ਵਣਜ ਤੇ ਉਦਯੋਗ ਮੰਤਰਾਲਾ

ਸ਼੍ਰੀ ਪੀਯੂਸ਼ ਗੋਇਲ ਨੇ ਉਦਯੋਗਿਕ ਕਲੀਅਰੈਂਸ ਅਤੇ ਪ੍ਰਵਾਨਗੀ ਲਈ ਸਿੰਗਲ ਵਿੰਡੋ ਸਿਸਟਮ ਦੀ ਸਮੀਖਿਆ ਬੈਠਕ ਦੀ ਪ੍ਰਧਾਨਗੀ ਕੀਤੀ

Posted On: 22 JUN 2021 7:54PM by PIB Chandigarh

ਕੇਂਦਰੀ ਵਣਜ ਅਤੇ ਉਦਯੋਗ, ਰੇਲਵੇ ਅਤੇ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਕਿਹਾ  ਕਿ ਜਲਦੀ ਹੀ ਰਾਸ਼ਟਰੀ ਸਿੰਗਲ ਵਿੰਡੋ ਪ੍ਰਣਾਲੀ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਹੋਵੇਗੀ। ਡਿਜੀਟਲ ਪਲੇਟਫਾਰਮ ਨਿਵੇਸ਼ਕਾਂ ਨੂੰ ਭਾਰਤ ਵਿੱਚ ਕਾਰੋਬਾਰ ਸ਼ੁਰੂ ਕਰਨ ਲਈ ਲੋੜੀਂਦੀਆਂ ਵੱਖ-ਵੱਖ ਪੂਰਵ ਕਾਰਵਾਈ ਪ੍ਰਵਾਨਗੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਲਈ ਅਪਲਾਈ ਕਰਨ ਦੀ ਆਗਿਆ ਦੇਵੇਗਾ। ਸਮੀਖਿਆ ਮੀਟਿੰਗ ਦੌਰਾਨ ਮੰਤਰੀ ਨੇ ਕਿਹਾ ਕਿ ਪਹਿਲੇ ਪੜਾਅ ਵਿੱਚ 17 ਮੰਤਰਾਲਿਆਂ / ਵਿਭਾਗਾਂ ਅਤੇ 14 ਰਾਜਾਂ ਦੇ ਔਨਬੋਰਡ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜੋ ਕਿ ਜਲਦੀ ਹੀ ਸ਼ੁਰੂ ਕੀਤੀ ਜਾ ਸਕਦੀ ਹੈ। ਕੇਂਦਰੀ ਵਣਜ ਅਤੇ ਉਦਯੋਗ ਰਾਜ ਮੰਤਰੀ ਸ਼੍ਰੀ ਸੋਮ ਪ੍ਰਕਾਸ਼ ਵੀ ਇਸ ਮੀਟਿੰਗ ਵਿੱਚ ਸ਼ਾਮਲ ਹੋਏ।

ਸ੍ਰੀ ਗੋਇਲ ਨੇ ਉਮੀਦ ਜਤਾਈ ਕਿ ਇਹ ਇੱਕ ਸਹਿਜ ਇੰਟਰਫੇਸ ਹੋਵੇਗਾ, ਜਿੱਥੇ ਜ਼ਮੀਨ ਖਰੀਦਣ ਤੋਂ ਲੈ ਕੇ ਕਾਰੋਬਾਰਾਂ ਅਤੇ ਉਦਯੋਗਪਤੀਆਂ ਨੂੰ ਲੋੜੀਂਦੀ ਸਾਰੀ ਜਾਣਕਾਰੀ ਤੱਕ ਦੀਆਂ ਸਾਰੀਆਂ ਸਹੂਲਤਾਂ ਉਪਲਬਧ ਹੋਣਗੀਆਂ। ਉਨ੍ਹਾਂ ਕਿਹਾ ਕਿ “ਸਿੰਗਲ ਵਿੰਡੋ” ਇੱਕ ਅਸਲ ਪਲੇਟਫਾਰਮ ਹੋਵੇਗਾ, ਜੋ ਨਿਵੇਸ਼ਕਾਂ ਦੀਆਂ ਸਾਰੀਆਂ ਮੁਸ਼ਕਲਾਂ ਜਾਂ ਜ਼ਰੂਰਤਾਂ ਦੇ ਹੱਲ ਲਈ ਇੱਕ ਥਾਂ ਦੇ ਹੱਲ ਵਜੋਂ ਕੰਮ ਕਰੇਗਾ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਅੰਤ ਤੋਂ ਅੰਤ ਦੀ ਸਹੂਲਤ, ਸਹਾਇਤਾ, ਨਿਵੇਸ਼ ਤੋਂ ਪਹਿਲਾਂ ਦੀ ਸਲਾਹਕਾਰੀ, ਜ਼ਮੀਨੀ ਬੈਂਕਾਂ ਨਾਲ ਸਬੰਧਤ ਜਾਣਕਾਰੀ ਅਤੇ ਕੇਂਦਰੀ ਅਤੇ ਰਾਜ ਪੱਧਰਾਂ 'ਤੇ ਮਨਜ਼ੂਰੀਆਂ ਪ੍ਰਦਾਨ ਕਰੇਗੀ। ਇਹ ਨਿਵੇਸ਼ਕਾਂ ਨੂੰ ਇੱਕ ਖਾਸ ਕਾਰੋਬਾਰ ਸਥਾਪਤ ਕਰਨ ਲਈ ਲੋੜੀਂਦੀਆਂ ਪ੍ਰਵਾਨਗੀਆਂ ਨੂੰ ਜਾਨਣ ਅਤੇ ਉਹਨਾਂ ਮਨਜ਼ੂਰੀਆਂ ਲਈ ਕਾਰੋਬਾਰ ਸ਼ੁਰੂ ਕਰਨ ਲਈ ਅਰਜ਼ੀ ਦੇਣ, ਉਹਨਾਂ ਮਨਜ਼ੂਰੀਆਂ ਦੀ ਸਥਿਤੀ ਨੂੰ ਵੇਖਣ ਦੇ ਨਾਲ-ਨਾਲ ਇੱਕੋ ਪਲੇਟਫਾਰਮ ਵਿੱਚ ਸਭ ਦੇ ਬਾਰੇ ਸਪੱਸ਼ਟੀਕਰਨ ਪ੍ਰਦਾਨ ਕਰਨ / ਮੰਗਣ ਦੀ ਸਹੂਲਤ ਦੇਵੇਗੀ। 

ਸ੍ਰੀ ਗੋਇਲ ਨੇ ਇਸ ਪਲੇਟਫਾਰਮ ਵਿੱਚ ਵਰਤੇ ਜਾਣ ਵਾਲੇ ਸੰਵੇਦਨਸ਼ੀਲ ਅੰਕੜਿਆਂ ਦੀ ਸੁਰੱਖਿਆ ਅਤੇ ਪ੍ਰਮਾਣਿਕਤਾ ਉੱਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸੰਵੇਦਨਸ਼ੀਲ ਅੰਕੜਿਆਂ ਦੀ ਸੁਰੱਖਿਆ ਲਈ ਸਾਰੇ ਉਪਾਅ ਲਾਗੂ ਹੋਣੇ ਚਾਹੀਦੇ ਹਨ। ਉਨ੍ਹਾਂ ਪਲੇਟਫਾਰਮ ਦੇ ਲਾਂਚ ਤੋਂ ਪਹਿਲਾਂ ਤੀਜੀ ਧਿਰ ਦੇ ਆਡਿਟ ਲਈ ਸੁਝਾਅ ਵੀ ਦਿੱਤਾ।

ਮੰਤਰੀ ਨੇ ਕੋਵਿਡ -19 ਦੀਆਂ ਰੁਕਾਵਟਾਂ ਦੇ ਬਾਵਜੂਦ ਪ੍ਰੋਜੈਕਟ ਦੇ ਵਿਕਾਸ ਵਿੱਚ ਤੇਜ਼ੀ ਨਾਲ ਕੰਮ ਕਰਨ ਵਿੱਚ ਉਤਸ਼ਾਹ,  ਦਿਲਚਸਪੀ ਅਤੇ ਖੁੱਲ੍ਹ ਦਿਲੀ ਦਿਖਾਉਣ ਲਈ ਸਾਰੇ ਮੰਤਰਾਲਿਆਂ / ਵਿਭਾਗਾਂ ਅਤੇ ਰਾਜਾਂ ਦੀ ਸ਼ਲਾਘਾ ਕੀਤੀ।  ਕਿਹਾ ਕਿ ਇਹ ਅਭਿਆਸ ਹੁਣ ਇੱਕ ਅਗਾਊਂ ਪੜਾਅ 'ਤੇ ਪਹੁੰਚ ਗਿਆ ਹੈ ”।

ਸ੍ਰੀ ਗੋਇਲ ਨੇ ਕਿਹਾ ਕਿ ਪਿਛਲੇ ਤਜ਼ਰਬੇ ਤੋਂ ਸਿੱਖਦਿਆਂ ਸਾਨੂੰ ਭਵਿੱਖ ਵਿੱਚ ਇਸ ਵਿੱਚ ਸੁਧਾਰ ਕਰਨਾ ਚਾਹੀਦਾ ਹੈ। ਉਨ੍ਹਾਂ ਉਮੀਦ ਜਤਾਈ ਕਿ ਇਸ ਦੀ ਸਫਲਤਾ ਡਾ. ਗੁਰੁਪ੍ਰਸਾਦ ਮਹਾਪਾਤਰਾ, ਸਕੱਤਰ ਡੀਪੀਆਈਆਈਟੀ, ਜੋ ਹਾਲ ਹੀ ਵਿੱਚ ਸਵਰਗਵਾਸ ਹੋਏ ਹਨ , ਨੂੰ ਇੱਕ ਸ਼ਰਧਾਂਜਲੀ ਹੋਵੇਗੀ।

ਮੀਟਿੰਗ ਵਿੱਚ ਹਿੱਸਾ ਲੈਣ ਵਾਲੇ ਭਾਗੀਦਾਰਾਂ ਨੇ ਪੋਰਟਲ ਦੇ ਔਨ ਬੋਰਡ ਹੋਣ ਬਾਰੇ ਉਨ੍ਹਾਂ ਦੀ ਤਿਆਰੀ ਬਾਰੇ ਸਥਿਤੀ ਰਿਪੋਰਟ ਪੇਸ਼ ਕੀਤੀ। ਉਨ੍ਹਾਂ ਨੂੰ ਪੋਰਟਲ 'ਤੇ ਰਜਿਸਟਰ ਕਰਨ, ਵਰਤੋਂ ਦੇ ਵੱਖ-ਵੱਖ ਮਾਮਲਿਆਂ ਦਾ ਅਭਿਆਸ ਕਰਨ ਅਤੇ ਸੁਧਾਰ ਲਈ ਖੇਤਰਾਂ ਦੀ ਪਛਾਣ ਕਰਨ ਲਈ ਕਿਹਾ ਗਿਆ।

******

ਵਾਈਬੀ / ਐੱਸ



(Release ID: 1729544) Visitor Counter : 162