ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਬਿਜਲਈ ਤੌਰ ’ਤੇ ਕਨਫ਼ਿਗਰਡ ਨੈਨੋਚੈਨਲਜ਼ ਜੋ ਅਣਚਾਹੀ ਊਰਜਾ ਦਾ ਖ਼ਾਤਮਾ ਕਰਦੇ ਹਨ, ਭਵਿੱਖ ’ਚ ਔਨ–ਚਿਪ ਡਾਟਾ ਸੰਚਾਰ ਤੇ ਪ੍ਰੋਸੈੱਸਿੰਗ ਦੇ ਮਾਮਲੇ ’ਚ ਕ੍ਰਾਂਤੀ ਲਿਆ ਸਕਦੇ ਹਨ

Posted On: 28 JUN 2021 4:45PM by PIB Chandigarh

ਵਿਗਿਆਨੀਆਂ ਨੇ ਅਜਿਹੇ ਬਿਜਲਈ ਤੌਰ ਉੱਤੇ ਕਨਫ਼ਿਗਰਡ ਨੈਨੋਚੈਨਲਜ਼ ਵਿਕਸਤ ਕੀਤੇ ਹਨ, ਜੋ ਅਣਚਾਹੀ ਊਰਜਾ ਵੇਸਟ ਦਾ ਖ਼ਾਤਮਾ ਕਰ ਸਕਦੇ ਹਨ ਤੇ ਵੇਵ–ਆਧਾਰਤ ਕੰਪਿਊਟਿੰਗ ਦੇ ਸਕਦੇ ਹਨ। ਇਸ ਨਾਲ ਭਵਿੱਖ ’ਚ ਔਨ–ਚਿਪ ਡਾਟਾ ਸੰਚਾਰ ਤੇ ਪ੍ਰੋਸੈੱਸਿੰਗ ਦੇ ਮਾਮਲੇ ਕ੍ਰਾਂਤੀ ਆ ਸਕਦੀ ਹੈ।

ਰਵਾਇਤੀ ਇਲੈਕਟ੍ਰੌਨਿਕਸ ਲੌਜਿਕ ਸਰਕਟਸ ਨਾਲ ਤਿਆਰ ਹੁੰਦੀ ਹੈ, ਜਿਸ ਵਿੱਚ ਧਾਤ ਦੀਆਂ ਤਾਰਾਂ ਰਾਹੀਂ ਅਨੇਕ ਟ੍ਰਾਂਜ਼ਿਸਟਰਜ਼ ਆਪਸ ’ਚ ਜੁੜੇ ਹੁੰਦੇ ਹਨ। ਬਿਜਲਈ ਚਾਰਜਿਸ ਦੁਆਰਾ ਲਿਜਾਂਦਾ ਜਾਣ ਵਾਲਾ ਡਾਟਾ ਅਣਚਾਹੇ ਤੌਰ ਉੱਤੇ ਗਰਮ ਹੁੰਦਾ ਹੈ, ਜਿਸ ਨਾਲ ਇਸ ਦੀ ਸੰਗਠਨ ਘਣਤਾ ਸੀਮਤ ਹੁੰਦੀ ਹੈ।

ਸਪਿੰਨਟ੍ਰੌਨਿਕਸ, ਜਿਸ ਨੂੰ ਸਪਿੰਨ ਇਲੈਕਟ੍ਰੌਨਿਕਸ ਵੀ ਕਿਹਾ ਜਾਂਦਾ ਹੈ ਜਾਂ ਇਲੈਕਟੌਨ ਦੇ ਇੰਟਿੰਸਿਕ ਸਪਿੰਨ ਦਾ ਅਧਿਐਨ ਅਤੇ ਇਸ ਨਾਲ ਜੁੜੇ ਚੁੰਬਕੀ ਛਿਣ, ਇਸਦੇ ਬੁਨਿਆਦੀ ਇਲੈਕਟ੍ਰੌਨਿਕ ਚਾਰਜ ਤੋਂ ਇਲਾਵਾ, ਸੌਲਿਡ–ਸਟੇਟ ਉਪਕਰਣਾਂ ਵਿੱਚ ਇਲੈਕਟ੍ਰੌਨ ਸਪਿੰਨਜ਼ ਦਾ ਲਾਭ ਲੈਣ ਲਈ। ਉਨ੍ਹਾਂ ਦਾ ਸਮੂਹ ਪ੍ਰੀਸੈਸ਼ਨ ਜਾਣਕਾਰੀ ਲਿਜਾ ਸਕਦਾ ਹੈ, ਜੋ ਬਿਨਾ ਕਣਾਂ ਦੀ ਕਿਸੇ ਗਤੀ ਦੇ ਇਸ ਦੇ ਐਂਪਲੀਚਿਊਡ, ਫ਼ੇਜ਼, ਵੇਵਲੈਂਗਥ ਤੇ ਫ਼੍ਰੀਕੁਐਂਸੀ ਵਿੱਚ ਐਨਕੋਡਡ ਹੁੰਦੀ ਹੈ, ਅਣਚਾਹੀ ਊਰਜਾ ਵੇਸਟ ਦਾ ਖ਼ਾਤਮਾ ਕਰਦੀ ਹੈ ਤੇ ਵੇਵ–ਆਧਾਰਤ ਕੰਪਿਊਟਿੰਗ ਦਾ ਵਾਅਦਾ ਕਰਦੀ ਹੈ।

ਭਾਰਤ ਸਰਕਾਰ ਦੇ ਵਿਗਿਆਨ ਤੇ ਟੈਕਨੋਲੋਜੀਵਿਭਾਗ (DST) ਅਧੀਨ ਆਉਂਦੇ ਖ਼ੁਦਮੁਖਤਿਆਰ ਸੰਸਥਾਨ ਐੱਸਐੱਨ ਬੋਸ ਨੈਸ਼ਨਲ ਸੈਂਟਰ ਫ਼ਾਰ ਬੇਸਿਕ ਸਾਇੰਸਜ਼ ਦੇ ਪ੍ਰੋਫ਼ੈਸਰ ਅੰਜਨ ਬਰਮਨ ਅਤੇ ਉਨ੍ਹਾਂ ਦੇ ਸਹਿ–ਕਰਮਚਾਰੀਆਂ ਨੇ ਬਿਜਲਈ ਤੌਰ ਉੱਤੇ ਸਮਾਨਾਂਤਰ ਨੈਨੋਚੈਨਲਜ਼ ਮੁੜ–ਕਨਫ਼ਿਗਰ ਕਰ ਕੇ ਵਿਕਸਤ ਕੀਤੇ ਹਨ, ਜੋ ਨੈਨੋ–ਬਣਤਰ ਵਾਲੇ ਤੱਤਾਂ ਵਿੱਚ ਸਪਿੰਨ ਵੇਵਜ਼ ਦਾ ਵਿਵਹਾਰ ਟਿਊਨ ਕਰਦੇ ਹਨ। ਉਨ੍ਹਾਂ ਸੰਪਤੀ ਨੂੰ ਸਮੇਂ–ਸਮੇਂ ’ਤੇ ਤਬਦੀਲੀਆਂ ਲਿਆ ਕੇ ਇਸ ਨੂੰ ਤਿਆਰ ਕੀਤਾ ਹੈ, ਜੋ ਇੱਕ ਪ੍ਰਣਾਲ ਦੀ ਸਪਿੰਨ ਉੱਤੇ ਇੱਕ ਤਰਜੀਹੀ ਦਿਸ਼ਾ ਦੇ ਦਿੰਦੀ ਹੈ, ਜਿਸ ਨੂੰ ਬਿਜਲਈ ਖੇਤਰ ਦੀ ਵਰਤੋਂ ਕਰਨ ਵਾਲੀ ਐਨੀਸੌਟ੍ਰੋਪੀ ਵੀ ਕਿਹਾ ਜਾਂਦਾ ਹੈ – ਤਕਨੀਕੀ ਤੌਰ ਉੱਤੇ ‘ਵੋਲਟੇਜ–ਕੰਟਰੋਲਡ ਮੈਗਨੈਟਿਕ ਐਨੀਸੋਟ੍ਰੋਪੀ’ ਦੇ ਸਿਧਾਂਤ ਕਿਹਾ ਜਾਂਦਾ ਹੈ। ਇਹ ਕੰਮ ਜਰਨਲ ‘ਸਾਇੰਸ ਐਡਵਾਂਸੇਜ਼’ ’ਚ ਪ੍ਰਕਾਸ਼ਿਤ ਹੋਏ ਹਨ।

ਹਾਲੀ ਖੋਜ ਵਿੱਚ, ਸਪਿੰਨ–ਵੇਵਜ਼ ਕਾਰਜਕੁਸ਼ਲਤਾ ਨਾਲ ਇਨ੍ਹਾਂ ਨੈਨੋਚੈਨਲਾਂ ਰਾਹੀਂ ਟ੍ਰਾਂਸਫ਼ਰ ਹੋ ਗਈਆਂ ਸਨ ਤੇ ਇਸ ਨੂੰ ਸਵਿੱਚ ‘ਔਨ’ ਅਤੇ ‘ਔਫ਼’ ਕੀਤਾ ਜਾ ਸਕਦਾ ਹੈ ਅਤੇ ਇਸ ਦਾ ਆਕਾਰ ਕੁਝ ਕੁ ਮਾਮੂਲੀ ਵੋਲਟਸ ਦੀ ਵੋਲਟਸ ਨਾਲ ਹੀ ਬਦਲ ਸਕਦਾ ਹੈ। ਇਸ ਟੀਮ ਦਾ ਮੰਨਣਾ ਹੈ ਕਿ ਭਵਿੱਖ ’ਚ, ਇਨ੍ਹਾਂ ਨੈਨੋਚੈਨਲਾਂ ਨੂੰ ਔਨ–ਚਿਪ ਮਲਟੀਪਲੈਕਸਿੰਗ ਉਪਕਰਣਾਂ ਦੇ ਵਿਕਾਸ ਲਈ ਡਿਜ਼ਾਇਨ ਕੀਤੇ ਸਮਾਨਾਂਤਰ ਚੈਨਲਾਂ ਰਾਹੀਂ ਫ਼੍ਰੀਕੁਐਂਸੀਜ਼ ਦੇ ਵਿਸ਼ੇਸ਼ ਬੈਂਡਜ਼ ਵਿੱਚ ਟ੍ਰਾਂਸਫ਼ਰ ਕੀਤਾ ਜਾ ਸਕਦਾ ਹੈ।

 

ਚਿੱਤਰ: ਏ. ਸਪਿੰਨ–ਵੇਵ ਨੈਨੋਚੈਨਲਜ਼ ਦੀ ਯੋਜਨਾਬੱਧ ਵਿਆਖਿਆ ਦਰਸਾਉਂਦੀ ਹੈ, ਬੀ. ਯੋਜਨਾਬੱਧ ਵਿਆਖਿਆ ਉਪਕਰਣ ਦੀ ਬਣਤਰ ਤੇ ਨੈਨੋਚੈਨਲਾਂ ਦਾ ਰੂਪ ਦਰਸਾਉਂਦੀ ਹੈ। ਸਪਿੰਨ–ਵੇਵ ਫ਼੍ਰੀਕੁਐਂਸੀਜ਼ ਬਨਾਮ ਵੇਵਵੈਕਟਰ ਜਦੋਂ ਬਿਜਲਈ ਖੇਤਰ, ਈ ਹੈ ਔਫ਼ (ਸੀ) ਅਤੇ ਔਨ (ਡੀ)। ਈ. ਹੀਟਮੈਪ ਪਲੌਟਸ ਵੇਵਵੈਕਟਰ k = 7.1 × 106 rad/m ਉੱਤੇ ਸਪਿੰਨ–ਵੇਵ ਵਿਧੀ 2 ਅਤੇ ਵਿਧੀ 1 ਦੀ ਸਪੇਸ਼ੀਅਲ ਵੰਡ ਨੂੰ ਦਰਸਾਉਂਦੇ ਹਨ

 

ਪ੍ਰਕਾਸ਼ਨ ਲਿੰਕ:

DOI: 10.1126/sciadv.aba5457

 

ਹੋਰ ਵੇਰਵਿਆਂ ਲਈ ਅੰਜਨ ਬਰਮਨ, ਸੀਨੀਅਰ ਪ੍ਰੋਫ਼ੈਸਰ (abarman@bose.res.in), ਨਾਲ ਸੰਪਰਕ ਕੀਤਾ ਜਾ ਸਕਦਾ ਹੈ।

****

ਐੱਸਐੱਸ/ਆਰਪੀ



(Release ID: 1731046) Visitor Counter : 205


Read this release in: English , Urdu , Hindi