ਰੱਖਿਆ ਮੰਤਰਾਲਾ
ਭਾਰਤੀ ਜਲ ਸੈਨਾ ਅਤੇ ਭਾਰਤੀ ਹਵਾਈ ਸੈਨਾ ਦੇ ਅਮਰੀਕੀ ਜਲ ਸੈਨਾ ਨਾਲ ਭਾਰਤੀ ਸਮੁੰਦਰੀ ਖੇਤਰ ਵਿੱਚ ਏਕੀਕ੍ਰਿਤ ਦੁਵੱਲੇ ਅਭਿਆਸ ਮੁਕੰਮਲ ਹੋ ਗਏ
Posted On:
25 JUN 2021 4:12PM by PIB Chandigarh
ਭਾਰਤ ਅਤੇ ਅਮਰੀਕਾ ਫੌਜਾਂ ਵਿਚਾਲੇ ਭਾਰਤੀ ਸਮੁੰਦਰੀ ਖੇਤਰ ਵਿੱਚ ਦੋ ਦਿਨਾ ਏਕੀਕ੍ਰਿਤ ਦੁਵੱਲੇ ਅਭਿਆਸ 24 ਜੂਨ 2021 ਨੂੰ ਸਮਾਪਤ ਹੋ ਗਏ ਹਨ । ਭਾਰਤੀ ਜਲ ਸੈਨਾ ਨੇ ਭਾਰਤੀ ਹਵਾਈ ਸੈਨਾ ਨਾਲ ਅਮਰੀਕਾ ਦੀ ਨੇਵੀ ਕੈਰੀਅਰ ਸਟਰਾਈਕ ਗਰੁੱਪ ਨਾਲ ਅਭਿਆਸ ਵਿੱਚ ਸ਼ਮੂਲੀਅਤ ਕੀਤੀ ।
ਇਹ ਅਭਿਆਸ ਦੋਹਾਂ ਮੁਲਕਾਂ ਵਿਚਾਲੇ ਰੱਖਿਆ ਤਾਲਮੇਲ ਨੂੰ ਮਜ਼ਬੂਤ ਕਰਨ ਅਤੇ ਅੰਤਰਕਾਰਜਸ਼ੀਲਤਾ ਉਸਾਰਨ ਲਈ ਮੁੱਖ ਤੌਰ ਤੇ ਯੋਗ ਬਣਾਉਣ ਲਈ ਕੀਤਾ ਗਿਆ ਅਤੇ ਸਮੁੰਦਰ ਵਿੱਚ ਉੱਚੀ ਟੈਂਪੋ ਨੇਵਲ ਆਪ੍ਰੇਸ਼ਨਜ਼ ਵੇਖੇ ਗਏ । ਇਹਨਾਂ ਵਿੱਚ ਤੀਬਰ ਹਵਾ ਦਬਦਬਾ ਅਭਿਆਸ , ਆਧੁਨਿਕ ਹਵਾਈ ਰੱਖਿਆ ਅਭਿਆਸ , ਐਂਟੀ ਸਮੁੰਦਰੀ ਅਭਿਆਸ , ਤਕਨੀਕੀ ਚਾਲ ਅਤੇ ਕਰਾਸ ਡੈੱਕ ਹੈਲੀਕਾਪਟਰ ਆਪ੍ਰੇਸ਼ਨਜ਼ ਸ਼ਾਮਲ ਸਨ ।
ਭਾਰਤੀ ਜਲ ਸੈਨਾ ਵੱਲੋਂ ਅਭਿਆਸ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਗਾਇਡੇਡ ਮਿਜ਼ਾਇਲ ਸਟੀਲਥ ਡਿਸਟਰਾਇਰ ਕੋਚੀ , ਗਾਇਡੇਡ ਮਿਜ਼ਾਇਲ ਫ੍ਰਿਗੇਟਸ ਟੈੱਗ , ਸਮੁੰਦਰੀ ਹਵਾਈ ਦਬਦਬਾ ਵਾਲਾ ਲੜਾਕੂ ਜਹਾਜ਼ ਐੱਮ 29—ਕੇ , ਲੰਬੀ ਦੂਰੀ ਦੇ ਸਮੁੰਦਰੀ ਪੈਟੋ੍ਰਲ ਜਹਾਜ਼ ਪੀ—81 , ਸੀਕਿੰਗ 42—ਬੀ ਅਤੇ ਕੈਮੋਵ ਏ ਈ ਡਬਲਯੁ ਹੈਲੀਕਾਪਟਰਜ਼ ਸ਼ਾਮਲ ਸਨ । ਆਈ ਏ ਐੱਫ ਦੇ ਹਾਰਡਵੇਅਰਜ਼ ਵਿੱਚ ਜੈਗੂਆਰ ਤੇ ਸੂ—30 ਐੱਮ ਕੇ ਵੰਨ ਲੜਾਕੂ ਜਹਾਜ਼ , ਏ ਡਬਲਯੁ ਏ ਸੀਜ਼ , ਏ ਐੱਫ ਡਬਲਯੁ ਐਂਡ ਸੀ ਅਤੇ ਹਵਾ ਤੋਂ ਹਵਾ ਰਿਫਿਊਲਰ ਜਹਾਜ਼ ਸ਼ਾਮਲ ਸਨ । ਅਮਰੀਕੀ ਸਾਈਡ ਦੀ ਪ੍ਰਤੀਨਿੱਧਤਾ ਨਿਮਿਤਿਜ਼ ਸ਼੍ਰੇਣੀ ਦੇ ਜਹਾਜ਼ ਕੈਰੀਅਰ ਰੋਨਾਲਟ ਰੀਗਨ ਦੇ ਨਾਲ ਉਸੇ ਦੇ ਅਨਿੱਖੜਵੇਂ ਸਮੁੰਦਰੀ ਹਵਾਈ ਤੱਤ ਕੰਪ੍ਰਾਈਜਿ਼ੰਗ ਐੱਫ 18 ਲੜਾਕੂ ਜਹਾਜ਼ , ਈ—2—ਡੀ , ਏ ਈ ਡਬਲਯੁ ਐਂਡ ਸੀ ਜਹਾਜ਼ ਅਤੇ ਐੱਮ ਐੱਚ 60 ਆਰ ਏ ਐੱਸ ਡਬਲਯੁ ਹੈਲੀਕਾਪਟਰ , ਅਰਲੀਗ ਵਰਗੇ ਸ਼੍ਰੇਣੀ ਗਾਇਡੇਨ ਮਿਜ਼ਾਈਲ ਤਬਾਹੀ ਕਰਨ ਵਾਲਾ ਯੂ ਐੱਸ ਹੈਲਸੇ ਅਤੇ ਟਿਕੋਂਡਰੋਗਾ ਸ਼੍ਰੇਣੀ ਗਾਇਡੇਡ ਮਿਜ਼ਾਈਲ ਕਰੂਜ਼ਰ ਯੂ ਐੱਸ ਐੱਸ ਸਿ਼ਲੋਹ ਨੇ ਪ੍ਰਤੀਨਿੱਧਤਾ ਕੀਤੀ ।
ਇਹ ਅਭਿਆਸ ਦੋਹਾਂ ਮੁਲਕਾਂ ਵਿਚਾਲੇ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਭਾਈਵਾਲ ਫੌਜਾਂ ਵਜੋਂ ਸਾਂਝੀਆਂ ਕਦਰਾਂ ਕੀਮਤਾਂ ਨੂੰ ਹੋਰ ਮਜ਼ਬੂਤ ਕਰਨ , ਸਮੁੰਦਰੀ ਆਜ਼ਾਦੀ ਅਤੇ ਖੁੱਲ੍ਹੇ ਵਿਆਪਕ ਇੰਡੋ ਪ੍ਰਸ਼ਾਂਤ ਅਤੇ ਨਿਯਮਾਂ ਅਧਾਰਿਤ ਅੰਤਰਰਾਸ਼ਟਰੀ ਆਰਡਰ ਪ੍ਰਤੀ ਵਚਨਬੱਧਤਾ ਨੂੰ ਯਕੀਨੀ ਬਣਾਉਣ ਲਈ ਇੱਕ ਹੋਰ ਮੀਲ ਪੱਥਰ ਸਾਬਤ ਹੋਇਆ ਹੈ ।
********************
ਏ ਬੀ ਬੀ / ਵੀ ਐੱਮ / ਏ ਐੱਮ / ਐੱਨ ਏ ਐੱਮ ਪੀ ਆਈ / ਡੀ ਕੇ / ਐੱਸ ਏ ਵੀ ਵੀ ਵਾਈ / ਏ ਡੀ ਏ
(Release ID: 1730418)
Visitor Counter : 149