ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਕੇਂਦਰੀ ਕੈਬਨਿਟ ਨੇ ਸੈਂਟਰਲ ਰੇਲਸਾਈਡ ਵੇਅਰਹਾਊਸ ਕੰਪਨੀ ਲਿਮਿਟਿਡ (ਸੀਆਰਡਬਲਿਊਸੀ) ਦੇ ਸੈਂਟਰਲ ਵੇਅਰਹਾਊਸਿੰਗ ਕਾਰਪੋਰੇਸ਼ਨ (ਸੀਡਬਲਿਊਸੀ) ਦੇ ਨਾਲ ਰਲੇਵੇਂ ਨੂੰ ਪ੍ਰਵਾਨਗੀ ਦਿੱਤੀ


ਸੀਡਬਲਿਊਸੀ - ਸੀਆਰਡਬਲਿਊਸੀ ਦੇ ਰਲੇਵੇਂ ਨਾਲ “ਨਿਊਨਤਮ ਸਰਕਾਰ ਅਧਿਕਤਮ ਸ਼ਾਸਨ”

ਇਸ ਰਲੇਵੇਂ ਨਾਲ ਦੋਨੋਂ ਕੰਪਨੀਆਂ ਦੀ ਵੇਅਰਹਾਊਸਿੰਗ , ਹੈਂਡਲਿੰਗ ਅਤੇ ਟ੍ਰਾਂਸਪੋਰਟ ਜਿਹੇ ਸਮਾਨ ਕਾਰਜ ਏਕੀਕ੍ਰਿਤ ਹੋਣਗੇ

ਇਸ ਦੇ ਨਤੀਜੇ ਵਜੋਂ ਰੇਲਵੇ ਦੇ ਗੋਦਾਮਾਂ ਵਿੱਚ ਦਕਸ਼ਤਾ, ਅਧਿਕਤਮ ਸਮਰੱਥਾ ਉਪਯੋਗ, ਪਾਰਦਰਸ਼ਤਾ, ਪੂੰਜੀ ਪ੍ਰਵਾਹ ਅਤੇ ਰੋਜ਼ਗਾਰ ਸਿਰਜਣਾ ਹੋਵੇਗੀ

ਕਾਰਪੋਰੇਟ ਦਫ਼ਤਰ ਦੇ ਕਿਰਾਏ, ਕਰਮਚਾਰੀਆਂ ਦੀ ਤਨਖ਼ਾਹ ਅਤੇ ਹੋਰ ਪ੍ਰਸ਼ਾਸਨਿਕ ਲਾਗਤਾਂ ਵਿੱਚ ਬਚਤ ਦੇ ਕਾਰਨ ਰੇਲਸਾਈਡ ਵੇਅਰਹਾਊਸ ਕੰਲੈਕਸ (ਆਰਡਬਲਿਊਸੀ) ਦੇ ਪ੍ਰਬੰਧਨ ਖਰਚ ਵਿੱਚ 5 ਕਰੋੜ ਰੁਪਏ ਦੀ ਕਮੀ ਆਉਣ ਦਾ ਅਨੁਮਾਨ

ਇਸ ਰਲੇਵੇਂ ਨਾਲ ਮਾਲ-ਗੋਦਾਮ ਸਥਾਨਾਂ ਦੇ ਪਾਸ ਘੱਟ ਤੋਂ ਘੱਟ 50 ਹੋਰ ਰੇਲਸਾਈਡ ਗੋਦਾਮ ਸਥਾਪਿਤ ਕਰਨ ਦੀ ਸੁਵਿਧਾ ਮਿਲੇਗੀ

Posted On: 23 JUN 2021 12:58PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੇ ਪ੍ਰਧਾਨ ਮੰਤਰੀ ਦੇ “ਨਿਊਨਤਮ ਸਰਕਾਰ ਅਧਿਕਤਮ ਸ਼ਾਸਨ”  ਦੇ ਦ੍ਰਿਸ਼ਟੀਕੋਣ ਦੀ ਦਿਸ਼ਾ ਵਿੱਚ ਅੱਗੇ ਵਧਦੇ ਹੋਏ ਕਾਰੋਬਾਰ ਸੁਗਮਤਾ ਨੂੰ ਹੁਲਾਰਾ ਦੇਣ ਅਤੇ ਜਨਤਕ ਖੇਤਰ ਦੇ ਉਪਕ੍ਰਮਾਂ ਵਿੱਚ ਨਿਜੀ ਖੇਤਰ ਦੀ ਦਕਸ਼ਤਾ ਦਾ ਉਪਯੋਗ ਕਰਨ ਦੀ ਦਿਸ਼ਾ ਵਿੱਚ ਇੱਕ ਹੋਰ ਕਦਮ ਉਠਾਇਆ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ  ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੇ ਕੰਪਨੀ ਐਕਟ,  1956  ਦੇ ਤਹਿਤ 2007 ਵਿੱਚ ਇੱਕ ਮਿਨੀ ਰਤਨ ਸ਼੍ਰੇਣੀ - II ਵਿੱਚ ਸ਼ਾਮਲ ਕੀਤੇ ਗਏ ਕੇਂਦਰੀ ਜਨਤਕ ਖੇਤਰ ਦੇ ਉੱਦਮ (ਸੀਪੀਐੱਸਈ)  ਸੈਂਟਰਲ ਰੇਲਸਾਈਡ ਵੇਅਰਹਾਊਸ ਕੰਪਨੀ ਲਿਮਿਟਿਡ (ਸੀਆਰਡਬਲਿਊਸੀ)  ਦੀਆਂ ਸਾਰੇ ਅਸਾਸਿਆਂ,  ਦੇਣਦਾਰੀਆਂ ,  ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਨੂੰ ਆਪਣੇ ਹੋਲਡਿੰਗ ਉੱਦਮ ਸੈਂਟਰਲ ਵੇਅਰਹਾਊਸਿੰਗ ਕਾਰਪੋਰੇਸ਼ਨ  ( ਸੀਡਬਲਿਊਸੀ) ਨੂੰ ਟ੍ਰਾਂਸਫਰ ਕਰਨ ਅਤੇ ਰਲੇਵੇਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ ।  ਇਸ ਰਲੇਵੇਂ ਨਾਲ ਇੱਕ ਹੀ ਪ੍ਰਸ਼ਾਸਨ ਰਾਹੀਂ ਨਾ ਸਿਰਫ ਦੋਨੋਂ ਕੰਪਨੀਆਂ ਦੇ ਵੇਅਰਹਾਊਸਿੰਗ,  ਹੈਂਡਲਿੰਗ ਅਤੇ ਟ੍ਰਾਂਸਪੋਰਟ ਜਿਹੇ ਸਮਾਨ ਕਾਰਜ ਏਕੀਕ੍ਰਿਤ ਹੋਣਗੇ ਬਲਕਿ ਇਨ੍ਹਾਂ ਦੀ ਦਕਸ਼ਤਾ,  ਅਨੁਕੂਲਤਮਾ ਸਮਰੱਥਾ ਉਪਯੋਗ ,  ਪਾਰਦਰਸ਼ਤਾ,  ਜਵਾਬਦੇਹੀ ਨੂੰ ਹੁਲਾਰਾ ਦੇਣ  ਦੇ ਨਾਲ - ਨਾਲ ਵਿੱਤੀ ਬਚਤ ਨੂੰ ਵੀ ਸੁਨਿਸ਼ਚਿਤ ਕਰਨ  ਦੇ ਨਾਲ - ਨਾਲ ਨਵੀਆਂ ਵੇਅਰਹਾਊਸਿੰਗ ਸਮਰੱਥਾਵਾਂ ਲਈ ਰੇਲਵੇ ਸਾਈਡਿੰਗ ਦਾ ਲਾਭ ਉਠਾਇਆ ਜਾ ਸਕੇਗਾ । 

 

ਇਹ ਅਨੁਮਾਨ ਹੈ ਕਿ ਰੇਲਸਾਈਡ ਵੇਅਰਹਾਊਸ ਕੰਪਲੈਕਸ (ਆਰਡਬਲਿਊਸੀ)  ਦੇ ਪ੍ਰਬੰਧਨ  ਖਰਚ ਵਿੱਚ ਕਾਰਪੋਰੇਟ ਦਫ਼ਤਰ ਦੇ ਕਿਰਾਏ ,  ਕਰਮਚਾਰੀਆਂ  ਦੀ ਤਨਖ਼ਾਹ ਅਤੇ ਹੋਰ ਪ੍ਰਸ਼ਾਸਨਿਕ ਲਾਗਤਾਂ ਵਿੱਚ ਬੱਚਤ ਦੇ ਕਾਰਨ 5 ਕਰੋੜ ਰੁਪਏ ਦੀ ਕਮੀ ਆਵੇਗੀ। ਆਰਡਬਲਿਊਸੀ ਦੀ ਸਮਰੱਥਾ ਉਪਯੋਗ ਵਿੱਚ ਵੀ ਸੁਧਾਰ ਹੋਵੇਗਾ ਕਿਉਂਕਿ ਸੀਡਬਲਿਊਸੀ ਲਈ ਸੀਮਿੰਟ, ਖਾਦ, ਚੀਨੀ, ਨਮਕ ਅਤੇ ਸੋਡਾ ਜਿਹੀਆਂ ਵਰਤਮਾਨ ਵਸਤਾਂ ਦੇ ਇਲਾਵਾ ਹੋਰ ਵਸਤਾਂ ਦੇ ਭੰਡਾਰਣ ਦੀ ਸਮਰੱਥਾ ਵਿੱਚ ਵੀ ਵਾਧਾ ਹੋਵੇਗਾ ।  ਇਸ ਰਲੇਵੇਂ ਨਾਲ ਮਾਲ - ਗੋਦਾਮ ਸਥਾਨਾਂ  ਦੇ ਕੋਲ ਘੱਟ ਤੋਂ ਘੱਟ 50 ਹੋਰ ਰੇਲਸਾਈਡ ਗੋਦਾਮ ਸਥਾਪਿਤ ਕਰਨ ਦੀ ਸੁਵਿਧਾ ਮਿਲੇਗੀ ।  ਇਸ ਨਾਲ  ਕੁਸ਼ਲ ਵਰਕਰਾਂ ਲਈ 36,500 ਅਤੇ ਅਕੁਸ਼ਲ ਵਰਕਰਾਂ ਲਈ 9,12,500 ਸ਼੍ਰਮ ਦਿਵਸਾਂ ਦੇ ਬਰਾਬਰ ਰੋਜ਼ਗਾਰ ਦੇ ਅਵਸਰ ਪੈਦਾ ਹੋਣ ਦੀ ਸੰਭਾਵਨਾ ਹੈ।  ਇਸ ਰਲੇਵੇਂ ਦੀ ਪੂਰੀ ਪ੍ਰਕਿਰਿਆ ਦੇ ਫ਼ੈਸਲੇ ਦੀ ਮਿਤੀ ਤੋਂ 8 ਮਹੀਨੇ  ਦੇ ਅੰਦਰ ਪੂਰਾ ਹੋਣ ਦੀ ਉਮੀਦ ਹੈ । 

 

ਸੀਡਬਲਿਊਸੀ 1957 ਵਿੱਚ ਸਥਾਪਿਤ ਇੱਕ ਮਿਨੀ ਰਤਨ ਸ਼੍ਰੇਣੀ-I ਸੀਪੀਐੱਸਈ ਹੈ,  ਜੋ ਕੇਂਦਰ ਸਰਕਾਰ ਦੁਆਰਾ ਅਧਿਸੂਚਿਤ ਖੇਤੀਬਾੜੀ ਉਪਜ ਅਤੇ ਕੁਝ ਹੋਰ ਵਸਤਾਂ ਦੇ ਭੰਡਾਰਣ ਦੇ ਉਦੇਸ਼ ਅਤੇ ਉਸ ਨਾਲ ਜੁੜੇ ਮਾਮਲਿਆਂ ਦੇ ਲਈ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਨਿਗਮਨ ਅਤੇ ਰੈਗੂਲੇਸ਼ਨ ਲਈ ਸੇਵਾਵਾਂ ਪ੍ਰਦਾਨ ਕਰਦੀ ਹੈ। ਸੀਡਬਲਿਊਸੀ ਇੱਕ ਲਾਭ ਕਮਾਉਣ ਵਾਲਾ ਜਨਤਕ ਖੇਤਰ ਦਾ ਉੱਦਮ ( ਪੀਐੱਸਈ )  ਹੈ ਜਿਸ ਦੀ ਅਧਿਕ੍ਰਿਤ ਪੂੰਜੀ 100 ਕਰੋੜ ਰੁਪਏ ਹੈ ਅਤੇ ਅਦਾਇਗੀ ਪੂੰਜੀ 68.02 ਕਰੋੜ ਰੁਪਏ ਹੈ ।  ਸੀਡਬਲਿਊਸੀ ਨੇ 10 ਜੁਲਾਈ 2007 ਨੂੰ ਸੈਂਟਰਲ ਰੇਲਸਾਈਡ ਵੇਅਰਹਾਊਸ ਕੰਪਨੀ ਲਿਮਿਟਿਡ  ( ਸੀਆਰਡਬਲਿਊਸੀ )  ਨਾਮਕ ਇੱਕ ਅਲੱਗ ਸਹਾਇਕ ਕੰਪਨੀ ਦਾ ਗਠਨ ਕੀਤਾ,  ਜੋ ਰੇਲਵੇ ਤੋਂ ਪੱਟੇ ‘ਤੇ ਲਈ ਗਈ ਸੀ ਅਤੇ ਇਹ ਅਧਿਗ੍ਰਹਿਤ ਭੂਮੀ ‘ਤੇ ਰੇਲਸਾਈਡ ਵੇਅਰਹਾਊਸਿੰਗ ਕੰਪਲੈਕਸ/ਟਰਮੀਨਲਾਂ/ਮਲਟੀਮੋਡਲ ਲੌਜਿਸਟਿਕਸ ਹੱਬ ਦੀ ਯੋਜਨਾ, ਵਿਕਾਸ, ਪ੍ਰਚਾਰ,  ਅਧਿਗ੍ਰਹਣ ਅਤੇ ਸੰਚਾਲਨ ਕਰਦੀ ਹੈ। ਸੀਆਰਡਬਲਿਊਸੀ 50 ਕਰਮਚਾਰੀਆਂ ਅਤੇ 48 ਆਊਟਸੋਰਸ ਕਰਮੀਆਂ ਦੀ ਸਮਰੱਥਾ  ਦੇ ਨਾਲ ਇੱਕ ਛੋਟਾ ਸੰਗਠਨ ਹੈ ।  ਵਰਤਮਾਨ ਵਿੱਚ,  ਇਹ ਦੇਸ਼ ਭਰ ਵਿੱਚ 20 ਰੇਲਸਾਈਡ ਵੇਅਰਹਾਊਸਾਂ ਨੂੰ ਸੰਚਾਲਿਤ ਕਰ ਰਹੀ ਹੈ ।  31 ਮਾਰਚ 2020 ਤੱਕ,  ਕੰਪਨੀ ਦੀ ਨੈੱਟ ਵਰਖ 137.94 ਕਰੋੜ ਰੁਪਏ  ( ਨਿਰਵਿਘਨ ਰਾਖਵੇ ਫ਼ੰਡਾਂ  ਦੇ ਇਲਾਵਾ ਚੁਕਤਾ ਪੂੰਜੀ)  ਹੈ।  ਸੀਆਰਡਬਲਿਊਸੀ ਨੇ ਆਰਡਬਲਿਊਸੀ  ਦੇ ਵਿਕਾਸ ਅਤੇ ਸੰਚਾਲਨ ਵਿੱਚ ਉਤਕ੍ਰਿਸ਼ਟਤਾ ,  ਮੁਹਾਰਤ ਅਤੇ ਸਦਭਾਵਨਾ ਨੂੰ ਵਿਕਸਿਤ ਕੀਤਾ ਹੈ ,  ਲੇਕਿਨ ਪੂੰਜੀ ਦੀ ਕਮੀ ਅਤੇ ਰੇਲ ਮੰਤਰਾਲੇ ਦੇ ਨਾਲ ਇਸ ਦੇ ਸਹਿਮਤੀ ਪੱਤਰ ਵਿੱਚ ਕੁਝ ਪ੍ਰਤੀਬੰਧਾਤਮਕ ਧਾਰਾਵਾਂ  ਦੇ ਕਾਰਨ ਇਸ ਦੇ ਵਾਧੇ ਦੀ ਗਤੀ ਉਮੀਦ ਨਹੀਂ ਸੀ । 

 

ਕਿਉਂਕਿ, ਸੀਡਬਲਿਊਸੀ,  ਸੀਆਰਡਬਲਿਊਸੀ ਦਾ ਇੱਕਮਾਤਰ ਸ਼ੇਅਰਧਾਰਕ ਹੈ ਇਸ ਲਈ ਸਾਰੇ ਅਸਾਸੇ ਅਤੇ ਦੇਣਦਾਰੀਆਂ,  ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਨੂੰ ਸੀਡਬਲਿਊਸੀ ਨੂੰ ਟ੍ਰਾਂਸਫਰ ਕਰਨ ਨਾਲ ਦੋਨਾਂ ਵਿੱਚੋਂ ਕਿਸੇ ਨੂੰ ਵੀ ਕੋਈ ਵਿੱਤੀ ਨੁਕਸਾਨ ਨਹੀਂ ਹੋਵੇਗਾ ਬਲਕਿ ਇਸ ਫ਼ੈਸਲੇ ਨਾਲ ਦੋਨਾਂ  ਦੇ ਦਰਮਿਆਨ ਇੱਕ ਬਿਹਤਰ ਤਾਲਮੇਲ ਸਥਾਪਿਤ ਹੋਵੇਗਾ ।  ਆਰਡਬਲਿਊਸੀ  ਦੇ ਸੰਚਾਲਨ ਅਤੇ ਮਾਰਕਿਟਿੰਗ ਨੂੰ ਸੰਭਾਲਣ ਲਈ ਸੀਡਬਲਿਊਸੀ ਦੁਆਰਾ ਆਰਡਬਲਿਊਸੀ ਡਿਵਿਜ਼ਨ ਨਾਮ ਤੋਂ ਇੱਕ ਅਲੱਗ ਡਿਵਿਜ਼ਨ ਦਾ ਗਠਨ ਕੀਤਾ ਜਾਵੇਗਾ ।

*******

 

ਡੀਐੱਸ



(Release ID: 1729798) Visitor Counter : 171