ਰੱਖਿਆ ਮੰਤਰਾਲਾ

ਸੀ ਏ ਐੱਸ ਦਾ ਬੰਗਲਾਦੇਸ਼ ਦੌਰਾ

Posted On: 29 JUN 2021 5:00PM by PIB Chandigarh

ਹਵਾਈ ਸੈਨਾ ਮੁਖੀ ਏਅਰ ਚੀਫ ਮਾਰਸ਼ਲ ਮਾਰਸ਼ਲ ਆਰ ਕੇ ਐੱਸ ਭਦੌਰੀਆ ਪੀ ਵੀ ਐੱਸ ਐੱਮ, ਏ ਵੀ ਐੱਸ ਐੱਮ, ਵੀ ਐੱਮ, ਏ ਡੀ ਸੀ, ਨੂੰ ਉਸ ਦੇ ਹਮਰੁਤਬਾ ਏਅਰ ਮਾਰਸ਼ਲ ਸ਼ੇਖ ਅਬਦੁੱਲ ਹਨਨ ਵੀ ਯੂ ਪੀ , ਐੱਨ ਐੱਸ ਡਬਲਯੁ ਸੀ , ਐੱਫ ਏ ਡਬਲਯੁ ਸੀ , ਪੀ ਐੱਸ ਸੀ , ਜੀ ਡੀ (ਪੀ) , ਮੁਖੀ , ਬੰਗਲਾਦੇਸ਼ ਹਵਾਈ ਸੈਨਾ ਨੇ ‘”ਪ੍ਰੈਜ਼ੀਡੈਂਟ ਪਰੇਡ 2021” ਮੌਕੇ 28 ਜੂਨ 2021 ਨੂੰ ਜਾਸ਼ੌਰ ਵਿੱਚ ਪਾਸਿੰਗ ਆਊਟ ਪਰੇਡ ਅਤੇ ਬੰਗਲਾਦੇਸ਼ ਏਅਰ ਫੋਰਸ ਅਕੈਡਮੀ (ਬੀ ਏ ਐੱਫ ਏ) ਦੀ ਸਮੀਖਿਆ ਲਈ ਸੱਦਾ ਦਿੱਤਾ ਹੈ ।  
ਦੋ ਦਿਨਾ ਦੌਰਾ ਬੰਗਲਾਦੇਸ਼ ਦੇ 1971 ਦੇ ਇਤਿਹਾਸਕ ਮੁਕਤੀ ਯੁੱਧ ਦੇ ਗੋਲਡਨ ਜੁਬਲੀ ਦੇ ਮੱਦੇਨਜ਼ਰ ਬਹੁਤ ਮਹੱਤਵਪੂਰਨ ਹੈ । ਇਹ ਮੌਕਾ ਇਸ ਲਈ ਵੀ ਮਹੱਤਵਪੂਰਨ ਹੈ ਕਿ ਇਹ ਪਹਿਲੀ ਉਦਾਹਰਣ ਹੈ ਜਦੋਂ ਕਿਸੇ ਵਿਦੇਸ਼ੀ ਮੁਖੀ ਨੂੰ ਮੁੱਖ ਮਹਿਮਾਨ ਵਜੋਂ ਪਰੇਡ ਦੀ ਸਮੀਖਿਆ ਲਈ ਸੱਦਾ ਦਿੱਤਾ ਹੈ । ਇਹ ਭਾਰਤ ਤੇ ਬੰਗਲਾਦੇਸ਼ ਤੇ ਉਹਨਾਂ ਦੀਆਂ  ਹਥਿਆਰਬੰਦ ਸੈਨਾਵਾਂ ਵਿਚਾਲੇ ਵਿਸ਼ਵਾਸ ਅਤੇ ਮਿੱਤਰਤਾ ਦੇ ਮਜ਼ਬੂਤ ਰਿਸ਼ਤਿਆਂ ਦੀ ਫਿਰ ਤੋਂ ਪੁਸ਼ਟੀ ਹੈ ।
ਪਰੇਡ ਦੌਰਾਨ ਗ੍ਰੈਜੂਏਟਿੰਗ ਸਿਖਿਆਰਥੀਆਂ ਨੂੰ ਸੰਬੋਧਨ ਕਰਦਿਆਂ ਸੀ ਏ ਐੱਸ ਨੇ ਸ਼ਾਨਦਾਰ ਪਰੇਡ ਲਈ ਉਹਨਾਂ ਦੀ ਸ਼ਲਾਘਾ ਕੀਤੀ ਅਤੇ ਨੋਟ ਕੀਤਾ ਕਿ ਮਿਲਟ੍ਰੀ ਪੱਧਰ ਦੇ ਅੰਤਰਕਾਰਜਾਂ ਦੇ ਸਾਰੇ ਪਹਿਲੂਆਂ ਵਿੱਚ ਤੇਜ਼ੀ ਨਾਲ ਪ੍ਰਗਤੀ ਕੀਤੀ ਜਾ ਰਹੀ ਹੈ ਅਤੇ ਭਾਰਤ ਤੇ ਬੰਗਲਾਦੇਸ਼ ਵਿਚਾਲੇ ਡੂੰਘੇ ਇਤਿਹਾਸਕ ਅਤੇ ਭਾਈਚਾਰਕ ਰਿਸ਼ਤਿਆਂ ਵਿੱਚ ਦੁਵੱਲਾ ਰੱਖਿਆ  ਸਹਿਯੋਗ ਇੱਕ ਮਹੱਤਵਪੂਰਨ ਸਤੰਭ ਬਣ ਗਿਆ ਹੈ । ਸੀ ਏ ਐੱਸ ਨੇ ਆਪਸੀ ਸੂਝਬੂਝ ਤੇ ਵਿਸ਼ਵਾਸ ਤੇ ਅਧਾਰਿਤ ਦੋਹਾਂ ਹਵਾਈ ਸੈਨਾਵਾਂ ਵਿਚਾਲੇ ਪੇਸ਼ੇਵਰਾਨਾ ਸਬੰਧਾਂ ਦੀ ਸ਼ਾਨਦਾਰ ਸਥਿਤੀ ਨੂੰ ਇਸ ਈਵੇਂਟ ਦਾ ਇੱਕ ਪ੍ਰਦਰਸ਼ਨ ਕਰਾਰ ਦਿੱਤਾ ਹੈ । ਉਹਨਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਇਸ ਇਤਿਹਾਸਕ 50 ਸਾਲਾ ਮੁਕਤੀ ਯੁੱਧ ਦੌਰਾਨ ਬੀ ਏ ਐੱਫ ਏ ਵਿੱਚ ਉਹਨਾਂ ਦੀ ਹਾਜ਼ਰੀ ਪਹਿਲਾਂ ਤੋਂ ਮਜ਼ਬੂਤ ਅਤੇ ਦੋਹਾਂ ਦੇਸ਼ਾਂ ਵਿਚਾਲੇ ਬਹੁਪੱਖੀ ਸਾਂਝ ਨੂੰ ਹੋਰ ਮਜ਼ਬੂਤ ਕਰੇਗੀ ।
ਬੰਗਲਾਦੇਸ਼ ਵਿੱਚ ਆਪਣੇ ਠਹਿਰਣ ਦੌਰਾਨ ਸੀ ਏ ਐੱਸ ਨੇ ਆਪਣੇ ਮੇਜ਼ਬਾਨ ਬੰਗਲਾਦੇਸ਼ ਹਵਾਈ ਸੈਨਾ ਦੇ ਮੁਖੀ ਦੇ ਨਾਲ ਨਾਲ ਆਰਮੀ ਸਟਾਫ ਦੇ ਫੌਜ ਮੁਖੀ ਅਤੇ ਪ੍ਰਿੰਸੀਪਲ ਸਟਾਫ ਆਫੀਸਰ ਹਥਿਆਰਬੰਦ ਸੈਨਾਵਾਂ ਡਵੀਜ਼ਨ ਨਾਲ ਵੀ ਵਿਚਾਰ ਵਟਾਂਦਰਾ ਕੀਤਾ , ਜਿੱਥੇ ਆਪਸੀ ਹਿੱਤ ਅਤੇ ਰੱਖਿਆ ਸਹਿਯੋਗ ਦੇ ਸਾਰੇ ਮੁੱਦਿਆਂ ਨੂੰ ਹੋਰ ਮਜ਼ਬੂਤ ਕਰਨ ਲਈ ਮੌਕਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ । ਉਹਨਾਂ ਨੇ ਭਾਰਤ ਦੇ ਹਾਈ ਕਮਿਸ਼ਨਰ ਵਿਕਰਮ ਕੇ ਦੋਰਾਏਸਵਾਮੀ ਨਾਲ ਵੀ ਢਾਕਾ ਵਿੱਚ ਆਪਣੇ ਠਹਿਰਣ ਦੌਰਾਨ ਗੱਲਬਾਤ ਕੀਤੀ ।


 

************************
 


ਏ ਬੀ ਬੀ / ਏ ਐੱਮ / ਜੇ ਪੀ
 



(Release ID: 1731319) Visitor Counter : 236


Read this release in: English , Urdu , Hindi , Tamil