪਾਈ ਗਈ ਹੈ ਜਿਨ੍ਹਾਂ ਦਾ ਜੰਗਲ ਦੀ ਅੱਗ ਦੀਆਂ ਘਟਨਾਵਾਂ ਨਾਲ ਡੂੰਘਾ ਸੰਬੰਧ ਹਨ।

ਹੇਮਵਤੀ ਨੰਦਨ ਬਹੁਗੁਣਾ (ਐੱਚਐੱਨਬੀ) ਗੜ੍ਹਵਾਲ ਯੂਨੀਵਰਸਿਟੀ ਅਤੇ ਆਈਆਈਟੀ ਕਾਨਪੁਰ ਦੇ ਵਿਗਿਆਨੀਆਂ ਨੇ ਸੰਯੁਕਤ ਰੂਪ ਨਾਲ ਕਲਾਊਡ ਕੰਡੈਨਸੇਸ਼ਨ ਨਿਊਕਲੀਅਰ ਦੀ ਕਾਰਜਸ਼ੀਲਤਾ ਨੂੰ ਮਾਪਿਆ। ਵਿਗਿਆਨੀਆਂ ਨੇ ਪਹਿਲੀ ਵਾਰ ਮੱਧ ਹਿਮਾਲਯ ਦੇ ਈਕੋਸਿਸਟਮ ਦੇ ਰੂਪ ਨਾਲ ਸੰਵੇਦਨਸ਼ੀਲ ਖੇਤਰਾਂ ਵਿੱਚ ਮੌਸਮ ਦੀ ਵੱਖ-ਵੱਖ ਸਥਿਤੀ ਦੇ ਪ੍ਰਭਾਵ ਵਿੱਚ ਵਧੇਰੇ ਉਚਾਈ ਵਾਲੇ ਬੱਦਲਾਂ ਦੇ ਨਿਰਮਾਣ ਅਤੇ ਸਥਾਨਕ ਮੌਸਮ ਦੀ ਘਟਨਾ ਦੀ ਜਟਿਲਤਾ ‘ਤੇ ਇਸ ਦੇ ਪ੍ਰਭਾਵ ਦਾ ਅਧਿਐਨ ਕੀਤਾ।

ਹੇਮਵਤੀ ਨੰਦਨ ਬਹੁਗੁਣਾ (ਐੱਚਐੱਨਬੀ) ਗੜ੍ਹਵਾਲ ਯੂਨੀਵਰਸਿਟੀ, ਬਾਦਸ਼ਾਹੀਥੌਲ, ਟਿਹਰੀ ਗੜ੍ਹਵਾਲ, ਉੱਤਰਾਖੰਡ, ਭਾਰਤ ਦੇ ਸਵਾਮੀ ਰਾਮ ਤੀਰਥ (ਐੱਸਆਰਟੀ) ਪਰਿਸਰ ਵਿੱਚ ਕਲਾਊਡ ਕੰਡੈਨਸੇਸ਼ਨ ਨਿਊਕਲੀਅਰ (ਸੀਸੀਐੱਨ), ਜੋ ਸਰਗਰਮ ਹੋ ਸਕਦਾ ਹੈ ਅਤੇ ਸੁਪਰ ਸਟੇਸ਼ਨ (ਐੱਸਐੱਸ) ਦੀ ਮੌਜੂਦਗੀ ਵਿੱਚ ਕੋਹਰੇ ਜਾਂ ਬੱਦਲ ਦੀਆਂ ਬੁੰਦਾਂ ਵਿੱਚ ਵਿਕਸਿਤ ਹੋ ਸਕਦਾ ਹੈ, ਨੂੰ ਹਿਮਾਲਯੀ ਕਲਾਊਡ ਓਬਜ਼ਰਵੇਟਰੀ (ਐੱਚਸੀਓ) ਵਿੱਚ ਪ੍ਰਾਚੀਨ ਹਿਮਾਲਯੀ ਖੇਤਰ ਵਿੱਚ ਇੱਕ ਛੋਟੀ ਬੂੰਦ ਮਾਪ ਤਕਨੀਕ (ਡੀਐੱਮਟੀ) ਸੀਸੀਐੱਨ ਕਾਊਂਟਰ ਦੁਆਰਾ ਮਾਪਿਆ ਗਿਆ ਸੀ।

ਇਹ ਅਵਲੋਕਨ ਹੇਮਵਤੀ ਨੰਦਨ ਬਹੁਗੁਣਾ (ਐੱਚੈਐੱਨਬੀ) ਗੜ੍ਹਵਾਲ ਯੂਨੀਵਰਸਿਟੀ ਅਤੇ ਇੰਡੀਅਨ ਇੰਸਟੀਟਿਊਟ ਆਵ੍ ਟੈਕਨੋਲੋਜੀ (ਆਈਆਈਟੀ) ਕਾਨਪੁਰ ਦੇ ਸਹਿਯੋਗ ਨਾਲ ਇੱਕ ਜਲਵਾਯੂ ਪਰਿਵਰਤਨ ਪ੍ਰੋਗਰਾਮ ਵਿਭਾਗ, ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੁਆਰਾ ਫੰਡਿਡ ਪ੍ਰੋਜੈਕਟ ਦੇ ਤਹਿਤ ਕੀਤਾ ਗਿਆ ਸੀ, ਜਿੱਥੇ ਦੈਨਿਕ, ਮੌਸਮੀ ਅਤੇ ਮਾਸਿਕ ਪੈਮਾਨੇ ‘ਤੇ ਸੀਸੀਐੱਨ ਦੇ ਪਰਿਵਰਤਨ ਦੀ ਸੂਚਨਾ ਦਿੱਤੀ ਗਈ ਸੀ।

 ‘ਐਟਮੌਸਫੇਰਿਕ ਐਨਵਾਇਰਮੈਂਟ’ ਜਰਨਲ ਵਿੱਚ ਪਹਿਲੀ ਵਾਰ ਇਸ ਅਧਿਐਨ ਤੋਂ ਪਤਾ ਚੱਲਿਆ ਹੈ ਕਿ ਸੀਸੀਐੱਨ ਦੀ ਉੱਚਤਮ ਸਾਂਦ੍ਰਤਾ ਭਾਰਤੀ ਉਪਮਹਾਦ੍ਵੀਪ ਦੀ ਜੰਗਲਾਂ ਵਿੱਚ ਅੱਗ ਦੀ ਬਹੁਤ ਜ਼ਿਆਦਾ ਗਤੀਵਿਧੀਆਂ ਨਾਲ ਜੁੜੀਆਂ ਹੋਈਆਂ ਪਾਈਆਂ ਗਈਆਂ ਸਨ। ਲੰਬੀ ਦੂਰੀ ਦੇ ਟਰਾਂਸਪੋਰਟੇਸ਼ਨ ਅਤੇ ਲੋਕਲ ਰੈਸੀਡੈਂਸ਼ੀਅਲ ਐਮੀਸ਼ਨ ਜਿਹੀਆਂ ਕਈ ਹੋਰ ਤਰ੍ਹਾਂ ਦੀਆਂ ਘਟਨਾਵਾਂ ਵੀ ਜੰਗਲ ਦੀ ਅੱਗ ਦੀਆਂ ਘਟਨਾਵਾਂ ਨਾਲ ਪ੍ਰਬਲ ਰੂਪ ਨਾਲ ਜੁੜੀਆਂ ਸਨ। 

ਇਹ ਅਧਿਐਨ, ਹੇਮਵਤੀ ਨੰਦਨ ਬਹੁਗੁਣਾ ਗੜ੍ਹਵਾਲ ਯੂਨੀਵਰਸਿਟੀ ਸ਼੍ਰੀਨਗਰ ਉੱਤਰਾਖੰਡ ਦੇ ਆਲੋਕ ਸਾਗਰ ਗੌਤਮ ਦੀ ਅਗਵਾਈ ਵਿੱਚ ਅਤੇ ਆਈਆਈਟੀ, ਕਾਨਪੁਰ ਦੇ ਐੱਸਐੱਨ ਤ੍ਰਿਪਾਠੀ ਦੁਆਰਾ ਸਹਿ-ਲੇਖਕ ਅਤੇ ਐੱਚਐੱਨਬੀ ਗੜ੍ਹਵਾਲ ਯੂਨੀਵਰਸਿਟੀ ਸ਼੍ਰੀਨਗਰ ਉੱਤਰਾਖੰਡ ਦੇ ਅਭਿਸ਼ੇਕ ਜੋਸ਼ੀ, ਕਰਣ ਸਿੰਘ, ਸੰਜੀਵ ਕੁਮਾਰ, ਆਰਸੀ ਰਮੋਲਾ ਦੀ ਅਗਵਾਈ ਵਿੱਚ ਹਿਮਾਲਯ ਦੇ ਇਸ ਖੇਤਰ ਵਿੱਚ ਬੱਦਲ ਫਟਣ, ਮੌਸਮ ਦੀ ਭਵਿੱਖਵਾਣੀ ਅਤੇ ਜਲਵਾਯੂ ਪਰਿਵਰਤਨ ਦੀ ਸਥਿਤੀ ਦੇ ਜਟਿਲ ਤੰਤਰ ਦੀ ਸਮਝ ਵਿੱਚ ਸੁਧਾਰ ਕਰਨ ਵਿੱਚ ਮਦਦ ਮਿਲ ਸਕਦੀ ਹੈ।

ਇਹ ਰਿਸਰਚ ਗੜ੍ਹਵਾਲ ਹਿਮਾਲਯ ਦੇ ਉਚਾਈ ਵਾਲੇ ਖੇਤਰਾਂ ਵਿੱਚ ਪਹੁੰਚਣ ਵਾਲੇ ਪ੍ਰਦੂਸ਼ਕਾਂ ਦੇ ਸਰੋਤ ਦਾ ਪਤਾ ਲਗਾਉਣ ਵਿੱਚ ਸਹਾਇਕ ਹੋਵੇਗਾ। ਨਾਲ ਹੀ, ਇਹ ਇਸ ਖੇਤਰ ਵਿੱਚ ਬੱਦਲ ਨਿਰਮਾਣ ਤੰਤਰ ਮੌਸਮ ਦੀ ਚਰਮ ਸੀਮਾ ਦੇ ਲਈ ਬੇਹੱਦ ਸਮਝ ਪ੍ਰਦਾਨ ਕਰੇਗਾ।

 

E:\Surjeet Singh\June 2021\30 June\1.jpgE:\Surjeet Singh\June 2021\30 June\2.jpgE:\Surjeet Singh\June 2021\30 June\3.jpg

 

ਪਬਲੀਕੇਸ਼ਨ ਲਿੰਕ: https://doi.org/10.1016/j.atmosenv.2020.118123

 

https://www.sciencedirect.com/science/article/abs/pii/S1352231020308554

****

ਐੱਸਐੱਸ/ਆਰਪੀ (ਡੀਐੱਸਟੀ ਮੀਡੀਆ ਸੈੱਲ)

 


(Release ID: 1731548) Visitor Counter : 142


Read this release in: English , Urdu , Hindi