ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸਿਵਲ ਸੇਵਕਾਂ ਨੂੰ ਤੇਜ਼ੀ ਨਾਲ ਬਦਲਦੇ ਹੋਏ ਭਾਰਤੀ ਦ੍ਰਿਸ਼ਟੀਕੋਣ ਵਿੱਚ ਸਮਾਯੋਜਿਤ ਹੋਣ ਲਈ ਲਗਾਤਾਰ ਸਿੱਖਣ, ਭੁੱਲਣ ਅਤੇ ਫਿਰ ਤੋਂ ਸਿੱਖਣ ਦੀ ਜ਼ਰੂਰਤ ਹੈ


ਉਨ੍ਹਾਂ ਨੇ ਆਈਏਐੱਸ ਫੇਜ਼-II 2019 ਬੈਚ ਦੇ ਟ੍ਰੇਨੀ ਆੱਫਿਸਰ ਲਈ ਸਮਾਪਤੀ ਭਾਸ਼ਣ ਦਿੱਤਾ

प्रविष्टि तिथि: 25 JUN 2021 6:06PM by PIB Chandigarh

ਕੇਂਦਰੀ ਰਾਜ ਮੰਤਰੀ  ( ਸੁਤੰਤਰ ਚਾਰਜ )  ਉੱਤਰੀ ਪੂਰਬ ਖੇਤਰ ਵਿਕਾਸ (ਡੋਨਰ),  ਪੀਐੱਮਓ ,  ਪਰਸੋਨਲ ,  ਲੋਕ ਸ਼ਿਕਾਇਤ ,  ਪੈਂਸ਼ਨ ,  ਪ੍ਰਮਾਣੁ ਊਰਜਾ ਰਾਜ ਮੰਤਰੀ,  ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਤੇਜ਼ੀ ਨਾਲ ਬਦਲਦੇ ਹੋਏ ਭਾਰਤੀ ਦ੍ਰਿਸ਼ਟੀਕੋਣ ਵਿੱਚ ਸਮਾਯੋਜਿਤ ਹੋਣ ਲਈ ਲਗਾਤਾਰ ਸਿੱਖਣ, ਭੁੱਲਣ ਅਤੇ ਫਿਰ ਤੋਂ ਸਿੱਖਣ ਦੀ ਜ਼ਰੂਰਤ ਹੈ । ਨਵੇਂ ਭਾਰਤ ਦੀਆਂ ਜ਼ਰੂਰਤਾਂ ‘ਤੇ ਖਰਾ ਉਤਰਣ ਲਈ ਬਦਲਾਵਾਂ ਨੂੰ ਅਨੁਕੂਲਿਤ ਤੇ ਆਤਮਸਾਤ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੰਦੇ ਹੋਏ, ਡਾ. ਜਿਤੇਂਦਰ ਸਿੰਘ  ਐਲਵਿਨ ਟਾੱਫਲਰ  ਦੇ ਪ੍ਰਸਿੱਧ ਸ਼ਬਦਾਂ ਦਾ ਜ਼ਿਕਰ ਕੀਤਾ ਜਿਸ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ,  “21ਵੀਂ ਸਦੀ ਵਿੱਚ ਅਨਪੜ੍ਹ ਉਹ ਲੋਕ ਨਹੀਂ ਹੋਣਗੇ ਜੋ ਪੜ੍ਹ-ਲਿਖ ਨਹੀਂ ਸਕਦੇ ,  ਸਗੋਂ ਉਹ ਲੋਕ ਹੋਣਗੇ ਜੋ ਸਿੱਖ ਨਹੀਂ ਸਕਦੇ, ਭੁੱਲ ਨਹੀਂ ਸਕਦੇ ਅਤੇ ਫਿਰ ਤੋਂ ਸਿੱਖ ਨਹੀਂ ਸਕਦੇ...."

ਲਾਲ ਬਹਾਦੁਰ ਸ਼ਾਸਤਰੀ ਨੈਸ਼ਨਲ ਐਕੇਡਮੀ ਆਵ੍ ਐਡਮਿਨੀਸਟ੍ਰੇਸ਼ਨ (ਐੱਲਬੀਐੱਸਐੱਨਏਏ),  ਮਸੂਰੀ ਵਿੱਚ ਆਈਏਐੱਸ ਪ੍ਰੋਫੈਸ਼ਨਲ ਕੋਰਸ ਫੇਜ਼-II  ( 2019 ਬੈਚ ) ਦੇ ਸਮਾਪਤੀ ਸਮਾਰੋਹ ਨੂੰ ਸੰਬੋਧਿਤ ਕਰਦੇ ਹੋਏ ,  ਡਾ. ਜਿਤੇਂਦਰ ਸਿੰਘ  ਨੇ 21 ਅਪ੍ਰੈਲ 1947  ਦੇ ਦਿਨ ਪਹਿਲੇ ਸਿਵਲ ਸੇਵਾ ਦਿਵਸ ਦੇ ਅਵਸਰ ‘ਤੇ ਤਤਕਾਲੀਨ ਗ੍ਰਹਿ ਮੰਤਰੀ ਸਰਦਾਰ ਪਟੇਲ  ਦੇ ਸੰਬੋਧਨ ਦਾ ਹਵਾਲਾ ਦਿੰਦੇ ਹੋਏ,  ਜਿਸ ਵਿੱਚ ਉਨ੍ਹਾਂ ਨੇ ਨੌਜਵਾਨ ਆਈਏਐੱਸ ਅਧਿਕਾਰੀਆਂ ਨੂੰ ਕਿਹਾ ਸੀ, “ ਤੁਹਾਡੇ ਪੂਰਵਵਰਤੀਆਂ ਨੂੰ ਉਸ ਪਰੰਪਰਾ ਵਿੱਚ ਰੱਖਿਆ ਗਿਆ ਸੀ ਜਿਸ ਵਿੱਚ ਉਨ੍ਹਾਂ ਨੇ ਖੁਦ ਨੂੰ ਜਨ ਸਧਾਰਣ ਤੋਂ ਅਲੱਗ ਰੱਖਣਾ ਸੀ ।  ਭਾਰਤ ਦੇ ਜਨ ਸਧਾਰਣ ਨੂੰ ਆਪਣਾ ਸਮਝਣਾ ​​ਹੀ ਤੁਹਾਡਾ ਪਰਮ ਕਰਤੱਵ ਹੋਵੇਗਾ।"

https://static.pib.gov.in/WriteReadData/userfiles/image/LBSNAA01YWLA.jpg

 
 

ਮੰਤਰੀ ਨੇ ਕਿਹਾ ਕਿ ਆਜ਼ਾਦੀ  ਦੇ ਸੱਤ ਦਹਾਕਿਆਂ  ਦੇ ਬਾਅਦ ਪਹਿਲੀ ਵਾਰ,  ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ  ਦੁਆਰਾ ਵਿਅਕਤੀਗਤ ਰੂਪ ਨਾਲ ਸਿਵਲ ਸੇਵਾਵਾਂ ਨੂੰ ਇੱਕ ਨਿਊ ਓਰੀਐਨਟੇਸ਼ਨ ਪ੍ਰਦਾਨ ਕਰਨ ਅਤੇ ਸਮਕਾਲੀਨ ਪਰਿਪੇਖ ਵਿੱਚ ਸਰਦਾਰ ਪਟੇਲ ਦੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਦਾ ਕੰਮ ਕੀਤਾ ਗਿਆ ਹੈ । 

ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਗੁਜਰਾਤ  ਦੇ ਕੇਵੜੀਆ ਵਿੱਚ ਸਰਦਾਰ ਪਟੇਲ ਦੀ ਜਯੰਤੀ ਦੇ ਅਵਸਰ ‘ਤੇ 31 ਅਕਤੂਬਰ ,  2019 ਨੂੰ ਫਾਊਂਡੇਸ਼ਨ ਕੋਰਸ ਦੇ ਸਿਵਲ ਸਰਵੈਂਟ ਟ੍ਰੇਨੀ ਅਧਿਕਾਰੀਆਂ ਨੂੰ ਸੰਬੋਧਿਤ ਕਰਦੇ ਹੋਏ ਇੱਕ ਨਵੀਂ ਮਿਸਾਲ ਕਾਇਮ ਕੀਤੀ ,  ਜਿੱਥੇ ਉਨ੍ਹਾਂ ਨੇ 21ਵੀਂ ਸਦੀ ਦੇ ਭਾਰਤ ਦੇ ਲਈ ਸਿਵਲ ਸੇਵਾਵਾਂ ਅਤੇ ਸਿਵਲ ਸੇਵਕਾਂ ਦੇ ਪ੍ਰਤੀ ਉਨ੍ਹਾਂ ਦੇ ਦ੍ਰਿਸ਼ਟੀਕੋਣ ਨੂੰ ਰੇਖਾਂਕਿਤ ਕੀਤਾ।  ਵਿਚਾਰਾਂ ਨਾਲ ਯੁਕਤ ਅਪਣੇ ਊਰਜਾਵਾਨ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ ਕਿ “ਭਾਰਤੀ ਪ੍ਰਸ਼ਾਸਨਿਕ ਸੇਵਾ (ਆਈਏਐੱਸ) ਦੇ ਨੌਜਵਾਨ ਅਧਿਕਾਰੀਆਂ ਨੂੰ ਲੋਕਾਂ ਦੇ ਕੋਲ ਜਾਣਾ ਚਾਹੀਦਾ ਹੈ ਅਤੇ ਉਪਨਿਵੇਸ਼ਵਾਦ ਦੀ ਵਿਰਾਸਤ ਵਿੱਚ ਬਦਲਾਅ ਲਿਆਉਣਾ ਚਾਹੀਦਾ ਹੈ। ਅਸੀਂ ਆਈਏਐੱਸ ਅਧਿਕਾਰੀਆਂ ਤੋਂ ਯਥਾਸਥਿਤੀ ਦੀ ਉਮੀਦ ਨਹੀਂ ਕਰਦੇ ਹਾਂ।  ਹਰੇਕ ਵਿਅਕਤੀ ਨਿਊ ਇੰਡੀਆ ਦੇ ਨਿਰਮਾਣ ਵਿੱਚ ਲਗਿਆ ਹੋਇਆ ਹੈ ,  ਲੇਕਿਨ ਸਾਡੀ ਜ਼ਿੰਮੇਦਾਰੀ ਹੋਰ ਜ਼ਿਆਦਾ ਹੈ ।  ਸੀਲੋ ਅਤੇ ਲੜੀ ਦੀ ਉਪਸਥਿਤੀ ਸਾਡੀ ਪ੍ਰਣਾਲੀ ਵਿੱਚ ਸਹਿਯੋਗ ਨਹੀਂ ਕਰਦੀ ਹੈ ।  ਚਾਹੇ ਅਸੀਂ ਕਿਤੇ ਵੀ ਹੋਈਏ ,  ਅਸੀਂ ਕਿਤੇ ਵੀ ਹੋਈਏ ,  ਸਾਨੂੰ ਰਾਸ਼ਟਰ ਲਈ ਇਕੱਠੇ ਮਿਲਕੇ ਕੰਮ ਕਰਨਾ ਹੋਵੇਗਾ…..  ਸਾਨੂੰ ਇੱਕ ਅਜਿਹੀ ਨੌਕਰਸ਼ਾਹੀ ਚਾਹੀਦੀ ਹੈ ਜੋ ਸਿਰਜਨਾਤਮਕ ਅਤੇ ਰਚਨਾਤਮਕ ,  ਕਲਪਨਾਸ਼ੀਲ ਅਤੇ ਅਭਿਨਵ ,  ਸਰਗਰਮ ਅਤੇ ਨਿਮਰ ,  ਪੇਸ਼ੇਵਰ ਅਤੇ ਪ੍ਰਗਤੀਸ਼ੀਲ ,  ਊਰਜਾਵਾਨ ਅਤੇ ਸਮਰੱਥ ,  ਕੁਸ਼ਲ ਅਤੇ ਪ੍ਰਭਾਵੀ ,  ਪਾਰਦਰਸ਼ੀ ਅਤੇ ਤਕਨੀਕੀ ਸਮਰੱਥ ਹੋਵੇ”। 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਗੁਡ ਗਵਰਨੈਂਸ ਦਾ ਵਿਜ਼ਨ,  ਦੇਸ਼ ਵਿੱਚ ਸਿਵਲ ਸੇਵਾਵਾਂ ਲਈ ਮਿਸ਼ਨ ਕਰਮਯੋਗੀ ਅਤੇ ਮਿਸ਼ਨ ਆਰੰਭ ਜਿਹੀਆਂ ਨਵੀਆਂ ਪਹਿਲਾਂ ਵਿੱਚ ਦਿਖਾਈ ਦਿੰਦਾ ਹੈ ਅਤੇ ਇਸ ਨਾਲ ਨਿਊ ਇੰਡੀਆ ਦਾ ਮਾਗਰਦਰਸ਼ਨ ਹੋਵੇਗਾ ।  ਉਨ੍ਹਾਂ ਨੇ ਕਿਹਾ ਕਿ ਕੋਵਿਡ-19 ਦੀਆਂ ਚੁਣੌਤੀਆਂ ਹੋਣ ਦੇ ਬਾਵਜੂਦ, ਸਾਡੀਆਂ ਗਤੀਵਿਧੀਆਂ ਦ੍ਰਿੜ੍ਹ ਸੰਕਲਪਿਤ ਰਹੀਆਂ ਹਨ ਕਿਉਂਕਿ ਮਹਾਮਾਰੀ ਨੇ ਸਾਨੂੰ ਕਈ ਪ੍ਰਕਾਰ ਦੇ ਨਵੇਂ ਸਦਾਚਾਰ ਸਿਖਾਏ ਹਨ। 

ਅਧਿਕਾਰੀਆਂ ਨੂੰ ਕੋਵਿਡ-19 ਮਹਾਮਾਰੀ ਲਈ ਅਨੁਕੂਲ ਅਤੇ ਜਵਾਬ ਦੇਣ ਯੋਗ ਸਮਰੱਥਾ ਵਿਕਸਿਤ ਕਰਨ ਦਾ ਸੱਦਾ ਦਿੰਦੇ ਹੋਏ ,  ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪੂਰੀ ਦੁਨੀਆ ਮਹਾਮਾਰੀ ਅਤੇ ਮੌਜੂਦਾ ਸੰਕਟ  ਦੇ ਦੌਰਾਨ ਉਤਪੰਨ ਹੋਈ ਅਭੂਤਪੂਰਵ ਭਿਆਨਕ ਸਥਿਤੀ ਤੋਂ ਗੁਜ਼ਰ ਰਹੀ ਹੈ ;  ਕਈ ਸਿਵਲ ਸੇਵਕਾਂ ਨੇ ਕੋਵਿਡ ਲਹਿਰ ਨੂੰ ਨਿਯੰਤ੍ਰਿਤ ਕਰਨ ਦੀ ਦਿਸ਼ਾ ਵਿੱਚ ਉਤਕ੍ਰਿਸ਼ਟ ਰੂਪ ਨਾਲ ਇੱਕ ਅਣਥਕ ਮਿਹਨਤ ਕੀਤੀ ਹੈ।  ਉਨ੍ਹਾਂ ਨੇ ਕਿਹਾ ਕਿ ਆਧੁਨਿਕ ਸਮੇਂ ਵਿੱਚ ਸਿਵਲ ਸੇਵਾਵਾਂ ਵਿੱਚ ਬਦਲਾਅ ਲਿਆਉਣ ਦੀ ਜ਼ਰੂਰਤ ਹੈ ਕਿਉਂਕਿ ਉਮੀਦਾਂ ਅਤੇ ਪਾਰਦਰਸ਼ਿਤਾ ਦੇ ਪੱਧਰ ਵਿੱਚ ਕਈ ਗੁਣਾ ਵਾਧਾ ਹੋਇਆ ਹੈ ।  

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਦੇਸ਼ ਦੇ ਪ੍ਰਸ਼ਾਸਨਿਕ ਦ੍ਰਿਸ਼ਟੀਕੋਣ ਵਿੱਚ ਤੇਜ਼ ਗਤੀ ਨਾਲ ਬਦਲਾਅ ਹੋ ਰਿਹਾ ਹੈ ਅਤੇ ਤੇਜ਼ੀ ਦੇ ਨਾਲ ਸਮਾਜਿਕ - ਆਰਥਿਕ ਪ੍ਰਗਤੀ ,  ਸ਼ਹਿਰੀਕਰਨ ਅਤੇ ਨਵੇਂ ਤਕਨੀਕੀ ਦਖਲ ਹੋ ਰਹੇ ਹਨ ,  ਜਿਸ ਦੇ ਕਾਰਨ ਸਿਵਲ ਸੇਵਕਾਂ ਦੀਆਂ ਨਵੀਆਂ ਭੂਮਿਕਾਵਾਂ ਅਤੇ ਜ਼ਿੰਮੇਦਾਰੀਆਂ ਉਭਰ ਕੇ ਸਾਹਮਣੇ ਆ ਰਹੀਆਂ ਹਨ ।  ਇਨ੍ਹਾਂ ਪਰਿਵਰਤਨਾਂ ਨੂੰ ਆਤਮਸਾਤ ਕਰਨ ,  ਅਨੁਕੂਲ ਬਣਾਉਣ ਅਤੇ ਸਮਾਯੋਜਿਤ ਕਰਨ ਲਈ ਸਿਵਲ ਸੇਵਕਾਂ ਦੀਆਂ ਭੂਮਿਕਾਵਾਂ ਅਤੇ ਜਿੰਮੇਦਾਰੀਆਂ ਵਿੱਚ ਨਿਰੰਤਰ ਅਨੁਕੂਲਨਸ਼ੀਲਤਾ ਅਤੇ ਲਚੀਲਾਪਨ ਲਿਆਉਣ ਦੀ ਤੁਰੰਤ ਜ਼ਰੂਰਤ ਹੈ । ਉਨ੍ਹਾਂ ਨੇ ਇਹ ਵੀ ਕਿਹਾ ਕਿ ਸੀਲੋ ਅਤੇ ਪਦਾਨੁਕ੍ਰਮ ਦਾ ਹੋਣਾ ਦੇਸ਼ ਦੇ ਹਿੱਤ ਵਿੱਚ ਨਹੀਂ ਹੈ ਅਤੇ ਸਿਵਲ ਸੇਵਕਾਂ ਨੂੰ ਜ਼ਰੂਰਤਮੰਦਾਂ ਅਤੇ ਗ਼ਰੀਬਾਂ ਲਈ ਪਹਿਲੇ ਸਥਾਨ ‘ਤੇ ਉਪਲੱਬਧ ਰਹਿਣਾ ਚਾਹੀਦਾ ਹੈ ।  ਉਨ੍ਹਾਂ ਨੇ ਕਿਹਾ ਕਿ ਅਧਿਕਾਰੀਆਂ ਨੂੰ ਪੰਚਾਇਤ ਪੱਧਰ ਤੋਂ ਲੈ ਕੇ ਕੇਂਦਰੀ ਪੱਧਰ ਤੱਕ , ਆਮ ਆਦਮੀ  ਦੇ ਸਾਹਮਣੇ ਇੱਕ ਰੋਲ ਮਾਡਲ  ਦੇ ਰੂਪ ਵਿੱਚ ਉਤਸਾਹੀ ਅਤੇ ਸੁਤੰਤਰਤਾਪੂਰਵਕ ਕੰਮ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ । 

ਇਨੋਵੇਸ਼ਨ ਵਿਸ਼ੇ ‘ਤੇ ਬੋਲਦੇ ਹੋਏ ਡਾ. ਜਿਤੇਂਦਰ ਸਿੰਘ  ਨੇ ਕਿਹਾ ਕਿ ਲੋਕ ਸੇਵਕਾਂ ਲਈ ਇਹ ਮਹੱਤਵਪੂਰਨ ਹੈ ਕਿ ਉਹ ਨਵਪ੍ਰਵਰਤਨਸ਼ੀਲ ਬਣੋ ਅਤੇ ਨਵੇਂ ਵਿਚਾਰਾਂ ਦਾ ਸਮਰਥਨ ਕਰੋ,  ਉਨ੍ਹਾਂ ਦਾ ਪ੍ਰਚਾਰ ਕਰੋ ਅਤੇ ਉਨ੍ਹਾਂ ਨੂੰ ਹੁਲਾਰਾ ਦਿਓ ਜਿਸ ਦੇ ਨਾਲ ਆਮ ਲੋਕਾਂ ਨੂੰ ਨਾਗਰਿਕ ਕੇਂਦ੍ਰਿਤ ਸੇਵਾਵਾਂ ਬਿਨਾ ਕਿਸੇ ਪ੍ਰੇਸ਼ਾਨੀ ਉਪਲੱਬਧ ਹੋ ਸਕੇ ।  ਉਨ੍ਹਾਂ ਨੇ ਕਿਹਾ ਕਿ ਲੋਕ ਸੇਵਕਾਂ ਦੁਆਰਾ ਵਿਗਿਆਨ ਅਤੇ ਸੂਚਨਾ ਤਕਨੀਕੀ ਨਾਲ ਸਮਰਪਿਤ ਅਪਣਾਇਆ ਗਿਆ ਅਭਿਨਵ ਦ੍ਰਿਸ਼ਟੀਕੋਣ ਖੇਤੀਬਾੜੀ ,  ਸਿਹਤ ,  ਸਿੱਖਿਆ ,  ਨਾਗਰਿਕ ਸੇਵਾ ਵੰਡ ਆਦਿ ਜਿਹੇ ਖੇਤਰਾਂ ਵਿੱਚ ਪਰਿਵਰਤਨਕਾਰੀ ਅਤੇ ਮਹੱਤਵਪੂਰਨ ਬਦਲਾਵ ਲਿਆ ਸਕਦਾ ਹੈ ,  ਜਿਸ ਦੇ ਨਾਲ ਦੇਸ਼  ਦੇ ਆਮ ਨਾਗਰਿਕਾਂ  ਦੇ ਈਜ਼ ਆਵ੍ ਡੂਈਂਗ ਅਤੇ ਈਜ਼ ਆਵ੍ ਲਿਵਿੰਗ ਵਿੱਚ ਸੁਧਾਰ ਲਿਆਇਆ ਜਾ ਸਕਦਾ ਹੈ । 

ਡਾ. ਜਿਤੇਂਦਰ ਸਿੰਘ ਨੇ ਯਾਦ ਕੀਤਾ ਕਿ ਭਾਰਤ ਵਿੱਚ ਪਿਛਲੇ 7 ਸਾਲਾਂ ਦੇ ਦੌਰਾਨ ਨੌਕਰਸ਼ਾਹੀ ਨੂੰ ਇੱਕ ਨਵਾਂ ਦਸ਼ਾ ਅਤੇ ਦਿਸ਼ਾ ਪ੍ਰਦਾਨ ਕਰਨ ਲਈ ਨਵੀਂ ਸ਼ੁਰੂਆਤ ਅਤੇ ਇਨੋਵੇਸ਼ਨ ਦੀ ਇੱਕ ਲੜੀ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਨੇ ਵਿਸ਼ੇਸ਼ ਰੂਪ ਨਾਲ ਜ਼ਿਕਰ ਕੀਤਾ ਕਿ ਆਈਏਐੱਸ ਅਧਿਕਾਰੀਆਂ ਲਈ ਉਨ੍ਹਾਂ ਦੇ ਕੈਰੀਅਰ ਦੀ ਸ਼ੁਰੂਆਤ ਵਿੱਚ ਕੁਝ ਸਾਲ ਪਹਿਲਾਂ ਸ਼ੁਰੂ ਕੀਤੇ ਗਏ ਤਿੰਨ ਮਹੀਨਿਆਂ ਲਈ ਕੇਂਦਰ ਸਰਕਾਰ ਵਿੱਚ ਸਹਾਇਕ ਸਕੱਤਰ ਵਜੋਂ ਕੰਮ ਕਰਨ ਦੇ ਕਾਰਨ  ਉਨ੍ਹਾਂ ਦੀ ਸਮਰੱਥਾ ਨਿਰਮਾਣ ਵਿੱਚ ਕਾਫ਼ੀ ਵਾਧਾ ਹੋਇਆ । 

ਆਪਣੇ ਸਮਾਪਤੀ ਭਾਸ਼ਣ ਵਿੱਚ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਭਾਰਤੀ ਪ੍ਰਸ਼ਾਸਨਿਕ ਸੇਵਾ ਅਧਿਕਾਰੀਆਂ ਨੂੰ ,  ਭਾਰਤ  ਦੇ ਸੰਵਿਧਾਨ ਵਿੱਚ ਸਮਾਹਿਤ ਗੁਣਾਂ ਅਤੇ ਆਦਰਸ਼ਾਂ ਅਤੇ ਭਾਰਤ ਦੇ ਸੰਵਿਧਾਨ ਦੁਆਰਾ ਇਸ ਦੇਸ਼  ਦੇ ਸਿਵਲ ਸੇਵਕਾਂ ਨੂੰ ਪ੍ਰਦਾਨ ਕੀਤੇ ਗਏ ਅਧਿਕਾਰਾਂ,  ਕਰਤੱਵਾਂ ਅਤੇ ਜ਼ਿੰਮੇਦਾਰੀਆਂ ਨੂੰ ਹਮੇਸ਼ਾ ਪੋਸ਼ਿਤ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਬਣਾਏ ਰੱਖਣਾ ਚਾਹੀਦਾ ਹੈ ਅਤੇ ਇਸ ਪ੍ਰਕਾਰ ਨਾਲ ਉਨ੍ਹਾਂ ਨੂੰ ਇਸ ਦੇਸ਼  ਦੇ ਆਮ ਨਾਗਰਿਕਾਂ  ਦੇ ਸਾਹਮਣੇ ਭਾਰਤੀ ਪ੍ਰਸ਼ਾਸਨਿਕ ਸੇਵਾ ਦੀ ਗਰਿਮਾ ਨੂੰ ਬਣਾਏ ਰੱਖਣਾ ਚਾਹੀਦਾ ਹੈ ।   

ਇਸ ਅਵਸਰ ‘ਤੇ ਡਾ. ਜਿਤੇਂਦਰ ਸਿੰਘ ਨੇ ਸਭ ਤੋਂ ਸੀਨੀਅਰ ਅਧਿਕਾਰੀ ਟ੍ਰੇਨੀ ਲਈ ਰਾਸ਼ਟਰਪਤੀ ਗੋਲਡ ਮੈਡਲ ਅਤੇ ਪ੍ਰਮਾਣ ਪੱਤਰ ਅਤੇ ਉਤਕ੍ਰਿਸ਼ਟਤਾ ਲਈ ਹੋਰ ਪੁਰਸਕਾਰਾਂ ਪ੍ਰਦਾਨ ਕਰਨ ਦੀ ਵੀ ਪ੍ਰਧਾਨਗੀ ਕੀਤੀ ।

<><><><><>

ਐੱਸਐੱਨਸੀ 


(रिलीज़ आईडी: 1730927) आगंतुक पटल : 242
इस विज्ञप्ति को इन भाषाओं में पढ़ें: English , Urdu , हिन्दी , Tamil