ਇਸਪਾਤ ਮੰਤਰਾਲਾ
ਸ਼੍ਰੀ ਧਰਮੇਂਦਰ ਪ੍ਰਧਾਨ ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਦੇ ਨਾਲ ਮੰਡਲਾ ਵਿੱਚ ਕੋਵਿਡ ਕੇਅਰ ਸੁਵਿਧਾ ਦਾ ਉਦਘਾਟਨ ਕੀਤਾ
प्रविष्टि तिथि:
25 JUN 2021 5:35PM by PIB Chandigarh
ਕੇਂਦਰੀ ਇਸਪਾਤ ਅਤੇ ਪੈਟ੍ਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਦੇ ਨਾਲ ਅੱਜ ਮੰਡਲਾ ਜ਼ਿਲ੍ਹੇ ਵਿੱਚ ਕੋਵਿਡ ਕੇਅਰ ਸੁਵਿਧਾ ਦਾ ਉਦਘਾਟਨ ਕੀਤਾ। ਇਸ ਅਵਸਰ ‘ਤੇ ਕੇਂਦਰੀ ਸਟੀਲ ਰਾਜ ਮੰਤਰੀ ਸ਼੍ਰੀ ਫੱਗਨ ਸਿੰਗ ਕੁਲਸਤੇ ਅਤੇ ਮੱਧ ਪ੍ਰਦੇਸ਼ ਦੇ ਲੋਕ ਸਿਹਤ ਤੇ ਪਰਿਵਾਰ ਕਲਿਆਣ ਮੰਤਰੀ ਡਾ. ਪ੍ਰਭੁਰਾਮ ਚੌਧਰੀ ਵੀ ਮੌਜੂਦ ਸਨ।
ਇਸ ਅਵਸਰ ‘ਤੇ ਸ਼੍ਰੀ ਪ੍ਰਧਾਨ ਨੇ ਮਹਾਮਾਰੀ ਨਾਲ ਲੜਣ ਦਾ ਇੱਕ ਨਵਾਂ ਮਾਡਲ ਸਥਾਪਿਤ ਕਰਨ ਦੇ ਲਈ ਮੱਧ ਪ੍ਰਦੇਸ਼ ਸਰਕਾਰ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਅਜਿਹਾ ਜਨ ਭਾਗੀਦਾਰੀ, ਉਚਿਤ ਯੋਜਨਾ ਅਤੇ ਚੰਗੇ ਪ੍ਰਬੰਧਨ ਕਰਨ ਨਾਲ ਸੰਭਵ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਹਫਤੇ ਸ਼ੁਰੂ ਕੀਤੇ ਗਏ ਟੀਕਾਕਰਨ ਪ੍ਰੋਗਰਾਮ ਦੇ ਨਵੇਂ ਪੜਾਅ ਵਿੱਚ ਰਾਜ ਸਭ ਤੋਂ ਅੱਗੇ ਹੈ ਅਤੇ ਹੁਣ ਤੱਕ ਰਾਜ ਵਿੱਚ 1.82 ਕਰੋੜ ਤੋਂ ਵੱਧ ਲੋਕਾਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ। ਸ਼੍ਰੀ ਪ੍ਰਧਾਨ ਨੇ ਕਿਹਾ ਕਿ ਫਿਲਹਾਲ ਕੋਵਿਡ ਦੇ ਨਵੇਂ ਮਾਮਲਿਆਂ ਵਿੱਚ ਗਿਰਾਵਟ ਜਾਰੀ ਹੈ ਇਸ ਦੇ ਬਾਵਜੂਦ ਸਰਕਾਰ ਮਹਾਮਾਰੀ ਦੀ ਤੀਸਰੀ ਲਹਿਰ ਵੀ ਸੰਭਾਵਨਾ ਦੇ ਲਈ ਤਿਆਰ ਰਹਿਣ ਵਿੱਚ ਕੋਈ ਕਸਰ ਨਹੀਂ ਛੱਡ ਰਹੀ ਹੈ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਐੱਮਓਆਈਐੱਲ ਤਦ ਤੱਕ ਕੋਵਿਡ ਕੇਅਰ ਸੁਵਿਧਾ ਦਾ ਸੰਚਾਲਨ ਜਾਰੀ ਰਖੇਗੀ, ਜਦ ਤੱਕ ਕਿ ਜ਼ਿਲ੍ਹਾ ਪ੍ਰਸ਼ਾਸਨ ਇਸ ਦੇ ਕਾਰਜਾਂ ਨੂੰ ਆਪਣੇ ਹੱਥ ਵਿੱਚ ਨਹੀਂ ਲੈ ਲੈਂਦਾ ਹੈ। ਸ਼੍ਰੀ ਪ੍ਰਧਾਨ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਟੀਕਾਕਰਨ ਵਿੱਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ ਅਤੇ ਸਾਰੇ ਯੋਗ ਵਿਅਕਤੀਆਂ ਦਾ ਇਸ ਸਾਲ ਦੇ ਅੰਤ ਤੱਕ ਟੀਕਾਕਰਨ ਹੋ ਜਾਣ ਦੀ ਸੰਭਾਵਨਾ ਹੈ।
ਇਸ ਮੌਕੇ ‘ਤੇ ਸ਼੍ਰੀ ਚੌਹਾਨ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਪੂਰਨ ਸਹਿਯੋਗ ਨਾਲ ਰਾਜ ਸਰਕਾਰ ਨੇ ਕੋਵਿਡ ‘ਤੇ ਕਾਬੂ ਪਾਉਣ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਮਰੀਜਾਂ ਦੀ ਟੈਸਟਿੰਗ ਅਤੇ ਟ੍ਰੈਕਿੰਗ ਕਰ ਰਹੀ ਹੈ। ਅਤੇ ਵੱਡੇ ਪੈਮਾਨੇ ‘ਤੇ ਟੀਕਾਕਰਨ ਕਰਨ ਦੇ ਨਾਲ-ਨਾਲ ਸਾਰੀਆਂ ਸਾਵਧਾਨੀਆਂ ਵਰਤ ਰਹੀ ਹੈ। ਸ਼੍ਰੀ ਚੌਹਾਨ ਨੇ ਕਿਹਾ ਕਿ ਜੋ ਨਵੀਂ ਕੋਵਿਡ ਕੇਅਰ ਸੁਵਿਧਾ ਸ਼ੁਰੂ ਕੀਤੀ ਗਈ, ਉਹ ਮੀਲ ਦੇ ਪੱਥਰ ਦੇ ਰੂਪ ਵਿੱਚ ਕੰਮ ਕਰੇਗੀ ਅਤੇ ਮਹਾਮਾਰੀ ਨਾਲ ਲੜਣ ਅਤੇ ਇਸ ਦੀ ਤੀਸਰੀ ਲਹਿਰ ਨੂੰ ਰੋਕਣ ਵਿੱਚ ਮਦਦ ਕਰੇਗੀ।
ਸਟੀਲ ਸੈਕਟਰ ਦੇ ਜਨਤਕ ਉੱਦਮ ਐੱਮਓਆਈਐੱਲ ਦੇ ਸਹਿਯੋਗ ਨਾਲ ਸਥਾਪਿਤ, ਮੰਡਲਾ ਜ਼ਿਲ੍ਹਾ ਹਸਪਤਾਲ ਦੀ ਕੋਵਿਡ ਕੇਅਰ ਸੁਵਿਧਾ ਵਿੱਚ 70 ਬੈੱਡ ਅਤੇ ਮੰਡਲਾ ਦੇ ਨੈਨਪੁਰ ਉਪ-ਜ਼ਿਲ੍ਹਾ ਹਸਪਤਾਲ ਵਿੱਚ 30 ਬੈੱਡ ਸ਼ਾਮਲ ਹਨ। ਕੋਵਿਡ ਕੇਅਰ ਤੋਂ ਮਿਲਣ ਵਾਲੀਆਂ ਸੁਵਿਧਾਵਾਂ ਵਿੱਚ ਪਾਈਪਲਾਈਨ ਅਤੇ ਜੰਬੋ ਆਕਸੀਜਨ ਕੰਟੇਨਰਾਂ ਦੇ ਡੈਡੀਕੇਟੇਡ ਨੈਟਵਰਕ ਰਾਹੀਂ ਆਕਸੀਜਨ ਦੀ ਸਪਲਾਈ ਮਾਈਕ੍ਰੋ ਸਿਲੰਡਰ ਦੇ ਨਾਲ-ਨਾਲ ਮੈਡੀਕਲ ਆਕਸੀਜਨ ਅਤੇ ਉਸ ਨਾਲ ਜੁੜੀਆਂ ਸੁਵਿਧਾਵਾਂ ਦੀ ਨਿਰੰਤਰ ਸਪਲਾਈ ਸ਼ਾਮਲ ਹੈ। ਇਸ ਦੇ ਜ਼ਰੀਏ ਖੇਤਰ ਵਿੱਚ ਕੋਵਿਡ ਨਾਲ ਸਬੰਧਿਤ ਸਿਹਤ ਸੇਵਾਵਾਂ ਦਾ ਵਿਸਤਾਰ ਹੋਵੇਗਾ ਅਤੇ ਤੀਸਰੀ ਲਹਿਰ ਦੀਆਂ ਤਿਆਰੀਆਂ ਨੂੰ ਮਜ਼ਬੂਤੀ ਮਿਲੇਗੀ।
ਐੱਮਓਆਈਐੱਲ ਭਾਰਤ ਵਿੱਚ ਮੈਂਗਨੀਜ਼ ਓਰ ਦੀ ਸਭ ਤੋਂ ਵੱਡੀ ਉਤਪਾਦਕ ਕੰਪਨੀ ਹੈ। ਇਹ ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਵਿੱਚ 11 ਖਾਣਾਂ ਦਾ ਸੰਚਾਲਨ ਕਰਦੀ ਹੈ, ਜਿਸ ਵਿੱਚ ਬਾਲਾਘਾਟ ਸ਼ਾਮਲ ਹੈ, ਜੋ ਏਸ਼ੀਆ ਦੀ ਸਭ ਤੋਂ ਡੂੰਘੀ ਮੈਂਗਨੀਜ਼ ਓਰ ਦੀ ਖਾਣ ਹੈ।
*****
ਵਾਈਬੀ
(रिलीज़ आईडी: 1730897)
आगंतुक पटल : 208