ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ

ਕੇਂਦਰੀ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਸੀ.ਆਈ.ਆਈ. ਉੱਤਰੀ ਖੇਤਰ ਫੂਡ ਪ੍ਰੋਸੈਸਿੰਗ ਸਿਖਰ ਸੰਮੇਲਨ 2021 ਨੂੰ ਸੰਬੋਧਿਤ ਕੀਤਾ


ਸਰਕਾਰ ਨੇ ਦੇਸ਼ ਦੀ ਖੁਰਾਕ ਅਤੇ ਬਾਗਵਾਨੀ ਸਮਰੱਥਾ ਵਧਾਉਣ ਕਈ ਕਦਮ ਚੁੱਕੇ : ਸ਼੍ਰੀ ਨਰੇਂਦਰ ਸਿੰਘ ਤੋਮਰ

ਸਰਕਾਰ ਫੂਡ ਪ੍ਰੋਸੈਸਿੰਗ ਖੇਤਰ ਦੇ ਵਿਕਾਸ ਲਈ ਪ੍ਰਤਿਬੱਧ ਹੈ : ਸ਼੍ਰੀ ਤੋਮਰ

Posted On: 24 JUN 2021 7:21PM by PIB Chandigarh

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਕਲਿਆਣ, ਫੂਡ ਪ੍ਰੋਸੈਸਿੰਗ ਉਦਯੋਗ, ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਵੀਡੀਓ ਕਾਂਫਰੰਸ ਰਾਹੀਂ ਭਾਰਤੀ ਉਦਯੋਗ ਸੰਗਠਨ (ਸੀ.ਆਈ.ਆਈ.) ਵਲੋਂ ਆਯੋਜਿਤ ਉੱਤਰੀ ਖੇਤਰ ਫੂਡ ਪ੍ਰੋਸੈਸਿੰਗ ਸਿਖਰ ਸਮੇਲਨ ਦੇ ਤੀਸਰੇ ਸੰਸਕਰਣ ਨੂੰ ਸੰਬੋਧਿਤ ਕੀਤਾ।



ਇਸ ਮੌਕੇਤੇ ਸ਼੍ਰੀ ਤੋਮਰ ਨੇ ਕਿਹਾ ਕਿ ਭਾਰਤ ਸਰਕਾਰ ਨੇ ਖੇਤੀ-ਕਿਸਾਨੀ ਦੇ ਵਿਕਾਸ ਅਤੇ ਨਿਵੇਸ਼ ਨੂੰ ਪ੍ਰੋਤਸਾਹਿਤ ਕਰਨ ਦੇ ਨਾਲ-ਨਾਲ ਮੌਜੂਦਾ ਉਦਮਾਂ ਨੂੰ ਇੱਕ ਖੁਸ਼ਹਾਲ ਮਾਹੌਲ ਪ੍ਰਦਾਨ ਕਰਨ ਲਈ ਦੇਸ਼ ਦੀ ਖੁਰਾਕ ਅਤੇ ਬਾਗਵਾਨੀ ਸਮਰੱਥਾ ਦੀ ਵਰਤੋ ਕਰਨ ਲਈ ਕਈ ਤਰ੍ਹਾਂ ਦੀ ਪਹਿਲ ਕੀਤੀ ਹੈ। ਸ਼੍ਰੀ ਤੋਮਰ ਨੇ ਕਿਹਾ ਕਿ ਭਾਰਤ ਸਰਕਾਰ ਫੂਡ ਪ੍ਰੋਸੈਸਿੰਗ ਖੇਤਰ ਦੇ ਵਿਕਾਸ ਲਈ ਵੀ ਪ੍ਰਤਿਬੱਧ ਹੈ ਅਤੇ ਇਸ ਸੰਬੰਧ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵਲੋਂ ਆਤਮਨਿਰਭਰ ਭਾਰਤ ਅਭਿਆਨ ਦੇ ਇੱਕ ਭਾਗ ਦੇ ਰੂਪ ਵਿੱਚ ਫੂਡ ਪ੍ਰੋਸੈਸਿੰਗ ਉਦਯੋਗ ਲਈ ਨਵੀਂ ਲਿੰਕਡ ਪ੍ਰੋਤਸਾਹਨ ਯੋਜਨਾ ਲਾਗੂ ਕੀਤੀ ਗਈ ਹੈ। ਇਸਤੇ ਲੱਗਭੱਗ 11 ਹਜਾਰ ਕਰੋੜ ਰੁਪਏ ਖਰਚ ਕੀਤੇ ਜਾਣਗੇ।

 

https://youtu.be/0vJap9nJYJs



ਸ਼੍ਰੀ ਤੋਮਰ ਨੇ ਕਿਹਾ ਕਿ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ ਨੇ ਅਸੰਗਠਿਤ ਖੇਤਰ ਵਿੱਚ ਮੌਜੂਦਾ ਵਿਅਕਤੀਗਤ ਸੂਖਮ ਉਦਮਾਂ ਦੀ ਮੁਕਾਬਲੇਬਾਜੀ ਵਧਾਉਣ ਦੇ ਟੀਚੇ ਨਾਲ ਆਤਮਨਿਰਭਰ ਭਾਰਤ ਅਭਿਆਨ ਦੇ ਤਹਿਤ ਸੂਖਮ ਫੂਡ ਪ੍ਰੋਸੈਸਿੰਗ ਉਦਮ (ਪੀਐਮਐਫਐਮਈ) ਯੋਜਨਾ ਪ੍ਰਧਾਨ ਮੰਤਰੀ ਵਲੋਂ ਸ਼ੁਰੂ ਕੀਤੀ ਗਈ ਹੈ। ਇਸ ਯੋਜਨਾ ਵਿੱਚ ਖੇਤੀਬਾੜੀ-ਫੂਡ ਪ੍ਰੋਸੈਸਿੰਗ ਵਿੱਚ ਲੱਗੇ ਸਹਾਇਕ ਸਮੂਹਾਂ ਜਿਵੇਂ ਕਿ ਕਿਸਾਨ ਉਤਪਾਦਕ ਸੰਗਠਨ (ਐਫ.ਪੀ..), ਸਵੈ ਸਹਾਇਤਾ ਸਮੂਹ (ਐਸਐਚਜੀ) ਅਤੇ ਉਤਪਾਦਕ ਸਹਕਾਰੀ ਕਮੇਟੀਆਂਤੇ ਉਨ੍ਹਾਂ ਦੀ ਸੰਪੂਰਣ ਮੁੱਲ ਲੜੀਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ।

ਉਨ੍ਹਾਂ ਨੇ ਕਿਹਾ ਕਿ ਸੀ.ਆਈ.ਆਈ ਇੱਕ ਪ੍ਰਮੁੱਖ ਉਦਯੋਗ ਸੰਗਠਨ ਹੈ, ਜੋ ਦੇਸ਼ ਨੂੰ ਵਿਕਾਸ ਮਾਰਗਤੇ ਅੱਗੇ ਲੈ ਜਾਣ ਵਿੱਚ ਸਹਿਯੋਗ ਕਰ ਰਿਹਾ ਹੈ। ਉਨ੍ਹਾਂ ਨੇ ਸਰਕਾਰੀ ਪਹਿਲ ਦਾ ਮੁਨਾਫ਼ਾ ਸਾਰੇ ਕਿਸਾਨਾਂ ਤੱਕ ਪਹੁੰਚਾਉਣ ਲਈ ਸਹਿਯੋਗ ਦਾ ਐਲਾਨ ਕਰਦੇ ਹੋਏ ਕਿਹਾ ਕਿ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ ਇਸ ਪਹਿਲੂਆਂਤੇ ਯੋਜਨਾਬੱਧ ਤਰੀਕੇ ਨਾਲ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਸੀ.ਆਈ.ਆਈ. ਨਾਲ ਦੇਸ਼ ਵਿੱਚ ਉਪਲੱਬਧ ਅਨਾਜ ਅਤੇ ਬਾਗਵਾਨੀ ਦੇ ਸੰਸਾਧਨਾਂਤੇ ਉਨ੍ਹਾਂ ਦੀ ਪ੍ਰੋਸੈਸਿੰਗ ਦੇ ਨਾਲ ਤੁਲਨਾਤਮਕ ਅਧਿਐਨ ਕਰਨ ਦਾ ਅਨੁਰੋਧ ਕੀਤਾ, ਜਿਸਦੇ ਨਾਲ ਭਾਰਤ ਸਰਕਾਰ ਗੈਪਸ ਭਰਨ ਲਈ ਇੱਕ ਰਣਨੀਤੀ ਤਿਆਰ ਕਰ ਸਕੇ।

ਇਸ ਮੌਕੇਤੇ ਸ਼੍ਰੀ ਮਨੋਜ ਜੋਸ਼ੀ, ਵਧੀਕ ਸਕੱਤਰ, ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ, ਭਾਰਤ ਸਰਕਾਰ ਨੇ ਫੂਡ ਪ੍ਰੋਸੈਸਿੰਗ ਦੇ ਫੋਰਟੀਫਿਕੇਸ਼ਨ ਅਤੇ ਬਦਲ ਰਹੀਆਂ ਖਪਤਕਾਰ ਪਹਿਲਾਂ ਨੂੰ ਪੂਰਾ ਕਰਨ ਦੇ ਖੇਤਰ ਵਿੱਚ ਸਰਕਾਰ ਅਤੇ ਉਦਯੋਗ ਵਲੋਂ ਸੰਯੁਕਤ ਕੋਸ਼ਿਸ਼ਾਂ ਦੀ ਲੋੜਤੇ ਜ਼ੋਰ ਦਿੱਤਾ।

 

************

 


ਏਪੀਐਸ / ਜੇ ਕੇ



(Release ID: 1730276) Visitor Counter : 147


Read this release in: English , Urdu , Hindi , Tamil