ਬਿਜਲੀ ਮੰਤਰਾਲਾ
ਭਾਰਤ ਸਰਕਾਰ ਦੀ ਆਈਪੀਡੀਐੱਸ ਯੋਜਨਾ ਦੇ ਤਹਿਤ 50 ਕੇਡਬਲਿਊਪੀ ਸੋਲਰ ਰੂਫਟੌਪ ਪਲਾਂਟ ਦਾ ਉਦਘਾਟਨ ਸੋਲਨ ਵਿੱਚ ‘ਆਜ਼ਾਦੀ ਦਾ ਅੰਮ੍ਰਿਤ ਮਹੋਤਸਵ’ ਦੇ ਤਹਿਤ ਕੀਤਾ ਗਿਆ
Posted On:
19 JUN 2021 5:14PM by PIB Chandigarh
‘ਆਜ਼ਾਦੀ ਦਾ ਅੰਮ੍ਰਿਤ ਮਹੋਤਸਵ’ ਦੇ ਹਿੱਸੇ ਦੇ ਰੂਪ ਵਿੱਚ ਭਾਰਤ ਸਰਕਾਰ ਦੇ ਬਿਜਲੀ ਮੰਤਰਾਲੇ ਦੀ ਇੰਟੀਗ੍ਰੇਟੇਡ ਪਾਵਰ ਡਿਵੈਲਪਮੈਂਟ ਸਕੀਮ ਦੇ ਤਹਿਤ ਹਿਮਾਚਲ ਪ੍ਰਦੇਸ਼ ਦੇ ਸੋਲਨ ਵਿੱਚ 50 ਕੇਡਬਲਿਊਪੀ ਸੋਲਰ ਰੂਫ ਟੌਪ ਪਲਾਂਟ ਦਾ ਉਦਘਾਟਨ ਕੀਤਾ ਗਿਆ। 50 ਕੇਡਬਲਿਊਪੀ ਦੀ ਇਹ ਸੋਲਰ ਰੂਫ ਟੌਪ ਪ੍ਰੋਜੈਕਟ ਹਿਮਾਚਲ ਪ੍ਰਦੇਸ਼ ਰਾਜ ਬਿਜਲੀ ਬੋਰ਼ਡ ਲਿਮਿਟੇਡ (ਐੱਚਪੀਐੱਸਈਬੀਐੱਲ) ਦੁਆਰਾ ਸ਼ੁਰੂ ਕੀਤੀ ਗਈ ਹੈ।
ਇਹ ਉਦਘਾਟਨ ਪ੍ਰੋਗਰਾਮ ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ‘ਤੇ ਆਯੋਜਿਤ ਹੋਣ ਵਾਲੇ ‘ਆਜ਼ਾਦੀ ਦਾ ਅੰਮ੍ਰਿਤ ਮਹੋਤਸਵ’ ਸਮਾਰੋਹ ਦਾ ਇੱਕ ਹਿੱਸਾ ਹੈ।
ਪ੍ਰੋਜੈਕਟ ਦਾ ਉਦਘਾਟਨ ਮਾਣਯੋਗ ਐੱਮਪੀਪੀ ਅਤੇ ਹਿਮਾਚਲ ਪ੍ਰਦੇਸ਼ ਦੇ ਬਿਜਲੀ ਮੰਤਰੀ ਸ਼੍ਰੀ ਸੁਖ ਰਾਮ ਤੇ ਪਾਵਰ ਫਾਇਨੈਂਸ ਕੋਰਪੋਰੇਸ਼ਨ ਲਿਮਿਟੇਡ (ਪੀਐੱਫਸੀ) ਦੇ ਡਾਇਰੈਕਟਰ – ਕਮਰਸ਼ੀਅਲ ਤੇ ਪ੍ਰੋਜੈਕਟ (ਐਡੀਸ਼ਨਲ ਚਾਰਜ), ਸ਼੍ਰੀ ਪੀ ਕੇ ਸਿੰਘ ਦੁਆਰਾ ਕੀਤਾ ਗਿਆ ਸੀ, ਜੋ ਇੱਕ ਵਰਚੁਅਲ ਪਲੈਟਫਾਰਮ ਰਾਹੀਂ ਮੌਜੂਦ ਸਨ। ਉਦਘਾਟਨ ਸਮਾਰੋਹ ਵਿੱਚ ਐੱਚਪੀਐੱਸਈਬੀਐੱਲ ਅਤੇ ਪੀਐੱਫਸੀ ਦੇ ਸੀਨੀਅਰ ਅਧਿਕਾਰੀਆਂ ਨੇ ਵੀ ਭਾਗ ਲਿਆ।
ਸੋਲਨ ਦੇ ਐੱਚਪੀਐੱਸਈਬੀਐੱਲ ਮੰਡਲ-ਪ੍ਰੋਗਰਾਮ ਵਿੱਚ 50 ਕੇਡਬਲਿਊਪੀ ਰੂਫ ਟੌਪ ਸੋਲਰ ਪਲਾਂਟ ਲਗਾਇਆ ਗਿਆ ਹੈ। ਇਸ ਵਿੱਚ ਕੁੱਲ੍ਹ 152 ਪੀਵੀ ਪੈਨਲ ਲਗਾਏ ਗਏ ਹਨ, ਜੋ ਪ੍ਰਤੀਦਿਨ ਲਗਭਗ 165 ਕਿਲੋਵਾਟ ਬਿਜਲੀ ਦਾ ਉਤਪਾਦਨ ਕਰਨਗੇ।
ਐੱਚਪੀਐੱਸਈਬੀਐੱਲ ਨੇ ਆਈਪੀਡੀਐੱਸ ਦੇ ਤਹਿਤ ਹਿਮਾਚਲ ਪ੍ਰਦੇਸ਼ ਵਿੱਚ 1107 ਕੇਡਬਲਿਊਪੀ ਸਮਰੱਥਾ ਦੇ ਰੂਫ ਟੌਪ ਸੋਲਰ ਪਲਾਂਟ ਸਫਲਤਾਪੂਰਵਕ ਸਥਾਪਿਤ ਕੀਤੇ ਹਨ। ਰੂਫ ਟੌਪ ਸੋਲਰ ਦੇ ਰੂਪ ਵਿੱਚ ਚਲ ਰਹੀ ‘ਗੋ ਗ੍ਰੀਨ’ ਪਹਿਲ ਦੇ ਤਹਿਤ, ਉੱਤਰ ਪ੍ਰਦੇਸ਼ ਵਿੱਚ (10 ਐੱਮਡਬਲਿਊਪੀ), ਕਰਨਾਟਕ ਵਿੱਚ (8 ਐੱਮਡਬਲਿਊਪੀ), ਕੇਰਲ ਵਿੱਚ (5 ਐੱਮਡਬਲਿਊਪੀ), ਪੱਛਮ ਬੰਗਾਲ ਵਿੱਚ (4 ਐੱਮਡਬਲਿਊਪੀ), ਉੱਤਰਾਖੰਡ ਵਿੱਚ (3 ਐੱਮਡਬਲਿਊਪੀ) ਅਤੇ ਹਿਮਾਚਲ ਪ੍ਰਦੇਸ਼ ਵਿੱਚ (1 ਐੱਮਡਬਲਿਊਪੀ ਦੇ) ਵੀ ਸੋਲਰ ਪੈਨਲ ਲਗਾਏ ਗਏ ਹਨ।
ਇਹ ਪ੍ਰੋਜੈਕਟ ਭਾਰਤ ਸਰਕਾਰ ਦੀ ਸ਼ਹਿਰੀ ਵੰਡ ਯੋਜਨਾ ਵਿੱਚ ਪਰਿਕਲਪਿਤ ‘ਗੋ ਗ੍ਰੀਨ’ ਪਹਿਲ ਨੂੰ ਹੋਰ ਮਜ਼ਬੂਤ ਕਰਦੀ ਹੈ।
***
ਐੱਸਐੱਸ/ਆਈਜੀ
(Release ID: 1729045)
Visitor Counter : 191