ਪ੍ਰਿਥਵੀ ਵਿਗਿਆਨ ਮੰਤਰਾਲਾ

ਦੱਖਣ-ਪੱਛਮੀ ਮਾਨਸੂਨ ਦੀ ਉੱਤਰੀ ਹੱਦ (ਐਨਐਲਐਮ) ਦਾ ਬਾੜਮੇਰ, ਭੀਲਵਾੜਾ, ਧੋਲਪੁਰ, ਅਲੀਗੜ, ਮੇਰਠ, ਅੰਬਾਲਾ ਅਤੇ ਅੰਮ੍ਰਿਤਸਰ ਤੋਂ ਲੰਘਣਾ ਜਾਰੀ ਹੈ

Posted On: 29 JUN 2021 5:49PM by PIB Chandigarh

ਭਾਰਤੀ ਮੌਸਮ ਵਿਭਾਗ (ਆਈਐਮਡੀ) ਦੇ ਰਾਸ਼ਟਰੀ ਮੌਸਮ ਭਵਿੱਖਵਾਣੀ ਕੇਂਦਰ (ਆਈਐਮਡੀ)  ਅਨੁਸਾਰ:

 (ਮੰਗਲਵਾਰ 29 ਜੂਨ 2021,  ਜਾਰੀ ਹੋਣ ਦਾ ਸਮਾਂ: 1315 ਵਜੇ, ਭਾਰਤੀ ਸਮੇਂ ਅਨੁਸਾਰ)

 ਆਲ ਇੰਡੀਆ ਮੌਸਮ ਸੰਖੇਪ ਅਤੇ ਭਵਿੱਖਵਾਣੀ ਬੁਲੇਟਿਨ 

ਦੱਖਣ-ਪੱਛਮੀ ਮਾਨਸੂਨ ਦੀ ਉੱਤਰੀ ਹੱਦ (ਐਨਐਲਐਮ) ਦਾ ਲੇਟੀਚਿਊਡ 26 ਡਿਗਰੀ ਨੋਰਥ /ਲਾਂਗੀਚਿਊਡ 70 ਡਿਗਰੀ ਈਸਟ ਨਾਲ ਬਾੜਮੇਰ, ਭੀਲਵਾੜਾ, ਧੋਲਪੁਰ, ਅਲੀਗੜ, ਮੇਰਠ, ਅੰਬਾਲਾ ਅਤੇ ਅੰਮ੍ਰਿਤਸਰ ਤੋਂ ਲੰਘਣਾ ਜਾਰੀ ਹੈ।

ਮੌਸਮ ਦੀਆਂ ਸਥਿਤੀਆਂ, ਵੱਡੇ ਪੱਧਰ ਤੇ ਵਾਯੂਮੰਡਲ ਦੀਆਂ ਵਿਸ਼ੇਸ਼ਤਾਵਾਂ ਅਤੇ ਗਤੀਸ਼ੀਲ ਮਾਡਲਾਂ ਦੁਆਰਾ ਹਵਾ ਦੇ ਨਮੂਨੇ ਤੋਂ ਪਤਾ ਚੱਲਦਾ ਹੈ ਕਿ ਅਗਲੇ ਦਿਨਾਂ ਦੌਰਾਨ ਰਾਜਸਥਾਨ, ਪੱਛਮੀ ਉੱਤਰ ਪ੍ਰਦੇਸ਼, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਦੇ ਬਾਕੀ ਹਿੱਸਿਆਂ ਵਿੱਚ ਦੱਖਣ-ਪੱਛਮੀ ਮਾਨਸੂਨ ਦੇ ਹੋਰ ਅੱਗੇ ਵਧਣ ਲਈ ਅਗਲੇ 5 ਦਿਨਾਂ ਦੌਰਾਨ ਕੋਈ ਢੁਕਵੀਂ ਸਥਿਤੀ ਪੈਦਾ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ। 

ਅਗਲੇ 5 ਦਿਨਾਂ ਦੌਰਾਨ ਪੱਛਮੀ ਭਾਰਤ ਦੇ ਉੱਤਰ ਪੱਛਮੀ, ਮੱਧ ਅਤੇ ਭਾਰਤੀ ਪੇਨੀਂਸੁਲਰ ਦੇ ਪੱਛਮੀ ਹਿੱਸਿਆਂ ਵਿੱਚ ਬਾਰਸ਼ ਦੀ ਗਤੀਵਿਧੀ ਦੀ ਵਧੇਰੇ ਸੰਭਾਵਨਾ ਹੈ।  ਇਸ ਪ੍ਰਭਾਵਿਤ ਮੌਨਸੂਨ ਗਤੀਵਿਧੀ ਦੇ ਅਰਸੇ ਦੌਰਾਨ ਇਨ੍ਹਾਂ ਇਲਾਕਿਆਂ ਵਿੱਚ ਬਿਜਲੀ ਅਤੇ ਤੂਫ਼ਾਨ ਨਾਲ ਵੱਖ-ਵੱਖ ਥਾਵਾਂ ਤੇ ਬਾਰਸ਼ ਹੋਣ ਦੀ ਸੰਭਾਵਨਾ ਹੈ। 

ਦੱਖਣ-ਪੱਛਮੀ ਹਵਾਵਾਂ ਨਾਲ ਭਰੀਆਂ ਤੇਜ਼ ਨਮੀ ਦੇ ਪ੍ਰਭਾਵ ਅਧੀਨ; ਅਗਲੇ 5 ਦਿਨਾਂ ਦੌਰਾਨ ਬਿਹਾਰ, ਪੱਛਮੀ ਬੰਗਾਲ ਅਤੇ ਸਿੱਕਮ ਅਤੇ ਉੱਤਰ-ਪੂਰਬੀ ਰਾਜਾਂ ਵਿੱਚ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਅਗਲੇ 3 ਦਿਨਾਂ ਦੌਰਾਨ ਅਰੁਣਾਚਲ ਪ੍ਰਦੇਸ਼ ਅਤੇ ਨਾਗਾਲੈਂਡ,  ਮਨੀਪੁਰ, ਮਿਜੋਰਮ ਅਤੇ ਤ੍ਰਿਪੁਰਾ ਵਿੱਚ ਭਾਰੀ ਤੋਂ ਬਹੁਤ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ। 29 ਜੂਨ ਤੋਂ 30 ਜੂਨ ਦੇ ਦੌਰਾਨ ਆਸਾਮ ਅਤੇ ਮੇਘਾਲਿਆ ਅਤੇ 30 ਜੂਨ -02 ਜੁਲਾਈ, 2021 ਦੌਰਾਨ ਬਿਹਾਰ ਅਤੇ ਉਪ-ਹਿਮਾਲੀਅਨ ਪੱਛਮੀ ਬੰਗਾਲ ਅਤੇ ਸਿੱਕਮ ਵਿਖੇ ਵੀ ਵੱਖ ਵੱਖ ਥਾਵਾਂ ਤੇ ਬਾਰਸ਼ ਦੀ ਸੰਭਾਵਨਾ ਹੈ। 

ਇਸ ਤੋਂ ਬਾਅਦ, ਨਮੀ ਵਾਲੀਆਂ ਪੂਰਬੀ ਹਵਾਵਾਂ ਵਿੱਚ ਤੇਜ਼ੀ ਆਉਣ ਦੀ ਸੰਭਾਵਨਾ ਹੈ, ਜਿਸ ਨਾਲ ਸਾਰੇ ਉੱਤਰ ਬਿਹਾਰ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੀਆਂ ਹਿਮਾਲਿਆਈ ਪਹਾੜੀਆਂ ਵਿੱਚ 1 ਤੋਂ 3 ਜੁਲਾਈ ਦੌਰਾਨ ਬਾਰਸ਼ ਦੀਆਂ ਗਤੀਵਿਧੀਆਂ ਵਿਚ ਵਾਧਾ ਹੋ ਸਕਦਾ ਹੈ ਅਤੇ ਇਸ ਕਾਰਨ ਇਹਨਾਂ ਖੇਤਰਾਂ ਦੀਆਂ ਆਰੰਭਕ ਨਦੀਆਂ ਵਿੱਚ ਪਾਣੀ ਦਾ ਵੇਗ ਵੱਧ ਸਕਦਾ ਹੈ ਅਤੇ ਇਨ੍ਹਾਂ ਖੇਤਰਾਂ ਵਿੱਚ ਓਵਰ ਫਲੋ ਹੋ ਸਕਦਾ ਹੈ। ਉੱਤਰਾਖੰਡ ਅਤੇ ਪੂਰਬੀ ਉੱਤਰ ਪ੍ਰਦੇਸ਼ ਦੇ ਅਤੇ ਹਿਮਾਲਿਆਈ ਪਹਾੜੀਆਂ ਵਿਚ 01 ਤੋਂ 03  ਜੁਲਾਈ,  2021 ਦੇ ਦੌਰਾਨ ਭਾਰੀ ਤੋਂ ਬਹੁਤ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ। 

30 ਜੂਨ ਅਤੇ 01 ਜੁਲਾਈ, 2021 ਨੂੰ ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿਚ ਤੇਜ਼ ਸਤਹੀ ਹਵਾਵਾਂ (ਗਾਹੇ ਵਗਾਹੇ 20-30 ਕਿਲੋਮੀਟਰ ਪ੍ਰਤੀ ਘੰਟਾ ਦੀ ਦੂਰੀ ਤੇ ਪਹੁੰਚਣ ਵਾਲੀਆਂ) ਚਲ ਸਕਦੀਆਂ ਹਨ।

ਅਗਲੇ 24 ਘੰਟਿਆਂ ਦੌਰਾਨ ਬਿਹਾਰ, ਝਾਰਖੰਡ ਅਤੇ ਗੰਗਾ ਪੱਛਮੀ ਬੰਗਾਲ ਵਿੱਚ ਅਕਸਰ ਬੱਦਲਵਾਹੀ ਬਣੇ ਰਹਿਣ ਦੀ ਸੰਭਾਵਨਾ ਹੈ। ਇਸ ਨਾਲ ਬਾਹਰ ਰਹਿਣ ਵਾਲੇ ਲੋਕਾਂ ਅਤੇ ਪਸ਼ੂਆਂ ਨੂੰ ਸਟਾਂ ਲੱਗ ਸਕਦੀਆਂ ਹਨ ਜੋ ਮੌਤ ਦਾ ਕਾਰਨ ਵੀ ਬਣ ਸਕਦੀਆਂ ਹਨ। ਣ ਦੀ ਜਾਨਵਰਾਂ ਦੇ ਮਾਰੇ ਜਾਣ ਵਾਲੇ ਨੁਕਸਾਨ ਘਰ ਦੇ ਅੰਦਰ ਰਹਿ ਸਕਦੇ ਹਨ I

(ਵਧੇਰੇ ਜਾਣਕਾਰੀ ਅਤੇ ਗ੍ਰਾਫਿਕਸ ਲਈ ਕਿਰਪਾ ਕਰਕੇ ਇਥੇ ਕਲਿੱਕ ਕਰੋ)

https://static.pib.gov.in/WriteReadData/specificdocs/documents/2021/jun/doc202162921.pdf

 

ਕਿਰਪਾ ਕਰਕੇ ਨਿਰਧਾਰਤ ਸਥਾਨ ਦੀ ਭਵਿੱਖਬਾਣੀ ਅਤੇ ਚੇਤਾਵਨੀ ਲਈ ਮੌਸਮ ਐਪ ਨੂੰ ਡਾਉਨਲੋਡ ਕਰੋ, ਐਗਰੋਮੈਟ ਐਡਵਾਈਜ਼ਰੀ ਲਈ ਮੇਘਦੂਤ ਐਪ ਅਤੇ ਬਿਜਲੀ ਦੀ ਚੇਤਾਵਨੀ ਲਈ ਦਾਮਿਨੀ ਐਪ ਅਤੇ ਜ਼ਿਲ੍ਹਾ ਵਾਰ ਚੇਤਾਵਨੀ ਲਈ ਰਾਜ ਦੀਆਂ ਐਮਸੀ / ਆਰਐਮਸੀ ਦੀਆਂ ਵੈਬਸਾਈਟਾਂ ਵੇਖੋ। 

--------------------- 

ਐਸਐਸ / ਆਰਪੀ / (ਆਈਐਮਡੀ ਇਨਪੁਟਸ)


(Release ID: 1731309) Visitor Counter : 182


Read this release in: English , Urdu , Hindi