ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ

ਸ਼ਹਿਰੀ ਪਰਿਵਰਤਣ ਦੇ 6 ਸਾਲ


ਐੱਮ ਓ ਐੱਚ ਯੂ ਏ ਵੱਲੋਂ ਪੀ ਐੱਮ ਏ ਵਾਈ — ਯੂ , ਅਮਰੁਤ ਤੇ ਸਮਾਰਟ ਸਿਟੀਜ਼ ਮਿਸ਼ਨ ਦੇ ਲਾਂਚ ਦੀ ਯਾਦਗਾਰ ਮਨਾਉਣ ਲਈ 6ਵੀਂ ਵਰ੍ਹੇਗੰਢ ਮਨਾਈ ਗਈ

ਪੀ ਐੱਮ ਏ ਵਾਈ — ਯੂ ਤਹਿਤ 1.12 ਕਰੋੜ ਘਰਾਂ ਨੂੰ ਮਨਜ਼ੂਰੀ ਅਤੇ 83 ਲੱਖ ਤੋਂ ਵੱਧ ਘਰਾਂ ਨੂੰ ਧਰਤੀ ਤੇ ਉਤਾਰਿਆ ਗਿਆ

Posted On: 25 JUN 2021 6:10PM by PIB Chandigarh

ਹਾਊਸਿੰਗ ਤੇ ਸ਼ਹਿਰੀ ਮਾਮਲੇ ਮੰਤਰਾਲੇ ਨੇ ਅੱਜ ਤਿੰਨ ਟਰਾਂਸਫੋਰਮੇਟਿਵ ਸ਼ਹਿਰੀ ਮਿਸ਼ਨਾਂ ਜਿਵੇਂ ਸਮਾਰਟ ਸਿਟੀਜ਼ ਮਿਸ਼ਨ (ਐੱਸ ਸੀ ਐੱਮ), ਅਟੱਲ ਮਿਸ਼ਨ ਫਾਰ ਅਰਬਨ ਰਿਜੂਵੀਨੇਸ਼ਨ ਅਤੇ ਅਰਬਨ ਟਰਾਂਸਫੋਰਮੇਸ਼ਨ (ਏ ਐੱਮ ਆਰ ਯੂ ਟੀ)  ਅਤੇ ਪ੍ਰਧਾਨ ਮੰਤਰੀ ਅਵਾਸ ਯੋਜਨਾ — ਸ਼ਹਿਰੀ (ਪੀ ਐੱਮ ਏ ਵਾਈ — ਯੂ) ਜਿਹਨਾਂ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 25 ਜੂਨ 2015 ਨੂੰ ਲਾਂਚ ਕੀਤਾ ਸੀ, ਦੀ 6ਵੀਂ ਵਰ੍ਹੇਗੰਢ ਦੀ ਯਾਦ ਵਿੱਚ ਇੱਕ ਆਨਲਾਈਨ ਈਵੇਂਟ ਆਯੋਜਿਤ ਕੀਤੀ । ਵਰ੍ਹੇਗੰਢ ਈਵੇਂਟ ਵਿੱਚ ਸਮਾਰਟ ਸਿਟੀਜ਼ ਮਿਸ਼ਨ ਤਹਿਤ ਮਹੱਤਵਪੂਰਨ ਪਹਿਲਕਦਮੀਆਂ ਨੂੰ ਉਜਾਗਰ ਕੀਤਾ ਗਿਆ । ਇਸ ਈਵੇਂਟ ਦੀ ਪ੍ਰਧਾਨਗੀ ਸ਼੍ਰੀ ਹਰਦੀਪ ਐੱਸ ਪੁਰੀ , ਰਾਜ ਮੰਤਰੀ (ਸੁਤੰਤਰ ਚਾਰਜ) ਹਾਊਸਿੰਗ ਤੇ ਸ਼ਹਿਰੀ ਮਾਮਲੇ ਨੇ ਕੀਤੀ ਅਤੇ ਇਸ ਵਿੱਚ ਕੇਂਦਰ ਅਤੇ ਸੂਬਾ ਸਰਕਾਰਾਂ ਦੇ ਪ੍ਰਿੰਸੀਪਲ ਸਕੱਤਰਾਂ , ਸ਼ਹਿਰਾਂ ਦੇ ਮਿਊਂਸਿਪਲ ਕਮਿਸ਼ਨਰਾਂ ਅਤੇ ਸਮਾਰਟ ਸਿਟੀਜ਼ ਦੇ ਐੱਮ ਡੀਜ਼ / ਸੀ ਈ ਓਜ਼ ਸਮੇਤ ਮੁੱਖ ਸ਼ਹਿਰੀ ਭਾਗੀਦਾਰ ਸ਼ਾਮਲ ਹੋਏ । ਅੱਜ ਦੀ ਤਰੀਕ ਐੱਮ ਓ ਐੱਚ ਯੂ ਦੁਆਰਾ ਇੱਕ ਖੁਦਮੁਖਤਿਆਰ ਸੰਸਥਾ ਨੈਸ਼ਨਲ ਇੰਸਟੀਚਿਊਟ ਆਫ ਅਰਬਨ ਅਫੇਅਰਜ਼ ਦੀ 45 ਸਾਲ ਪਹਿਲਾਂ ਕੀਤੀ ਸਥਾਪਨਾ ਦੀ ਯਾਦ ਦਿਵਾਉਂਦੀ ਹੈ, ਜਿਸ ਨੂੰ ਸ਼ਹਿਰੀਕਰਨ ਨਾਲ ਸਬੰਧਤ ਮੁੱਦਿਆਂ ਦੇ ਅਭਿਆਸ ਅਤੇ ਖੋਜ ਵਿਚਾਲੇ ਪਾੜੇ ਨੂੰ ਪੁਰ ਕਰਨ ਲਈ ਕੰਮ ਦਿੱਤਾ ਗਿਆ ਸੀ ।

https://ci5.googleusercontent.com/proxy/zfwbxvQQ2nRGBCSSaB4BWZgcSlA4rXsqAzUFpOCoMDuoGQ2k-A6RDuruXVWRixhOpEUXRoBFAnCVLZ2HXPDH4ypXod0X9s1jwnq61fjTeyeR5KQo9bicPWZNVw=s0-d-e1-ft#https://static.pib.gov.in/WriteReadData/userfiles/image/image00123KQ.jpg

ਪ੍ਰਧਾਨ ਮੰਤਰੀ ਅਵਾਸ ਯੋਜਨਾ — ਸ਼ਹਿਰੀ (ਪੀ ਐੱਮ ਏ ਵਾਈ — ਯੂ)
ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਐੱਮ ਓ ਐੱਚ ਯੂ ਏ , ਸ਼੍ਰੀ ਹਰਦੀਪ ਸਿੰਘ ਪੁਰੀ ਨੇ ਇੱਕ ਸ਼ਾਰਟ ਮੂਵੀ ਜਾਰੀ ਕੀਤੀ , ਜਿਸ ਵਿੱਚ ਲੱਖਾਂ ਭਾਰਤੀਆਂ ਦੇ ਪੱਕੇ ਘਰ ਪ੍ਰਾਪਤ ਕਰਨ ਦੇ ਸੁਪਨੇ ਨੂੰ ਪੂਰਾ ਕਰਨ ਲਈ ਮਿਸ਼ਨ ਦੇ 6 ਸ਼ਾਨਦਾਰ ਸਾਲਾਂ ਦਾ ਸਫ਼ਰ ਪੇਸ਼ ਕੀਤਾ ਗਿਆ । ਪ੍ਰਧਾਨ ਮੰਤਰੀ ਦੀ ਦ੍ਰਿਸ਼ਟੀ — 2022 ਤੱਕ "ਸਾਰਿਆਂ ਲਈ ਘਰ", ਦੇ ਅਨੁਸਾਰ ਪੀ ਐੱਮ ਏ ਵਾਈ — ਯੂ ਨੇ ਜ਼ਬਰਦਸਤ ਸਫ਼ਲਤਾ ਦਰਜ ਕੀਤੀ ਹੈ । ਹੁਣ ਤੱਕ 1.12 ਕਰੋੜ ਲਾਭਪਾਤਰੀਆਂ ਲਈ ਘਰਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ  ,ਜਿਸ ਵਿੱਚੋਂ 83 ਲੱਖ ਤੋਂ ਵੱਧ ਘਰਾਂ ਨੂੰ ਜ਼ਮੀਨ ਤੇ ਉਤਾਰਿਆ ਗਿਆ ਹੈ ਅਤੇ 50 ਲੱਖ ਤੋਂ ਵੱਧ ਮੁਕੰਮਲ ਕੀਤੇ ਗਏ ਹਨ ।
ਇਸ ਈਵੇਂਟ, ਜਿਸ ਵਿੱਚ ਸਕੱਤਰ ਐੱਮ ਓ ਐੱਚ ਯੂ ਏ ਸ਼੍ਰੀ ਦੁਰਗਾ ਸ਼ੰਕਰ ਮਿਸ਼ਰਾ , ਐੱਮ ਓ ਐੱਚ ਯੂ ਏ ਦੇ ਸੀਨੀਅਰ ਅਧਿਕਾਰੀਆਂ , ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ / ਸ਼ਹਿਰੀ ਸਥਾਨਕ ਸੰਸਥਾਵਾਂ, ਵਿੱਚ "ਖੁਸ਼ੀਆਂ ਦਾ ਆਸ਼ੀਆਨਾ" ਇੱਕ ਸ਼ਾਰਟ ਮੂਵੀ ਕੰਟੈਸਟ ਨੂੰ ਖੋਲ੍ਹਣ ਦਾ ਐਲਾਨ ਕੀਤਾ ਗਿਆ । ਇਹ ਕੰਟੈਸਟ ਵਿਦਿਆਰਥੀਆਂ , ਨੌਜਵਾਨਾਂ , ਗੈਰ ਸਰਕਾਰੀ ਸੰਸਥਾਵਾਂ , ਸੰਸਥਾਵਾਂ ਅਤੇ ਵਿਅਕਤੀ / ਗਰੁੱਪਾਂ ਲਈ ਹੈ ਅਤੇ ਇਹ ਭਾਰਤ ਦੀ 75ਵੀਂ ਆਜ਼ਾਦੀ ਵਰ੍ਹੇਗੰਢ ਤੱਕ ਖੁੱਲ੍ਹਾ ਰਹੇਗਾ । ਇਸ ਅਨੁਸਾਰ 75 ਅਜਿਹੀਆਂ ਸ਼ਾਰਟ ਮੂਵੀਆਂ ਮਿਸ਼ਨ ਦੇ ਵੱਖ ਵੱਖ ਪਹਿਲੂਆਂ ਤਹਿਤ ਜਿਵੇਂ ਸਾਰਿਆਂ ਲਈ ਘਰ , ਸਪਨੋਂ ਕਾ ਆਸ਼ਿਯਾਨਾ, ਲਾਭਪਾਤਰੀਆਂ ਦੀ ਜ਼ੁਬਾਨ ਤੋਂ , ਮਹਿਲਾ ਸਸ਼ਕਤੀਕਰਨ , ਰੋਜ਼ੀ ਰੋਟੀ , ਜਿ਼ੰਦਗੀ ਪਰਿਵਰਤਣ ਬਾਰੇ ਹੋਣਗੀਆਂ । ਜਿਹਨਾਂ ਦੀ ਚੋਣ ਪ੍ਰਸਿੱਧ ਵਿਅਕਤੀਆਂ ਦੀ ਇੱਕ ਜਿ਼ਊਰੀ ਵੱਲੋਂ ਕੀਤੀ ਜਾਵੇਗੀ । ਸੋਨ , ਚਾਂਦੀ ਅਤੇ ਕਾਂਸਾ ਸ਼੍ਰੇਣੀਆਂ ਤਹਿਤ 25 ਪੁਰਸਕਾਰ ਦਿੱਤੇ ਜਾਣਗੇ । ਐੱਚ ਓ ਐੱਚ ਯੂ ਏ ਵੱਲੋਂ ਦਿੱਤੇ ਜਾਣ ਵਾਲੇ ਪੁਰਸਕਾਰਾਂ ਵਿੱਚ ਨਗਦੀ ਇਨਾਮ ਅਤੇ ਪ੍ਰਮਾਣ ਪੱਤਰ ਹੋਵੇਗਾ ।

 

******************

 

ਮੋਨਿਕਾ



(Release ID: 1730423) Visitor Counter : 230


Read this release in: English , Urdu , Marathi , Hindi