ਬਿਜਲੀ ਮੰਤਰਾਲਾ
ਐੱਨਟੀਪੀਸੀ ਭਾਰਤ ਵਿੱਚ ਨੌਕਰੀ ਕਰਨ ਦੇ ਲਈ ਟੌਪ-50 ਕੰਪਨੀਆਂ ਵਿੱਚ ਸ਼ਾਮਲ
ਡੀਪੀਟੀਡਬਲਿਊ ਇੰਸਟੀਟਿਊਟ ਨੇ ਸਾਲ 2021 ਵਿੱਚ ਰਾਸ਼ਟਰ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਐਂਪਲੋਇਰਾਂ ਵਿੱਚ ਸਥਾਨ ਦਿੱਤਾ
Posted On:
19 JUN 2021 3:25PM by PIB Chandigarh
ਐੱਨਟੀਪੀਸੀ ਬਿਜਲੀ ਮੰਤਰਾਲੇ ਦੇ ਤਹਿਤ ਇੱਕ ਮਹਾਰਤਨ ਸੀਪੀਐੱਸਯੂ ਹੈ ਜਿਸ ਨੇ ਲਗਾਤਾਰ 15ਵੇਂ ਸਾਲ ਭਾਰਤ ਵਿੱਚ ਨੌਕਰੀ ਦੇ ਲਈ ਬਿਹਤਰੀਨ ਇੰਸਟੀਟਿਊਟ ਵਿੱਚੋਂ ਇੱਕ ਦੇ ਰੂਪ ਵਿੱਚ ਸਥਾਨ ਮਿਲਿਆ ਹੈ।
ਐੱਨਟੀਪੀਸੀ ਭਾਰਤ ਦੇ ਟੌਪ-50 ਕੰਪਨੀਆਂ ਵਿੱਚ ਲਗਾਤਾਰ ਸ਼ਾਮਲ ਹੋਣ ਵਾਲਾ ਸਿਰਫ ਇੱਕ ਪੀਐੱਸਯੂ ਹੈ। ਐੱਨਟੀਪੀਸੀ ਪਿਛਲੇ ਸਾਲ ਦੇ 17ਵੇਂ ਸਥਾਨ ਤੋਂ ਬਿਹਤਰ ਪ੍ਰਦਰਸ਼ਨ ਕਰਦੇ ਹੋਏ ਇਸ ਸਾਲ 38ਵੇਂ ਸਥਾਨ ‘ਤੇ ਆ ਗਿਆ ਹੈ। ਇਸ ਨੇ ਰਾਸ਼ਟਰ-ਨਿਰਮਾਤਾਵਾਂ ਦੇ ਵਿੱਚ 2021 ਵਿੱਚ ਭਾਰਤ ਦੇ ਟੌਪ ਐਂਪਲੋਇਰਾਂ ਵਿੱਚ ਆਪਣੀ ਜਗ੍ਹਾ ਬਣਾਈ ਹੈ। ਸਾਲ ਦਰ ਸਾਲ ਜੀਪੀਟੀਡਬਲਿਊ ਦੇ ਟੌਪ ਕੰਪਨੀਆਂ ਦੀ ਸੂਚੀ ਵਿੱਚ ਆਉਣਾ ਕੰਪਨੀ ਦੀ ਕਾਰਜਸ਼ੈਲੀ ਅਤੇ ਕਰਮਚਾਰੀਆਂ ਦੇ ਪ੍ਰਤੀ ਬਿਹਤਰ ਨਜ਼ਰੀਏ ਦਾ ਪ੍ਰਮਾਣ ਹੈ।
ਗ੍ਰੇਟ ਪਲੇਸ ਟੂ ਵਰਕ ਸਰਟੀਫਿਕੇਸ਼ਨ ਸਭ ਤੋਂ ਮਹੱਤਵਪੂਰਨ ‘ਐਂਪਲੋਇਰ ਆਵ੍ ਚੋਇਸ’ ਦਾ ਪ੍ਰਮਾਣ ਹੈ। ਜਿਸ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕੰਪਨੀਆਂ ਕਰਦੀਆਂ ਹਨ। ਇਸ ਸਰਟੀਫਿਕੇਸ਼ਨ ਦੀ ਦੁਨੀਆ ਭਰ ਵਿੱਚ ਕਰਮਚਾਰੀਆਂ ਅਤੇ ਐਂਪਲੋਇਰਾਂ ਦੁਆਰ ਸਨਮਾਨ ਰੂਪ ਨਾਲ ਮਾਨਤਾ ਪ੍ਰਾਪਤ ਹੈ ਅਤੇ ਇਸ ਦੇ ਦੁਆਰਾ ਬਿਹਤਰੀਨ ਕੰਮ ਕਰਨ ਦੇ ਮਾਹੌਲ, ਲੋਕਾਂ ਦੇ ਉੱਚ ਵਿਸ਼ਵਾਸ ਦੇ ਮਾਨਕਾਂ ‘ਤੇ ਪਰਖਣ ਦੇ ਕਾਰਨ ਸਰਟੀਫਿਕੇਸ਼ਨ ਨੂੰ ‘ਗੋਲਡ ਸਟੈਂਡਰਡ’ ਦੇ ਰੂਪ ਵਿੱਚ ਵੀ ਮਾਨਤਾ ਪ੍ਰਾਪਤ ਹੈ।
ਜੀਪੀਟੀਡਬਲਿਊ ਇੰਸਟੀਟਿਊਟ ਨੇ ਆਪਣੇ ਮੁਲਾਂਕਣ ਐੱਨਟੀਪੀਸੀ ਦੀ ਮਾਨਵ ਸੰਸਾਧਨ ਪਰੰਪਰਾਵਾਂ ਅਤੇ ਨੀਤੀਆਂ ਦੇ ਔਡਿਟ ਦੇ ਨਾਲ-ਨਾਲ ਸੰਗਠਨ ਦਾ ਕਾਰਜ ਸੱਭਿਆਚਾਰ ‘ਤੇ ਕਰਮਚਾਰੀਆਂ ਤੋਂ ਬਿਨਾਂ ਪਹਿਚਾਣ ਦੱਸੇ ਫੀਡਬੈਕ ਪ੍ਰਤੀਕਿਰਿਆ ਦੇ ਅਧਾਰ ‘ਤੇ ਕੀਤਾ ਹੈ। ਜਿਸ ਵਿੱਚ ਕਰਮਚਾਰੀ ਵਿਸ਼ਵਾਸ ਦੇ ਮਾਨਕ ਸਨਮਾਨ, ਨਿਰਪੱਖਤਾ, ਭਰੋਸੇਯੋਗਤਾ, ਮਾਣ ਅਤੇ ਸੌਹਾਰਦ ਜਿਹੇ ਆਯਾਮ ਸ਼ਾਮਲ ਹਨ।
***
ਐੱਸਐੱਸ/ਆਈਜੀ
(Release ID: 1729047)
Visitor Counter : 142