ਕਬਾਇਲੀ ਮਾਮਲੇ ਮੰਤਰਾਲਾ
ਜਨਜਾਤੀ ਮਾਮਲਿਆਂ ਦੇ ਮੰਤਰਾਲੇ ਨੇ 19 ਜੂਨ, 2021 ਨੂੰ ਵਿਸ਼ਵ ਸਿਕਲ ਸੇਲ ‘ਤੇ ਭਾਰਤ ਵਿੱਚ ਸਿਕਲ ਰੋਗ ‘ਤੇ ਦੂਸਰੇ ਰਾਸ਼ਟਰੀ ਸੰਮੇਲਨ ਦਾ ਆਯੋਜਨ ਕੀਤਾ
ਸਿਕਲ ਸੇਲ ਦੇ ਰੋਗ ਨੂੰ ਖਤਮ ਕਰਨ ਦੇ ਲਈ ਉਨਮੁਕਤ ਪ੍ਰੋਜੈਕਟ ਸ਼ੂਰੁ ਕੀਤੇ ਗਏ
Posted On:
19 JUN 2021 11:02PM by PIB Chandigarh
ਜਨਜਾਤੀ ਮਾਮਲਿਆਂ ਦੇ ਮੰਤਰਾਲੇ (ਐੱਮਓਟੀਏ) ਨੇ 19 ਜੂਨ 2021 ਨੂੰ ਵਿਸ਼ਵ ਸਿਕਲ ਰੋਗ ਦਿਵਸ ਮਣਾਉਣ ਦੇ ਲਈ ਫਿੱਕੀ, ਨੋਵਾਰਟਿਸ, ਪਿਰਾਮਲ ਫਾਊਂਡੇਸ਼ਨ, ਅਪੋਲੋ ਹਸਪਤਾਲ, ਐੱਨਏਐੱਸਸੀਓ ਅਤੇ ਜੀਏਐੱਸਸੀਡੀਓ ਦੇ ਨਾਲ ਸਾਂਝੇਦਾਰੀ ਵਿੱਚ ‘ਭਾਰਤ ਵਿੱਚ ਸਿਕਲ ਸੇਲ ਰੋਗ’ ‘ਤੇ ਦੂਸਰਾ ਔਨਲਾਈਨ ਰਾਸ਼ਟਰੀ ਸੰਮੇਲਨ ਆਯੋਜਿਤ ਕੀਤਾ।
ਇਸ ਪ੍ਰੋਗਰਾਮ ਵਿੱਚ ਦੇਸ਼ ਭਰ ਦੇ ਸਿਕਲ ਰੋਗ ਦੇ ਮਾਹਿਰਾਂ ਦੇ ਨਾਲ ਸਿਕਲ ਰੋਗ ਦੇ ਪ੍ਰਬੰਧਨ ਵਿੱਚ ਹਾਲ ਹੀ ਦੀ ਪ੍ਰਗਤੀ ਨੂੰ ਲੈ ਕੇ ਗੱਲਬਾਤ ਕੀਤੀ ਗਈ। ਇਸ ਵਿੱਚ ਬਿਮਾਰੀ ਦੇ ਸ਼ੁਰੂਆਦੀ ਨਿਦਾਨ ਤੋਂ ਲੈ ਕੇ ਨਵੀਂਆਂ ਦਵਾਈਆਂ ਅਤੇ ਰੋਗ ਦੇ ਉਪਚਾਰ ਵਿੱਚ ਪ੍ਰਗਤੀ ਤੱਕ ਦੀ ਚਰਚਾ ਕੀਤੀ ਗਈ।
ਕੇਂਦਰੀ ਮੰਤਰੀ ਸ਼੍ਰੀ ਅਰਜੁਨ ਮੁੰਡਾ ਅਤੇ ਰੇਣੁਕਾ ਸਿੰਘ ਸੌਤਾ ਨੇ ਝਾਰਖੰਡ ਦੇ ਖੂੰਟੀ ਅਤੇ ਛੱਤੀਸਗੜ੍ਹ ਦੇ ਕਾਂਕੇਰ ਜ਼ਿਲ੍ਹੇ ਵਿੱਚ ਸਿਕਲ ਸੇਲ ਰੋਗ ਦੀ ਜਾਂਚ ਅਤੇ ਸਮੇਂ ‘ਤੇ ਪ੍ਰਬੰਧਨ ਨੂੰ ਮਜ਼ਬੂਤ ਬਣਾਉਣ ਦੇ ਲਈ ਉਨਮੁਕਤ ਪ੍ਰੋਜੈਕਟ ਦੇ ਤਹਿਤ ਮੋਬਾਈਲ ਵੈਨ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਦੋਵਾਂ ਆਦਿਵਾਸੀ ਬਹੁਲ ਜ਼ਿਲ੍ਹੇ ਸਿਕਲ ਸੇਲ ਰੋਗ ਤੋਂ ਵੱਧ ਪ੍ਰਭਾਵਿਤ ਹਨ।
ਸ਼੍ਰੀ ਮੁੰਡਾ ਨੇ ਜਨਜਾਤੀ ਮਾਮਲਿਆਂ ਦੇ ਮੰਤਰਾਲੇ ਦੇ ਵੱਲੋਂ ਸਿਕਲ ਸੇਲ ਰੋਗ ‘ਤੇ ਰਾਸ਼ਟਰੀ ਪਰਿਸ਼ਦ ਦੇ ਗਠਨ ਅਤੇ ਜਨਜਾਤੀ ਸਿਹਤ ਪ੍ਰਕੋਸ਼ਠ ਦੀ ਸਥਾਪਨਾ ਬਾਰੇ ਚਰਚਾ ਕੀਤੀ, ਜੋ ਸਿਹਤ ਮੰਤਰਾਲੇ ਅਤੇ ਰਾਜ ਸਰਕਾਰਾਂ ਦੇ ਨਾਲ ਤਾਲਮੇਲ ਸਥਾਪਿਤ ਕਰਨ ਦਾ ਕੰਮ ਕਰੇਗਾ। ਸ਼੍ਰੀ ਅਰਜੁਨ ਮੁੰਡਾ ਨੇ ਰੀਅਲ ਟਾਈਮ ਡੇਟਾ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਜੋ ਸਿਕਲ ਸੇਲ ਰੋਗੀਆਂ ਨਾਲ ਸੰਬੰਧਿਤ ਪ੍ਰਾਸੰਗਿਕ ਜਾਣਕਾਰੀ ਅਤੇ ਟੈਸਟਿੰਗ, ਦਵਾਈਆਂ ਅਤੇ ਹੋਰ ਬੁਨਿਆਦੀ ਜ਼ਰੂਰਤਾਂ ਦੇ ਸਬੰਧ ਵਿੱਚ ਉਨ੍ਹਾਂ ਦੀਆਂ ਜ਼ਰੂਰਤਾਂ ਦੇ ਸਬੰਧ ਵਿੱਚ ਜਾਣਕਾਰੀ ਮੁਹੱਈਆ ਕਰਵਾਉਣ ਵਿੱਚ ਮਦਦ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਜਨਜਾਤੀ ਮਾਮਲਿਆਂ ਦੇ ਮੰਤਰਾਲੇ ਨੇ ਸਿਕਲ ਸੇਲ ਸਪੋਰਟ ਕਾਰਨਰ ਦੇ ਵਿਕਾਸ ਰਾਹੀਂ ਡੇਟਾ ਦਾ ਕੇਂਦਰੀ ਭੰਡਾਰ ਬਣਾਉਣ ਦੇ ਲਈ ਸਿਸਟਮ ਤਿਆਰ ਕੀਤਾ ਹੈ ਜਿਸ ਨੂੰ ਮੰਤਰਾਲੇ ਦੇ ਡੈਸ਼ਬੋਰਡ ‘ਤੇ ਪੋਸਟ ਕੀਤਾ ਗਿਆ ਹੈ।
ਉਨ੍ਹਾਂ ਨੇ ਕਿਹਾ, “ਸਾਨੂੰ ਇਹ ਸੁਨਿਸ਼ਚਿਤ ਕਰਨ ਦੀ ਜ਼ਰੂਰਤ ਹੈ ਕਿ ਆਦਿਵਾਸੀ ਆਬਾਦੀ ਦੀ ਆਉਣ ਵਾਲੀ ਪੀੜ੍ਹੀਆਂ ਇਸ ਬਿਮਾਰੀ ਤੋਂ ਯੁਕਤ ਹੋਣ।”
ਮੰਤਰੀ ਨੇ ਕਿਹਾ ਕਿ ਮੰਤਰਾਲੇ ਦੇ ਦਿਵਯਾਂਗ ਵਿਅਕਤੀਆਂ ਦੇ ਅਧਿਕਾਰ ਐਕਟ ਦੇ ਤਹਿਤ ਰੋਗੀਆਂ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ‘ਤੇ ਧਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਨੂੰ ਵਿਕਲਾਂਗਤਾ ਪ੍ਰਮਾਣ ਪੱਤਰ ਦੀ ਮਿਆਦ ਨੂੰ 1 ਸਾਲ ਤੋਂ ਵਧਾ ਕੇ 3 ਸਾਲ ਕਰਨ ਦੇ ਲਈ ਧੰਨਵਾਦ ਕੀਤਾ।
ਜਨਜਾਤੀ ਮਾਮਲਿਆਂ ਦੀ ਕੇਂਦਰੀ ਰਾਜ ਮੰਤਰੀ ਸ਼੍ਰੀਮਤੀ ਰੇਣੁਕਾ ਸਿੰਘ ਨੇ ਕਿਹਾ ਕਿ ਸਿਕਲ ਸੇਲ ਰੋਗ ਮਹਿਲਾਵਾਂ ਅਤੇ ਬੱਚਿਆਂ ਨੂੰ ਵਧੇਰੇ ਪ੍ਰਭਾਵਿਤ ਕਰ ਰਿਹਾ ਹੈ ਅਤੇ ਇਸ ਬਿਮਾਰੀ ਦੀ ਚਪੇਟ ਵਿੱਚ ਆਉਣ ਨਾਲ ਲਗਭਗ 20 ਪ੍ਰਤੀਸ਼ਤ ਆਦਿਵਾਸੀ ਬੱਚੇ ਦੋ ਸਾਲ ਦੀ ਉਮਰ ਤੱਕ ਪਹੁੰਚਣ ਤੋਂ ਪਹਿਲਾਂ ਹੀ ਮਰ ਜਾਂਦੇ ਹਨ, ਅਤੇ 30% ਬੱਚੇ ਜਵਾਨ ਹੋਣ ਤੋਂ ਪਹਿਲਾਂ ਹੀ ਮਰ ਜਾਂਦੇ ਹਨ। ਉਨ੍ਹਾਂ ਨੇ ਸਿਕਲ ਸੇਲ ਰੋਗ (ਐੱਸਸੀਡੀ) ਨਾਲ ਨਿਪਟਣ ਦੇ ਲਈ ਸਰਲ ਲੇਕਿਨ ਅਭਿਨਵ ਉਪਾਵਾਂ ਦੇ ਬਾਅਦ ਜਾਗਰੂਕਤਾ ਅਤੇ ਰੋਕਥਾਮ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ‘ਤੋ ਜ਼ੋਰ ਦਿੱਤਾ। ਉਨ੍ਹਾਂ ਨੇ ਭਾਰਤ ਦੇ ਜਨਜਾਤੀ ਖੇਤਰਾਂ ਵਿੱਚ ਸਿਕਲ ਸੇਲ ਰੋਗ ਨਾਲ ਮਰੀਜ਼ ਅਤੇ ਮੌਤ ਦਰ ਨੂੰ ਘੱਟ ਕਰਨ ਅਤੇ ਦੇਖਭਾਲ ਦੀ ਪਹੁੰਚ ਵਧਾਉਣ ਦੇ ਲਈ ਸੰਯੁਕਤ ਰੂਪ ਨਾਲ ਕੰਮ ਕਰਨ ਦੇ ਲਈ ਇੱਕਰੂਪ ਵਿਚਾਰਧਾਰਾ ਵਾਲੇ ਸੰਗਠਨਾਂ, ਫਾਰਮਾਸਿਊਟਿਕਲ ਉਦਯੋਗਾਂ, ਨਿਜੀ ਸੰਗਠਨਾਂ, ਗੈਰ-ਲਾਭਕਾਰੀ ਸੰਗਠਨਾਂ ਦੇ ਨਾਲ ਬਹੁ-ਹਿਤਧਾਰਕ ਜੁੜਾਵ ਦੇ ਨਾਲ-ਨਾਲ ਸਾਰਥਕ ਸਾਂਝੇਦਾਰੀ ਦੀ ਤਤਕਾਲ ਜ਼ਰੂਰਤ ‘ਤੇ ਚਾਨਣਾ ਪਾਇਆ।
ਜਨਜਾਤੀ ਮਾਮਲਿਆਂ ਦੇ ਮੰਤਰਾਲੇ ਦੇ ਸਕੱਤਰ ਸ਼੍ਰੀ ਅਨਿਲ ਕੁਮਾਰ ਝਾ ਨੇ ਕਿਹਾ ਕਿ ਮੰਤਰਾਲੇ, ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਅਤੇ ਰਾਜਾਂ ਦਾ ਤਾਲਮੇਲ ਇਹ ਸੁਨਿਸ਼ਚਿਤ ਕਰੇਗਾ ਕਿ ਸਿਕਲ ਸੇਲ ਰੋਗ ਦੇ ਨਿਦਾਨ ਅਤੇ ਉਪਚਾਰ ਦੀਆਂ ਸੁਵਿਧਾਵਾਂ ਪ੍ਰਾਥਮਿਕ ਸਿਹਤ ਕੇਂਦਰ (ਪੀਐੱਚਸੀ) ਪੱਧਰ ‘ਤੇ ਵੀ ਉਪਲੱਬਧ ਹੋਣ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਬਿਮਾਰੀ ਦੇ ਉਪਚਾਰ ਵਿੱਚ ਸਾਰੀਆਂ ਸੁਵਿਧਾਵਾਂ ਆਦਿਵਾਸੀ ਰੋਗੀਆਂ ਦੇ ਲਈ ਉਪਲੱਬਧ ਹੋਣੀ ਚਾਹੀਦੀਆਂ ਹਨ। ਉਨ੍ਹਾਂ ਨੇ ਜਾਗਰੂਕਤਾ ਅਤੇ ਟ੍ਰੇਨਿੰਗ ਪ੍ਰੋਗਰਾਮਾਂ ਦੀ ਜ਼ਰੂਰਤ ‘ਤੇ ਚਾਨਣਾ ਪਾਇਆ ਅਤੇ ਇਸ ਯਤਨ ਵਿੱਚ ਮੰਤਰਾਲੇ ਨਾਲ ਜੁੜੇ ਸਹਿਯੋਗੀ ਸੰਗਠਨਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਜਨਜਾਤੀ ਮਾਮਲਿਆਂ ਦੇ ਮੰਤਰਾਲੇ ਦੇ ਸੰਯੁਕਤ ਸਕੱਤਰ ਡਾ. ਨਵਲ ਜੀਤ ਕਪੂਰ ਨੇ ਡੇਟਾ, ਟੈਸਟਿੰਗ, ਬੁਨਿਆਦੀ ਢਾਂਚੇ, ਜਾਗਰੂਕਤਾ ਪ੍ਰੋਗਰਾਮ, ਟ੍ਰੇਨਿੰਗ ਨਾਲ ਸੰਬੰਧਿਤ ਮੁੱਦਿਆਂ ਨੂੰ ਪੇਸ਼ ਕੀਤਾ ਅਤੇ ਕਿਹਾ ਕਿ ਮੰਤਰਾਲਾ ਸਿਹਤ ਮੰਤਰਾਲੇ ਦੇ ਸਹਿਯੋਗ ਨਾਲ ਸਿਕਲ ਸੇਲ ਰੋਗ ‘ਤੇ ਦਿਸ਼ਾ-ਨਿਰਦੇਸ਼ ਅਤੇ ਮਾਨਕ ਸੰਚਾਲਨ ਪ੍ਰਕਿਰਿਆ ਦਾ ਮਸੌਦਾ ਤਿਆਰ ਕਰ ਰਿਹਾ ਹੈ। ਉਨ੍ਹਾਂ ਨੇ ਅਗਲੇ 1 ਸਾਲ ਦੇ ਲਈ ਮੰਤਰਾਲੇ ਦੁਆਰਾ ਤਿਆਰ ਕੀਤੀ ਗਈ ਕਾਰਜ ਯੋਜਨਾ ਬਾਰੇ ਜਾਣਕਾਰੀ ਦਿੱਤੀ।
ਚੇਅਰ-ਫਿੱਕੀ ਸਹਿਤ ਭਾਰਤ ਟਾਸਕ ਫੋਰਸ ਅਤੇ ਡਾ ਲਾਲ ਪੈਥ ਲੈਬਸ ਦੇ ਕਾਰਜਕਾਰੀ ਚੇਅਰਮੈਨ ਡਾ. ਅਰਵਿੰਦ ਲਾਲ, ਆਈਸੀਐੱਮਆਰ-ਐੱਨਆਈਆਰਟੀਐੱਚ ਦੇ ਡਾਇਰੈਕਟਰ ਡਾ. ਅਰਾਰੂਪ ਦਾਸ, ਸੀਐੱਸਆਈਆਰ, ਇੰਸਟੀਟਿਊਟ ਆਵ੍ ਗਨੋਮਿਕਸ ਐਂਡ ਇੰਟੀਗ੍ਰੇਟਿਵ ਬਾਇਓਲੌਜੀ ਦੇ ਡਾਇਰੈਕਟਰ ਡਾ. ਅਨੁਰਾਗ ਅਗ੍ਰਵਾਲ, ਪਿਰਾਮਲ ਫਾਊਂਡੇਸ਼ਨ ਦੇ ਸੀਨੀਅਰ ਵੀਪੀ ਡਾ. ਸ਼ੈਲੇਂਦ੍ਰ ਹੇਗੜੇ, ਏਸ਼ੀਆ ਪੈਸਿਫਿਕ ਕਲਸਟਰ, ਨੋਵਾਰਟਿਸ ਦੇ ਆਂਕੋਲੌਜੀ ਦੇ ਪ੍ਰਮੁੱਖ ਸ਼੍ਰੀ ਕੇਵਿਨ ਜੂ ਅਤੇ ਗਲੋਬਲ ਅਲਾਇੰਸ ਆਵ੍ ਸਿਕਲ ਸੇਲ ਡਿਜ਼ੀਜ਼ ਔਰਗਨਾਈਜ਼ੇਸ਼ਨ (ਜੀਏਐੱਸਸੀਡੀਓ) ਦੀ ਪ੍ਰੈਸਿਡੈਂਟ ਅਤੇ ਸੀਈਓ ਸ਼੍ਰੀ ਮੈਰੀ ਅੰਪੋਮਾ ਨੇ ਵੀ ਇਸ ਵਿਸ਼ੇ ‘ਤੇ ਆਪਣੇ ਵਿਚਾਰ ਸਾਂਝੇ ਕੀਤੇ।
ਕਾਨਕਲੇਵ ਵਿੱਚ ‘ਮਲਟੀਪਲ ਫੇਸੇਸ ਆਵ੍ ਸਿਕਲ ਸੇਲ ਡਿਸੀਜ਼’ ‘ਤੇ ਇੱਕ ਪੈਨਲ ਚਰਚਾ ਹੋਈ, ਜਿਸ ਵਿੱਚ ਜਨਜਾਤੀ ਸਿਹਤ ਕੇਂਦਰ ਦੀ ਸਲਾਹਕਾਰ ਡਾ. ਵਿਨੀਤਾ ਸ਼੍ਰੀਵਾਸਤਵ, ਏਮਸ ਦੀ ਪ੍ਰੋਫੈਸਰ ਡਾ. ਤੁਲਿਕਾ ਸੇਠ, ਆਈਸੀਐੱਮਆਰ-ਐੱਨਆਈਆਰਟੀਐੱਚ, ਜਬਲਪੁਰ ਮੱਧ ਪ੍ਰਦੇਸ਼ ਦੇ ਡਾਇਰੈਕਟਰ ਡਾ. ਅਰੂਪ ਦਾਸ, ਸਰ ਗੰਗਾਰਾਮ ਹਸਪਤਾਲ, ਦਿੱਲੀ ਵਿੱਚ ਬਾਲ ਰੋਗ ਵਿਭਾਗ ਦੀ ਪ੍ਰਮੁੱਖ ਡਾ. ਅਨੁਪਮ ਸਚਦੇਵਾ, ਐੱਸਸੀਆਈਸੀ, ਰਾਇਪੁਰ ਦੇ ਜਨਰਲ ਡਾਇਰੈਕਟਰ ਡਾ. ਅਰਵਿੰਦ ਨੇਰਲ; ਮੱਧ ਪ੍ਰਦੇਸ਼ ਬਲੱਡ ਸੇਲ ਦੀ ਡਿਪਟੀ ਡਾਇਰੈਕਟਰ ਡਾ. ਰੂਬੀ ਖਾਨ, ਜਨਰਲ ਮੈਡੀਸਨ ਐਂਡ ਪ੍ਰੋਜੈਕਟ ਕੋਔਰਡੀਨੇਟ, ਸਿਕਲ ਸੇਲ ਇੰਸਟੀਟਿਊਟ ਵੀਐੱਸਐੱਸਐੱਮਐੱਸਏਆਰ, ਬੁਲਰਾ, ਓਡੀਸ਼ਾ ਦੇ ਵਿਭਾਗ ਮੈਂਬਰ ਡਾ. ਪੀਕੇ ਮੋਹੰਤੀ, ਤੇਲੰਗਾਨਾ ਦੇ ਐੱਨਐੱਚੈੱਮ ਦੇ ਬਲੱਡ ਸੇਲ ਦੀ ਡਿਪਟੀ ਡਾਇਰੈਕਟਰ ਡਾ. ਨੰਦਿਤਾ ਚੌਹਾਨ, ਬਲੱਡ ਸੇਲ ਗੁਜਰਾਤ ਦੇ ਐੱਸਸੀਡੀ ਕੰਟ੍ਰੋਲ ਪ੍ਰੋਗਰਾਮ ਪ੍ਰੋਜੈਕਟ ਅਧਿਕਾਰੀ ਡਾ. ਉਮੰਗ ਮਿਸ਼ਰਾ; ਐੱਨਏਐੱਸਸੀਓ ਦੇ ਸਕੱਤਰ ਸ਼੍ਰੀ ਗੌਤਮ ਡੋਂਗਰੇ, ਐੱਨਐੱਸਡੀਐੱਲ ਦੇ ਐੱਮਡੀ ਅਤੇ ਸੀਈਓ ਡਾ. ਸੁਰੇਸ਼ ਸੇਠੀ, ਸਰਕਾਰੀ ਮੈਡੀਕਲ ਕਾਲਜ ਨਾਗਪੁਰ, ਮਹਾਰਾਸ਼ਟਰ ਵਿੱਚ ਗਾਇਨੋਕੋਲੌਜੀ ਦੀ ਐਸੋਸੀਏਟ ਪ੍ਰੋਫੈਸਰ ਡਾ ਅਲਕਾ ਜਾਟਕਰ, ਬਾਲ ਰੋਗ ਵਿਭਾਗ, ਜੀਐੱਮਸੀ, ਨਾਗਪੁਰ, ਮਹਾਰਾਸ਼ਟਰ ਦੀ ਵਿਭਾਗ ਮੈਂਬਰ ਪ੍ਰੋਫੈਸਰ ਦੀਪਤੀ ਜੈਨ ਅਤੇ ਨੋਵਾਰਟਿਸ ਅੰਕੋਲੌਜੀ ਇੰਡੀਆ ਦੀ ਜਨਰਲ ਮੈਨੇਜਰ ਸ਼੍ਰੀ ਸੌਮਿਲ ਮੋਦੀ ਸ਼ਾਮਲ ਸਨ।
*****
ਐੱਨਬੀ/ਯੂਡੀ
(Release ID: 1729033)
Visitor Counter : 197