ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਬਾਇਓ ਟੈਕਨਾਲੋਜੀ ਵਿਭਾਗ (ਡੀਬੀਟੀ) ਨੇ ਪੂਰਬ ਉੱਤਰ ਖੇਤਰ ਵਿੱਚ ਖੇਤੀ ਦੀ ਉਤਪਾਦਕਤਾ ਵਧਾਉਣ ਦੇ ਲਈ ਬਾਇਓ ਟੈਕਨਾਲੋਜੀ ਕਿਸਾਨ ਪ੍ਰੋਗਰਾਮ ਦੇ ਅੰਤਰਗਤ ਖ਼ਾਸ ਸੱਦਾ ਦਿੱਤਾ

Posted On: 19 JUN 2021 1:53PM by PIB Chandigarh

ਬਾਇਓ ਟੈਕਨਾਲੋਜੀ ਵਿਭਾਗ (ਡੀਬੀਟੀ) ਨੇ ਆਪਣੇ ਮਿਸ਼ਨ ਪ੍ਰੋਗਰਾਮ ਬਾਇਓਟੈੱਕ ਐਗਰੀਕਲਚਰ ਇਨੋਵੇਸ਼ਨ ਸਾਇੰਸ ਐਪਲੀਕੇਸ਼ਨ ਨੈੱਟਵਰਕ (ਬਾਇਓਟੈੱਕ-ਕਿਸਾਨ) ਦੇ ਇੱਕ ਹਿੱਸੇ ਦੇ ਰੂਪ ਵਿੱਚ ਪੂਰਬ ਉੱਤਰ ਖੇਤਰ ਦੇ ਲਈ ਇੱਕ ਵਿਸ਼ੇਸ਼ ਸੱਦਾ ਦਿੱਤਾ ਹੈ, ਜਿਸ ਦਾ ਉਦੇਸ਼ ਪੂਰਬ-ਉੱਤਰ ਖੇਤਰ ਦੇ ਕਿਸਾਨਾਂ ਦੀ ਸਥਾਨਕ ਸਮੱਸਿਆਵਾਂ ਨੂੰ ਸਮਝ ਕੇ ਉਨ੍ਹਾਂ ਦਾ ਵਿਗਿਆਨਿਕ ਰੂਪ ਨਾਲ ਹੱਲ ਕਰਨਾ ਹੈ|

ਬਾਇਓਟੈੱਕ -ਕਿਸਾਨ ਖੇਤੀਬਾੜੀ ਇਨੋਵੇਸ਼ਨ ਦੇ ਲਈ 2017 ਵਿੱਚ ਸ਼ੁਰੂ ਕੀਤੀ ਗਈ ਇੱਕ ਵਿਗਿਆਨਿਕ ਕਿਸਾਨ ਹਿੱਸੇਦਾਰੀ ਯੋਜਨਾ ਹੈ, ਜਿਸ ਦਾ ਉਦੇਸ਼ ਖੇਤਾਂ ਦੇ ਪੱਧਰ ’ਤੇ ਲਾਗੂ ਕੀਤੇ ਜਾਣ ਵਾਲੇ ਨਵੇਂ ਹੱਲਾਂ ਅਤੇ ਤਕਨਾਲੋਜੀਆਂ ਦਾ ਪਤਾ ਲਗਾਉਣ ਦੇ ਲਈ ਵਿਗਿਆਨ ਪ੍ਰਯੋਗਸ਼ਾਲਾਵਾਂ ਨੂੰ ਕਿਸਾਨਾਂ ਨਾਲ ਜੋੜਨਾ ਹੈ| ਇਸ ਯੋਜਨਾ ਦੇ ਤਹਿਤ ਹੁਣ ਤੱਕ ਦੇਸ਼ ਦੇ ਸਾਰੇ 15 ਖੇਤੀਬਾੜੀ ਜਲਵਾਯੂ ਖੇਤਰਾਂ ਅਤੇ 110 ਅਭਿਲਾਸ਼ੀ ਜ਼ਿਲ੍ਹਿਆਂ ਨੂੰ ਕਵਰ ਕਰਦੇ ਹੋਏ 146 ਬਾਇਓਟੈੱਕ ਕਿਸਾਨ ਹੱਬ ਸਥਾਪਤ ਕੀਤੇ ਜਾ ਚੁੱਕੇ ਹਨ| ਇਸ ਯੋਜਨਾ ਨਾਲ ਹੁਣ ਤੱਕ ਦੋ ਲੱਖ ਤੋਂ ਜ਼ਿਆਦਾ ਕਿਸਾਨਾਂ ਨੂੰ ਉਨ੍ਹਾਂ ਦੇ ਖੇਤੀਬਾੜੀ ਉਤਪਾਦਨ ਵਧਾਉਣ ਦੇ ਨਾਲ ਹੀ ਆਮਦਨੀ ਵਿੱਚ ਵਾਧਾ ਹੋਣ ਦਾ ਲਾਭ ਮਿਲਿਆ ਹੈ| ਇਸਦੇ ਨਾਲ ਹੀ ਗ੍ਰਾਮੀਣ ਖੇਤਰਾਂ ਵਿੱਚ 200 ਤੋਂ ਜ਼ਿਆਦਾ ਉੱਦਮੀ ਵੀ ਵਿਕਸਿਤ ਕੀਤੇ ਗਏ ਹਨ|

ਮੌਜੂਦਾ ਸੱਦਾ ਖਾਸ ਰੂਪ ਨਾਲ ਦੇਸ਼ ਦੇ ਪੂਰਬ-ਉੱਤਰ ਖੇਤਰ ’ਤੇ ਕੇਂਦਰਤ ਹੈ ਕਿਉਂਕਿ ਇਹ ਖੇਤਰ ਮੁੱਖ ਰੂਪ ਨਾਲ ਖੇਤੀ ਪ੍ਰਧਾਨ ਹੈ ਅਤੇ ਖੇਤੀ ਕੰਮਾਂ ਵਿੱਚ ਇਸ ਖੇਤਰ ਦੀ 70 ਫ਼ੀਸਦੀ ਜਨਸੰਖਿਆ ਖੇਤੀ ਅਤੇ ਸਨਬੰਧਤ ਖੇਤਰ ਵਿੱਚ ਅਜੀਵਿਕਾ ਦੇ ਲਈ ਲੱਗੀ ਹੋਈ ਹੈ| ਹਾਲਾਂਕਿ ਇਹ ਖੇਤਰ ਦੇਸ਼ ਦੇ ਅਨਾਜ ਦਾ ਸਿਰਫ਼ 1.5 ਫ਼ੀਸਦੀ ਉਤਪਾਦਨ ਕਰਦਾ ਹੈ ਅਤੇ ਘਰੇਲੂ ਖਪਤ ਦੇ ਲਈ ਵੀ ਅਨਾਜ ਦਾ ਸ਼ੁੱਧ ਆਯਾਤਕ ਬਣਿਆ ਹੋਇਆ ਹੈ| ਪੂਰਬ-ਉੱਤਰ ਖੇਤਰ ਵਿੱਚ ਸਥਾਨਕ ਫ਼ਸਲਾਂ, ਬਾਗਬਾਨੀ ਅਤੇ ਹਾਰਟੀਕਲਚਰ ਫ਼ਸਲਾਂ, ਮੱਛੀ ਪਾਲਣ ਅਤੇ ਪਸ਼ੂਧਨ ਉਤਪਾਦਨ ਨੂੰ ਵਧਾਵਾ ਦੇ ਕੇ ਖੇਤੀ ਕੰਮਾਂ ਵਿੱਚ ਲੱਗੀ ਖੇਤੀ ਆਬਾਦੀ ਦੀ ਆਮਦਨੀ ਵਧਾਉਣ ਦੀ ਅਪਾਰ ਸਮਰੱਥਾ ਅਤੇ ਸੰਭਾਵਨਾਵਾਂ ਹਨ|

ਬਾਇਓਟੈੱਕ-ਕਿਸਾਨ (ਕੇਆਈਐੱਸਏਐੱਨ) ਨੂੰ ਪੂਰਬ-ਉੱਤਰ ਖੇਤਰ ਵਿੱਚ ਛੋਟੇ ਅਤੇ ਸੀਮਾਂਤ ਕਿਸਾਨਾਂ, ਖਾਸ ਰੂਪ ਨਾਲ ਖੇਤਰ ਦੀਆਂ ਔਰਤ ਕਿਸਾਨਾਂ ਕੋਲ ਉਪਲਬਧ ਨਵੀਨ ਖੇਤੀਬਾੜੀ ਤਕਨਾਲੋਜੀ ਨੂੰ ਖੇਤੀਬਾੜੀ ਤਕਨਾਲੋਜੀਆਂ ਨਾਲ ਜੋੜਨ ਦੇ ਉਦੇਸ਼ ਨਾਲ ਲਾਗੂ ਕੀਤਾ ਜਾਵੇਗਾ| ਪੂਰਬ-ਉੱਤਰ ਖੇਤਰ ਵਿੱਚ ਬਣਾਏ ਗਏ ਹੱਬ ਦੇਸ਼ ਭਰ ਦੇ ਚੋਟੀ ਦੇ ਵਿਗਿਆਨਕ ਸੰਸਥਾਨਾਂ ਦੇ ਨਾਲ-ਨਾਲ ਰਾਜ ਖੇਤੀਬਾੜੀ ਯੂਨੀਵਰਸਟੀਆਂ (ਐੱਸਏਯੂ)/ ਖੇਤੀਬਾੜੀ ਵਿਗਿਆਨ ਕੇਂਦਰਾਂ (ਕੇਵੀਕੇ)/ ਮੌਜੂਦਾ ਰਾਜ ਖੇਤੀਬਾੜੀ ਵਿਸਥਾਰ ਸੇਵਾਵਾਂ /ਪ੍ਰਣਾਲੀ ਅਤੇ ਪੂਰਬ-ਉੱਤਰ ਖੇਤਰ ਵਿੱਚ ਹੋਰ ਕਿਸਾਨ ਸੰਗਠਨਾਂ ਦੇ ਨਾਲ ਤਕਨਾਲੋਜੀਆਂ ਦੇ ਪ੍ਰਦਰਸ਼ਨ ਅਤੇ ਕਿਸਾਨਾਂ ਨੂੰ ਲੋੜ ਅਨੁਸਾਰ ਟ੍ਰੇਨਿੰਗ ਦੇਣ ਦੇ ਲਈ ਸਹਿਯੋਗ ਕਰਨਗੇ|

ਸੱਦੇ ਦੇ ਬਾਰੇ ਵੇਰਵੇ ਇੱਥੇ ਉਪਲੱਬਧ ਹਨ: http://dbtindia.gov.in/latest-announcement/special-call-biotech-kisan-north-east-region-india

ਵਧੇਰੇ ਜਾਣਕਾਰੀ ਦੇ ਲਈ: ਬਾਇਓ ਟੈਕਨਾਲੋਜੀ ਵਿਭਾਗ (ਡੀਬੀਟੀ), ਭਾਰਤ ਸਰਕਾਰ ਦੇ ਸੰਚਾਰ ਸੈੱਲ ਨਾਲ ਸੰਪਰਕ ਕਰੋ

@ਡੀਬੀਟੀਇੰਡੀਆ
www.dbtindia.gov.in

 

ਬਾਇਓ ਟੈਕਨਾਲੋਜੀ ਵਿਭਾਗ (ਡੀਬੀਟੀ) ਦੇ ਬਾਰੇ:

ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ ਦੇ ਤਹਿਤ, ਬਾਇਓ ਟੈਕਨਾਲੋਜੀ ਵਿਭਾਗ (ਡੀਬੀਟੀ) ਖੇਤੀਬਾੜੀ, ਸਿਹਤ ਦੇਖਭਾਲ, ਪਸ਼ੂ, ਵਿਗਿਆਨ, ਵਾਤਾਵਰਣ ਅਤੇ ਉਦਯੋਗ ਵਿੱਚ ਇਸਦੇ ਵਿਕਾਸ ਅਤੇ ਐਪਲੀਕੇਸ਼ਨ ਦੇ ਮਾਧਿਅਮ ਨਾਲ ਭਾਰਤ ਵਿੱਚ ਬਾਇਓ ਟੈਕਨਾਲੋਜੀ ਦੇ ਵਿਕਾਸ ਨੂੰ ਵਧਾਉਣ ਦੇ ਨਾਲ ਹੀ ਉਸ ਵਿੱਚ ਸੁਧਾਰ ਦੇ ਲਈ ਕੰਮ ਕਰਦਾ ਹੈ|

*****

ਐੱਸਐੱਸ/ ਆਰਪੀ(Release ID: 1728689) Visitor Counter : 210


Read this release in: English , Urdu , Hindi