ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਨਵਾਂ ਸੌਫਟਵੇਅਰ ਵੈਂਟੀਲੇਟਰ ਦੀ ਲੋੜ ਵਾਲੇ ਮਰੀਜ਼ਾਂ ਦੀ ਪਹਿਚਾਣ ਵਿੱਚ ਸਹਾਇਤਾ ਕਰਦਾ ਹੈ ਜਿਸ ਨਾਲ ਐਮਰਜੈਂਸੀ ਅਤੇ ਆਈਸੀਯੂ ਦੀਆਂ ਜ਼ਰੂਰਤਾਂ ਦਾ ਛੇਤੀ ਪਤਾ ਲਗਾਇਆ ਜਾ ਸਕਦਾ ਹੈ

Posted On: 19 JUN 2021 9:05AM by PIB Chandigarh

 ਇੱਕ ਸੌਫਟਵੇਅਰ ਹੁਣ ਉਨ੍ਹਾਂ ਮਰੀਜ਼ਾਂ ਦੀ ਪਹਿਚਾਣ ਕਰ ਸਕਦਾ ਹੈ ਜਿਨ੍ਹਾਂ ਨੂੰ ਆਈਸੀਯੂ ਵਿੱਚ ਵੈਂਟੀਲੇਟਰ ਸਹਾਇਤਾ ਦੀ ਜ਼ਰੂਰਤ ਦੀ ਸੰਭਾਵਨਾ ਹੁੰਦੀ ਹੈ। ਸਮਾਂ ਰਹਿੰਦੇ ਮਰੀਜ਼ ਨੂੰ ਰੈਫਰ ਕਰਨ ਨਾਲ ਐਮਰਜੈਂਸੀ ਤੋਂ ਪਹਿਲਾਂ ਜ਼ਰੂਰੀ ਪ੍ਰਬੰਧ ਕਰਨ ਵਿੱਚ ਸਹਾਇਤਾ ਮਿਲੇਗੀ। ਕੋਵਿਡ ਸੇਵਿਰਿਟੀ ਸਕੋਰ (ਸੀਐੱਸਐੱਸ) ਸੌਫਟਵੇਅਰ ਨਾਮਕ ਸੌਫਟਵੇਅਰ ਵਿੱਚ ਇੱਕ ਐਲਗੋਰਿਦਮ ਹੁੰਦਾ ਹੈ ਜੋ ਕਰੋਨਾ ਮਰੀਜ਼ਾਂ ਨੂੰ ਪੈਰਾਮੀਟਰਾਂ ਦੇ ਇੱਕ ਸੈੱਟ ਨਾਲ ਮਾਪਦਾ ਹੈ। ਇਹ ਹਰੇਕ ਮਰੀਜ਼ ਲਈ ਪੂਰਵ-ਨਿਰਧਾਰਤ ਡਾਇਨਾਮਿਕ ਐਲਗੋਰਿਦਮ ਦੇ ਸਹਾਰੇ ਕਈ ਵਾਰ ਸਕੋਰ ਕਰਦਾ ਹੈ ਅਤੇ ਗ੍ਰਾਫਿਕ ਟ੍ਰੈਂਡ ਵਿੱਚ ਇਸ ਨੂੰ ਮੈਪਿੰਗ ਕਰਨ ਲਈ ਇੱਕ ਕੋਵਿਡ ਸੇਵਿਰਿਟੀ ਸਕੋਰ (CSS) ਨਿਰਧਾਰਤ ਕਰਦਾ ਹੈ। 

 ਇਸ ਤਕਨਾਲੋਜੀ ਦੀ ਵਰਤੋਂ ਕੋਲਕਾਤਾ ਅਤੇ ਉਪਨਗਰਾਂ ਦੇ ਤਿੰਨ ਕਮਿਊਨਿਟੀ ਕੋਵਿਡ ਕੇਅਰ ਸੈਂਟਰਾਂ ਵਿੱਚ ਕੀਤੀ ਜਾ ਰਹੀ ਹੈ ਜਿਨ੍ਹਾਂ ਵਿੱਚ ਕੋਲਕਾਤਾ ਦੇ ਬੈਰਕਪੁਰ ਵਿਖੇ 100 ਬਿਸਤਰਿਆਂ ਵਾਲਾ ਇੱਕ ਸਰਕਾਰੀ ਕੋਵਿਡ ਕੇਅਰ ਸੈਂਟਰ ਵੀ ਸ਼ਾਮਲ ਹੈ।

 ਮਹਾਮਾਰੀ ਦੌਰਾਨ ਅਚਾਨਕ ਆਈਸੀਯੂ ਅਤੇ ਹੋਰ ਐਮਰਜੈਂਸੀ ਜ਼ਰੂਰਤਾਂ ਨੂੰ ਪੂਰਾ ਕਰਨਾ ਹਸਪਤਾਲਾਂ ਲਈ ਚੁਣੌਤੀਪੂਰਨ ਰਿਹਾ ਹੈ। ਅਜਿਹੀਆਂ ਸਥਿਤੀਆਂ ਬਾਰੇ ਸਮੇਂ ਸਿਰ ਜਾਣਕਾਰੀ ਸਿਹਤ ਸੰਕਟ ਨੂੰ ਬਿਹਤਰ ਢੰਗ ਨਾਲ ਸੰਭਾਲਣ ਵਿੱਚ ਸਹਾਇਤਾ ਕਰੇਗੀ।

 ਫਾਉਂਡੇਸ਼ਨ ਫਾਰ ਇਨੋਵੇਸ਼ਨਜ਼ ਇਨ ਹੈੱਲਥ, ਕੋਲਕਾਤਾ ਨੇ, ਵਿਗਿਆਨ ਅਤੇ ਤਕਨਾਲੋਜੀ ਵਿਭਾਗ, ਭਾਰਤ ਸਰਕਾਰ ਦੇ ਸਾਇੰਸ ਫਾਰ ਇਕੁਇਟੀ, ਐਮਪਾਵਰਮੈਂਟ ਐਂਡ ਡਿਵੈਲਪਮੈਂਟ (SEED) ਦੇ ਸਮਰਥਨ ਅਤੇ ਆਈਆਈਟੀ ਗੁਹਾਟੀ, ਡਾ. ਕੇਵਿਨ ਧਾਲੀਵਾਲ, ਐਡੀਨਬਰਗ ਯੂਨੀਵਰਸਿਟੀ ਅਤੇ ਡਾ. ਸਯੰਤਨ ਬੰਦੋਪਾਧਯਾਏ, ਸਾਬਕਾ ਡਬਲਯੂਐੱਚਓ (ਐੱਸਈ ਏਸ਼ੀਆ ਖੇਤਰੀ ਦਫ਼ਤਰ) ਦੇ ਸਹਿਯੋਗ ਨਾਲ, ਇੱਕ ਐਲਗੋਰਿਥਮ ਤਿਆਰ ਕੀਤਾ ਹੈ ਜੋ ਕੋਵਿਡ ਪਾਜ਼ੀਟਿਵ ਮਰੀਜ਼ ਦੇ ਲੱਛਣਾਂ, ਸੰਕੇਤਾਂ, ਮਹੱਤਵਪੂਰਣ ਮਾਪਦੰਡਾਂ, ਟੈਸਟ ਰਿਪੋਰਟਾਂ ਅਤੇ ਸੁਵਿਧਾਵਾਂ ਨੂੰ ਮਾਪਦਾ ਹੈ ਅਤੇ ਹਰੇਕ ਨੂੰ ਪ੍ਰੀ-ਸੈੱਟ ਡਾਇਨਾਮਿਕ ਐਲਗੋਰਿਦਮ ਦੇ ਸਹਾਰੇ ਅੰਕ ਦਿੰਦਾ ਹੈ ਇਸ ਤਰ੍ਹਾਂ ਕੋਵਿਡ ਤੀਬਰਤਾ ਸਕੋਰ (CSS) ਨਿਰਧਾਰਤ ਕਰਦਾ ਹੈ। ਇਹ ਤਕਨਾਲੋਜੀ SEED ਪ੍ਰੋਜੈਕਟ ਸਹਾਇਤਾ ਦੁਆਰਾ ਘੱਟ ਸੰਸਾਧਨਾਂ ਵਾਲੇ ਹਾਲਾਤਾਂ ਵਾਲੇ ਪ੍ਰਾਇਮਰੀ ਕੇਅਰ ਈ-ਸਿਹਤ ਕਲੀਨਿਕਾਂ ਵਿੱਚ ਉਪਲਬਧ ਕਰਵਾਈ ਗਈ ਹੈ। 

 ਰਾਸ਼ਟਰੀ ਹੁਨਰ ਯੋਗਤਾ ਫਰੇਮਵਰਕ (ਐੱਨਐੱਸਕਿਯੂਐੱਫ) ਮਾਡਲ ਵਿੱਚ ਟ੍ਰੇਂਡ ਅਤੇ ਨੈਸ਼ਨਲ ਸਕਿੱਲ ਡਿਵਲਪਮੈਂਟ ਕਾਰਪੋਰੇਸ਼ਨ (ਐੱਨਐੱਸਡੀਸੀ), ਭਾਰਤ ਸਰਕਾਰ ਦੁਆਰਾ ਪ੍ਰਮਾਣਤ ਫਰੰਟਲਾਈਨ ਹੈੱਲਥ ਵਰਕਰਾਂ ਨੂੰ ਇੱਕ ਟੇਬਲੇਟ ਕੰਪਿਊਟਰ ਵਿੱਚ ਇਨ੍ਹਾਂ ਸਾਰੇ ਮਾਪਦੰਡਾਂ ਨੂੰ ਰਿਕਾਰਡ ਕਰਨ ਲਈ ਟ੍ਰੇਨਿੰਗ ਦਿੱਤੀ ਗਈ ਹੈ ਜਿਸ ਵਿੱਚ ਸੌਫਟਵੇਅਰ ਲੋਡ ਕੀਤਾ ਗਿਆ ਹੁੰਦਾ ਹੈ। 

 ‘ਰਿਮੋਟ’ (ਦੂਰ) ਬੈਠੇ ਮਾਹਿਰ ਡਾਕਟਰਾਂ ਦੁਆਰਾ ਨਿਯਮਤ ਤੌਰ ‘ਤੇ ‘ਸੀਐੱਸਐੱਸ’ ਦੀ ਕਈ ਵਾਰ ਨਿਗਰਾਨੀ ਕੀਤੀ ਜਾਂਦੀ ਹੈ ਜਿਸ ਨਾਲ ਹਰੇਕ ਮਰੀਜ਼ ਲਈ ਡਾਕਟਰਾਂ ਦੇ ਸਲਾਹ-ਮਸ਼ਵਰੇ ਵਿੱਚ ਘੱਟ ਸਮਾਂ ਲਗਦਾ ਹੈ ਅਤੇ ਡਾਕਟਰ ਨੂੰ ਮਰੀਜ਼ ਨੂੰ ਮਿਲਣ ਲਈ ਆਉਣ ਦੀ ਲੋੜ ਘੱਟ ਜਾਂਦੀ ਹੈ। ਇਹ ਕਿਸੇ ਆਈਸੀਯੂ ਅਤੇ ਰੈਫਰਲ ਵਿੱਚ ਵੈਂਟੀਲੇਟਰ ਸਹਾਇਤਾ ਦੀ ਜ਼ਰੂਰਤ ਵਾਲੇ ਰੋਗੀਆਂ ਦੀ ਜਲਦੀ ਪਹਿਚਾਣ ਕਰਨ ਵਿੱਚ ਸਹਾਇਤਾ ਕਰ ਸਕਦਾ ਹੈ, ਉਨ੍ਹਾਂ ਮਰੀਜ਼ਾਂ ਲਈ ਹਸਪਤਾਲ ਰੈਫ਼ਰਲ ਨੂੰ ਘੱਟ ਕਰ ਸਕਦਾ ਹੈ ਜਿਨ੍ਹਾਂ ਨੂੰ ਗੰਭੀਰ ਦੇਖਭਾਲ ਸਹਾਇਤਾ ਦੀ ਜ਼ਰੂਰਤ ਨਹੀਂ ਹੁੰਦੀ, ਇਸ ਤਰ੍ਹਾਂ ਹਸਪਤਾਲਾਂ ਵਿੱਚ ਹੋਰ ਬਿਸਤਰੇ ਉਪਲਬਧ ਹੋ ਸਕਣਗੇ। ਇਹ ਉਹਨਾਂ ਮਰੀਜ਼ਾਂ ਨੂੰ ਨਿਗਰਾਨੀ ਅਧੀਨ ਮੈਡੀਕਲ ਸਹਾਇਤਾ ਪ੍ਰਦਾਨ ਕਰਨ ਵਿੱਚ ਵੀ ਸਹਾਇਤਾ ਕਰੇਗਾ ਜੋ ਇਲਾਜ ਦਾ ਖਰਚਾ ਨਹੀਂ ਕਰ ਸਕਦੇ ਜਾਂ ਘਰ ਵਿੱਚ ਮਾੜੇ ਹਾਲਤਾਂ ਕਾਰਨ ਅਲੱਗ-ਥਲੱਗ (ਆਈਸੋਲੇਟ) ਨਹੀਂ ਹੋ ਸਕਦੇ। ਇਹ ਸੁਵਿਧਾ ਸਿਰਫ ਬਿਸਤਰੇ ਅਤੇ ਆਕਸੀਜਨ ਸਹਾਇਤਾ ਵਾਲੇ ‘ਕੋਵਿਡ ਕੇਅਰ ਸੈਂਟਰਾਂ’ ਲਈ ਵੱਡੀ ਸਹਾਇਤਾ ਹੋ ਸਕਦੀ ਹੈ ਹਾਲਾਂਕਿ, ਇਨਵੇਸਿਵ ਵੈਂਟੀਲੇਸ਼ਨ ਲਈ ਇਸ ਵਿੱਚ ਕੋਈ ਸੁਵਿਧਾ ਨਹੀਂ ਹੈ।

 

**********

 

 ਐੱਸਐੱਸ/ਆਰਪੀ (ਡੀਐੱਸਟੀ ਮੀਡੀਆ ਸੈੱਲ)



(Release ID: 1728688) Visitor Counter : 201