ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਸਰਕਾਰ ਨੇ ਪੀਐੱਮਜੀਕੇਏਵਾਈ - 4 (ਜੁਲਾਈ-ਨਵੰਬਰ 2021) ਤਹਿਤ 198.78 ਲੱਖ ਮੀਟ੍ਰਿਕ ਟਨ ਅਨਾਜ ਜਾਰੀ ਕੀਤਾ


8 ਰਾਜਾਂ ਨੇ ਪੀਐੱਮਜੀਕੇਏਵਾਈ-4 ਤਹਿਤ ਅਨਾਜ ਚੁੱਕਣਾ ਸ਼ੁਰੂ ਕੀਤਾ, ਹੁਣ ਤੱਕ 1.06 ਲੱਖ ਮੀਟ੍ਰਿਕ ਟਨ ਅਨਾਜ ਚੁੱਕਿਆ

ਸਰਕਾਰ ਨੇ ਪੀਐੱਮਜੀਕੇਏਵਾਈ-III (ਮਈ-ਜੂਨ 2021) ਦੇ ਤਹਿਤ ਸਾਰੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ 77.42 ਲੱਖ ਮੀਟ੍ਰਿਕ ਟਨ ਮੁਫਤ ਅਨਾਜ ਸਪਲਾਈ ਕੀਤਾ

23 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਪੀਐੱਮਜੀਕੇਏਵਾਈ-III ਦੇ ਤਹਿਤ ਮਈ-ਜੂਨ 2021 ਲਈ ਪੂਰਾ ਅਨਾਜ ਚੁੱਕਿਆ

Posted On: 29 JUN 2021 4:58PM by PIB Chandigarh

ਭਾਰਤ ਸਰਕਾਰ ਨੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ (ਪੀਐੱਮਜੀਕੇਏਵਾਈ) ਦਾ ਐਲਾਨ ਕੀਤਾ, ਤਾਂ ਜੋ ਕੋਰੋਨਾ ਮਹਾਮਾਰੀ ਕਾਰਨ ਆਰਥਿਕ ਰੁਕਾਵਟਾਂ ਕਾਰਨ ਗਰੀਬਾਂ ਨੂੰ ਹੋ ਰਹੀ ਮੁਸ਼ਕਲ ਨੂੰ ਦੂਰ ਕੀਤਾ ਜਾ ਸਕੇ। ਇਸ ਯੋਜਨਾ ਦੇ ਤਹਿਤ, ਦੋ ਮਹੀਨਿਆਂ (ਮਈ-ਜੂਨ  2021) ਲਈ ਪ੍ਰਤੀ ਮਹੀਨਾ 5 ਕਿਲੋਗ੍ਰਾਮ ਲਈ ਮੁਫਤ ਅਨਾਜ ਐਨਐਫਐਸਏ ਅਧੀਨ ਲਾਭਪਾਤਰੀਆਂ ਨੂੰ ਵੰਡਿਆ ਜਾ ਰਿਹਾ ਹੈ।

ਭਾਰਤ ਸਰਕਾਰ ਨੇ ਹੁਣ ਪ੍ਰਧਾਨ ਮੰਤਰੀ ਗ੍ਰਾਮੀਣ ਕਲਿਆਣ ਅੰਨ ਯੋਜਨਾ ਨੂੰ 5 ਮਹੀਨੇ ਜੁਲਾਈ-ਨਵੰਬਰ 2021 ਲਈ ਵਧਾ ਦਿੱਤਾ ਹੈ ਅਤੇ ਅੱਗੇ 198.78 ਲੱਖ ਮੀਟ੍ਰਿਕ ਟਨ ਅਨਾਜ ਦੀ ਅਲਾਟਮੈਂਟ ਪੀਐੱਮਜੀਕੇਏਵਾਈ-IV (ਜੁਲਾਈ-ਨਵੰਬਰ 2021) ਅਧੀਨ ਕੀਤੀ ਗਈ ਹੈ।

ਪੀਐੱਮਜੀਕੇਏਵਾਈ-IV (ਜੁਲਾਈ-ਨਵੰਬਰ 2021) ਦੇ ਤਹਿਤ, 8 ਰਾਜਾਂ ਛੱਤੀਸਗੜ, ਗੁਜਰਾਤ, ਹਰਿਆਣਾ, ਹਿਮਾਚਲ ਪ੍ਰਦੇਸ਼, ਕੇਰਲਾ,  ਉੜੀਸਾ, ਤੇਲੰਗਾਨਾ ਅਤੇ ਤ੍ਰਿਪੁਰਾ ਦੁਆਰਾ ਲਿਫਟਿੰਗ ਸ਼ੁਰੂ ਕੀਤੀ ਗਈ ਹੈ ਅਤੇ 1.06 ਲੱਖ ਮੀਟ੍ਰਿਕ ਟਨ ਅਨਾਜ 28 ਜੂਨ, 2021 ਤੱਕ ਚੁੱਕਿਆ ਗਿਆ ਹੈ।

ਪੀਐੱਮਜੀਕੇਏਵਾਈ-III (ਮਈ-ਜੂਨ 2021) ਦੇ ਤਹਿਤ 28 ਜੂਨ, 2021 ਤੱਕ, ਭਾਰਤੀ ਖੁਰਾਕ ਨਿਗਮ ਨੇ ਸਾਰੇ 36 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ 77.42 ਲੱਖ ਮੀਟ੍ਰਿਕ ਟਨ ਮੁਫਤ ਅਨਾਜ ਦੀ ਸਪਲਾਈ ਕੀਤੀ ਹੈ। 23 ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਆਂਧਰ ਪ੍ਰਦੇਸ਼, ਅੰਡੇਮਾਨ ਅਤੇ ਨਿਕੋਬਾਰ ਟਾਪੂਆਂ, ਅਰੁਣਾਚਲ ਪ੍ਰਦੇਸ਼, ਚੰਡੀਗੜ੍ਹ, ਛੱਤੀਸਗੜ, ਦਿੱਲੀ, ਗੋਆ, ਗੁਜਰਾਤ, ਹਿਮਾਚਲ ਪ੍ਰਦੇਸ਼, ਝਾਰਖੰਡ, ਕਰਨਾਟਕ,  ਕੇਰਲਾ,  ਲਕਸ਼ਦੀਪ, ਮਨੀਪੁਰ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ, ਪੁਡੂਚੇਰੀ, ਪੰਜਾਬ, ਤਾਮਿਲਨਾਡੂ, ਤੇਲੰਗਾਨਾ, ਤ੍ਰਿਪੁਰਾ ਅਤੇ ਪੱਛਮੀ ਬੰਗਾਲ ਨੇ ਮਈ-ਜੂਨ 2021 ਲਈ ਪੂਰਾ ਅਨਾਜ ਚੁੱਕ ਲਿਆ ਹੈ। ਲਿਫਟਿੰਗ ਦੀ ਆਖਰੀ ਤਰੀਕ 30 ਜੂਨ, 2021 ਹੈ।

ਭਾਰਤੀ ਖੁਰਾਕ ਨਿਗਮ ਸਾਰੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਨੂੰ ਸਪਲਾਈ ਦੀ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਉਣ ਲਈ ਸਾਰੇ ਦੇਸ਼ ਵਿੱਚ ਅਨਾਜ ਦੀ ਢੋਆ ਢੁਆਈ ਕਰ ਰਿਹਾ ਹੈ। 1 ਮਈ, 2021 ਤੋਂ, ਕੁੱਲ 2608 ਅਨਾਜ ਦੀਆਂ ਰੈਕਾਂ ਨੂੰ ਐਫਸੀਆਈ ਵਲੋਂ ਔਸਤਨ 45 ਰੈਕ ਰੋਜ਼ਾਨਾ ਦੇ ਅਧਾਰ 'ਤੇ ਲੋਡ ਕੀਤਾ ਜਾ ਚੁੱਕਾ ਹੈ।

ਐਫਸੀਆਈ ਨੇ ਪਹਿਲਾਂ ਹੀ ਪੀਐੱਮਜੀਕੇਏਵਾਈ ਨੂੰ ਸਫਲਤਾਪੂਰਵਕ ਲਾਗੂ ਕਰਨ ਲਈ ਸਾਰੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਲੋੜੀਂਦੇ ਭੰਡਾਰ ਸਥਾਪਤ ਕੀਤੇ ਹਨ। ਇਸ ਸਮੇਂ ਕੇਂਦਰੀ ਪੂਲ ਅਧੀਨ 591 ਲੱਖ ਮੀਟ੍ਰਿਕ ਟਨ ਕਣਕ ਅਤੇ 295 ਲੱਖ ਮੀਟ੍ਰਿਕ ਟਨ ਚਾਵਲ (ਕੁੱਲ 886 ਲੱਖ ਮੀਟ੍ਰਿਕ ਟਨ ਅਨਾਜ) ਉਪਲਬਧ ਹੈ।

*****

ਡੀਜੇਐਨ / ਐਮਐਸ


(Release ID: 1731315) ਵਿਜ਼ੀਟਰ ਕਾਊਂਟਰ : 176