ਰੱਖਿਆ ਮੰਤਰਾਲਾ

ਅੰਡੇਮਾਨ ਅਤੇ ਨਿਕੋਬਾਰ ਕਮਾਂਡ ਦੇ ਕਮਾਂਡਰ-ਇਨ-ਚੀਫ਼ ਲੈਫਟੀਨੈਂਟ ਜਨਰਲ ਅਜੈ ਸਿੰਘ ਨੇ ਕਮਾਂਡ ਦੇ ਕਰਮਚਾਰੀਆਂ ਨੂੰ ਸੰਬੋਧਿਤ ਕੀਤਾ

Posted On: 18 JUN 2021 1:19PM by PIB Chandigarh

ਲੈਫਟੀਨੈਂਟ ਜਨਰਲ ਅਜੈ ਸਿੰਘ, ਕਮਾਂਡਰ-ਇਨ-ਚੀਫ਼, ਅੰਡੇਮਾਨ ਨਿਕੋਬਾਰ ਕਮਾਂਡ (ਸਿਨਕਾੱਨ) ਨੇ

17 ਜੂਨ, 2021 ਨੂੰ 'ਵਿਸ਼ੇਸ਼ ਸੈਨਿਕ ਸੰਮੇਲਨ' ਦੌਰਾਨ ਅੰਡੇਮਾਨ ਅਤੇ ਨਿਕੋਬਾਰ ਕਮਾਂਡ (ਏ.ਐਨ.ਸੀ.) ਦੇ

ਕਰਮਚਾਰੀਆਂ ਨੂੰ ਸੰਬੋਧਿਤ ਕੀਤਾ। ਕਮਾਂਡਰ-ਇਨ-ਚੀਫ਼ ਨੇ ਪੇਸ਼ੇਵਰਾਨਾ ਅਤੇ ਸੈਨਿਕ ਕਾਰਜਸ਼ੀਲ

ਤਿਆਰੀ ਦੇ ਉੱਚੇ ਮਿਆਰਾਂ ਨੂੰ ਕਾਇਮ ਰੱਖਣ ਲਈ ਏਐਨਸੀ  ਦੀਆਂ ਸਾਰੀਆਂ ਸ਼੍ਰੇਣੀਆਂ ਦੀ ਪ੍ਰਸ਼ੰਸਾ ਕੀਤੀ ।

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਰਾਸ਼ਟਰ ਦੇ ਰਖਵਾਲਿਆਂ ਵਜੋਂ ਹਥਿਆਰਬੰਦ ਸੈਨਾਵਾਂ ਪ੍ਰਤੀ ਪ੍ਰਗਟਾਏ

ਗਏ ਵਿਸ਼ਵਾਸ ਅਤੇ ਭਰੋਸੇ ਦੀ ਹਮੇਸ਼ਾ ਕਦਰ ਕੀਤੀ ਜਾਣੀ ਚਾਹੀਦੀ ਹੈ। ਜਨਰਲ ਅਫਸਰ ਨੇ

ਯੁੱਧ ਦੀ ਬਦਲ ਰਹੀ ਗਤੀਸ਼ੀਲਤਾ ਦੀ ਮਹੱਤਤਾ ਅਤੇ ਰਾਸ਼ਟਰ ਦੇ ਭਵਿੱਖ ਨੂੰ ਸੰਭਾਲਣ ਵਿੱਚ

ਰੱਖਿਆ ਸੇਵਾਵਾਂ ਦੀ ਭੂਮਿਕਾ ਬਾਰੇ ਚਾਨਣਾ ਪਾਇਆ।

 

 

 

ਅੰਡੇਮਾਨ ਅਤੇ ਨਿਕੋਬਾਰ ਕਮਾਂਡ ਦੇ ਕਮਾਂਡਰ-ਇਨ-ਚੀਫ਼ (ਸਿਨਕਾੱਨ) ਨੇ ਦੁਹਰਾਇਆ ਕਿ ਸੈਨਿਕ, ਰਾਸ਼ਟਰ ਨਿਰਮਾਣ ਦਾ ਅਹਿਮ ਧੁਰਾ ਕਰਕੇ, ਪੇਸ਼ੇਵਰ ਉੱਤਮਤਾ ਲਈ ਹਮੇਸ਼ਾਂ ਯਤਨਸ਼ੀਲ ਰਹਿਣ ਅਤੇ ਉਨ੍ਹਾਂ ਨੂੰ ਹਰ ਸਮੇਂ ਯੁੱਧ ਲਈ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਸਮੂਹ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ -19 ਨਾਲ ਸਬੰਧਤ ਸੁਰੱਖਿਆ ਉਪਾਵਾਂ ਨੂੰ ਸਖਤੀ ਨਾਲ ਬਣਾਈ ਰੱਖਣ।  

 

Image

***

 

 

ਏ ਬੀ ਬੀ /ਨਾਮਪੀ /ਕੇ ਏ /ਡੀ ਕੇ /ਸੈਵੀ /ਏ ਡੀ ਏ  



(Release ID: 1728254) Visitor Counter : 107


Read this release in: English , Urdu , Hindi , Tamil