ਕਬਾਇਲੀ ਮਾਮਲੇ ਮੰਤਰਾਲਾ

ਏਕਲਵਯ ਮਾਡਲ ਰਿਹਾਇਸ਼ੀ ਸਕੂਲ (ਈਐੱਮਆਰਐੱਸ) ਦੇ ਅਧਿਆਪਕਾਂ ਅਤੇ ਪ੍ਰਿੰਸੀਪਲਾਂ ਲਈ ਨਿਸ਼ਠਾ ਸਮਰੱਥਾ ਨਿਰਮਾਣ ਪ੍ਰੋਗਰਾਮ ਦੇ ਲਈ ਕਬਾਇਲੀ ਕਾਰਜ ਮੰਤਰਾਲੇ ਅਤੇ ਐੱਨਸੀਈਆਰਟੀ ਇੱਕ ਸੰਯੁਕਤ ਮਿਸ਼ਨ ‘ਤੇ ਨਾਲ

Posted On: 20 JUN 2021 8:42PM by PIB Chandigarh

ਏਕਲਵਯ ਮਾਡਲ ਰਿਹਾਇਸ਼ੀ ਸਕੂਲ (ਈਐੱਮਆਰਐੱਸ) ਵਿੱਚ ਅਕਾਦਮਿਕ ਉਤਕ੍ਰਿਸ਼ਟਤਾ ਪ੍ਰਾਪਤ ਕਰਨ ਦੇ ਲਈ ਕਬਾਇਲੀ ਕਾਰਜ ਮੰਤਰਾਲੇ (ਐੱਮਓਟੀਏ) ਦੇ ਦੀਰਘਕਾਲਿਨ ਦ੍ਰਿਸ਼ਟੀਕੋਣ ਨੂੰ ਪੂਰਾ ਕਰਨ ਲਈ 3 ਰਾਜਾਂ ਦੇ 120 ਈਐੱਮਆਰਐੱਸ ਅਧਿਆਪਕਾਂ ਅਤੇ ਪ੍ਰਿੰਸੀਪਲਾਂ ਨੇ 40 ਦਿਨਾਂ ਨਿਸ਼ਠਾ-ਨੈਸ਼ਨਲ ਇਨੀਸ਼ੀਏਟਿਵ ਫਾਰ ਸਕੂਲ ਹੈਡਸ ਐਂਡ ਟੀਚਰਸ ਹੌਲਿਸਟਿਕ ਐਡਵਾਂਸਮੈਂਟ ਪ੍ਰੋਗਰਾਮ ਨੂੰ 19 ਜੂਨ 2021  ਨੂੰ ਪੂਰਾ ਕੀਤਾ ਜੋ ਐੱਨਸੀਈਆਰਟੀ ਦਾ ਇੱਕ ਪ੍ਰਮੁੱਖ ਰਾਸ਼ਟਰੀ ਪ੍ਰੋਗਰਾਮ ਹੈ। ਇਸ ਸਮਰੱਥ ਨਿਰਮਾਣ ਪ੍ਰੋਗਰਾਮ ਦਾ ਉਦੇਸ਼ ਅਧਿਆਪਕਾਂ ਅਤੇ ਪ੍ਰਿੰਸੀਪਲਾਂ ਵਿੱਚ ਕੁਸ਼ਲਤਾ ਦਾ ਨਿਰਮਾਣ ਕਰਨਾ ਅਤੇ ਏਕੀਕ੍ਰਿਤ ਸਿੱਖਿਆ ਟ੍ਰੇਨਿੰਗ ਰਾਹੀਂ ਸਕੂਲੀ ਸਿੱਖਿਆ ਦੀ ਗੁਣਵੱਤਾ ਵਿੱਚ ਸੁਧਾਰ ਕਰਨਾ ਹੈ। 

ਕਬਾਇਲੀ ਕਾਰਜ ਮੰਤਰਾਲੇ ਨੇ ਹਾਲ ਹੀ ਵਿੱਚ ਨੈਸ਼ਨਲ ਕੌਂਸਲ ਆਵ੍ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (ਐੱਨਸੀਈਆਰਟੀ) ਦੇ ਨਾਲ ਸਹਿਯੋਗ ਕੀਤਾ ਹੈ ਜੋ ਦੇਸ਼ ਭਰ ਵਿੱਚ 350 ਕਾਰਜਸ਼ੀਲ ਈਐੱਮਆਰਐੱਸ ਸਕੂਲਾਂ ਵਿੱਚ ਇਸ ਤਰ੍ਹਾਂ ਦੇ ਪ੍ਰੋਗਰਾਮ ਆਯੋਜਿਤ ਕਰਨ ਅਤੇ ਵੱਖ-ਵੱਖ ਪ੍ਰੋਗਰਾਮ ਸੰਬੰਧੀ ਪਹਿਲ ਅਤੇ ਦਖਲਅੰਦਾਜ਼ੀ ਲਈ ਸ਼ਿਖਰਲੀ ਰਾਸ਼ਟਰੀ ਸਿੱਖਿਆ ਸੰਸਥਾ ਹੈ।

 

C:\Users\Punjabi\Desktop\Gurpreet Kaur\2021\june 2021\18-06-2021\image001T2AQ.jpgC:\Users\Punjabi\Desktop\Gurpreet Kaur\2021\june 2021\18-06-2021\image00222TQ.jpg

ਇਹ 3 ਰਾਜਾਂ, ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਦੇ 120 ਈਐੱਮਆਰਐੱਸ ਅਧਿਆਪਕਾਂ ਅਤੇ ਪ੍ਰਿੰਸੀਪਲਾਂ ਦਾ ਪਹਿਲਾ ਬੈਚ ਸੀ। ਪ੍ਰਤੀਭਾਗੀਆਂ ਨੂੰ ਅਧਿਗਮ ਪਰਿਣਾਮ, ਮੁਲਾਂਕਨ ਪ੍ਰਥਾਵਾਂ, ਸਿਖਿਅਕ ਕੇਂਦ੍ਰਿਤ ਸਿੱਖਿਆ ਸ਼ਾਸਤਰ, ਕਲਾ ਏਕੀਕ੍ਰਿਤ ਸਿੱਖਿਆ, ਲੈਂਗਿਕ ਸਮਾਨਤਾ, ਕੋਵਿਡ ‘ਤੇ ਸਕੂਲਾਂ ਦੀ ਪ੍ਰਤਿਕਿਰਿਆ, ਪੋਕਸੋ ਐਕਟ, ਵਿਗਿਆਨ ਸਿੱਖਿਆ ਸ਼ਾਸਤਰ, ਗਣਿਤ, ਭਾਸ਼ਾ, ਸਮਾਜਿਕ ਵਿਗਿਆਨ ਵਿਸ਼ੇ ਜਿਹੀ ਸਿੱਖਿਆ ਦੇ ਵੱਖ-ਵੱਖ ਪਹਿਲੂਆਂ ਨੂੰ ਕਵਰ ਕਰਦੇ ਹੋਏ 18 ਸਮਗੱਰ ਅਤੇ ਵਪਾਰਕ ਮੌਡਿਊਲ ਨਾਲ ਸਮਰੱਥ ਕੀਤਾ ਗਿਆ। ਇਸ ਟ੍ਰੇਨਿੰਗ ਪ੍ਰੋਗਰਾਮ ਨੂੰ ਇੱਕ ਮਿਸ਼ਰਤ ਦ੍ਰਿਸ਼ਟੀਕੋਣ ਦੇ ਨਾਲ ਔਨਲਾਈਨ ਰਾਹੀਂ ਆਯੋਜਿਤ ਕੀਤਾ ਗਿਆ।

 

 

 

ਸਿਲੇਬਸ ਸਮਗੱਰੀ, ਗਤੀਵਿਧੀਆਂ, ਪ੍ਰੋਜੈਕਟਾਂ ਨੂੰ ਨਿਸ਼ਠਾ ਔਨਲਾਈਨ ਪੋਰਟਲ ‘ਤੇ ਸਾਂਝਾ ਕੀਤਾ ਗਿਆ ਜਦਕਿ ਐੱਨਸੀਈਆਰਟੀ ਦੇ ਸਨਮਾਨਿਤ ਸੰਕਾਏ ਮੈਂਬਰਾਂ ਦੇ ਨਾਲ ਲਾਇਵ ਇੰਟਰੈਕਟਿਵ ਸ਼ੈਸ਼ਨਾਂ ਦਾ ਆਯੋਜਨ ਵੀਸੀ ਪਲੈਟਫਾਰਮ ‘ਤੇ ਕੀਤਾ ਗਿਆ । ਐੱਨਸੀਈਆਰਟੀ  ਦੇ ਨੈਸ਼ਨਲ ਰਿਸੋਰਸ ਗਰੁੱਪ  (ਐੱਨਆਰਜੀ)  ਦੇ ਮੈਬਰਾਂ ਦੁਆਰਾ ਟ੍ਰੇਨਿੰਗ ਪੱਧਤੀਆਂ  ਦੇ ਤਹਿਤ ਕਹਾਣੀਆਂ ,  ਪ੍ਰਸ਼ਨ-ਉੱਤਰ ਤੇ ਪਹੇਲੀ ਆਦਿ ਦਾ ਉਪਯੋਗ ਕਰਕੇ ਇੱਕ ਮਿਸ਼ਰਤ ਰਣਨੀਤੀ ਅਪਣਾਈ ਗਈ ।  ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ  ਦੇ ਹੋਰ ਇਨ-ਸਰਵਿਸ ਟ੍ਰੇਨਿੰਗ ਪ੍ਰੋਗਰਾਮਾਂ ਦੀ ਯੋਜਨਾ ਬਣਾਉਣ ਦੇ ਲਈ ਪ੍ਰਤੀਭਾਗੀਆਂ ਦੀ ਪ੍ਰਤੀਕਿਰਿਆ ਨਾਲ ਟ੍ਰੇਨਿੰਗ ਪ੍ਰਭਾਵ ਨੂੰ ਸਪੱਸ਼ਟ ਰੂਪ ਨਾਲ ਸਮਝਿਆ ਜਾ ਸਕਦਾ ਹੈ।

ਕਬਾਇਲੀ ਕਾਰਜ ਮੰਤਰੀ ਸ਼੍ਰੀ ਅਰੁਜਨ ਮੁੰਡਾ ਨੇ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਈਐੱਮਆਰਐੱਸ ਅਧਿਆਪਕਾਂ ਦੇ ਲਈ ਨਿਸ਼ਠਾ ਟ੍ਰੇਨਿੰਗ ਪ੍ਰੋਗਰਾਮ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ-2020) ਦੀ ਉਸ ਸਿਫਾਰਿਸ਼ ਦੀ ਪੁਸ਼ਟੀ ਕਰਦਾ ਹੈ। ਜਿਸ ਵਿੱਚ ਕਿਹਾ ਗਿਆ ਹੈ ਕਿ ਸੇਵਾ ਦੇ ਦੌਰਾਨ ਨਿਰੰਤਰ ਵਿਵਸਾਇਕ ਵਿਕਾਸ ਦੇ ਲਈ ਟ੍ਰੇਨਿੰਗ ਪ੍ਰਦਾਨ ਕਰਨਾ ਜ਼ਰੂਰੀ ਹੈ ਕਿਉਂਕਿ ਇਸ ਵਿੱਚ ਗੁਣਵੱਤਾਪੂਰਨ ਸਿੱਖਿਆ ਦੇ ਲਈ ਖੁਸ਼ਹਾਲ ਟ੍ਰੇਨਿੰਗ ਪ੍ਰਕਿਰਿਆਵਾਂ ਦੀ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਮਜ਼ਬੂਤੀ ਅਤੇ ਵਿਸਤਾਰ ਮਿਲਦਾ ਹੈ।

 

C:\Users\Punjabi\Desktop\Gurpreet Kaur\2021\june 2021\18-06-2021\image002O1YL.jpgC:\Users\Punjabi\Desktop\Gurpreet Kaur\2021\june 2021\18-06-2021\3PONI.jpg

ਰਾਜ ਮੰਤਰੀ ਸੁਸ਼੍ਰੀ ਰੇਣੁਕਾ ਸਿੰਘ ਸਰੂਤਾ ਨੇ ਆਪਣੇ ਸੰਦੇਸ਼ ਵਿੱਚ ਐੱਨਸੀਈਆਰਟੀ ਦੇ ਨਾਲ ਸਹਿਯੋਗ ਕਰਨ ਅਤੇ ਆਉਣ ਵਾਲੇ ਮਹੀਨਿਆਂ ਦੇ ਦੌਰਾਨ ਆਯੋਜਿਤ ਕੀਤੇ ਜਾਣ ਵਾਲੇ ਨਿਸ਼ਠਾ ਪ੍ਰੋਗਰਾਮਾਂ ਦੇ ਸਾਰੇ ਬੈਚ ਦੇ ਪ੍ਰਮੁੱਖ ਰਿਸੋਰਸ ਪਰਸਨ ਦਾ ਇੱਕ ਪੂਲ ਬਣਾਉਣ ਦੀ ਯੋਜਨਾ ਤਿਆਰ ਕਰਨ ਵਿੱਚ ਮੰਤਰਾਲੇ ਦੇ ਯਤਨਾਂ ਦੀ ਸ਼ਲਾਘਾ ਕੀਤੀ। ਅਧਿਆਪਕਾਂ ਅਤੇ ਪ੍ਰਿੰਸੀਪਲਾਂ ਦੇ ਆਂਤਰਿਕ ਈਐੱਮਆਰਐੱਸ ਸੰਸਾਧਨ ਈਐੱਮਆਰਐੱਸ ਸਕੂਲੀ ਸਿੱਖਿਆ ਵਿੱਚ ਅਕਾਦਮਿਕ ਉਤਕ੍ਰਿਸ਼ਟਤਾ ਹਾਸਿਲ ਕਰਨ ਲਈ ਪੱਥ ਪ੍ਰਦਰਸ਼ਕ ਸਾਬਿਤ ਹੋਣਗੇ। 

 

C:\Users\Punjabi\Desktop\Gurpreet Kaur\2021\june 2021\18-06-2021\image005XYCJ.jpgC:\Users\Punjabi\Desktop\Gurpreet Kaur\2021\june 2021\18-06-2021\image006G2YE.jpg

ਨਿਸ਼ਠਾ ਪ੍ਰੋਗਰਾਮ ਮੰਤਰਾਲੇ ਦੁਆਰਾ ਸ਼ੁਰੂ ਕੀਤੇ ਗਏ ਵੱਖ-ਵੱਖ ਸਮਰੱਥਾ ਨਿਰਮਾਣ ਟ੍ਰੇਨਿੰਗ ਪ੍ਰੋਗਰਾਮਾਂ ਦਾ ਹਿੱਸਾ ਹੈ। 25 ਮਈ ਤੋਂ 5 ਜੂਨ 2021 ਤੱਕ ਇੱਕ 10 ਦਿਨਾਂ ‘ਅਨਬਾਕਸ ਟਿੰਕਰਿੰਗ- ਈਟੀਐੱਲ ਸਿਖਿਅਕ ਟ੍ਰੇਨਿੰਗ ਪ੍ਰੋਗਾਰਮ’ ਵੀ ਆਯੋਜਿਤ ਕੀਤਾ ਗਿਆ। ਇਸ ਅਟਲ ਇਨੋਵੇਸ਼ਨ ਮਿਸ਼ਨ, ਨੀਤੀ ਆਯੋਗ, ਆਈਬੀਐੱਮ ਅਤੇ 12 ਰਾਜਾਂ ਦੇ 60 ਈਐੱਮਆਰਐੱਸ ਪ੍ਰਮੁੱਖਾਂ, ਸਿਖਿਅਕਾਂ ਤੇ ਈਟੀਐੱਲ ਪ੍ਰਭਾਰੀ ਲਈ ਲਰਨਿੰਗ ਲਿੰਕਸ ਫਾਊਂਡੇਸ਼ਨ ਦੇ ਤਾਲਮੇਲ ਦੇ ਨਾਲ ਆਯੋਜਿਤ ਕੀਤਾ ਗਿਆ। ਪ੍ਰੋਗਰਾਮ ਦੇ ਦੌਰਾਨ ਪਰਿਚਰਚਾ ਅਤੇ ਅਨੁਕਰਣ ਸ਼ੈਸ਼ਨਾਂ ਦੀ ਚੇਨ ਆਯੋਜਿਤ ਕੀਤੀ ਗਈ ਜਿਸ ਵਿੱਚ ਡਿਜ਼ਾਈਨ ਥਿੰਕਿੰਗ ਦੇ ਲਈ ਕੰਮਪਿਊਟੇਸ਼ਨਲ ਥਿੰਕਿੰਗ, ਅਰੁਡਿਇਨੋ ਬੇਸਿਕਸ ਕੋਡਿੰਗ ਆਦਿ ਜਿਹੇ ਵਪਾਰ ਵਿਸ਼ਿਆਂ ‘ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ ਗਿਆ।

****************

ਐੱਨਬੀ/ਯੂਡੀ



(Release ID: 1729246) Visitor Counter : 193


Read this release in: English , Urdu , Hindi , Marathi