ਬਿਜਲੀ ਮੰਤਰਾਲਾ
ਪਾਵਰਗ੍ਰਿੱਡ ਨੇ ਸੀਐੱਸਆਰ ਅਧੀਨ ਜ਼ਿਲ੍ਹਾ ਪ੍ਰਸ਼ਾਸਨ ਕਰਗਿਲ (ਲੱਦਾਖ) ਨੂੰ ਸਹਾਇਤਾ ਪ੍ਰਦਾਨ ਕੀਤੀ
Posted On:
28 JUN 2021 4:01PM by PIB Chandigarh
ਬਿਜਲੀ ਮੰਤਰਾਲੇ ਅਧੀਨ ਚੱਲ ਰਹੇ ਮਹਾਰਤਨ ਕੇਂਦਰੀ ਪਬਲਿਕ ਸੈਕਟਰ ਅਦਾਰੇ (ਸੀਪੀਐੱਸਯੂ) ਪਾਵਰ ਗਰਿੱਡ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ (ਪਾਵਰਗ੍ਰਿੱਡ) ਨੇ ਅੱਜ ਕਰਗਿਲ ਦੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇੱਕ ਵੈਕਸੀਨ ਡਲਿਵਰੀ ਵੈਨ, ਬਾਰਾਂ ਆਈਸਲਾਈਨਡ ਫਰਿੱਜ ਅਤੇ ਨੌਂ ਡੀਪ ਫ੍ਰੀਜ਼ਰ ਸੌਂਪੇ। ਇਸ ਮੌਕੇ ਸ੍ਰੀ ਮੋਹਸਿਨ ਅਲੀ, ਕਾਰਜਕਾਰੀ ਸਲਾਹਕਾਰ (ਕਰਗਿਲ) ਨੇ ਵੈਕਸੀਨ ਡਲੀਵਰੀ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਪਾਵਰਗ੍ਰਿੱਡ ਨੇ ਆਪਣੀ ਸੀਐੱਸਆਰ ਪਹਿਲ ਤਹਿਤ 29 ਲੱਖ ਰੁਪਏ ਦੀ ਲਾਗਤ ਵਾਲੀਆਂ ਵਸਤੂਆਂ ਸੌਂਪੀਆਂ ਹਨ। ਵੈਕਸੀਨ ਡਲੀਵਰੀ ਵੈਨ ਨਾਲ ਯੂਟੀ ਦੇ ਦੂਰ-ਦੁਰਾਡੇ ਦੇ ਇਲਾਕਿਆਂ ਦੇ ਵਸਨੀਕਾਂ ਨੂੰ ਲਾਭ ਪਹੁੰਚੇਗਾ ਅਤੇ ਟੀਕਾਕਰਣ ਮੁਹਿੰਮ ਨੂੰ ਤੇਜ਼ ਕਰਨ ਵਿੱਚ ਸਹਾਇਤਾ ਮਿਲੇਗੀ। ਫ੍ਰੀਜ਼ਰਾਂ ਦੀ ਮਦਦ ਨਾਲ, ਕੋਵਿਡ -19 ਨਾਲ ਸਬੰਧਤ ਵੈਕਸੀਨ ਅਤੇ ਹੋਰ ਟੀਕੇ ਅਸਾਨੀ ਨਾਲ ਸਟੋਰ ਕੀਤੇ ਜਾ ਸਕਦੇ ਹਨ, ਸੁਰੱਖਿਅਤ ਕੀਤੇ ਜਾ ਸਕਦੇ ਹਨ ਅਤੇ ਟ੍ਰਾਂਸਪੋਰਟ ਕੀਤੇ ਸਕਦੇ ਹਨ। ਇਹ ਕਰਗਿਲ ਵਿੱਚ ਵੈਕਸੀਨ ਦੀ ਡਲਿਵਰੀ ਦੀਆਂ ਲੌਜਿਸਟਿਕ ਚੁਣੌਤੀਆਂ ਨਾਲ ਨਜਿੱਠਣ ਵਿੱਚ ਸਹਾਇਤਾ ਕਰੇਗਾ।
ਪਾਵਰਗ੍ਰਿੱਡ ਭਾਰਤ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਜਿਵੇਂ ਕਿ ਪੀਐੱਮਡੀਪੀ, ਡੀਡੀਯੂਜੀਜੇਵਾਈ ਅਧੀਨ ਦੂਰ-ਦੁਰਾਡੇ ਦੇ ਪਿੰਡਾਂ ਵਿੱਚ ਗ੍ਰਾਮੀਣ ਬਿਜਲੀਕਰਨ ਦੇ ਬੁਨਿਆਦੀ ਢਾਂਚੇ ਵਿੱਚ ਲੱਦਾਖ ਖੇਤਰ ਦਾ ਸਮਰਥਨ ਕਰ ਰਿਹਾ ਹੈ, ਅਤੇ ਇਸ ਤਹਿਤ ਕਰਗਿਲ ਜ਼ਿਲ੍ਹੇ ਦੀ ਦਰਾਸ ਤਹਿਸੀਲ ਵਿੱਚ ਇੱਕ 66/11 ਕੇਵੀ ਸਬ-ਸਟੇਸ਼ਨ ਸਥਾਪਤ ਕੀਤਾ ਜਾ ਰਿਹਾ ਹੈ, ਜੋ ਨਾਲ ਲੱਗਦੇ ਵੱਖ-ਵੱਖ ਪਿੰਡਾਂ ਨੂੰ ਬਿਜਲੀ ਸਪਲਾਈ ਕਰੇਗਾ ਅਤੇ ਬਿਜਲੀ ਦੀ ਉਪਲਬਧਤਾ ਵਿੱਚ ਸੁਧਾਰ ਲਿਆਏਗਾ। ਇਨ੍ਹਾਂ ਯੋਜਨਾਵਾਂ ਤਹਿਤ ਪਾਵਰਗ੍ਰਿੱਡ ਦੁਆਰਾ ਕਰਗਿਲ ਜ਼ਿਲ੍ਹੇ ਵਿੱਚ 57 ਕਰੋੜ ਰੁਪਏ ਦੀ ਲਾਗਤ ਨਾਲ 23 ਪਿੰਡਾਂ ਦਾ ਬਿਜਲੀਕਰਣ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ, ਪੀਐੱਮਡੀਪੀ ਸਕੀਮ ਅਧੀਨ 66 ਕੇਵੀ ਪਾਵਰ ਲਾਈਨ ਨੈੱਟਵਰਕ ਨੂੰ ਵੀ ਤਕਰੀਬਨ 30 ਕਰੋੜ ਰੁਪਏ ਦੀ ਲਾਗਤ ਨਾਲ ਮਜ਼ਬੂਤ ਕੀਤਾ ਜਾਵੇਗਾ।
ਸਥਾਨਕ ਨੌਜਵਾਨਾਂ ਲਈ ਰੋਜ਼ਗਾਰ ਦੇ ਅਵਸਰਾਂ ਨੂੰ ਉਤਸ਼ਾਹਤ ਕਰਨ ਲਈ ਪਾਵਰਗ੍ਰਿਡ ਨੇ ਵਿਸ਼ੇਸ਼ ਤੌਰ 'ਤੇ ਲੱਦਾਖ ਖੇਤਰ ਦੇ ਜੂਨੀਅਰ ਇੰਜੀਨੀਅਰਾਂ ਦੀ ਵਿਸ਼ੇਸ਼ ਭਰਤੀ ਮੁਹਿੰਮ ਦੀ ਵੀ ਯੋਜਨਾ ਬਣਾਈ ਹੈ।
ਪਾਵਰਗ੍ਰਿੱਡ ਨੇ ਕਰਗਿਲ ਵਿਖੇ ਇੱਕ ਆਧੁਨਿਕ 220/66 ਕੇਵੀ ਗੈਸ ਇੰਸੂਲੇਟਿਡ ਸਬ ਸਟੇਸ਼ਨ ਬਣਾਇਆ ਹੈ, ਜੋ ਇਸ ਖੇਤਰ ਨੂੰ ਰਾਸ਼ਟਰੀ ਗਰਿੱਡ ਨਾਲ ਜੋੜਦਾ ਹੈ। ਪਾਵਰਗ੍ਰਿੱਡ ਕੋਲ 171,950 ਸਰਕਟ ਕਿਲੋਮੀਟਰ ਟ੍ਰਾਂਸਮਿਸ਼ਨ ਲਾਈਨਾਂ, 262 ਸਬ-ਸਟੇਸ਼ਨ ਅਤੇ 444,738 ਐੱਮਵੀਏ ਤੋਂ ਵੱਧ ਟ੍ਰਾਂਸਫਰਮੇਸ਼ਨ ਸਮਰੱਥਾ ਉਪਲਭਦ ਹੈ। ਆਧੁਨਿਕ ਟੈਕਨੋਲੋਜੀਕ ਉਪਕਰਣਾਂ ਅਤੇ ਤਕਨੀਕਾਂ ਦੇ ਅਪਣਾਉਣ, ਸਵੈਚਾਲਨ ਅਤੇ ਡਿਜੀਟਲ ਹੱਲਾਂ ਦੀ ਵਧੇਰੇ ਵਰਤੋਂ ਨਾਲ, ਪਾਵਰਗ੍ਰਿੱਡ ਔਸਤ ਟਰਾਂਸਮਿਸ਼ਨ ਸਿਸਟਮ ਦੀ ਉਪਲਬਧਤਾ >99% ਬਣਾਏ ਰੱਖਣ ਦੇ ਯੋਗ ਹੋ ਗਿਆ ਹੈ। ਸ਼੍ਰੀਨਗਰ-ਲੇਹ ਟਰਾਂਸਮਿਸ਼ਨ ਸਿਸਟਮ ਦੀ ਹਾਲ ਹੀ ਵਿੱਚ ਪਾਵਰਗ੍ਰਿਡ ਨੂੰ ਤਬਦੀਲੀ ਕੀਤੇ ਜਾਣ ਨਾਲ, ਸਿਸਟਮ ਦੀ ਉਪਲਬਧਤਾ ਨੂੰ ਮਿਆਰਾਂ ਅਨੁਸਾਰ ਬਰਕਰਾਰ ਰੱਖਣ ਅਤੇ ਸਮੁੱਚੇ ਲੱਦਾਖ ਖੇਤਰ ਨੂੰ ਭਰੋਸੇਯੋਗ ਬਿਜਲੀ ਪ੍ਰਦਾਨ ਕਰਨ ਦੀ ਇਸ ਦੀ ਜ਼ਿੰਮੇਵਾਰੀ ਕਈ ਗੁਣਾ ਵੱਧ ਗਈ ਹੈ।
**********
ਐੱਸਐੱਸ / ਆਈਜੀ
(Release ID: 1731045)
Visitor Counter : 212