ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਜੰਮੂ-ਕਸ਼ਮੀਰ ਦੇ ਕਠੁਆ ਜ਼ਿਲ੍ਹੇ ਵਿੱਚ ਮੈਗਾ ਕਵਿੰਟਲ ਸਮਰੱਥਾ ਵਾਲੇ ਸੀਡ ਪ੍ਰੋਸੈਸਿੰਗ ਪਲਾਂਟ ਦਾ ਉਦਘਾਟਨ ਕੀਤਾ


ਮੰਤਰੀ ਨੇ ਕਿਹਾ ਕਿ ਇਸ ਨਾਲ ਭਾਰਤ ਵਿੱਚ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਵਿੱਚ ਮਦਦ ਮਿਲੇਗੀ

Posted On: 26 JUN 2021 6:33PM by PIB Chandigarh

ਅੱਜ ਦਾ ਦਿਨ ਇੱਕ ਇਤਿਹਾਸਿਕ ਦਿਨ ਹੈ, ਜਦੋਂ ਕਠੁਆ ਜ਼ਿਲ੍ਹੇ ਰਾਹੀਂ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ, ਭਾਰਤ ਵਿੱਚ ਕਿਸਾਨਾਂ ਦੀ ਆਮਦਨ ਦੁੱਗਣਾ ਕਰਨ ਵਾਲੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਅਭਿਯਾਨ ਦੇ ਤਹਿਤ ਸ਼ਾਮਲ ਹੋ ਗਿਆ ਹੈ। ਇਹ ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਦੁਆਰਾ ਪ੍ਰਦਾਨ ਕੀਤੀ ਗਈ ਤਤਕਾਲ ਸਮੀਕਰਨ ਸੀ ਜਦੋਂ ਉਨ੍ਹਾਂ ਨੇ 16 ਲੱਖ ਬੀਜ ਉਤਪਾਦਨ ਤੇ 24 ਲੱਖ ਸੀਡ ਪ੍ਰੋਸੈਸਿੰਗ ਸਮਰੱਥਾ ਵਾਲੇ ਮੈਗਾ ਸੀਡ ਪ੍ਰੋਸੈਸਿੰਗ ਪਲਾਂਟ ਨੂੰ ਜਨਤਾ ਨੂੰ ਸਮਰਪਿਤ ਕਰਨ ਦੇ ਤੁਰੰਤ ਬਾਅਦ ਸਭਾ ਨੂੰ ਸੰਬੋਧਿਤ ਕਰਨਾ ਸ਼ੁਰੂ ਕੀਤਾ, ਇਹ ਪੂਰੇ ਖੇਤਰ ਵਿੱਚ ਆਪਣੇ ਪ੍ਰਕਾਰ ਦਾ ਪਹਿਲਾ ਪਲਾਂਟ ਹੈ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿੱਚ ਕਠੁਆ ਜ਼ਿਲ੍ਹੇ ਨੇ ਕਈ ਵਾਰ ਭਾਰਤ ਦੇ ਰਾਸ਼ਟਰੀ ਨਕਸ਼ੇ ‘ਤੇ ਕਿਸੇ ਨਾ ਕਿਸੇ ਰੂਪ ਵਿੱਚ ਆਪਣੀ ਮੌਜੂਦਗੀ ਦਰਜ ਕੀਤੀ ਹੈ ਅਤੇ ਇਸ ਜ਼ਿਲ੍ਹੇ ਬਾਰੇ ਪਿਛਲੇ ਤਿੰਨ-ਚਾਰ ਸਾਲਾਂ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਪਣੇ ‘ਮਨ ਕੀ ਬਾਤ’ ਵਿੱਚ ਦੋ ਵਾਰ ਜ਼ਿਕਰ ਕੀਤਾ ਹੈ, ਜੋ ਭਾਰਤ ਦੇ ਕਿਸੇ ਵੀ ਜ਼ਿਲ੍ਹੇ ਦੇ ਲਈ ਬਹੁਤ ਹੀ ਮਾਣ ਦੀ ਗੱਲ ਹੈ ਅਤੇ ਅੱਜ ਇੱਥੇ ਸਥਾਪਿਤ ਕੀਤਾ ਗਿਆ ਨਵਾਂ ਸੀਡ ਪ੍ਰੋਸੈਸਿੰਗ ਪਲਾਂਟ ਨਾ ਸਿਰਫ ਕਠੁਆ ਜ਼ਿਲ੍ਹੇ ਦੀ ਬਲਕਿ ਪੂਰਾ ਜੰਮੂ-ਕਸ਼ਮੀਰ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਵੱਲ ਦੋ ਨੇੜਲੇ ਰਾਜਾਂ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੀਆਂ ਜ਼ਰੂਰਤਾਂ ਨੂੰ ਵੀ ਪੂਰਾ ਕਰੇਗਾ।

E:\surjeet pib work\2021\June\27 June\1.jpeg

ਮੰਤਰੀ ਨੇ ਕਿਹਾ ਕਿ ਹੁਣ ਤੱਕ ਦੇ ਸਾਲਾਂ ਵਿੱਚ ਕਿਸਾਨਾਂ ਨੂੰ ਹੋਰ ਸਥਾਨਾਂ ਤੋਂ ਬਿਹਤਰ ਗੁਣਵੱਤਾ ਵਾਲੇ ਬੀਜ ਖਰੀਦਣ ਦੇ ਲਈ ਸੰਘਰਸ਼ ਕਰਨਾ ਪੈਂਦਾ ਸੀ ਲੇਕਿਨ ਹੁਣ ਉਨ੍ਹਾਂ ਦੇ ਦਰਵਾਜੇ ‘ਤੇ ਬਿਹਤਰ ਗੁਣਵੱਤਾ ਵਾਲੇ ਬੀਜ ਉਪਲਬਧ ਹੋਣਗੇ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਨਾ ਸਿਰਫ ਉਨ੍ਹਾਂ ਦੁਆਰਾ ਬੀਜੀਆਂ ਗਈਆਂ ਫਸਲਾਂ ਦੀ ਗੁਣਵੱਤਾ ਵਿੱਚ ਵਾਧਾ ਹੋਵੇਗਾ, ਬਲਿਕ ਉਨ੍ਹਾਂ ਨੂੰ ਘੱਟ ਕੀਮਤ ‘ਤੇ ਬਿਹਤਰ ਗੁਣਵੱਤਾ ਵਾਲੇ ਬੀਜ ਪ੍ਰਾਪਤ ਕਰਨ ਵਿੱਚ ਵੀ ਸਹਾਇਤਾ ਪ੍ਰਾਪਤ ਹੋਵੇਗੀ, ਜਿਸ ਨਾਲ ਬਜ਼ਾਰ ਵਿੱਚ ਉਨ੍ਹਾਂ ਦੇ ਲਾਭ ਦਾ ਮਾਰਜਨ ਵੀ ਵਧੇਗਾ।

ਡਾ. ਜਿਤੇਂਦਰ ਸਿੰਘ ਨੇ ਕਿਸਾਨਾਂ ਦੀ ਉੱਨਤੀ ਅਤੇ ਵਿਕਾਸ ਦੇ ਲਈ ਉਠਾਏ ਗਏ ਇਤਿਹਾਸਕ ਕਦਮਾਂ ਦੇ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਪਿਛਲੇ ਸੱਤ ਸਾਲਾਂ ਵਿੱਚ ਸ਼ੁਰੂ ਕੀਤੀਆਂ ਗਈਆਂ ਯੋਜਨਾਵਾਂ ਜਿਵੇਂ  ਕਿਸਾਨ ਬੀਮਾ ਯੋਜਨਾ, ਪੀਐੱਮ ਕਿਸਾਨ ਸਨਮਾਨ ਨਿਧੀ, ਸੋਇਲ ਹੈਲਥ ਕੇਅਰ ਆਦਿ ਦਾ ਲਾਭ ਕਿਸਾਨਾਂ ਨੂੰ ਪ੍ਰਾਪਤ ਹੋਇਆ ਹੈ ਅਤੇ ਇਸ ਦੇ ਰਾਹੀਂ ਉਨ੍ਹਾਂ ਦੀ ਉੱਨਤੀ ਕਰਨਾ ਸੰਭਵ ਹੋਇਆ ਹੈ ਜੋ ਪਿਛਲੇ 70 ਸਾਲਾਂ ਤੋਂ ਹੋਰ ਸਰਕਾਰਾਂ ਵਿੱਚ ਉਹ ਪ੍ਰਾਪਤ ਨਹੀਂ ਕਰ ਸਕੇ ਸਨ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪਿਛਲੇ 6-7 ਸਾਲਾਂ ਵਿੱਚ, ਕੋਵਿਡ ਮਹਾਮਾਰੀ ਦੇ ਕਾਰਨ ਉਤਪੰਨ ਹੋਈਆਂ ਰੁਕਾਵਟਾਂ ਵਾਲੇ ਇੱਕ ਸਾਲ ਦੀ ਮਿਆਦ ਨੂੰ ਛੱਡ ਕੇ, ਉਧਮਪੁਰ-ਕਠੁਆ-ਡੋਡਾ ਲੋਕਸਭਾ ਦੇ ਪੂਰੇ ਖੇਤਰ ਨੂੰ ਇੱਕ ਦੇ ਬਾਅਦ ਇੱਕ ਵਿਸ਼ਿਸ਼ਟ ਮਹੱਤਤਾ ਵਾਲੇ ਰਾਸ਼ਟਰੀ ਪ੍ਰੋਜੈਕਟਾਂ ਨਾਲ ਲਾਭਵੰਦ ਕੀਤਾ ਗਿਆ ਹੈ ਅਤੇ ਵਿਸ਼ੇਸ਼ ਰੂਪ ਨਾਲ ਕਠੁਆ ਜੰਮੂ-ਕਸ਼ਮੀਰ ਦੇ ਕੁਝ ਸਭ ਤੋਂ ਪ੍ਰਤਿਸ਼ਠਿਤ ਰਾਸ਼ਟਰੀ ਪ੍ਰੋਜੈਕਟਾਂ ਦੀ ਰਾਜਧਾਨੀ ਬਣ ਚੁੱਕਿਆ ਹੈ। ਕੁਝ ਉਦਾਹਰਣਾਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸ਼ਾਹਪੁਰ-ਕੰਡੀ ਪ੍ਰੋਜੈਕਟ ਦਾ 40 ਸਾਲਾਂ ਬਾਅਦ ਮੁੜ-ਸੁਰਜੀਤ, ਉੱਤਰ ਭਾਰਤ ਦਾ ਪਹਿਲਾ ਕੇਬਲ-ਸਟੇਡ ਬ੍ਰਿਜ ਅਟਲ ਸੇਤੂ, ਜੰਮੂ-ਕਸ਼ਮੀਰ ਦਾ ਪਹਿਲਾ ਅੰਤਰੀ-ਰਾਜੀ ਪੁਲ ਕੀਰੀਅਨ-ਗੰਡਯਾਲ, ਉੱਤਰ ਭਾਰਤ ਦਾ ਪਹਿਲਾ ਬਾਇਓ-ਟੈਕ ਇੰਡਸਟ੍ਰੀਅਲ ਪਾਰਕ, ਦਿੱਲੀ ਤੋਂ ਕਠੁਆ ਹੁੰਦੇ ਹੋਏ ਕਟਰਾ ਤੱਕ ਉੱਤਰ ਭਾਰਤ ਦਾ ਪਹਿਲਾ ਐਕਸਪ੍ਰੈਸ ਰੋਡ ਕੌਰੀਡੋਰ, ਛਤਰਗਲਾ ਟਨਲ ਹੁੰਦੇ ਹੋਏ ਲਖਨਪੁਰ-ਬਨੀ-ਬਸੋਹਲੀ-ਡੋਡਾ ਨਵਾਂ ਰਾਸ਼ਟਰੀ ਰਾਜਮਾਰਗ, ਸੈਂਟਰਲੀ ਫੰਡਿਡ ਸਰਕਾਰੀ ਮੈਡੀਕਲ ਕਾਲਜ, ਸੈਂਟਰਲੀ ਫੰਡਿਡ ਯੂਨੀਵਰਸਿਟੀ ਇੰਸਟੀਟਿਊਟ  ਆਵ੍ ਇੰਜੀਨੀਅਰਿੰਗ ਆਦਿ ਨੇ ਕਠੁਆ ਨੂੰ ਪਹਿਲਾਂ ਤੋਂ ਹੀ ਭਾਰਤ ਦੇ ਸਭ ਤੋਂ ਆਕਰਸ਼ਕ ਜ਼ਿਲ੍ਹਿਆਂ ਵਿੱਚੋਂ ਇੱਕ ਬਣਾਇਆ ਹੋਇਆ ਹੈ। 

E:\surjeet pib work\2021\June\27 June\2.jpg

ਸਮਾਰੋਹ ਨੂੰ ਸੰਬੋਧਿਤ ਕਰਨ ਵਾਲੇ ਹੋਰ ਲੋਕਾਂ ਵਿੱਚ ਡੀਡੀਸੀ ਚੇਅਰਮੈਨ ਕਰਨਲ (ਰਿਟਾਇਰਡ) ਮਹਾਨ ਸਿੰਘ, ਡੀਡੀਸੀ ਵਾਈਸ ਚੇਅਰਮੈਨ ਰਘੁਨੰਦਨ ਸਿੰਘ ਅਤੇ ਭਾਰਤੀ ਬੀਜ ਨਿਗਮ ਦੇ ਸੀਐੱਮਡੀ ਵਿਨੋਦ ਕੁਮਾਰ ਰਾਠੌਰ ਸ਼ਾਮਲ ਸਨ। ਇਸ ਅਵਸਰ ‘ਤੇ ਕਠੁਆ ਨਗਰਪਾਲਿਕਾ ਦੇ ਚੇਅਰਮੈਨ ਨਰੇਸ਼ ਸ਼ਰਮਾ, ਸਾਬਕਾ ਵਿਧਾਇਕ ਰਾਜੀਵ ਜਸਰੋਠੀਆ ਤੇ ਕੁਲਦੀਪ ਰਾਜ, ਨਗਰ ਨਿਗਮ ਪਰਿਸ਼ਦ ਅਤੇ ਉਘੇ ਨੇਤਾ ਪ੍ਰੇਮਨਾਥ ਡੋਗਰਾ, ਰਸ਼ਪਾਲ ਵਰਮਾ, ਜਨਕ ਭਾਰਤੀ, ਗੋਪਾਲ ਮਹਾਜਨ, ਰਾਜੇਸ਼ ਮੇਹਤਾ, ਵਿੱਕੀ ਸ਼ਰਮਾ ਸਮੇਤ ਹੋਰ ਲੋਕ ਹਾਜ਼ਰ ਹੋਏ।

<><><><><>

ਐੱਸਐੱਨਸੀ


(Release ID: 1730898) Visitor Counter : 171