ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
ਸ਼੍ਰੀਮਤੀ ਸਮ੍ਰਿਤੀ ਜ਼ੂਬਿਨ ਇਰਾਨੀ ਨੇ ਸੁਰੱਖਿਆ ਅਧਿਕਾਰੀਆਂ ਨੂੰ ਇਹ ਸੁਨਿਸ਼ਚਿਤ ਕਰਨ ਦੀ ਤਾਕੀਦ ਕੀਤੀ ਕਿ ਪੀੜਤਾਂ ਦੀ ਪਹੁੰਚ ਉਨ੍ਹਾਂ ਦੇ ਲਈ ਉਪਲਬਧ ਸਾਰੇ ਕਾਨੂੰਨੀ ਅਧਿਕਾਰਾਂ ਤੱਕ ਹੋਵੇ
ਐੱਨਸੀਡਬਲਿਊ ਨੇ ਐੱਲਬੀਐੱਸਐੱਨਏ ਦੇ ਸਹਿਯੋਗ ਨਾਲ ਘਰੇਲੂ ਹਿੰਸਾ ਦੇ ਮਾਮਲਿਆਂ ਨੂੰ ਨਿਪਟਾਉਣ ਲਈ ਸੁਰੱਖਿਆ ਅਧਿਕਾਰੀਆਂ ਦੇ ਲਈ ਟ੍ਰੇਨਿੰਗ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ
प्रविष्टि तिथि:
28 JUN 2021 7:57PM by PIB Chandigarh
ਘਰੇਲੂ ਹਿੰਸਾ ਦੀ ਪੀੜਤਾਂ ਦੀ ਮਦਦ ਨੂੰ ਲੈ ਕੇ ਸੁਰੱਖਿਆ ਅਧਿਕਾਰੀਆਂ ਦੀਆਂ ਵਿਸ਼ੇਸ਼ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਰਾਸ਼ਟਰੀ ਮਹਿਲਾ ਆਯੋਗ (ਐੱਨਸੀਡਬਲਿਊ) ਨੇ ਅੱਜ ਲਾਲ ਬਹਾਦੁਰ ਸ਼ਾਸਤ੍ਰੀ ਰਾਸ਼ਟਰੀ ਪ੍ਰਸ਼ਾਸਨ ਅਕਾਦਮੀ (ਐੱਲਬੀਐੱਮਐੱਨਏਏ) ਦੇ ਨਾਲ ਮਿਲ ਕੇ ਇੱਕ ਪ੍ਰੋਜੈਕਟ ਸੀਰੀਜ਼ ਸ਼ੁਰੂ ਕੀਤੀ। ਇਹ ਘਰੇਲੂ ਹਿੰਸਾ ਦੇ ਮਾਮਲਿਆਂ ਨਾਲ ਨਿਪਟਣ ਦੇ ਲਈ ਸੁਰੱਖਿਆ ਅਧਿਕਾਰੀਆਂ ਦਾ ਟ੍ਰੇਨਿੰਗ ਪ੍ਰੋਗਰਾਮ ਹੈ। ਉਦਘਾਟਨ ਸਮਾਰੋਹ ਵਿੱਚ ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ, ਸ਼੍ਰੀਮਤੀ ਸਮ੍ਰਿਤੀ ਜ਼ੂਬਿਨ ਇਰਾਨੀ, ਐੱਨਸੀਡਬਲਿਊ ਦੀ ਚੇਅਰਪਰਸਨ ਰੇਖਾ ਸ਼ਰਮਾ, ਸ਼੍ਰੀ ਲੋਕ ਰੰਜਨ, ਡਾਇਰੈਕਟਰ ਐੱਲਬੀਐੱਸਐੱਨਏਏ ਅਤੇ ਚੇਅਰਪਰਸਨ, ਨੈਸ਼ਨਲ ਜੈਂਡਰ ਐਂਡ ਚਾਈਲਡ ਸੈਂਟਰ ਤੇ ਸ਼੍ਰੀਮਤੀ ਦਿਸ਼ਾ ਪੰਨੂ ਨੇ ਵਰਚੁਅਲ ਰੂਪ ਨਾਲ ਹਿੱਸਾ ਲਿਆ। ਟ੍ਰੇਨਿੰਗ ਦਾ ਉਦੇਸ਼ ਪੁਲਿਸ, ਕਾਨੂੰਨੀ ਸਹਾਇਤਾ ਸੇਵਾਵਾਂ, ਸਿਹਤ ਸਿਸਟਮ, ਸੇਵਾ ਪ੍ਰਦਾਤਾਵਾਂ, ਪਨਾਹ ਸੇਵਾਵਾਂ, ਵੰਨ ਸਟਾਪ ਸੈਂਟਰ ਆਦਿ ਸਮੇਤ ਐਕਟ ਦੇ ਤਹਿਤ ਵੱਖ-ਵੱਖ ਹਿਤਧਾਰਕਾਂ/ਸੇਵਾ ਪ੍ਰਦਾਤਾਵਾਂ ਦੀ ਭੂਮਿਕਾ ‘ਤੇ ਧਿਆਨ ਕੇਂਦ੍ਰਿਤ ਕਰਨਾ ਹੈ।

ਸ਼੍ਰੀਮਤੀ ਸਮ੍ਰਿਤੀ ਇਰਾਨੀ ਨੇ ਆਪਣੇ ਉਦਘਾਟਨ ਭਾਸ਼ਣ ਵਿੱਚ ਰਾਸ਼ਟਰੀ ਮਹਿਲਾ ਆਯੋਗ ਦੀ ਪਹਿਲ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਸੁਰੱਖਿਆ ਅਧਿਕਾਰੀ ਪੀੜਤ ਮਹਿਲਾਵਾਂ ਦੇ ਲਈ ਪ੍ਰਸ਼ਾਸਨ ਅਤੇ ਨਿਆਂ ਦੇ ਵਿੱਚ ਦੀ ਖਾਈ ਨੂੰ ਭਰਦੇ ਹਨ ਅਤੇ ਇਹ ਉਨ੍ਹਾਂ ਦੀ ਪ੍ਰਾਥਮਿਕਤਾ ਹੋਣੀ ਚਾਹੀਦੀ ਹੈ ਕਿ ਪੀੜਤਾਂ ਦੀ ਪਹੁੰਚ ਉਨ੍ਹਾਂ ਦੇ ਲਈ ਉਪਲਬਧ ਸਾਰੇ ਕਾਨੂੰਨੀ ਅਧਿਕਾਰੀਆਂ ਤੱਕ ਹੋਣ। ਕੇਂਦਰੀ ਮੰਤਰੀ ਨੇ ਮਹਾਮਾਰੀ ਦੌਰਾਨ ਮਹਿਲਾਵਾਂ ਦੀ ਮਦਦ ਕਰਨ ਦੇ ਲਈ 24/7 ਕੰਮ ਕਰਨ ਦੇ ਲਈ ਐੱਨਸੀਡਬਲਿਊ ਲੀਡਰਸ਼ਿਪ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਆਯੋਗ ਦੁਆਰਾ ਸ਼ੁਰੂ ਕੀਤੇ ਗਏ ਵੱਖ-ਵੱਖ ਪ੍ਰੋਗਰਾਮਾਂ ਜਿਵੇਂ ਗਰਭਵਤੀ ਮਹਿਲਾਵਾਂ ਦੇ ਲਈ ਹੈਲਪਲਾਈਨ ਅਤੇ ਸੁਰੱਖਿਆ ਅਧਿਕਾਰੀਆਂ ਨੂੰ ਟ੍ਰੇਂਡ ਕਰਨ ਦੀ ਵਰਤਮਾਨ ਪਹਿਲ ਦੀ ਸ਼ਲਾਘਾ ਕੀਤੀ।
ਆਪਣੇ ਸੰਬੋਧਨ ਵਿੱਚ ਐੱਨਸੀਡਬਲਿਊ ਦੀ ਚੇਅਰਪਰਸਨ, ਸ਼੍ਰੀਮਤੀ ਰੇਖਾ ਸ਼ਰਮਾ ਨੇ ਸੁਰੱਖਿਆ ਅਧਿਕਾਰੀਆਂ ਦੀ ਭੂਮਿਕਾ ਦੇ ਮਹੱਤਵ ‘ਤੇ ਚਾਨਣਾ ਪਾਇਆ, ਜੋ ਪੀੜਤ ਮਹਿਲਾ ਅਤੇ ਅਦਾਲਤ ਦੇ ਵਿੱਚ ਸੁਵਿਧਾ ਪ੍ਰਦਾਨ ਕਰਨ ਵਾਲੇ ਦੀ ਭੂਮਿਕਾ ਵਿੱਚ ਹੁੰਦੇ ਹਨ। ਉਨ੍ਹਾਂ ਨੇ ਸੁਰੱਖਿਆ ਅਧਿਕਾਰੀ ਪੀੜਤ ਮਹਿਲਾ ਨੂੰ ਰਾਹਤ ਪ੍ਰਾਪਤ ਕਰਨ ਦੇ ਲਈ ਸ਼ਿਕਾਇਤ ਦਰਜ ਕਰਾਉਣ ਅਤੇ ਮਜਿਸਟ੍ਰੇਟ ਦੇ ਸਾਹਮਣੇ ਅਰਜ਼ੀ ਦੇਣ ਦੇ ਇਲਾਵਾ ਮੈਡੀਕਲ ਸਹਾਇਤਾ, ਕਾਨੂੰਨੀ ਸਹਾਇਤਾ, ਵਿਚਾਰ-ਵਟਾਂਦਰੇ, ਸੁਰੱਖਿਅਤ ਪਨਾਹ ਅਤੇ ਹੋਰ ਜ਼ਰੂਰੀ ਸਹਾਇਤਾ ਪ੍ਰਾਪਤ ਕਰਨ ਵਿੱਚ ਮਦਦ ਕਰਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਨ੍ਹਾਂ ਟ੍ਰੇਨਿੰਗ ਸ਼ੈਸ਼ਨਾਂ ਵਿੱਚ ਪ੍ਰਤੀਭਾਗੀਆਂ ਵਿੱਚ ਐਕਟ ਦੇ ਬਿਹਤਰ ਢੰਗ ਨਾਲ ਲਾਗੂ ਕਰਨ ਦੇ ਲਈ ਕਾਨੂੰਨੀ ਪ੍ਰਣਾਲੀ, ਸੁਰੱਖਿਆ ਅਧਿਕਾਰੀਆਂ ਦੀ ਭੂਮਿਕਾ ਅਤੇ ਹੋਰ ਹਿਤਧਾਰਕਾਂ ਦੇ ਨਾਲ ਪਰਸਪਰ ਸਬੰਧ ਨੂੰ ਲੈ ਕੇ ਸਮਝ ਵਿਕਸਤ ਹੋਵੇਗੀ। ਇਹ ਟ੍ਰੇਨਿੰਗ ਰੂੜ੍ਹੀਵਾਦੀ ਮਾਨਸਿਕਤਾ ਨੂੰ ਵੀ ਬਦਲਣ ‘ਤੇ ਧਿਆਨ ਕੇਂਦ੍ਰਿਤ ਕਰੇਗਾ ਅਤੇ ਘਰੇਲੂ ਹਿੰਸਾ ਦਾ ਪੀੜਤਾਂ ਅਤੇ ਉਨ੍ਹਾਂ ਦੇ ਬੱਚਿਆਂ ‘ਤੇ ਪ੍ਰਭਾਵ ਨੂੰ ਸਮਝੇਗਾ।

28 ਜੂਨ ਤੋਂ 2 ਜੁਲਾਈ ਤੱਕ ਚੱਲਣ ਵਾਲੇ ਪੰਜ ਦਿਨਾਂ ਟ੍ਰੇਨਿੰਗ ਪ੍ਰੋਗਰਾਮ ਉਨ੍ਹਾਂ ਵਰਕਸ਼ਾਪਾਂ ਦੀ ਲੜੀ ਵਿੱਚ ਪਹਿਲਾ ਹੈ, ਜੋ ਅੱਗੇ ਉੱਤਰ ਪ੍ਰਦੇਸ਼, ਹਰਿਆਣਾ ਅਤੇ ਪੱਛਮ ਬੰਗਾਲ ਇਨ੍ਹਾਂ ਤਿੰਨ ਰਾਜਾਂ ਦੇ ਸੁਰੱਖਿਆ ਅਧਿਕਾਰੀਆਂ ਦੇ ਲਈ ਆਯੋਜਿਤ ਕੀਤੇ ਜਾਣਗੇ। ਮਹਾਮਾਰੀ ਦੀ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਟ੍ਰੇਨਿੰਗ ਔਨਲਾਈਨ ਰੱਖੀ ਗਈ ਹੈ।
********
ਬੀਵਾਈ/ਟੀਐੱਫਕੇ
(रिलीज़ आईडी: 1731167)
आगंतुक पटल : 189