ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਭਾਰਤ ਵਿੱਚ ਡੂੰਘੀ (deep) ਟੈਕਨੋਲੋਜੀ ਅਧਾਰਿਤ ਰਿਸਰਚ ਨੂੰ ਅੱਗੇ ਵਧਾਉਣ ਦੇ ਲਈ ਆਪਣੀ ਤਰ੍ਹਾਂ ਦਾ ਪਹਿਲਾ ਉੱਦਮ ਸ਼ੁਰੂ ਕਰਨ ਦੇ ਲਈ ਐੱਸਈਆਰਬੀ-ਡੀਐੱਸਟੀ ਨੇ ਇੰਟੇਲ ਇੰਡੀਆ ਦੇ ਨਾਲ ਸਾਂਝੇਦਾਰੀ ਕੀਤੀ
Posted On:
29 JUN 2021 5:55PM by PIB Chandigarh
ਇੰਡੀਅਨ ਰਿਸਰਚ ਕਮਿਊਨਿਟੀ ਜਲਦੀ ਹੀ ਡੂੰਘੀ (deep) ਟੈਕਨੋਲੋਜੀਆਂ ਦੇ ਖੇਤਰਾਂ ਵਿੱਚ ਉਦਯੋਗ-ਪ੍ਰਾਸੰਗਿਕ ਰਿਸਰਚ ਦੇ ਅਵਸਰਾਂ ਨੂੰ ਪ੍ਰਾਪਤ ਕਰਨ ਵਿੱਚ ਸਮਰੱਥ ਹੋਵੇਗਾ ਜੋ ਵਿਲੱਖਣ ਤੇ ਪਰਿਵਰਤਨਸ਼ੀਲ ਹਨ, ਅਤੇ ਰਾਸ਼ਟਰੀ ਪੱਧਰ ‘ਤੇ ਇੱਕ ਮਹੱਤਵਪੂਰਨ ਪ੍ਰਭਾਵ ਪਾ ਸਕਦੇ ਹਨ।
ਭਾਰਤ ਸਰਕਾਰ ਨੇ ਸਾਇੰਸ ਐਂਡ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੇ ਇੱਕ ਖੋਜ ਨਿਕਾਯ, ਸਾਇੰਸ ਐਂਡ ਇੰਜੀਨੀਅਰਿੰਗ ਰਿਸਰਚ ਬੋਰਡ (ਐੱਸਈਆਰਬੀ) ਦੁਆਰਾ 29 ਜੂਨ, 2021 ਨੂੰ ਇੰਟੇਲ ਇੰਡੀਆ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ‘ਫੰਡ ਫਾਰ ਇੰਡਸਟ੍ਰੀਅਲ ਰਿਸਰਚ ਐਂਗੇਜਮੈਂਟ (ਐੱਫਆਈਆਰਈ)’ ਨਾਮਕ ਆਪਣੇ ਤਰ੍ਹਾਂ ਦੇ ਪਹਿਲੇ ਖੋਜ ਉੱਦਮ ਦੁਆਰਾ ਅਵਸਰਾਂ ਨੂੰ ਪੇਸ਼ ਕੀਤਾ ਜਾਵੇਗਾ।
ਇਸ ਪਹਿਲ ਨਾਲ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ)/ਮਸ਼ੀਨ ਲਰਨਿੰਗ (ਐੱਮਐੱਲ), ਪਲੈਟਫਾਰਮ ਸਿਸਟਮ, ਸਰਕਿਟ ਅਤੇ ਆਰਕੀਟੈਕਚਰ, ਇੰਟਰਨੈਟ ਆਵ੍ ਥਿੰਗਸ (ਆਈਓਟੀ), ਸਮੱਗਰੀ ਅਤੇ ਉਪਕਰਣਾਂ, ਸੁਰੱਖਿਆ, ਆਦਿ ਦੇ ਖੇਤਰ ਵਿੱਚ ਖੋਜ ਦੇ ਅਵਸਰਾਂ ਵਿੱਚ ਵਾਧਾ ਹੋਵੇਗਾ।
ਡੀਐੱਸਟੀ ਸਕੱਤਰ ਪ੍ਰੋ. ਆਸ਼ੁਤੋਸ਼ ਸ਼ਰਮਾ ਨੇ ਇਸ ਪਹਿਲ ਦੇ ਸ਼ੁਰੂਆਤ ਦੇ ਅਵਸਰ ‘ਤੇ ਕਿਹਾ, “ਸਾਇੰਸ, ਟੈਕਨੋਲੋਜੀ ਅਤੇ ਇਨੋਵੇਸ਼ਨ ਪਾਲਿਸੀ 2021 ਦੇ ਡ੍ਰਾਫਟ ਵਿੱਚ ਵਿਸਤ੍ਰਿਤ ਰੂਪ ਨਾਲ ਜਨਤਕ-ਨਿਜੀ ਭਾਗੀਦਾਰੀ ਦੇ ਨਾਲ ਵਿਗਿਆਨ ਅਤੇ ਇੰਜੀਨੀਅਰਿੰਗ ਨੂੰ ਆਗਾਮੀ ਮਹੱਤਵਪੂਰਨ ਖੇਤਰਾਂ ਵਿੱਚ ਖੋਜ ਨੂੰ ਹੁਲਾਰਾ ਦੇਣਾ ਸਾਡਾ ਦ੍ਰਿਸ਼ਟੀਕੋਣ ਹੈ।”
ਪ੍ਰੋ. ਆਸ਼ੁਤੋਸ਼ ਸ਼ਰਮਾ ਨੇ ਕਿਹਾ, “ਐੱਸਈਆਰਬੀ-ਡੀਐੱਸਟੀ ਅਭੂਤਪੂਰਬ ਵਿਚਾਰਾਂ ਦਾ ਅਦਾਨ-ਪ੍ਰਦਾਨ ਕਰਨ ਅਤੇ ਨਵੀਂ ਖੋਜ ਨੂੰ ਹੁਲਾਰਾ ਦੇਣ ਦੇ ਲਈ ਇੱਕ ਸਾਂਝੇ ਮੰਚ ‘ਤੇ ਉਦਯੋਗ ਅਤੇ ਅਕਾਦਮੀਆਂ ਨੂੰ ਇਕੱਠੇ ਲਿਆਉਣ ਦੇ ਲਈ ਇੱਕ ਨਵੀਂ ਪਹਿਲ ਹੈ। ਮੇਰਾ ਮੰਨਣਾ ਹੈ ਕਿ ਇਹ ਸਹਿਯੋਗ ਵਿਗਿਆਨਕ ਖੋਜਾਂ ਵਿੱਚ ਖੋਜ ਦੇ ਲਈ ਕਈ ਨਵੇਂ ਦਰਵਾਜੇ ਖੋਲ੍ਹੇਗਾ, ਜਿਸ ਨਾਲ ਭਾਰਤ ਟੈਕਨੋਲੋਜੀ ਅਧਾਰਿਤ ਸਮਾਧਾਨਾਂ ਵਿੱਚ ਇੱਕ ਪ੍ਰਮੁੱਖ ਭੂਮਿਕਾ ਨਿਭਾ ਸਕਦਾ ਹੈ।”
ਐੱਸਈਆਰਬੀ ਦੇ ਸਕੱਤਰ ਪ੍ਰੋਫੈਸਰ ਸੰਦੀਪ ਵਰਮਾ ਨੇ ਕਿਹਾ ਕਿ ਐੱਸਈਆਰਬੀ-ਐੱਫਆਈਆਰਈ ਮਜ਼ਬੂਤ ਵਿਚਾਰਾਂ ਦੇ ਲਈ ਸਮਰਥਨ ਲਿਆਉਣ ਦਾ ਵਾਅਦਾ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਵਿਸ਼ੇਸ਼ ਰੂਪ ਨਾਲ ਭਵਿੱਖ ਦੇ ਵਿਗਿਆਨ ਅਤੇ ਟੈਕਨੋਲੋਜੀ ਵਿਸ਼ੇ ਦੇ ਖੇਤਰਾਂ ਵਿੱਚ ਵੱਧ ਸਹਿਯੋਗ ਦੇ ਇੱਕ ਨਵੇਂ ਮਾਡਲ ਦੇ ਨਾਲ ਸਿੱਖਿਆ ਅਤੇ ਉਦਯੋਗ ਵਿੱਚ ਮੁਹਾਰਤ ਲਿਆਉਣ ਦਾ ਟੀਚਾ ਹੈ।
ਪ੍ਰੋ. ਵਰਮਾ ਨੇ ਕਿਹਾ, “ਐੱਸਈਆਰਬੀ-ਇੰਟੇਲ ਸਹਿਯੋਗ ਵਿਗਿਆਨੀਆਂ ਦੇ ਲਈ ਇੰਟੇਲ ਦੇ ਨਾਲ ਹੱਥ ਮਿਲਾਉਣ ਅਤੇ ਸਾਇੰਸ ਅਤੇ ਇੰਜੀਨੀਅਰਿੰਗ ਵਿੱਚ ਖੋਜ ਦੇ ਲਈ ਇੱਕ ਪ੍ਰੇਰਕ ਵਾਤਾਵਰਣ ਬਣਾਉਣ ਦਾ ਇੱਕ ਉਤਕ੍ਰਿਸ਼ਟ ਅਵਸਰ ਹੋਵੇਗਾ। ਇਸ ਪ੍ਰੋਗਰਾਮ ਰਾਹੀਂ ਇੱਕ ਤਾਲਮੇਲ ਬਣਾਇਆ ਜਾ ਸਕਦਾ ਹੈ ਜੋ ਉਦਯੋਗ-ਖਾਸ ਸਮੱਸਿਆਵਾਂ ਦਾ ਸਮਾਧਾਨ ਪੇਸ਼ ਕਰੇਗਾ।”
ਐੱਫਆਈਆਰਈ ਪ੍ਰੋਗਰਾਮ ਭਾਰਤ ਵਿੱਚ ਪ੍ਰਮੁੱਖ ਖੋਜ ਅਤੇ ਵਿਕਾਸ (ਆਰਐਂਡਡੀ) ਸੰਗਠਨਾਂ ਦੇ ਸਹਿਯੋਗ ਨਾਲ ਇਨੋਵੇਟਿਵ ਟੈਕਨੋਲੋਜੀਕਲ ਸਮਾਧਾਨਾਂ ਨੂੰ ਹੁਲਾਰਾ ਦੇਣ ਅਤੇ ਅਕਾਦਮਿਕ ਖੋਜ ਨੂੰ ਮਜ਼ਬੂਤ ਕਰਨ ਦੇ ਲਈ ਇੱਕ ਸਹਿ-ਵਿੱਤ ਪੋਸ਼ਣ ਤੰਤਰ ਦੇ ਨਾਲ ਸਰਕਾਰ ਅਤੇ ਉਦਯੋਗ ਦੀ ਇੱਕ ਸੰਯੁਕਤ ਪਹਿਲ ਹੈ। ਇੰਟੇਲ ਇੰਡੀਆ ਦੇ ਸਹਿਯੋਗ ਨਾਲ ਇਸ ਪਹਿਲ ਦੀ ਕਲਪਨਾ ਕੀਤੀ ਗਈ ਹੈ। ਇਸ ਨੂੰ ਹੋਰ ਉਦਯੋਗ ਮੈਂਬਰਾਂ ਤੱਕ ਵੀ ਵਧਾਇਆ ਜਾ ਰਿਹਾ ਹੈ, ਜਿਸ ਨਾਲ ਇਸ ਦਾ ਪ੍ਰਭਾਵ ਅਤੇ ਪਹੁੰਚ ਵਧੇਗੀ।
ਇੰਟੇਲ ਇੰਡੀਆ ਵਿੱਚ ਗਲੋਬਲ ਸਪਲਾਈ ਚੇਨ ਦੇ ਰਾਸ਼ਟਰੀ ਪ੍ਰਬੰਧਕ, ਜਿਤੇਂਦਰ ਚੱਢਾ ਨੇ ਦੱਸਿਆ ਕਿ ਐੱਫਆਈਆਰਈ ਆਪਣੀ ਤਰ੍ਹਾਂ ਦੀ ਇੱਕ ਵਿਲੱਖਣ ਸਹਿਯੋਗੀ ਪਹਿਲ ਹੈ ਜਿਸ ਦਾ ਉਦੇਸ਼ ਭਾਰਤ ਵਿੱਚ ਖੋਜ ਦੇ ਸੱਭਿਆਚਾਰ ਨੂੰ ਬਦਲਣਾ ਅਤੇ ਟੈਕਨੋਲੋਜੀਕਲ ਈਕੋਸਿਸਟਮ ਨੂੰ ਮਜ਼ਬੂਤ ਕਰਨਾ ਹੈ। ਇਹ ਇੱਕ ਮਹੱਤਵਪੂਰਨ ਪ੍ਰੋਗਰਾਮ ਹੈ ਜੋ ਰਾਸ਼ਟਰੀ ਅਤੇ ਗਲੋਬਲ ਪੱਧਰ ‘ਤੇ ਏਆਈ, ਐੱਮਐੱਲ, ਕਲਾਉਡ, ਏਜ ਅਤੇ ਸੁਰੱਖਿਆ ਜਿਹੇ ਪ੍ਰਮੁੱਖ ਟੈਕਨੋਲੋਜੀਕਲ ਖੇਤਰਾਂ ਨੂੰ ਪ੍ਰਭਾਵਸ਼ਾਲੀ ਖੋਜ ਪਰਿਣਾਮ ਦੇਵੇਗਾ।
ਪ੍ਰੋਗਰਾਮ ਦਾ ਉਦੇਸ਼ ਹਰੇਕ ਚੱਕਰ (ਆਮ ਤੌਰ ‘ਤੇ ਸਾਲ ਵਿੱਚ ਇੱਕ ਜਾਂ ਦੋ ਵਾਰ) ਵਿੱਚ ਬਹੁਤ ਜ਼ਿਆਦਾ ਪ੍ਰਭਾਵਸ਼ਾਲੀ ਖੋਜ ਪ੍ਰੋਜੈਕਟਾਂ ਦਾ ਚੋਣ ਕਰਨਾ ਹੈ, ਜਿਨ੍ਹਾਂ ਵਿੱਚ ਰਾਸ਼ਟਰੀ ਜਾਂ ਗਲੋਬਲ ਪੱਧਰ ‘ਤੇ ਸਫਲਤਾ ਦੀ ਸੰਭਾਵਨਾ ਹੈ। ਇਹ ਫੰਡਿੰਗ, ਮਾਰਗਦਰਸ਼ਨ ਅਤੇ ਉਦਯੋਗ ਸੰਪਰਕ ਦੇ ਨਾਲ ਅਕਾਦਮਿਕ ਖੇਤਰ ਵਿੱਚ ਸਭ ਤੋਂ ਵਧੀਆ ਖੋਜਕਰਤਾਵਾਂ ਦਾ ਸਹਿਯੋਗ ਕਰੇਗਾ।
ਅਗਲੇ ਪੜਾਅ ਦੇ ਰੂਪ ਵਿੱਚ, ਐੱਫਆਈਆਰਈ ਪ੍ਰੋਗਰਾਮ ਇੱਕ ਪ੍ਰਸਤਾਵ ਦੇ ਲਈ ਬੇਨਤੀ (ਆਰਐੱਫਪੀ) ਸਾਂਝਾ ਕਰੇਗਾ ਅਤੇ ਇੰਡੀਅਨ ਰਿਸਰਚ ਕਮਿਊਨਿਟੀ ਨੂੰ ਖੋਜ ਪ੍ਰਸਤਾਵ ਪੇਸ਼ ਕਰਨ ਦੇ ਲਈ ਸੱਦਾ ਦੇਵੇਗਾ।
****
ਐੱਸਐੱਸ/ਆਰਪੀ (ਡੀਐੱਸਟੀ ਮੀਡੀਆ ਸੈੱਲ)
(Release ID: 1731529)
Visitor Counter : 246