ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 18 ਜੂਨ ਨੂੰ ‘ਕੋਵਿਡ–19 ਫ੍ਰੰਟਲਾਈਨ ਵਰਕਰਾਂ ਲਈ ਵਿਸ਼ੇਸ਼ ਤੌਰ ’ਤੇ ਤਿਆਰ ਕੀਤਾ ਕ੍ਰੈਸ਼ ਕੋਰਸ ਪ੍ਰੋਗਰਾਮ’ ਲਾਂਚ ਕਰਨਗੇ

Posted On: 16 JUN 2021 2:28PM by PIB Chandigarh

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ 18 ਜੂਨ, 2021 ਨੂੰ ਸਵੇਰੇ 11 ਵਜੇ ਵੀਡੀਓ ਕਾਨਫ਼ਰੰਸਿੰਗ ਜ਼ਰੀਏ ‘ਕੋਵਿਡ–19 ਫ੍ਰੰਟਲਾਈਨ   ਵਰਕਰਾਂ  ਲਈ ਵਿਸ਼ੇਸ਼ ਤੌਰ ’ਤੇ ਤਿਆਰ ਕੀਤਾ ਕ੍ਰੈਸ਼ ਕੋਰਸ ਪ੍ਰੋਗਰਾਮ’ ਲਾਂਚ ਕਰਨਗੇ। ਇਸ ਸ਼ੁਰੂਆਤ ਨਾਲ 26 ਰਾਜਾਂ ਵਿੱਚ ਫੈਲੇ 11 ਟ੍ਰੇਨਿੰਗ ਸੈਂਟਰਾਂ ’ਚ ਇਹ ਪ੍ਰੋਗਰਾਮ ਸ਼ੁਰੂ  ਹੋ ਜਾਵੇਗਾ। ਇਸ ਸ਼ੁਰੂਆਤ ਤੋਂ ਬਾਅਦ ਪ੍ਰਧਾਨ ਮੰਤਰੀ ਦਾ ਭਾਸ਼ਣ ਹੋਵੇਗਾ। ਕੇਂਦਰੀ ਕੌਸ਼ਲ ਵਿਕਾਸ ਤੇ ਉੱਦਮਤਾ ਮੰਤਰੀ ਵੀ ਇਸ ਮੌਕੇ ਮੌਜੂਦ ਰਹਿਣਗੇ।

ਇਸ ਪ੍ਰੋਗਰਾਮ ਦਾ ਉਦੇਸ਼ ਪੂਰੇ ਦੇਸ਼ ਵਿੱਚ ਇੱਕ ਲੱਖ ਤੋਂ ਵੱਧ ਕੋਵਿਡ ਜੋਧਿਆਂ ਨੂੰ ਹੁਨਰਮੰਦ ਬਣਾਉਣਾ ਤੇ ਪਹਿਲੇ ਹੁਨਰ ਵਿੱਚ ਵਾਧਾ ਕਰਨਾ ਹੈ। ਕੋਵਿਡ ਜੋਧਿਆਂ ਨੂੰ ਇਹ ਟ੍ਰੇਨਿੰਗ  ਖ਼ਾਸ ਤਰ੍ਹਾਂ ਦੇ ਛੇ ਕੰਮਾਂ – ਘਰ ਦੀ ਦੇਖਭਾਲ਼ ਵਿੱਚ ਮਦਦ, ਬੁਨਿਆਦੀ ਦੇਖਭਾਲ਼ ਵਿੱਚ ਮਦਦ, ਅਗਾਂਹਵਧੂ ਦੇਖਭਾਲ਼ ਵਿੱਚ ਮਦਦ, ਐਮਰਜੈਂਸੀ ਦੇਖਭਾਲ਼ ਵਿੱਚ ਮਦਦ, ਸੈਂਪਲ ਇਕੱਠੇ ਕਰਨ ਵਿੱਚ ਮਦਦ ਅਤੇ ਮੈਡੀਕਲ ਉਪਕਰਣਾਂ ਦੀ ਮਦਦ ਲਈ ਦਿੱਤੀ ਜਾਵੇਗੀ।

ਇਹ ਪ੍ਰੋਗਰਾਮ ‘ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ 3.0’ ਦੇ ਕੇਂਦਰੀ ਭਾਗ ਦੇ ਤਹਿਤ ਇੱਕ ਖ਼ਾਸ ਪ੍ਰੋਗਰਾਮ ਵਜੋਂ ਤਿਆਰ ਕੀਤਾ ਗਿਆ ਹੈ, ਜਿਸ ਉੱਤੇ ਕੁੱਲ 276 ਕਰੋੜ ਰੁਪਏ ਦੀ ਲਾਗਤ ਆਈ ਹੈ। ਇਹ ਪ੍ਰੋਗਰਾਮ ਸਿਹਤ ਖੇਤਰ ਵਿੱਚ ਇਸ ਵੇਲੇ ਤੇ ਭਵਿੱਖ ’ਚ ਮਾਨਵ–ਸ਼ਕਤੀ ਦੀ ਪੂਰਤੀ ਲਈ ਕੁਸ਼ਲ ਨਾਨ–ਮੈਡੀਕਲ ਹੈਲਥਕੇਅਰ ਵਰਕਰ ਤਿਆਰ ਕਰੇਗਾ।

***

ਡੀਐੱਸ/ਐੱਸਐੱਚ


(Release ID: 1727763) Visitor Counter : 180