ਰੱਖਿਆ ਮੰਤਰਾਲਾ

ਸੀ ਏ ਐੱਸ ਦੁਆਰਾ ਸੰਬੋਧਨ : 19 ਜੂਨ 21 ਨੂੰ ਏ ਐੱਫ ਏ ਤੇ ਕੰਬਾਈਨਡ ਗ੍ਰੈਜੂਏਸ਼ਨ ਪਰੇਡ

Posted On: 19 JUN 2021 11:24AM by PIB Chandigarh

ਏਅਰ ਆਫਿਸਰ ਕਮਾਂਡਿੰਗ ਇਨ ਚੀਫ ਟ੍ਰੇਨਿੰਗ ਕਮਾਂਡ , ਕਮਾਂਡੈਂਟ ਏਅਰ ਫੋਰਸ ਅਕੈਡਮੀ , ਗੌਰਵਮਈ ਮਾਪੇ ਅਤੇ ਰਿਸ਼ਤੇਦਾਰ ਜੋ ਆਪੋ ਆਪਣੀਆਂ ਸਕ੍ਰੀਨਾਂ ਤੇ ਪਰੇਡ ਲਾਈਵ ਦੇਖ ਰਹੇ ਹਨ , ਇੰਸਟ੍ਰਕਟਰਸ ਤੇ ਸਟਾਫ , ਪਰੇਡ ਦੇ ਫਲਾਈਟ ਕੈਡੇਟਸ , ਲੇਡੀਜ਼ ਐਂਡ ਜੈਂਟਲਮੈਨ ।

ਰਾਸ਼ਟਰਪਤੀ ਕਮਿਸ਼ਨ ਪੁਰਸਕਾਰ ਨਾਲ ਪੁਰਸਕ੍ਰਿਤ ਹੋਣ ਵਾਲੇ 161 ਗ੍ਰੈਜੂਏਟ ਅਧਿਕਾਰੀਆਂ ਨੂੰ ਮੇਰੀ ਵਧਾਈ ਅਤੇ ਬਹੁਤ ਸ਼ੁੱਭ ਸਵੇਰ ।

ਟ੍ਰੇਨਿੰਗ ਦੌਰਾਨ ਆਪਣੀ ਲਾਜਵਾਬ ਕਾਰਗੁਜ਼ਾਰੀ ਲਈ ਪੁਰਸਕਾਰ ਜੇਤੂਆਂ ਨੂੰ ਵੀ ਮੇਰੀ ਵਧਾਈ ਅਤੇ ਭਾਰਤੀ ਜਲ ਸੈਨਾ ਦੇ 6 ਅਧਿਕਾਰੀਆਂ ਦੇ ਨਾਲ ਨਾਲ ਇੰਡੀਅਨ ਕੋਸਟ ਗਾਰਡ ਦੇ 5 ਅਧਿਕਾਰੀਆਂ ਵੱਲੋਂ ਕੋਵੇਟਿਡ ਵਿੰਗਸ ਹਾਸਲ ਕਰਨ ਲਈ ਵੀ ਮੇਰੀ ਵਧਾਈ । ਬਹੁਤ ਅੱਛਾ ਕੀਤਾ ਗਿਆ ਹੈ ਤੇ ਇਸਨੂੰ ਕਰਦੇ ਰਹੋ ।

ਸਿਖਲਾਈ ਬੁਨਿਆਦੀ ਢਾਂਚੇ ਤੇ ਗੰਭੀਰ ਕੋਵਿਡ ਰੋਕਾਂ ਦੇ ਬਾਵਜੂਦ ਅੱਜ ਦੀ ਕੰਬਾਈਨਡ ਗ੍ਰੈਜੂਏਸ਼ਨ ਪਰੇਡ ਇਤਿਹਾਸਕ ਹੈ  , ਤੁਸੀਂ ਸਾਰੇ ਆਪਣੀ ਸਿਖਲਾਈ ਮੁਕੰਮਲ ਕਰਨ ਵਿੱਚ ਸਫਲ ਹੋਏ ਹੋ ਤੇ ਉਹ ਵੀ ਮਿੱਥੇ ਸਮੇਂ ਦੇ ਅੰਦਰ ਅੰਦਰ । ਅਸਲ ਵਿੱਚ ਏਅਰ ਫੋਸ ਅਕੈਡਮੀ ਨੇ ਪਿਛਲੇ 1 ਸਾਲ ਵਿੱਚ 20500 ਘੰਟਿਆਂ ਲਈ ਉਡਾਣਾਂ ਭਰੀਆਂ ਹਨ , ਜੋ ਸਾਡੇ ਇਤਿਹਾਸ ਵਿੱਚ ਹੁਣ ਤੱਕ ਦਾ ਸਭ ਤੋਂ ਉੱਚਾ ਹੈ । ਇਸ ਮੀਲ ਪੱਥਰ ਪ੍ਰਾਪਤ ਕਰਨ ਤੇ ਸਾਡੀ ਸਿਖਲਾਈ ਪਾਠਕ੍ਰਮ ਵਿੱਚ ਮਹੱਤਵਪੂਰਨ ਵਾਦਿਆਂ ਨੂੰ ਲਾਗੂ ਕਰਨ ਲਈ ਮੇਰੇ ਵੱਲੋਂ ਵਿਸ਼ੇਸ਼ ਸ਼ਲਾਘਾ ।

ਅਸਲ ਵਿੱਚ ਅੱਜ ਦਾ ਇਹ ਦਿਨ ਤੁਹਾਡੇ ਪੱਕੇ ਅਤੇ ਦ੍ਰਿੜ ਇਰਾਦੇ ਦਾ ਮਹਾਨ ਸਬੂਤ ਹੈ , ਜੋ ਤੁਹਾਡੇ ਵਿੱਚੋਂ ਹਰੇਕ ਦੇ ਨਾਲ ਨਾਲ ਇੰਸਟ੍ਰਕਟਰਸ ਦੁਆਰਾ ਦਿੱਤੇ ਗਏ ਯੋਗਦਾਨ ਵਿੱਚ ਹੈ । ਮੈਂ ਇਸ ਮੌਕੇ ਸਾਡੀਆਂ ਸਾਰੀਆਂ ਸਿਖਲਾਈ ਸੰਸਥਾਵਾਂ ਅਤੇ ਉਨ੍ਹਾਂ ਦੀ ਫਕਿਲਟੀ ਵੱਲੋਂ ਸੇਧ , ਨਿਗਰਾਨੀ ਅਤੇ ਸਿੱਖਿਆ ਲਈ ਕੀਤੇ ਯਤਨਾਂ ਦੀ ਪ੍ਰਸ਼ੰਸਾ ਕਰਦਾ ਹਾਂ , ਕੇਵਲ ਇੱਕ ਮਿਲਟਰੀ ਲੀਡਰ ਦੇ ਫੰਡਾਮੈਂਟਲਸ ਹੀ ਨਹੀਂ ਬਲਕਿ ਉਨ੍ਹਾਂ ਨੇ ਤੁਹਾਡੇ ਅੰਦਰ ਆਈ ਏ ਐੱਫ ਦੀਆਂ ਮਹੱਤਵਪੂਰਨ ਕਦਰਾਂ ਕੀਮਤਾਂ , “ਮਿਸ਼ਨ , ਅਖੰਡਤਾ ਅਤੇ ਐਕਸਲੈਂਸ ਭਰੀ ਹੈ” ।  

ਨਿਸਵਾਰਥ ਅਤੇ ਕੁਰਬਾਨੀ ਰਾਹੀਂ ਸ਼ਾਨਦਾਰ ਰਵਾਇਤਾਂ ਨੂੰ ਸੰਭਾਲਣਾ ਅਤੇ ਇਨ੍ਹਾਂ ਮੁੱਖ ਕਦਰਾਂ ਕੀਮਤਾਂ ਦੁਆਰਾ ਜਿ਼ੰਦਗੀ ਬਤੀਤ ਕਰਨਾ ਅੱਜ ਤੋਂ ਤੁਹਾਡਾ ਪਵਿੱਤਰ ਫਰਜ਼ ਹੋਵੇਗਾ ।

ਮੈਂ ਸਾਰੇ ਗੌਰਵਮਈ ਮਾਪਿਆਂ , ਜੋ ਬੇਹੱਦ ਸਖ਼ਤ ਸਿਖਲਾਈ ਸੂਚੀ ਦੌਰਾਨ ਆਪਣੇ ਧੀਆਂ ਪੁੱਤਾਂ ਦੇ ਨਾਲ ਖੜ੍ਹੇ ਹੋਏ , ਲਈ ਦਿਲ ਦੀਆਂ ਡੂੰਘਾਈਆਂ ਤੋਂ ਧੰਨਵਾਦ ਪ੍ਰਗਟ ਕਰਦਾ ਹਾਂ । ਮੈਂ ਇਸ ਸੱਚ ਤੋਂ ਭਲੀਭਾਂਤੀ ਜਾਣੂ ਹਾਂ ਕਿ ਤੁਹਾਡੇ ਧੀਆਂ ਪੁੱਤਰ ਟਰਮ ਬਰੇਕ ਦੌਰਾਨ ਘਰ ਨਹੀਂ ਆਏ ਅਤੇ ਆਪਣੇ ਸੁਪਨਿਆਂ ਦਾ ਪਿੱਛਾ ਕਰਦਿਆਂ ਲਗਾਤਾਰ ਮਿਹਨਤ ਕਰਦੇ ਰਹੇ ਹਨ । ਤੁਹਾਨੂੰ ਉਨ੍ਹਾਂ ਦੇ ਮਾਪਿਆਂ ਅਤੇ ਪਰਿਵਾਰ ਵਜੋਂ ਇਸ ਸੱਚ ਲਈ ਮਾਣ ਮਹਿਸੂਸ ਕਰਨਾ ਚਾਹੀਦਾ ਹੈ ਕਿ ਤੁਹਾਡੀ ਸਿਹਤ , ਸਮਰਥਨ ਅਤੇ ਉਤਸ਼ਾਹ ਇੱਥੇ ਸਭ ਦੇਖ ਰਹੇ ਹਨ , ਕਿਉਂਕਿ ਤੁਹਾਡੇ ਬੱਚੇ ਪਰੇਡ ਗਰਾਉਂਡ ਵਿੱਚ ਖੜ੍ਹੇ ਹਨ । ਆਪਣੀਆਂ ਨੀਲੀਆਂ ਵਰਦੀਆਂ ਪਹਿਨੀ ਅਤੇ ਇੰਡੀਅਨ ਏਅਰ ਫੋਰਸ ਦੇ ਸਪਿਰਟਿਡ ਅਤੇ ਵਿਸ਼ਵਾਸਪਾਤਰ ਅਧਿਕਾਰੀਆਂ ਵਜੋਂ ।

ਇਨ੍ਹਾਂ ਸਾਰੇ ਗ੍ਰੈਜੂਏਟਡ ਅਧਿਕਾਰੀਆਂ ਨੂੰ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਹੁਣ ਤੋਂ ਥੋੜ੍ਹੀ ਦੇਰ ਬਾਅਦ ਤੁਸੀਂ ਭਾਰਤੀ ਹਵਾਈ ਫੌਜ ਵਿੱਚ ਕਮਿਸ਼ਨਡ ਅਧਿਕਾਰੀਆਂ ਵਜੋਂ ਆਪਣੇ ਪਹਿਲੇ ਕਦਮ ਚੁੱਕੋਗੇ । ਜਿਉਂ ਹੀ ਤੁਸੀਂ ਇਹ ਕਰਦੇ ਹੋ ਤੁਹਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਤੁਸੀਂ ਕਿੱਥੇ ਅੱਗੇ ਵੱਧ ਰਹੇ ਹੋ ਅਤੇ ਉਨ੍ਹਾਂ ਵੱਡੀਆਂ ਜਿ਼ੰਮੇਵਾਰੀਆਂ ਬਾਰੇ ਵੀ ਜੋ ਤੁਹਾਡੇ ਨੌਜਵਾਨ ਮੋਢਿਆਂ ਤੇ ਆਉਣਗੀਆਂ ।

ਭਾਰਤੀ ਹਵਾਈ ਫੌਜ ਇੱਕ ਮਹੱਤਵਪੂਰਨ ਪਰਿਵਰਤਨ ਵਿੱਚੋਂ ਲੰਘ ਰਹੀ ਹੈ । ਸਾਡੇ ਸੰਚਾਲਨਾਂ ਦੇ ਹਰੇਕ ਪਹਿਲੂ ਵਿੱਚ ਲੜਾਈ ਸ਼ਕਤੀ ਅਤੇ ਨਵੀਂ ਤਕਨਾਲੋਜੀ ਨੂੰ ਤੇਜ਼ੀ ਨਾਲ ਝੋਕਿਆ ਜਾ ਰਿਹਾ ਹੈ । ਇਹ ਇੰਨਾ ਤੀਬਰ ਅੱਜ ਤੋਂ ਪਹਿਲਾਂ ਕਦੇ ਨਹੀਂ ਸੀ ।

ਅਜਿਹਾ ਬੇਮਿਸਾਲ ਅਤੇ ਤੇਜ਼ੀ ਨਾਲ ਉੱਭਰ ਰਹੀਆਂ ਸੁਰੱਖਿਆ ਚੁਣੌਤੀਆਂ , ਜਿਨ੍ਹਾਂ ਦਾ ਅਸੀਂ ਸਾਹਮਣਾ ਕਰ ਰਹੇ ਹਾਂ , ਕਰਕੇ ਹੋ ਰਿਹਾ ਹੈ । ਇਸਦੇ ਨਾਲ ਹੀ ਸਾਡੇ ਗੁਆਂਢ ਅਤੇ ਹੋਰ ਜਗ੍ਹਾ ਭੂਗੋਲਿਕ ਸਿਆਸੀ ਅਨਿਸ਼ਚਿਤਤਾ ਵੀ ਵੱਧ ਰਹੀ ਹੈ ।

ਪਿਛਲੇ ਕੁਝ ਦਹਾਕਿਆਂ ਨੇ ਹਵਾ ਸ਼ਕਤੀ ਦੁਆਰਾ ਕਿਸੇ ਵੀ ਲੜਾਈ ਵਿੱਚ ਜਿੱਤ ਪ੍ਰਾਪਤ ਕਰਨ ਲਈ ਮਹੱਤਵਪੂਰਨ ਭੂਮਿਕਾ ਨੂੰ ਸਥਾਪਿਤ ਕੀਤਾ ਹੈ । ਇਸਦੇ ਪਿਛੋਕੜ ਵਿੱਚ ਹੀ ਭਾਰਤੀ ਹਵਾਈ ਫੌਜ ਦੇ ਜਾਰੀ ਸਮਰੱਥਾਵਾਂ ਦੇ ਵਾਧੇ ਬੇਹੱਦ ਮਹੱਤਵਪੂਰਨ ਹੋ ਜਾਂਦੇ ਹਨ ।

ਇਸ ਸਮੇਂ ਏਅਰ ਫੋਰਸ ਵਿੱਚ ਸ਼ਾਮਲ ਹੋਣ ਕਰਕੇ ਤੁਸੀਂ ਸਾਰੇ ਬਹੁਤ ਕਿਸਮਤ ਵਾਲੇ ਹੋ । ਪਾਇਲਟਸ ਲੜਾਕੂ ਜਹਾਜ਼ਾਂ ਦੀ ਉਡਾਣ ਭਰਨਗੇ , ਜੋ ਤਾਕਤਵਰ ਰੁਕਾਵਟ ਸ਼ੁੱਧਤਾ ਵਾਲੇ ਹਥਿਆਰ ਲੈ ਕੇ ਨੈੱਟਵਰਕ ਨਾਲ ਜੁੜੇ ਹੋਏ ਹਨ । ਆਵਾਜਾਈ ਅਤੇ ਹੈਲੀਕਾਪਟਰ ਬੇੜੇ ਸੀ— 17 , ਸੀ — 130 , ਏ ਐੱਲ ਐੱਚ , ਚਿਨੂਕ ਅਤੇ ਅਪਾਚੇ ਹਵਾਈ ਜਹਾਜ਼ ਅੱਤਿ ਆਧੁਨਿਕ ਅਤੇ ਜੰਗ ਜਾਂ ਐੱਚ ਏ ਡੀ ਆਰ ਸਥਿਤੀਆਂ ਵਿੱਚ ਬਰਾਬਰ ਤੇ ਪ੍ਰਭਾਵਸ਼ਾਲੀ ਢੰਗ ਨਾਲ ਯੋਗਦਾਨ ਦੀ ਸਮਰੱਥਾਯੋਗ ਹਨ । ਇੰਜੀਨਅਰਸ ਨੂੰ ਈ — ਐੱਮ ਐੱਮ ਐੱਸ ਦੀ ਮਾਸਟਰੀ ਕਰਨ ਦੀ ਲੋੜ ਹੋਵੇਗੀ , ਜੋ ਵਿਸ਼ਵ ਵਿੱਚ ਸਭ ਤੋਂ ਵੱਡੇ ਨੈੱਟਵਰਕ ਹਵਾਈ ਜਹਾਜ਼ ਰੱਖ ਰਖਾਵ ਪੰਬੰਧਨ ਪ੍ਰਣਾਲੀਆਂ ਵਿੱਚੋਂ ਇੱਕ ਹੈ ਅਤੇ ਜਿਸ ਨੂੰ ਅਸੀਂ ਜਹਾਜ਼ ਦੀਆਂ ਵਿਭਿੰਨ ਕਿਸਮਾਂ ਵਿੱਚ ਸਥਾਪਿਤ ਕੀਤਾ ਹੈ । ਕੰਟਰੋਲਰਸ ਨੂੰ ਐੱਮ ਏ ਐੱਫ ਆਈ ਵਾਤਾਵਰਨ ਵਿੱਚ ਡਿਜੀਟਾਈਜ਼ਡ ਅਤੇ ਨੈੱਟਵਰਕਡ ਆਈ ਏ ਸੀ ਸੀ ਐੱਸ ਪ੍ਰਣਾਲੀਆਂ ਵਰਤਦਿਆਂ ਵੱਡੇ ਅਕਾਰ ਵਿੱਚ ਵੈਕਟਰਿੰਗ ਫਾਈਟਰਸ ਨੂੰ ਅਪਣਾਉਣਾ ਹੋਵੇਗਾ । ਲਾਜਿਸਟੀਸ਼ੀਅਨਸ ਇਨਵੈਟਟਰੀ ਪ੍ਰਬੰਧਨ ਦੇ ਪੂਰਨ ਸਵੈਚਾਲਕ ਅਤੇ ਕੰਪਿਊਟਰਾਈਜ਼ਡ ਨੈੱਟਵਰਕ ਰਾਹੀਂ ਰੀਸਪਲਾਈ ਅਤੇ ਖ਼ਰੀਦ ਮੁਹਿੰਮ ਲਈ ਆਟੋਮੇਸ਼ਨ ਦੀ ਵਰਤੋਂ ਕਰਨਗੇ । ਤੁਸੀਂ ਸਾਰੇ ਇੱਕ ਮੁਕੰਮਲ ਪੇਪਰਲੈੱਸ ਈ ਗਵਰਨੈਂਸ ਸੂਟ ਨਾਲ ਜੁੜੇ ਹੋਵੋਗੇ ਤਾਂ ਜੋ ਪੂਰੀ ਏਅਰ ਫੋਰਸ ਦੇ ਮੂਲ ਪ੍ਰਸ਼ਾਸਨ ਦੀ ਕੁਸ਼ਲਤਾ ਨੂੰ ਵਧਾਇਆ ਜਾ ਸਕੇ ।

ਮੈਂ ਹਮੇਸ਼ਾ ਵਿਸ਼ਵਾਸ ਕਰਦਾ ਹਾਂ ਕਿ ਪੀੜ੍ਹੀ , ਜਿਸ ਨਾਲ ਤੁਸੀਂ ਸਬੰਧਤ ਹੋ , ਉਹ ਡਿਜੀਟਲ ਪੁਲਾੜ ਦੀ ਘੋਖ ਵਿੱਚ ਪੂਰੀ ਤਰ੍ਹਾਂ ਸਮਰੱਥ ਅਤੇ ਵੈੱਲ ਬਜ਼ਡ ਹਨ । ਹੁਣ ਇਹ ਸਮਾਂ ਸਾਬਿਤ ਕਰਨ ਦਾ ਹੈ । ਮੈਂ ਤਹਾਨੂੰ ਭਰੋਸਾ ਦਿੰਦਾ ਹਾਂ ਕਿ ਵਾਤਾਵਰਨ ਜਿਸ ਵਿੱਚ ਤੁਸੀਂ ਜਾਓਗੇ , ਜਦੋਂ ਤੁਸੀਂ ਇਨ੍ਹਾਂ ਪੋਰਟਲਸ ਰਾਹੀਂ ਲੰਘੋਗੇ , ਇਹ ਤੁਹਾਨੂੰ ਚੁਣੌਤੀ ਹੀ ਨਹੀਂ ਦੇਣਗੇ , ਬਲਕਿ ਤੁਹਾਡੀਆਂ ਸਮਰੱਥਾਵਾਂ ਨੂੰ ਵਧਾਉਣਗੇ । ਤੁਹਾਨੂੰ ਦੌੜਦਿਆਂ ਹੋਇਆਂ ਜ਼ਮੀਨ ਤੇ ਰਹਿਣ ਦੀ ਲੋੜ ਹੈ ਅਤੇ ਉਹ ਸਖ਼ਤ ਮਿਹਨਤ ਨਾਲ ਉਹ ਡਿਲਿਵਰ ਕਰਨ ਲਈ ਜੋ ਏਅਰ ਫੋਰਸ ਤੁਹਾਡੇ ਤੋਂ ਆਸ ਰੱਖਦੀ ਹੈ । ਇਹ ਧਿਆਨ ਕੇਂਦਰਤ ਕਰਦਿਆਂ ਐੱਨ ਡੀ ਏ ਵਿੱਚ ਏਅਰ ਫੋਰਸ ਕੈਡੈਟਸ ਲਈ  ਬੀ ਟੈੱਕ ਡਿਗਰੀ ਨੂੰ ਲਾਜ਼ਮੀ ਤੌਰ ਤੇ ਲਾਗੂ ਕੀਤਾ ਗਿਆ ਸੀ ਅਤੇ ਇਹ ਨੋਟ ਕਰਕੇ ਖੁਸ਼ ਹਾਂ ਕਿ ਫਲਾਇੰਗ ਬਰਾਂਚ ਵਿੱਚੋਂ 87 ਗ੍ਰੈਜੂਏਟ ਅਧਿਕਾਰੀਆਂ ਵਿੱਚੋਂ 81 ਬੀ ਟੈੱਕ ਹਨ । ਮੈਨੂੰ ਯਕੀਨ ਹੈ ਕਿ ਇਹ ਤਕਨਾਲੋਜੀਆਂ , ਸੈਂਸਰਾਂ , ਹਥਿਆਰਾਂ ਅਤੇ ਆਧੁਨਿਕ ਪਲੇਟਫਾਰਮਾਂ ਦੀ ਭਾਲ ਅਤੇ ਤੇਜ਼ੀ ਨਾਲ ਸਮਝਣ ਲਈ ਸਹੂਲਤ ਦੇਵੇਗੀ । ਤਕਨਾਲੋਜੀ ਵਿੱਚ ਇਸ ਸਾਰੀ ਆਧੁਨਿਕਤਾ ਦੇ ਬਾਵਜੂਦ ਨੌਜਵਾਨ ਅਧਿਕਾਰੀਆਂ ਵਜੋਂ ਤੁਹਾਡੇ ਲਈ ਇਹ ਜਾਣਨਾ ਲਾਜ਼ਮੀ ਹੈ ਕਿ ਆਈ ਏ ਐੱਫ ਦੀ ਮੁੱਖ ਮਜ਼ਬੂਤੀ “ਸਾਡੇ ਲੋਕ” ਹਨ ਅਤੇ ਤੁਹਾਨੂੰ ਇਸ ਮਜ਼ਬੂਤੀ ਦਾ ਪਾਲਣ ਪੋਸ਼ਣ ਕਰਨਾ ਹੋਵੇਗਾ ।

ਜਦਕਿ ਸੰਚਾਲਨ ਤਿਆਰੀਆਂ ਦੇ ਰੱਖ ਰਖਾਵ ਕਰਦਿਆਂ ਆਈ ਏ ਐੱਫ ਕਿਰਿਆਸ਼ੀਲ ਹੋ ਕੇ ਕੋਵਿਡ 19 ਮਹਾਮਾਰੀ ਖਿ਼ਲਾਫ਼ ਰਾਸ਼ਟਰੀ ਲੜਾਈ ਵਿੱਚ ਸਹਿਯੋਗ ਦਿੰਦੀ ਆਈ ਹੈ । ਕਿਰਿਆਸ਼ੀਲ ਟੀਕਾਕਰਨ ਅਤੇ ਸਖ਼ਤ ਕੋਵਿਡ ਅਨੁਸ਼ਾਸਨ ਨੇ ਆਈ ਏ ਐੱਫ ਨੂੰ ਜੰਗੀ ਪੱਧਰ ਤੇ ਸਾਰੇ ਕੋਵਿਡ ਕੰਮ ਕਰਨਯੋਗ ਬਣਾਇਆ ਹੈ । ਆਈ ਏ ਐੱਫ ਦੀ ਭਾਰੀ ਲਿਫਟ ਸਮਰੱਥਾ ਨੂੰ ਮਹੱਤਵਪੂਰਨ ਕੋਵਿਡ ਸਬੰਧਤ ਉਪਕਰਨਾਂ ਨੂੰ ਏਅਰਲਿਫਟ ਕਰਨ ਲਈ ਕੰਮ ਵਿੱਚ ਲਿਆਂਦਾ ਗਿਆ , ਜਿੱਥੇ ਸਾਡੇ ਆਵਾਜਾਈ ਬੇੜਿਆਂ ਨੇ 2 ਮਹੀਨਿਆਂ ਦੇ ਅੰਦਰ ਅੰਦਰ ਵਿਸ਼ਵ ਭਰ ਵਿੱਚ ਵੱਡੇ ਯਤਨਾਂ ਲਈ 3800 ਤੋਂ ਵੱਧ ਘੰਟਿਆਂ ਦੀਆਂ ਉਡਾਣਾਂ ਭਰੀਆਂ ਅਤੇ ਘਰੇਲੂ ਪੱਧਰ ਤੇ ਮਹੱਤਵਪੂਰਨ ਆਕਸੀਜਨ ਟੈਂਕਰਾਂ ਦੀ ਢੋਆ ਢੁਆਈ ਅਤੇ ਸਾਰੇ ਸਬੰਧਤ ਮੈਡੀਕਲ ਉਪਕਰਨ ਅਤੇ ਸਪਲਾਈ ਦੀ ਢੋਆ ਢੁਆਈ ਕੀਤੀ । ਤੁਸੀਂ ਸਾਰੇ ਇਸ ਖੇਤਰ ਵਿੱਚ ਸ਼ਾਮਲ ਹੋ ਰਹੇ ਹੋ ਜੋ ਇਸ ਪੱਧਰ ਤੇ ਸੰਚਾਲਿਤ ਹੈ ।

ਇਹ ਵੀ ਤੁਹਾਡੇ ਸਾਰਿਆਂ ਲਈ ਆਪਣੇ ਮਨਾਂ ਵਿੱਚ ਰੱਖਣਾ ਜ਼ਰੂਰੀ ਹੈ ਕਿ ਭਵਿੱਖਤ ਆਗੂਆਂ ਵਜੋਂ ਤੁਹਾਨੂੰ ਓਲਾਈਵ ਗ੍ਰੀਨ ਅਤੇ ਵਾਈਟ ਆਪਣੇ ਕਾਮਰੇਡਾਂ ਨਾਲ ਮੋਢੇ ਨਾਲ ਮੋਢਾ ਜੋੜਕੇ ਖੜ੍ਹੇ ਹੋਣਾ ਪਵੇਗਾ ਅਤੇ ਏਕੀਕ੍ਰਿਤ ਕਾਰਜ ਸੰਚਾਲਨ ਕਰਨੇ ਹੋਣਗੇ । ਤੁਸੀਂ ਆਉਣ ਵਾਲੇ ਸਾਲਾਂ ਵਿੱਚ ਇਸ ਮਹੱਤਵਪੂਰਨ ਪਰਿਵਰਤਨ ਦਾ ਇੱਕ ਅਨਿੱਖੜਵਾਂ ਹਿੱਸਾ ਹੋਵੋਗੇ ।

ਇਸ ਤੋਂ ਪਹਿਲਾਂ ਕਿ ਮੈਂ ਸਮਾਪਤ ਕਰਾਂ , ਮੈਂ ਇੱਕ ਵਾਰ ਫੇਰ ਨਵੇਂ ਕਮਿਸ਼ਨਡ ਅਧਿਕਾਰੀਆਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਵਧਾਈ ਦਿੰਦਾ ਹਾਂ । ਜਿਵੇਂ ਤੁਸੀਂ ਆਪਣੇ ਕੈਰੀਅਰ ਵਿੱਚ ਅੱਗੇ ਵਧੋਗੇ , ਹਰੇਕ ਚੁਣੌਤੀ ਦਾ ਸਾਹਮਣਾ ਦ੍ਰਿੜਤਾ ਅਤੇ ਸਾਹਸ ਨਾਲ ਕਰਨਾ ,  ਆਪਣੇ ਸਨਮਾਨ ਨੂੰ ਲੈ ਕੇ ਚੱਲਣਾ ਅਤੇ ਉੱਚ ਪੇਸ਼ਾਵਰਾਨਾ ਮਾਣਕਾਂ ਦਾ ਉਦੇਸ਼ ਰੱਖਣਾ , ਵਿਅਕਤੀਗਤ ਉਦਾਹਰਨ ਨਾਲ ਅੱਗੇ ਵੱਧਣਾ ਅਤੇ ਭਾਰਤੀ ਹਵਾਈ ਫੌਜ ਦੀਆਂ ਕਦਰਾਂ ਕੀਮਤਾਂ ਅਤੇ ਸੱਭਿਆਚਾਰ ਨੂੰ ਕਾਇਮ ਰੱਖਣਾ — ਹਮੇਸ਼ਾ ਤੇ ਹਰ ਵਖ਼ਤ ।

ਜੈ ਹਿੰਦ

 

*********************



ਏ ਬੀ ਬੀ / ਏ ਐੱਮ / ਜੇ ਪੀ
 



(Release ID: 1728673) Visitor Counter : 135


Read this release in: English , Urdu , Hindi , Tamil