ਕਿਰਤ ਤੇ ਰੋਜ਼ਗਾਰ ਮੰਤਰਾਲਾ

ਮੁੱਖ ਕਿਰਤ ਕਮਿਸ਼ਨਰ ਨੇ ਹਿਮਾਚਲ ਪ੍ਰਦੇਸ਼ ਵਿੱਚ ਐਨਐਚਪੀਸੀ ਅਤੇ ਬੀਆਰਓ ਅਧਿਕਾਰੀਆਂ ਨਾਲ ਕਿਰਤ ਕਾਨੂੰਨਾਂ ਅਤੇ ਨਵੇਂ ਕਿਰਤ ਨਿਯਮਾਂ ਦੇ ਲਾਗੂ ਕਰਨ ਦੀ ਸਮੀਖਿਆ ਕੀਤੀ

Posted On: 21 JUN 2021 6:48PM by PIB Chandigarh

ਮੁੱਖ ਕਿਰਤ ਕਮਿਸ਼ਨਰ ਅਤੇ ਡੀਜੀ ਕਿਰਤ ਬਿਊਰੋ ਸ਼੍ਰੀ ਡੀ ਪੀ ਐਸ ਨੇਗੀ ਨੇ ਹਿਮਾਚਲ ਪ੍ਰਦੇਸ਼ ਵਿੱਚ ਐਨਐਚਪੀਸੀ ਅਤੇ ਬੀਆਰਓ ਪ੍ਰਾਜੈਕਟਾਂ ਵਿੱਚ ਕਿਰਤ ਕਾਨੂੰਨਾਂ ਅਤੇ ਕਿਰਤ ਨਿਯਮਾਂ ਦੀ ਸੰਵੇਦਨਸ਼ੀਲਤਾ ਅਤੇ ਲਾਗੂ ਕਰਨ ਦੀ ਸਥਿਤੀ ਦਾ ਜਾਇਜ਼ਾ ਲਿਆ। ਵੱਖ-ਵੱਖ ਮੀਟਿੰਗਾਂ ਵਿੱਚ, ਸ਼੍ਰੀ ਨੇਗੀ ਨੇ ਪਾਰਵਤੀ -2 ਅਤੇ ਪਾਰਵਤੀ-3 ਦੇ ਨਾਗਵੈਨ ਵਿਖੇ ਐਨਐਚਪੀਸੀ ਦੇ ਪ੍ਰੋਜੈਕਟ ਵਿੱਚ ਚੱਲ ਰਹੇ ਕਿਰਤੀ ਮਸਲਿਆਂ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਬਿਹਾਲੀ ਵਿਖੇ ਪਾਰਵਤੀ ਪਾਵਰ ਸਟੇਸ਼ਨ ਵਿੱਚ ਚੱਲ ਰਹੀਆਂ ਵੱਖ-ਵੱਖ ਗਤੀਵਿਧੀਆਂ ਦਾ ਅਧਿਐਨ ਵੀ ਕੀਤਾ।

ਦੋਵਾਂ ਪ੍ਰਾਜੈਕਟਾਂ ਦੇ ਇੰਚਾਰਜ ਜੀਐੱਮ ਨੇ ਸੀਐੱਲਸੀ-ਕਮ-ਡੀਜੀ ਕਿਰਤ ਨੂੰ ਵੱਖ-ਵੱਖ ਕਿਰਤ ਕਾਨੂੰਨਾਂ ਦੀ ਪਾਲਣਾ ਬਾਰੇ ਜਾਣਕਾਰੀ ਦਿੱਤੀ। ਸ਼੍ਰੀ ਨੇਗੀ ਨੇ ਐਨਐਚਪੀਸੀ ਦੇ ਦੋਹਾਂ ਪ੍ਰਾਜੈਕਟਾਂ ਵਿੱਚ ਕਿਰਤ ਕਾਨੂੰਨਾਂ ਦੀ ਪਾਲਣਾ ਸਥਿਤੀ ਬਾਰੇ ਤਸੱਲੀ ਪ੍ਰਗਟਾਈ।

ਮੁੱਖ ਕਿਰਤ ਕਮਿਸ਼ਨਰ ਅਤੇ ਡੀਜੀ, ਕਿਰਤ ਬਿਊਰੋ ਨੇ ਅਟਲ ਸੁਰੰਗ ਦਾ ਵੀ ਦੌਰਾ ਕੀਤਾ ਅਤੇ ਸੀਮਾ ਸੜਕ ਸੰਗਠਨ (ਬੀਆਰਓ) ਦੇ ਸੀਨੀਅਰ ਅਧਿਕਾਰੀਆਂ ਅਤੇ ਸੁਰੰਗ ਦੀਆਂ ਵੱਖ-ਵੱਖ ਗਤੀਵਿਧੀਆਂ ਵਿੱਚ ਲੱਗੇ ਠੇਕੇਦਾਰਾਂ ਨਾਲ ਮੁਲਾਕਾਤ ਕੀਤੀ। ਮੀਟਿੰਗ ਵਿੱਚ, ਬੀਆਰਓ ਦੇ ਅਧਿਕਾਰੀਆਂ ਨੇ, ਜੋ ਕਿ ਇੱਕ ਸੜਕ ਨਿਰਮਾਣ ਸੰਗਠਨ ਹੈ, ਰੱਖਿਆ ਮੰਤਰਾਲੇ ਅਧੀਨ 1960 ਵਿੱਚ ਬਣਾਇਆ ਗਿਆ ਸੀ, ਨੇ ਸੁਰੰਗ ਦੇ ਕੰਮ ਅਤੇ ਹੋਰ ਸਬੰਧਤ ਪਹਿਲੂਆਂ ਦੀ ਵਿਸਥਾਰ ਵਿੱਚ ਪੇਸ਼ਕਾਰੀ ਦਿੱਤੀ। ਸ੍ਰੀ ਨੇਗੀ ਨੇ ਬੀਆਰਓ ਦੇ ਅਧਿਕਾਰੀਆਂ ਅਤੇ ਠੇਕੇਦਾਰਾਂ ਨੂੰ ਕਿਰਤ ਕਾਨੂੰਨਾਂ ਅਤੇ ਨਵੇਂ ਕਿਰਤ ਕੋਡਾਂ ਨੂੰ ਲਾਗੂ ਕਰਨ ਦੀ ਮਹੱਤਤਾ ਬਾਰੇ ਦੱਸਿਆ। ਉਨ੍ਹਾਂ ਸਪੱਸ਼ਟ ਕੀਤਾ ਕਿ ਕਿਵੇਂ ਨਵੇਂ ਲੇਬਰ ਕੋਡਾਂ ਦੀ ਪਾਲਣਾ ਕਰਨਾ ਕਰਮਚਾਰੀਆਂ ਅਤੇ ਮਾਲਕਾਂ ਦੋਵਾਂ ਲਈ ਭਲਾਈ ਦੀ ਸਥਿਤੀ ਹੈ।  

9 ਕਿਲੋਮੀਟਰ ਦੀ ਲੰਬਾਈ ਵਾਲੀ ਇਸ ਸੁਰੰਗ ਨੂੰ ਸੀਮਾ ਸੜਕ ਸੰਗਠਨ ਵਲੋਂ ਰੋਹਤਾਂਗ ਦੱਰੇ ਹੇਠ ਬਣਾਇਆ ਗਿਆ ਹੈ। ਇਸ ਨੇ ਮਨਾਲੀ ਅਤੇ ਕੇਲਾਂਗ ਵਿਚਾਲੇ ਦੂਰੀ ਅਤੇ ਯਾਤਰਾ ਦੇ ਸਮੇਂ ਨੂੰ ਘਟਾਉਂਦੇ ਹੋਏ ਸੰਪਰਕ ਨੂੰ ਬਿਹਤਰ ਬਣਾਇਆ ਹੈ। 

****

ਐਮਜੇਪੀਐਸ / ਐਮਐਸ / ਜੇਕੇ


(Release ID: 1729223) Visitor Counter : 181


Read this release in: English , Urdu , Hindi