ਪ੍ਰਿਥਵੀ ਵਿਗਿਆਨ ਮੰਤਰਾਲਾ
*ਦੱਖਣ-ਪੱਛਮੀ ਮਾਨਸੂਨ ਦੀ ਉੱਤਰੀ ਹੱਦ (ਐਨਐਲਐਮ) ਦਾ ਬਾੜਮੇਰ, ਭੀਲਵਾੜਾ, ਧੋਲਪੁਰ, ਅਲੀਗੜ, ਮੇਰਠ, ਅੰਬਾਲਾ ਅਤੇ ਅੰਮ੍ਰਿਤਸਰ ਤੋਂ ਲੰਘਣਾ ਜਾਰੀ ਹੈ
Posted On:
24 JUN 2021 12:19PM by PIB Chandigarh
ਭਾਰਤੀ ਮੌਸਮ ਵਿਭਾਗ ਦੇ ਰਾਸ਼ਟਰੀ ਮੌਸਮ ਭਵਿੱਖਵਾਣੀ ਕੇਂਦਰ (ਆਈਐਮਡੀ) ਅਨੁਸਾਰ:
(ਵੀਰਵਾਰ 24 ਜੂਨ 2021, ਜਾਰੀ ਹੋਣ ਦਾ ਸਮਾਂ: 1130 ਵਜੇ, ਭਾਰਤੀ ਸਮੇਂ ਅਨੁਸਾਰ )
0830 ਵਜੇ ਦੇ ਅਧਾਰ ਤੇ ਭਾਰਤੀ ਸਮੇਂ ਅਨੁਸਾਰ ਅਬਜਰਵੇਸ਼ਨਾਂ
ਆਲ ਇੰਡੀਆ ਮੌਸਮ ਅਨੁਮਾਨ (ਮਿਡ ਡੇ)
*ਦੱਖਣ-ਪੱਛਮੀ ਮਾਨਸੂਨ ਦੀ ਉੱਤਰੀ ਹੱਦ (ਐਨਐਲਐਮ) ਦਾ ਲੇਟੀਚਿਊਡ 26ਡਿਗਰੀ ਐਨ/ਲਾਂਗੀਚਿਊਡ 70 ਡਿਗਰੀ ਈਸਟ ਨਾਲ ਬਾੜਮੇਰ, ਭੀਲਵਾੜਾ, ਧੋਲਪੁਰ, ਅਲੀਗੜ, ਮੇਰਠ, ਅੰਬਾਲਾ ਅਤੇ ਅੰਮ੍ਰਿਤਸਰ ਤੋਂ ਲੰਘਣਾ ਜਾਰੀ ਹੈ।
*ਰਾਜਸਥਾਨ, ਪੱਛਮੀ ਉੱਤਰ ਪ੍ਰਦੇਸ਼, ਹਰਿਆਣਾ, ਚੰਡੀਗੜ੍ਹ, ਦਿੱਲੀ ਅਤੇ ਪੰਜਾਬ ਦੇ ਬਾਕੀ ਹਿੱਸਿਆਂ ਵਿਚ ਦੱਖਣ-ਪੱਛਮੀ ਮਾਨਸੂਨ ਦੇ ਹੋਰ ਅੱਗੇ ਵਧਣ ਦੀਆਂ ਸੰਭਾਵਨਾ ਕਮਜ਼ੋਰ ਹਨ, ਕਿਉਂਕਿ ਵੱਡੇ ਪੱਧਰ ਦੀਆਂ ਵਿਸ਼ੇਸ਼ਤਾਵਾਂ ਅਨੁਕੂਲ ਨਹੀਂ ਹਨ ਅਤੇ ਅੰਕ ਮਾਡਲਾਂ ਵੱਲੋਂ ਹਵਾ ਦੇ ਪੈਟਰਨ ਦੀ ਭਵਿਖਵਾਣੀ ਖੇਤਰ ਵਿੱਚ ਭਵਿੱਖਵਾਣੀ ਦੇ ਅਰਸੇ ਦੌਰਾਨ ਨਿਰੰਤਰ ਬਾਰਸ਼ ਲਈ ਅਨੁਕੂਲ ਸਥਿਤੀ ਦਾ ਸੰਕੇਤ ਨਹੀਂ ਦਿੰਦੇ
*ਉੱਤਰ ਪੰਜਾਬ ਤੋਂ ਟਰੱਫ ਉੱਤਰ-ਪੂਰਬੀ ਬੰਗਾਲ ਦੀ ਖਾੜੀ, ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼, ਉੱਤਰੀ ਝਾਰਖੰਡ ਅਤੇ ਗੰਗਾ ਪੱਛਮੀ ਬੰਗਾਲ ਵਿਚ ਸਮੁਦਰੀ ਤਲ ਤੇ ਬਣਿਆ ਹੋਇਆ ਹੈ।
*ਦੱਖਣੀ-ਪੱਛਮੀ ਬਿਹਾਰ ਅਤੇ ਇਸ ਦੇ ਨਾਲ ਲੱਗਦੇ ਦੱਖਣ-ਪੂਰਬੀ ਉੱਤਰ ਪ੍ਰਦੇਸ਼ ਵਿਚ ਚੱਕਰਵਾਤੀ ਸਰਕੂਲੇਸ਼ਨ ਸਮੁਦਰੀ ਤਲ ਤੋਂ 5.8 ਕਿਲੋਮੀਟਰ ਤਕ ਫੈਲਿਆ ਹੋਇਆ ਹੈ ਅਤੇ ਦੱਖਣ-ਪੱਛਮ ਵੱਲ ਝੁਕਦਿਆਂ ਆਪਣੀ ਉੱਚਾਈ ਤੇ ਬਣਿਆ ਹੋਇਆ ਹੈ।
*ਚੱਕਰਵਾਤੀ ਸਰਕੂਲੇਸ਼ਨ ਤੋਂ ਟਰੱਫ ਦੱਖਣ-ਪੱਛਮ ਬਿਹਾਰ ਅਤੇ ਇਸ ਦੇ ਨਾਲ ਲੱਗਦੇ ਦੱਖਣ-ਪੂਰਬੀ ਉੱਤਰ ਪ੍ਰਦੇਸ਼ ਤੋਂ ਦੱਖਣੀ ਛਤੀਸਗੜ੍ਹ ਅਤੇ ਝਾਰਖੰਡ ਤੋਂ ਦੱਖਣ ਤਟਵਰਤੀ ਅੰਧਰ ਪ੍ਰਦੇਸ਼ ਅਤੇ ਅੰਦਰੂਨੀ ਓਡੀਸ਼ਾ ਵੱਲ ਚਲਦਾ ਹੈ ਅਤੇ ਸਮੁਦਰੀ ਤਲ ਤੋਂ 1.5 ਕਿਲੋਮੀਟਰ ਉਪਰ ਫੈਲਿਆ ਹੋਇਆ ਹੈ।
*ਇੱਕ ਪੂਰਬ ਪੱਛਮੀ ਟਰੱਫ ਝਾਰਖੰਡ ਤੋਂ ਉੱਤਰ ਗੁਜਰਾਤ ਅਤੇ ਉੱਤਰੀ ਛੱਤੀਸਗੜ ਅਤੇ ਦੱਖਣੀ ਮੱਧ ਪ੍ਰਦੇਸ਼ ਦੇ ਸਮੁਦਰੀ ਤਲ ਤੋਂ 3.1 ਕਿਲੋਮੀਟਰ ਉਪਰ ਚਲਦਾ ਹੈ।
*ਇਕ ਚੱਕਰਵਾਤੀ ਗੇੜ ਉੱਤਰ-ਪੂਰਬੀ ਰਾਜਸਥਾਨ ਅਤੇ ਆਸ ਪਾਸ ਦੇ ਖੇਤਰ ਵਿਚ ਸਥਿਤ ਹੈ ਅਤੇ ਸਮੁਦਰੀ ਤਲ ਤੋਂ 1.5 ਕਿਲੋਮੀਟਰ ਉਪਰ ਤੱਕ ਫੈਲਿਆ ਹੋਇਆ ਹੈ।
*ਪੱਛਮੀ ਡਿਸਟਰਬੇਂਸ, ਮੱਧ ਅਤੇ ਉਪਰਲੀ ਟ੍ਰੋਪੋਸਫੈਰਿਕ ਵੈਸਟਰਲਾਈਜ ਵਿੱਚ ਇੱਕ ਆਪਣੇ ਐਕਸਿਸ ਦੇ ਨਾਲ ਸਮੁਦਰੀ ਤਲ ਤੋਂ ਲਗਭਗ 5.8 ਕਿਲੋਮੀਟਰ ਨਾਲ ਲਾਂਗੀਚਿਊਡ 71 ° ਈਸਟ ਤੋਂ 25 ° ਉੱਤਰ ਵੱਲ ਬਣੀ ਹੋਈ ਹੈ।
*ਉੱਤਰ-ਪੂਰਬ ਅਤੇ ਇਸ ਦੇ ਨਾਲ ਲੱਗਦੇ ਉੱਤਰ-ਪੱਛਮੀ ਅਰਬ ਸਾਗਰ ਵਿਚ ਚੱਕਰਵਾਤੀ ਗੇੜ ਸਮੁਦਰੀ ਤਲ ਤੋਂ 5.8 ਕਿਲੋਮੀਟਰ ਉਪਰ ਹਲਕੇ ਤੌਰ ਤੇ ਬਣਿਆ ਹੋਇਆ ਹੈ।
ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ www.imd.gov.in 'ਤੇ ਜਾਓ ਜਾਂ ਸੰਪਰਕ ਕਰੋ: +91 11 24631913, 24643965, 24629798 (1875 ਤੋਂ ਰਾਸ਼ਟਰ ਦੀ ਸੇਵਾ ਵਿੱਚ)
ਕਿਰਪਾ ਕਰਕੇ ਨਿਰਧਾਰਤ ਸਥਾਨ ਦੀ ਭਵਿੱਖਬਾਣੀ ਅਤੇ ਚੇਤਾਵਨੀ ਲਈ ਮੌਸਮ ਐਪ ਨੂੰ ਡਾਉਨਲੋਡ ਕਰੋ, ਐਗਰੋਮੈਟ ਐਡਵਾਈਜ਼ਰੀ ਲਈ ਮੇਘਦੂਤ ਐਪ ਅਤੇ ਬਿਜਲੀ ਦੀ ਚੇਤਾਵਨੀ ਲਈ ਦਮਿਨੀ ਐਪ ਅਤੇ ਜ਼ਿਲ੍ਹਾ ਵਾਰ ਚੇਤਾਵਨੀ ਲਈ ਰਾਜ ਦੀ ਐਮਸੀ / ਆਰਐਮਸੀ ਦੀਆਂ ਵੈਬਸਾਈਟਾਂ ਦੇਖੋ।
---------------------
ਐਸਐਸ / ਆਰਪੀ / (ਆਈਐਮਡੀ ਇਨਪੁਟਸ)
(Release ID: 1730070)
Visitor Counter : 186