ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸਰਕਾਰ ਨੇ ਸਾਲ 2024 ਤੱਕ ਸੜਕ ਦੁਰਘਟਨਾ ਨਾਲ ਹੋਣ ਵਾਲੀਆਂ ਮੌਤਾਂ ਨੂੰ 50% ਤੱਕ ਘੱਟ ਕਰਨ ਦਾ ਟੀਚਾ ਨਿਰਧਾਰਿਤ ਕੀਤਾ

Posted On: 17 JUN 2021 9:08PM by PIB Chandigarh

ਸੜਕ ਟਰਾਂਸਪੋਰਟ ਅਤੇ ਰਾਜਮਾਰਗ ਅਤੇ ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਕਿ ਸਰਕਾਰ ਦਾ ਟੀਚਾ ਸਾਲ 2024 ਤੱਕ ਸੜਕ ਦੁਰਘਟਨਾ ਨਾਲ ਹੋਣ ਵਾਲੀਆਂ ਮੌਤਾਂ ਵਿੱਚ 50% ਤੱਕ ਦੀ ਕਮੀ ਲਿਆਉਣ ਦਾ ਹੈ।

ਫਿੱਕੀ ਦੁਆਰਾ ਆਯੋਜਿਤ ‘ਸੜਕ ਦੁਰਘਾਟਨਾ ਨੂੰ ਰੋਕਣ ਵਿੱਚ ਕਾਰਪੋਰੇਟਸ ਦੀ ਭੂਮਿਕਾ’ ਤੇ ਵਰਚੁਅਲ ਸ਼ੈਸ਼ਨ ਨੂੰ ਸੰਬੋਧਿਤ ਕਰਦੇ ਹੋਏ ਸ਼੍ਰੀ ਗਡਕਰੀ ਨੇ ਫਿੱਕੀ ਨੂੰ ਸੁਰੱਖਿਅਤ ਪ੍ਰਣਾਲੀ ਦ੍ਰਿਸ਼ਟੀਕੋਣ ‘ਤੇ ਅਧਾਰਿਤ ਸੜਕ ਸੁਰੱਖਿਆ ਕੰਸੋਰਟੀਅਮ ਸਫ਼ਰ ਦੀ ਘੋਸ਼ਣਾ ‘ਤੇ ਕਾਰਪੋਰੇਟ ਜਗਤ ਲਈ ਸੜਕ ਸੁਰੱਖਿਆ ‘ਤੇ ਵ੍ਹਾਈਟ ਪੇਪਰ ਜਾਰੀ ਕਰਨ ਦੀ ਵਧਾਈ ਦਿੱਤੀ। ਸ਼੍ਰੀ ਗਡਕਰੀ ਨੇ ਹਰ ਰਾਜ ਜ਼ਿਲ੍ਹੇ ਅਤੇ ਸ਼ਹਿਰ ਵਿੱਚ ਬਲੈਕ ਸਪੌਟ ਦੀ ਪਹਿਚਾਣ ਕਰਨ ਦੀ ਜ਼ਰੂਰਤ ‘ਤੇ ਬਲ ਦਿੱਤੀ। ਸ਼੍ਰੀ ਗਡਕਰੀ ਨੇ ਕਿਹਾ ਕਿ ਵਿਸ਼ਵ ਬੈਂਕ ਅਤੇ ਏਡੀਬੀ ਨੇ ਪਹਿਲੇ ਹੀ ਇੱਕ ਯੋਜਨਾ ਨੂੰ ਮੰਜ਼ੂਰੀ ਦੇ ਦਿੱਤੀ ਹੈ ਜਿਸ ਦੇ ਦੁਆਰਾ ਸਰਕਾਰ ਰਾਜਾਂ, ਐੱਨਐੱਚਏਆਈ ਅਤੇ ਹੋਰ ਹਿਤਧਾਰਕਾਂ ਲਈ ਬਲੈਕ ਸਪੌਟ ਖਤਮ ਕਰਨ ਲਈ 14,000 ਕਰੋੜ ਰੁਪਏ ਦੀ ਵੰਡ ਕਰ ਰਹੀ ਹੈ।

ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਕਿ ਉਨ੍ਹਾਂ ਦਾ ਮੰਤਰਾਲਾ ਸੜਕ ਸੁਰੱਖਿਆ ਦੇ ਚਾਰ ਈ, ਜਾ ਇੰਜੀਨਿਅਰਿੰਗ (ਸੜਕ ਅਤੇ ਆਟੋਮੋਬਾਇਲ ਇੰਜੀਨਿਅਰਿੰਗ ਸਮੇਤ), ਇਕੌਨੋਮੀ (ਅਰਥਵਿਵਸਥਾ), ਇੰਫੋਰਸਮੈਂਟ ਅਤੇ ਐਜ਼ੁਕੇਸ਼ਨ (ਸਿੱਖਿਆ) ਦੇ ਪੁਨਰਗਠਨ ਅਤੇ ਸੁਧਾਰ ਕਰਨ ਨਾਲ ਸੜਕ ਦੁਰਘਟਨਾ ਵਿੱਚ ਹੋਣ ਵਾਲੀਆਂ ਮੌਤਾਂ ਨੂੰ ਘੱਟ ਕਰਨ ਲਈ ਸਖਤ ਮਿਹਨਤ ਕਰ ਰਿਹਾ ਹੈ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਕਾਰਪੋਰੇਟ ਜਗਤ ਨੂੰ ਦੁਰਘਟਨਾਵਾਂ ਦੇ ਪਿਛੇ ਦੇ ਕਾਰਨਾਂ ਦੀ ਪਹਿਚਾਣ ਕਰਨ ਲਈ ਸੁਤੰਤਰ ਸਰਵੇਖਣ ਕਰਨਾ ਚਾਹੀਦਾ ਅਤੇ ਮੰਤਰਾਲੇ ਨੂੰ ਇਸ ਬਾਰੇ ਵਿੱਚ ਇੱਕ ਰਿਪੋਰਟ ਸੌਂਪੀ ਜਾ ਸਕਦੀ ਹੈ। ਸ਼੍ਰੀ ਗਡਕਰੀ ਨੇ ਦੱਸਿਆ ਕਿ 50% ਸੜਕ ਦੁਰਘਨਾਵਾਂ ਰੋਡ ਇੰਜੀਨਿਅਰਿੰਗ ਦੀ ਸਮੱਸਿਆ ਦੇ ਕਾਰਨ ਹੁੰਦੀ ਹੈ ਅਤੇ ਹੁਣ ਸਰਕਾਰ ਨੇ ਬਲੈਕ ਸਪੌਟ ਦਾ ਇਲਾਜ ਕਰਨ ਲਈ ਵਿਸ਼ੇਸ਼ ਪਹਿਲ ਕੀਤੀ ਹੈ। ਇਸ ਵਿੱਚ ਭਾਰਤ ਵਿੱਚ ‘ਜ਼ੀਰੋ ਰੋਡ ਐਕਸੀਡੇਂਟ’ ਦੇ ਦ੍ਰਿਸ਼ਟੀਕੋਣ ਦੀ ਪ੍ਰਾਪਤੀ ਵਿੱਚ ਕਾਫੀ ਯੋਗਦਾਨ ਮਿਲੇਗਾ।

ਸ਼੍ਰੀ ਗਡਕਰੀ ਨੇ ਕਿਹਾ ਕਿ ਸਿੱਖਿਆ ਅਤੇ ਜਾਗਰੂਕਤਾ ਲਈ ਐੱਨਜੀਓ, ਸਮਾਜਿਕ ਸੰਗਠਨਾਂ, ਯੂਨੀਵਰਸਿਟੀ ਦੇ ਸਹਿਯੋਗ ਦੀ ਜ਼ਰੂਰਤ ਹੈ। ਉਨ੍ਹਾਂ ਨੇ ਘੋਸ਼ਣਾ ਕੀਤੀ ਕਿ ਇੱਕ ਸੇਵਾਮੁਕਤ ਆਈਏਐੱਸ ਅਧਿਕਾਰੀ ਦੀ ਪ੍ਰਧਾਨਗੀ ਵਿੱਚ ਇੱਕ ਸੁਤੰਤਰ ਸੜਕ ਸੁਰੱਖਿਆ ਪਰਿਸ਼ਦ 15 ਦਿਨਾਂ ਦੇ ਅੰਦਰ ਮੌਜੂਦਗੀ ਵਿੱਚ ਆ ਜਾਏਗੀ।

*****

ਐੱਮਜੇਪੀਐੱਸ/ਆਰਆਰ



(Release ID: 1728265) Visitor Counter : 139