ਸੈਰ ਸਪਾਟਾ ਮੰਤਰਾਲਾ
ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਅੱਜ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ‘ਤੇ ਸੈਰ-ਸਪਾਟਾ ਮੰਤਰਾਲੇ ਦੁਆਰਾ ਆਯੋਜਿਤ ਵੈਬੀਨਾਰ “ਯੋਗ: ਦ ਵੇ ਆਵ੍ ਲਾਇਫ” ਨੂੰ ਸ਼੍ਰੀ ਸ਼੍ਰੀ ਰਵੀਸ਼ੰਕਰ ਦੇ ਨਾਲ ਸੰਯੁਕਤ ਰੂਪ ਤੋਂ ਸੰਬੋਧਿਤ ਕੀਤਾ
प्रविष्टि तिथि:
21 JUN 2021 8:24PM by PIB Chandigarh
ਅੰਤਰਰਾਸ਼ਟਰੀ ਯੋਗ ਦਿਵਸ 2021 ਦੇ ਜਸ਼ਨ ਮੌਕੇ ਹਫ਼ਤੇ ਭਰ ਆਯੋਜਿਤ ਹੋਣ ਵਾਲੇ ਉਤਸਵ ਦੀ ਨਿਰੰਤਰਤਾ ਵਿੱਚ ਸੈਰ-ਸਪਾਟਾ ਮੰਤਰਾਲੇ ਨੇ ਟੂਰਿਜ਼ਮ ਅਤੇ ਸੱਭਿਆਚਾਰ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਪ੍ਰਹਲਾਦ ਸਿੰਘ ਪਟੇਲ ਅਤੇ ਗੁਰੂਦੇਵ ਸ਼੍ਰੀ ਰਵੀਸ਼ੰਕਰ ਦੀ ਹਾਜ਼ਰੀ ਵਿੱਚ ਇੱਕ ਵੈਬੀਨਾਰ “ਯੋਗ: ਦ ਵ ਆਵ੍ ਲਾਇਫ” ਦਾ ਆਯੋਜਨ ਕੀਤਾ। ਵੈਬੀਨਾਰ ਦੇ ਦੌਰਾਨ, ਸੈਰ-ਸਪਾਟਾ ਮੰਤਰੀ ਨੇ ਗੁਰੂਦੇਵ ਸ਼੍ਰੀ ਸ਼੍ਰੀ ਰਵੀਸ਼ੰਕਰ ਦਾ ਸੁਆਗਤ ਕੀਤਾ ਅਤੇ ਜਾਣਕਾਰੀ ਦਿੱਤੀ ਕਿ ਕਿਸ ਪ੍ਰਕਾਰ ਨਾਲ ਯੋਗ ਨੇ ਮਹਾਮਾਰੀ ਦੇ ਦੌਰਾਨ ਸਹਾਇਤਾ ਕੀਤੀ ਹੈ ਅਤੇ ਇਹ ਵਿਸ਼ਵ ਭਰ ਵਿੱਚ ਲੋਕਾਂ ਨੂੰ ਸਵਸਥ ਬਣਾਏ ਰੱਖਣ ਵਿੱਚ ਆਪਣਾ ਯੋਗਦਾਨ ਦੇ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਯੋਗ ਭਾਰਤ ਦੀ ਪ੍ਰਾਚੀਨ ਪਰੰਪਰਾ ਦਾ ਇੱਕ ਅਮੁੱਲ ਉਪਹਾਰ ਹੈ, ਯੋਗ ਦੀ ਸਦੀਆਂ ਪੁਰਾਣੀ ਤਕਨੀਕਾਂ ਦਾ ਉਦੇਸ਼ ਉਪਚਾਰ, ਸੰਪਰੂਣ ਵਿਕਾਸ ਅਤੇ ਸਵੈ-ਅਹਿਸਾਸ ਹੈ। ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਕਿਹਾ ਕਿ ਯੋਗ, ਸਿਹਤ, ਸਰੀਰ, ਮਨ ਅਤੇ ਆਤਮਾ ਦੇ ਪ੍ਰਤੀ ਇੱਕ ਸਮੁੱਚਾ ਦ੍ਰਿਸ਼ਟੀਕੋਣ ਹੈ।


ਗੁਰੂਦੇਵ ਸ਼੍ਰੀ ਸ਼੍ਰੀ ਰਵੀਸ਼ੰਕਰ ਨੇ ਅੱਜ ਦੇ ਪਰਿਦ੍ਰਿਸ਼ ਵਿੱਚ ਯੋਗ ਅਤੇ ਪ੍ਰਾਣਾਯਾਮ ਅਤੇ ਇਸ ਦੇ ਮਹੱਤਵ ਦੇ ਵਿਸ਼ੇ ਵਿੱਚ ਜਾਣਕਾਰੀ ਦਿੱਤੀ। ਉਨ੍ਹਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਯੋਗ ਵਿਅਕਤੀ ਦੇ ਨਾਲ-ਨਾਲ ਸਮੁਦਾਏ ਲਈ ਵੀ ਆਨੰਦ ਦੀ ਕੁੰਜੀ ਹੈ। ਯੋਗ ਨਾ ਕੇਵਲ ਸਵੱਸਥ ਅਤੇ ਆਨੰਦ ਜਿਹੇ ਲਾਭ ਪ੍ਰਦਾਨ ਕਰਦਾ ਹੈ ਬਲਕਿ ਆਤਮਾ ਦਾ ਉਥਾਨ ਕਰਦੇ ਹੋਏ ਵਿਅਕਤੀ ਦੀ ਸਹਿਜ ਸਮਰੱਥਾ ਵਿੱਚ ਵਾਧਾ ਕਰਦਾ ਹੈ ਜੋ ਸ਼ਾਸਨ ਲਈ ਅਤਿ ਜ਼ਰੂਰੀ ਹੈ। ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਕਿਸ ਪ੍ਰਕਾਰ ਨਾਲ ਯੋਗ ਅਤੇ ਧਿਆਨ ਨੇ ਲੋਕਾਂ ਵਿੱਚ ਨਿਰਾਸ਼ਾ ਨੂੰ ਮਿਟਾਉਣ ਅਤੇ ਤਨਾਅ ਰਹਿਤ ਸਥਿਤੀਆਂ ਦਾ ਪ੍ਰਬੰਧਨ ਕਰਨ ਵਿੱਚ ਸਹਾਇਤਾ ਕੀਤੀ ਹੈ।
ਚਰਚਾ ਦੇ ਦੌਰਾਨ (ਸੈਰ-ਸਪਾਟਾ) ਸਕੱਤਰ ਸ਼੍ਰੀ ਅਰਵਿੰਦ ਸਿੰਘ ਨੇ ਮਹਾਮਾਰੀ ਦੇ ਬਾਅਦ ਵਿਦੇਸ਼ੀ ਟੂਰਿਸਟਾਂ ਨੂੰ ਆਕਰਸ਼ਿਤ ਕਰਨ ਜਾ ਅੰਤਰਰਾਸ਼ਟਰੀ ਪੱਧਰ ‘ਤੇ ਭਾਰਤ ਨੂੰ ਹੁਲਾਰਾ ਦੇਣ ਦੇ ਵਿਸ਼ੇ ਵਿੱਚ ਗੁਰੂਦੇਵ ਜੀ ਦੇ ਵਿਚਾਰਾਂ ਦਾ ਸਮਰਥਨ ਕਰਦੇ ਹੋਏ ਇਨ੍ਹਾਂ ਨੂੰ ਅਪਨਾਉਣ ‘ਤੇ ਜ਼ੋਰ ਦਿੱਤਾ। ਗੁਰੂਦੇਵ ਜੀ ਨੇ ਭਾਰਤ ਦੀ ਵਿਰਾਸਤ ਅਤੇ ਸੱਭਿਆਚਾਰ ਖਾਸ ਉਤਪਾਦਾਂ ਨੂੰ ਹੁਲਾਰਾ, ਉੱਤਰ ਪੂਰਬ ਖੇਤਰ ‘ਤੇ ਵਿਸ਼ੇਸ਼ ਧਿਆਨ ਦੇਣਾ ਅਤੇ ਭਾਰਤ ਦੀ ਪ੍ਰਾਚੀਨ ਵਿਰਾਸਤ ਦੇ ਨਾਲ-ਨਾਲ ਆਧੁਨਿਕ ਭਾਰਤ ਨੂੰ ਪ੍ਰਦਰਸ਼ਿਤ ਕਰਨ ਦੀ ਤਾਕੀਦ ਕੀਤੀ। ਸੈਰ-ਸਪਾਟਾ ਮੰਤਰਾਲੇ ਦੀ ਵਧੀਕ ਡਾਇਰੈਕਟਰ ਜਨਰਲ ਸੁਸ਼੍ਰੀ ਰੁਪਿੰਦਰ ਬਰਾੜ ਗੁਰੂਦੇਵ ਸ਼੍ਰੀ ਸ਼੍ਰੀ ਰਵੀਸ਼ੰਕਰ ਜੀ ਨੂੰ ਅੰਤਰਰਾਸ਼ਟਰੀ ਯੋਗ ਦਿਵਸ 2021 ਦੇ ਅਵਸਰ ‘ਤੇ ਆਯੋਜਿਤ ਵੈਬੀਨਾਰ ਵਿੱਚ ਭਾਗ ਲੈਣ ਤੇ ਆਪਣਾ ਵੱਡਮੁੱਲੇ ਮਾਰਗਦਰਸ਼ਨ ਦੇਣ ਦੇ ਲਈ ਧੰਨਵਾਦ ਕੀਤਾ।

ਇਸ ਤੋਂ ਪਹਿਲਾਂ ਸਵੇਰ ਸਮੇਂ, ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਇਤਿਹਾਸਿਕ ਲਾਲ ਕਿਲ੍ਹੇ ਵਿੱਚ ਯੋਗ ਪ੍ਰਦਰਸ਼ਨ ਦੀ ਲੀਡਰਸ਼ਿਪ ਕੀਤੀ ਜਿਸ ਵਿੱਚ ਹੋਰ ਸੈਰ-ਸਪਾਟਾ ਅਤੇ ਸੱਭਿਆਚਾਰ ਮੰਤਰਾਲਿਆਂ ਦੇ ਅਧਿਕਾਰੀਆਂ ਦੇ ਨਾਲ-ਨਾਲ ਸੈਰ-ਸਪਾਟਾ ਸਕੱਤਰ ਸ਼੍ਰੀ ਅਰਵਿੰਦ ਸਿੰਘ ਅਤੇ ਸੈਰ-ਸਪਾਟਾ ਵਧੀਕ ਡਾਇਰੈਕਟਰ ਜਨਰਲ ਸੁਸ਼੍ਰੀ ਰੁਪਿੰਦਰ ਬਰਾੜ ਵੀ ਸ਼ਾਮਿਲ ਹੋਏ। ਸੈਰ-ਸਪਾਟਾ ਮੰਤਰਾਲੇ ਨੇ ਯੋਗ ਇੱਕ ਭਾਰਤ ਵਿਰਾਸਤ ਅਭਿਯਾਨ ਦੇ ਤਹਿਤ ਸੰਪੂਰਣ ਭਾਰਤ ਵਿੱਚ ਵਿਰਾਸਤ ਸਥਲਾਂ ‘ਤੇ ਯੋਗ ਪ੍ਰਦਰਸ਼ਨਾਂ ਦੇ ਆਯੋਜਨ ਲਈ ਸੱਭਿਆਚਾਰ ਮੰਤਰਾਲੇ ਦੀ ਪਹਿਲ ਦਾ ਵੀ ਸਮਰਥਨ ਕੀਤਾ।
ਸੈਰ-ਸਪਾਟਾ ਮੰਤਰਾਲੇ ਦੇ ਖੇਤਰੀ ਪ੍ਰੋਗਰਾਮਾਂ ਨੇ ਅੰਤਰਰਾਸ਼ਟਰੀ ਯੋਗ ਦਿਵਸ 2021 ਦਾ ਸਮਾਰੋਹ ਮਨਾਉਂਦੇ ਹੋਏ ਕਈ ਹਫ਼ਤੇ ਤੱਕ ਸੰਚਾਲਿਤ ਹੋਣ ਵਾਲੀਆਂ ਗਤੀਵਿਧੀਆਂ ਦਾ ਆਯੋਜਨ ਕੀਤਾ ਜਿਸ ਵਿੱਚ ਭਾਰਤ ਅਤੇ ਵਿਦੇਸ਼ਾਂ ਵਿੱਚ ਯੋਗ ਮਾਹਰਾਂ ਦੇ ਦੁਆਰਾ ਲਾਈਵ ਯੋਗ ਪ੍ਰਦਰਸ਼ਨ, ਪ੍ਰਤੀਭਾਗੀਆਂ ਦੀ ਸੀਮਿਤ ਸੰਖਿਆ ਦੇ ਨਾਲ ਯੋਗ ਪ੍ਰੋਗਰਾਮ, ਡ੍ਰਾਇੰਗ, ਪੋਸਟਰ ਡਿਜ਼ਾਈਨਿੰਗ, ਯੋਗ ਮੁਦਾ , ਪ੍ਰਸ਼ਨ ਉੱਤਰ ਸਹਿਤ ਵੱਖ-ਵੱਖ ਔਨਲਾਈਨ ਮੁਕਾਬਲੇ ਆਦਿ ਸ਼ਾਮਿਲ ਸਨ।
*******
ਐੱਨਬੀ/ਓਏ
(रिलीज़ आईडी: 1729549)
आगंतुक पटल : 178