ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

‘ਸਰਕਾਰ ਕਈ ਪ੍ਰੋਤਸਾਹਨ ਦੇ ਕੇ ਈ-ਮੋਬੀਲਿਟੀ ਨੂੰ ਹੁਲਾਰਾ ਦੇਣ ਲਈ ਕਾਰਜਸ਼ੀਲਤਾ ਨਾਲ ਕੰਮ ਕਰ ਰਹੀ ਹੈ’

Posted On: 16 JUN 2021 8:23PM by PIB Chandigarh

ਸੜਕ ਟਰਾਂਸਪੋਰਟ ਅਤੇ ਰਾਜ ਮਾਰਗ ਮੰਤਰੀ ਅਤੇ ਸੂਖ਼ਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਅੱਜ ਕਿਹਾ ਕਿ ਸਰਕਾਰ ਜੀਐੱਸਟੀ ਵਿੱਚ ਰਿਆਇਤ ਅਤੇ ਫੇਮ-2 ਯੋਜਨਾ ਦੇ ਰੂਪ ਵਿੱਚ ਕਈ ਪ੍ਰੋਤਸਾਹਨ ਦੇ ਕੇ ਈ-ਮੋਬੀਲਿਟੀ ਦਾ ਸਮਰੱਥ ਕਰਨ ਲਈ ਸਰਗਰਮੀ ਨਾਲ ਕੰਮ ਕਰ ਰਿਹਾ ਹੈ। ਬ੍ਰਿਕਸ ਨੈੱਟਵਰਕ ਯੂਨੀਵਰਸਿਟੀ (ਐੱਨਯੂ) ਦੁਆਰਾ ਆਯੋਜਿਤ ਵਿਸ਼ਵ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ ਮੰਤਰੀ ਨੇ ਕਿਹਾ ਕਿ ਇਲੈਕਟ੍ਰਿਕ ਵਾਹਨ ਉਦਯੋਗ ਵਿੱਚ ਰੋਜ਼ਗਾਰ ਦੀਆਂ ਅਪਾਰ ਸੰਭਾਵਨਾਵਾਂ ਹਨ ਅਤੇ ਭਾਰਤ ਨੂੰ ਦੁਨੀਆ ਵਿੱਚ ਸਭ ਤੋਂ ਵੱਡੇ ਆਟੋਮੋਬਾਇਲ ਨਿਰਮਾਣ ਕੇਂਦਰ ਦੇ ਰੂਪ ਵਿੱਚ ਸਥਾਪਿਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ।

 

ਸ਼੍ਰੀ ਗਡਕਰੀ ਨੇ ਕਿਹਾ ਕਿ ਭਾਰਤ ਇੱਕ ਪਾਵਰ ਸਰਪਲਸ ਰਾਸ਼ਟਰ ਹੈ ਅਤੇ ਈ-ਮੋਬੀਲਿਟੀ ਆਯਾਤ ਦੇ ਵਿਕਲਪ, ਲਾਗਤ ਕੁਸ਼ਲ, ਸਵਦੇਸ਼ੀ, ਪ੍ਰਦੂਸ਼ਣ ਮੁਕਤ ਟ੍ਰਾਂਸਪੋਰਟ ਸਾਧਨ ਲਈ ਸਭ ਤੋਂ ਪ੍ਰਭਾਵੀ ਸਮਾਧਾਨ ਹੋਵੇਗਾ। ਭਾਰਤ ਦੇ ਖੋਜ ਕੌਸ਼ਲ ਦੀ ਸਰਾਹਨਾ ਕਰਦੇ ਹੋਏ ਮੰਤਰੀ ਨੇ ਕਿਹਾ ਕਿ ਇਸਰੋ, ਡੀਆਰਡੀਓ ਅਤੇ ਆਈਆਈਟੀ ਜਿਹੇ ਭਾਰਤ ਦੇ ਖੋਜ ਅਤੇ ਅਕਾਦਮਿਕ ਸੰਸਥਾਨ ਇਲੈਕਟ੍ਰਿਕ ਵਾਹਨਾਂ ਲਈ ਸਵਦੇਸ਼ੀ ਅਤੇ ਘੱਟ ਲਾਗਤ ਵਾਲੀ ਬੈਟਰੀ ਟੈਕਨੋਲੋਜੀ ਵਿਕਸਿਤ ਕਰਨ ਲਈ ਕੜੀ ਮਿਹਨਤ ਕਰ ਰਹੇ ਹਨ। ਉਨ੍ਹਾਂ ਨੇ ਦੇਸ਼ ਵਿੱਚ ਇਲੈਕਟ੍ਰਿਕ ਮੋਬੀਲਿਟੀ ਨੂੰ ਹੁਲਾਰਾ ਦੇਣ ਦੀ ਵਕਾਲਤ ਕੀਤੀ ਅਤੇ ਇਸ ਦੇ ਫਾਇਦੇ ਗਿਣਾਏ। ਉਨ੍ਹਾਂ ਨੇ ਕਿਹਾ ਕਿ ਪੁਰਾਣੇ ਵਾਹਨਾਂ ਦੇ ਸਕ੍ਰੈਪਿੰਗ ਤੋਂ ਬੈਟਰੀਆਂ ਲਈ ਘੱਟ ਲਾਗਤ ਵਾਲਾ ਕੱਚਾ ਮਾਲ ਉਪਲੱਬਧ ਕਰਾਇਆ ਜਾ ਸਕਦਾ ਹੈ।

ਉਨ੍ਹਾਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਸਵਦੇਸ਼ੀ ਬੈਟਰੀ ਟੈਕਨੋਲੋਜੀ, ਇਲੈਕਟ੍ਰਿਕ ਵਾਹਨਾਂ (ਈਵੀ) ਦੇ ਸਪੇਅਰ ਪਾਰਟਸ ਦਾ ਸਥਾਨਕੀਕਰਨ ਅਤੇ ਭਾਰੀ ਘਰੇਲੂ ਮੰਗ ਦੇ ਕਾਰਨ ਇਲੈਕਟ੍ਰਿਕ ਵਾਹਨ ਟ੍ਰਾਂਸਪੋਰਟ ਦਾ ਸਭ ਤੋਂ ਕਿਫਾਇਤੀ ਸਾਧਨ ਬਣੇਗਾ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ ਬੜੇ ਪੈਮਾਨੇ ‘ਤੇ ਇਲੈਕਟ੍ਰਿਕ ਵਾਹਨਾਂ ਦੇ ਉਤਪਾਦਨ ਹੋਣ ਨਾਲ ਰੋਜ਼ਗਾਰ ਦੇ ਵਿਆਪਕ ਅਵਸਰ ਪੈਦਾ ਹੋਣਗੇ। ਮੰਤਰੀ ਨੇ ਦੇਸ਼ ਵਿੱਚ ਟ੍ਰਾਂਸਪੋਰਟ ਖੇਤਰ ਨੂੰ ਅਰਥਿਕ ਰੂਪ ਤੋਂ ਵਿਵਹਾਰਕ ਬਣਾਉਣ ਲਈ ਜੈਵ-ਈਂਧਨ ਦੇ ਵੱਖ-ਵੱਖ ਰੂਪਾਂ ਦਾ ਵਿਆਪਕ ਵਿਕਾਸ, ਪ੍ਰਚਾਰ ਅਤੇ ਉਪਯੋਗ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਬੜੇ ਪੈਮਾਨੇ ‘ਤੇ ਇਲੈਕਟ੍ਰਿਕ ਵਾਹਨਾਂ ਦਾ ਉਤਪਾਦਨ ਹੋਣ ਨਾਲ ਨਿਰਯਾਤ ਨੂੰ ਵੀ ਹੁਲਾਰਾ ਮਿਲੇਗਾ।

ਪੂਰੇ ਪ੍ਰੋਗਰਾਮ ਦੇ ਲਈ ਇਸ ਲਿੰਕ ‘ਤੇ ਜਾਓ : https://www.youtube.com/watch?v=9qyW4JAigtw


*****


 

ਐੱਮਜੇਪੀਐੱਸ/ਆਰਆਰ
 



(Release ID: 1727931) Visitor Counter : 151


Read this release in: English , Urdu , Marathi , Hindi