ਵਿੱਤ ਮੰਤਰਾਲਾ

ਏ ਡੀ ਬੀ ਤੇ ਭਾਰਤ ਨੇ ਤਾਮਿਲਨਾਡੂ ਉਯੋਗਿਕ ਗਲਿਆਰੇ ਦੇ ਸੜਕੀ ਨੈੱਟਵਰਕ ਨੂੰ ਅਪਗ੍ਰੇਡ ਕਰਨ ਲਈ 484 ਮਿਲੀਅਨ ਅਮਰੀਕੀ ਡਾਲਰ ਕਰਜ਼ਾ ਸਮਝੌਤੇ ਤੇ ਦਸਤਖ਼ਤ ਕੀਤੇ

Posted On: 16 JUN 2021 2:52PM by PIB Chandigarh

ਏਸਿ਼ਆਈ ਵਿਕਾਸ ਬੈਂਕ (ਏ ਡੀ ਬੀ) ਅਤੇ ਭਾਰਤ ਸਰਕਾਰ ਨੇ ਅੱਜ ਤਾਮਿਲਨਾਡੂ ਸੂਬੇ ਦੇ ਚੇਨੱਈ—ਕੰਨਿਆਕੁਮਾਰੀ ਉਦਯੋਗਿਕ ਗਲਿਆਰੇ (ਸੀ ਕੇ ਆਈ ਸੀ) ਨੂੰ ਉਯੋਗਿਕ ਵਿਕਾਸ ਸਹੂਲਤ ਅਤੇ ਆਵਜਾਈ ਸੰਪਰਕ ਸੁਧਾਰਨ ਲਈ 484 ਮਿਲੀਅਨ ਅਮਰੀਕੀ ਡਾਲਰ ਕਰਜ਼ਾ ਸਮਝੌਤੇ ਤੇ ਦਸਤਖ਼ਤ ਕੀਤੇ ਹਨ ।



https://ci6.googleusercontent.com/proxy/O5w6EjYENZpY6NzoJoc5axSeVbhZQ3UsTPzSZqC_Xgg0gOHovYEhZ3S0pvX39c8sjuNHiKIqouL-9uuEaRtCby6yv7rwqed_83kkfR3zQpiPAcvdV0ns0o3GIUY=s0-d-e1-ft#https://static.pib.gov.in/WriteReadData/userfiles/image/InsetPicLDO2.jpeg



ਸੀ ਕੇ ਆਈ ਸੀ ਭਾਰਤ ਦੇ ਪੂਰਬੀ ਕੋਸਟ ਇਕੋਨੋਮਿਕ ਕਾਰੀਡੋਰ (ਈ ਸੀ ਈ ਸੀ) ਦਾ ਇੱਕ ਹਿੱਸਾ ਹੈ , ਜੋ ਪੱਛਮ ਬੰਗਾਲ ਤੋਂ ਤਾਮਿਲਨਾਡੂ ਤੱਕ ਫੈਲਿਆ ਹੋਇਆ ਹੈ ਅਤੇ ਭਾਰਤ ਨੂੰ ਦੱਖਣ , ਦੱਖਣ ਪੂਰਬੀ ਅਤੇ ਪੂਰਬੀ ਏਸ਼ੀਆ ਦੇ ਉਤਪਾਦਨ ਨੈੱਟਵਰਕਾਂ ਨਾਲ ਜੋੜਦਾ ਹੈ । ਏ ਡੀ ਬੀ, ਈ ਸੀ ਈ ਸੀ ਵਿਕਾਸ ਲਈ ਭਾਰਤ ਸਰਕਾਰ ਦਾ ਮੁੱਖ ਭਾਈਵਾਲ ਹੈ ।
ਸ਼੍ਰੀ ਰਜਤ ਕੁਮਾਰ ਮਿਸ਼ਰਾ ਵਧੀਕ ਸਕੱਤਰ , ਆਰਥਿਕ ਮਾਮਲੇ ਵਿਭਾਗ , ਨੇ ਭਾਰਤ ਸਰਕਾਰ ਵੱਲੋਂ ਤਾਮਿਲਨਾਡੂ ਉਦਯੋਗਿਕ ਸੰਪਰਕ ਪ੍ਰਾਜੈਕਟ ਲਈ ਜਦਕਿ ਭਾਰਤ ਵਿੱਚ ਏ ਡੀ ਬੀ ਲਈ ਕੰਟਰੀ ਡਾਇਰੈਕਟਰ ਮਿਸਟਰ ਟੇਕੀਓ ਕੋਨੀਸ਼ੀ ਨੇ ਏ ਡੀ ਬੀ ਵੱਲੋਂ ਸਮਝੌਤੇ ਤੇ ਦਸਤਖ਼ਤ ਕੀਤੇ ।
ਸ਼੍ਰੀ ਮਿਸ਼ਰਾ ਨੇ ਕਿਹਾ,"ਪ੍ਰਾਜੈਕਟ ਉਦਯੋਗਿਕ ਕਲਸਟਰਾਂ , ਟਰਾਂਸਪੋਰਟ ਗੇਟਵੇਅ ਅਤੇ ਖ਼ਪਤ ਕੇਂਦਰਾਂ ਵਿੱਚ ਨਿਰਵਿਘਨ ਸੜਕ ਸੰਪਰਕ ਪ੍ਰਦਾਨ ਕਰਨ ਲਈ ਮਹੱਤਵਪੂਰਨ ਹੈ ਅਤੇ ਸੀ ਕੇ ਆਈ ਸੀ ਦੇ ਟੀਚਾ ਉਦਯੋਗਾਂ ਲਈ ਮੁਕਾਬਲੇਬਾਜ਼ੀ ਨੂੰ ਉਤਸ਼ਾਹਿਤ ਕਰਨ ਲਈ ਲੋਜੀਸਟਿਕਸ ਅਤੇ ਉਤਪਾਦਨ ਖਰਚਿਆਂ ਨੂੰ ਘਟਾਉਣ ਵਿੱਚ ਸਹਾਇਤਾ ਕਰਦਾ ਹੈ"।
ਸ਼੍ਰੀ ਕੋਨੀਸ਼ੀ ਨੇ ਕਿਹਾ,"ਇਹ ਪ੍ਰਾਜੈਕਟ ਏ ਡੀ ਬੀ ਸਹਿਯੋਗੀ ਸੀ ਕੇ ਆਈ ਸੀ ਵਿਆਪਕ ਵਿਕਾਸ ਯੋਜਨਾ ਦੇ ਤਹਿਤ ਗਲਿਆਰੇ ਦੇ ਵਿਕਾਸ ਲਈ ਪਹਿਲਾਂ ਕੀਤੇ ਗਏ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਦਾ ਹਿੱਸਾ ਹੈ । ਇਸ ਦਾ ਸਮੁੱਚਾ ਉਦੇਸ਼ ਉਦਯੋਗਿਕ ਵਿਕਾਸ ਕੇਂਦਰਾਂ ਦੇ ਸਰਬਪੱਖੀ ਵਿਕਾਸ ਲਈ ਜ਼ਰੂਰੀ ਆਵਾਜਾਈ ਅਤੇ ਸ਼ਹਿਰੀ ਬੁਨਿਆਦੀ ਢਾਂਚੇ ਦੀ ਵਿਵਸਥਾ ਦੁਆਰਾ ਉਦਯੋਗਿਕ ਤਬਦੀਲੀ ਨੂੰ ਉਤਸ਼ਾਹਿਤ ਕਰਨਾ ਹੈ" ।
ਇਹ ਪ੍ਰਾਜੈਕਟ ਸੀ ਕੇ ਆਈ ਸੀ ਪ੍ਰਭਾਵ ਵਾਲੇ ਖੇਤਰਾਂ ਵਿੱਚ ਲਗਭੱਗ 590 ਕਿਲੋਮੀਟਰ ਰਾਜ ਮਾਰਗਾਂ ਨੂੰ ਅਪਗ੍ਰੇਡ ਕਰੇਗਾ । ਜੋ ਤਾਮਿਲਨਾਡੂ ਵਿੱਚ ਚੇਨੱਈ ਅਤੇ ਕੰਨਿਆਕੁਮਾਰੀ ਦੇ ਵਿਚਾਲੇ 32 ਜਿ਼ਲਿ੍ਆਂ ਵਿੱਚੋਂ 23 ਨੂੰ ਕਵਰ ਕਰਦਾ ਹੈ । ਪਹਾੜੀ ਖੇਤਰਾਂ ਅਤੇ ਬੰਦਰਗਾਹਾਂ ਦੇ ਨਾਲ ਉਦਯੋਗਿਕ ਹੱਬਾਂ ਲਈ ਵਧਿਆ ਹੋਇਆ ਸੰਪਰਕ ਵਿਸ਼ੇਸ਼ ਤੌਰ ਤੇ ਵਿਸ਼ਵ ਉਤਪਾਦਨ ਨੈੱਟਵਰਕ ਅਤੇ ਵਿਸ਼ਵ ਵੈਲਿਯੂ ਚੇਨਜ਼ ਵਿੱਚ ਭਾਰਤੀ ਉਤਪਾਦਨ ਦੀ ਹਿੱਸੇਦਾਰੀ ਵਧਾਉਣ ਵਿੱਚ ਸਹਾਇਤਾ ਕਰੇਗਾ , ਜਿਸ ਨਾਲ ਗਲਿਆਰੇ ਦੇ ਨਾਲ ਨਾਲ ਰੁਜ਼ਗਾਰ ਪੈਦਾ ਹੋਵੇਗਾ ।
ਰਣਨੀਤੀ 2030 ਦੇ ਅਨੁਸਾਰ ਏਸਿ਼ਆਈ ਵਿਕਾਸ ਬੈਂਕ ਦੀ ਲੰਮੀ ਮਿਆਦ ਦੀ ਕਾਰਪੋਰੇਟ ਨੀਤੀ ਅਨੁਸਾਰ ਪ੍ਰਾਜੈਕਟ ਟਿਕਾਉਣਯੋਗ , ਜਲਵਾਯੂ ਪਰਿਵਰਤਣ ਲਚਕਤਾ  ਅਤੇ ਸੜਕ ਸੁਰੱਖਿਆ ਤੇ ਜ਼ੋਰ ਦਿੰਦਾ ਹੈ । 7 ਸਾਲਾਂ ਦੇ ਠੇਕੇ ਸੜਕ ਪ੍ਰਾਜੈਕਟਾਂ ਦੇ ਲੰਮੇ ਸਮੇਂ ਦੇ ਮਿਆਦ ਵਾਲੀ ਰੱਖ ਰਖਾਵ ਕਰਨ ਲਈ ਮੁਹੱਈਆ ਕੀਤੇ ਜਾਂਦੇ ਹਨ । ਜਲਵਾਯੁ ਪਰਿਵਰਤਣ ਦੇ ਅਨੁਕੂਲ ਉਪਾਵਾਂ ਨੂੰ ਅਪਗ੍ਰੇਡ ਵਿੱਚ ਸ਼ਾਮਲ ਕੀਤਾ ਜਾਵੇਗਾ ਤੇ ਇਸ ਵਿੱਚ ਸੁਧਾਰ ਕੀਤੇ ਡ੍ਰੇਨੇਜ , ਸੜਕਾਂ ਦੇ ਕਿਨਾਰਿਆਂ ਨੂੰ ਨਾਜ਼ੁਕ ਹਿੱਸਿਆਂ ਵਿੱਚ ਸ਼ਾਮਲ ਕਰਨਾ ਅਤੇ ਪੁਲਾਂ ਤੇ ਨਾਲਿਆਂ ਦੇ ਮੁੜ ਆਕਾਰ ਨੂੰ ਵੀ ਸ਼ਾਮਲ ਕੀਤਾ ਜਾਵੇਗਾ । ਇਹ ਪ੍ਰਾਜੈਕਟ ਸੜਕ ਮੋਨੀਟਰਿੰਗ ਅਤੇ ਲਾਗੂ ਕਰਨ ਲਈ ਆਧੁਨਿਕ ਤਕਨਾਲੋਜੀਆਂ ਰਾਹੀਂ ਸੜਕ ਸੁਰੱਖਿਆ ਸੁਧਾਰ ਪ੍ਰੋਗਰਾਮਾਂ ਨੂੰ ਵੀ ਮਜ਼ਬੂਤ ਕਰੇਗਾ । ਇਸ ਤੋਂ ਇਲਾਵਾ ਪ੍ਰਾਜੈਕਟ ਛੋਟੇ ਬੰਦਰਗਾਹ ਵਿਭਾਗ ਅਤੇ ਤਾਮਿਲਨਾਡੂ ਦੇ ਰਾਜਮਾਰਗਾਂ ਦੀ ਯੋਜਨਾਬੰਦੀ ਸਮਰੱਥਾ ਨੂੰ ਸੁਧਾਰਨ ਵਿੱਚ ਵੀ ਮਦਦ ਕਰੇਗਾ ।
ਏ ਡੀ ਬੀ ਏਸ਼ੀਆ ਅਤੇ ਪ੍ਰਸ਼ਾਂਤ ਨੂੰ ਟਿਕਾਉਣਯੋਗ ਅਤੇ ਲਚਕੀਲਾ , ਸਮੁੱਚਾ , ਖੁਸ਼ਹਾਲੀ ਪ੍ਰਾਪਤ ਕਰਵਾਉਣ ਲਈ ਵਚਨਬੱਧ ਹੈ । ਜਦਕਿ ਅਤਿ ਗਰੀਬੀ ਨੂੰ ਜੜ ਤੋਂ ਖ਼ਤਮ ਕਰਨ ਲਈ ਆਪਣੇ ਯਤਨ ਜਾਰੀ ਰੱਖ ਰਿਹਾ ਹੈ । 1966 ਵਿੱਚ ਸਥਾਪਿਤ ਕੀਤੇ ਗਏ ਇਸ ਬੈਂਕ ਦੇ 68 ਮੈਂਬਰ ਹਨ ਅਤੇ 49 ਖੇਤਰ ਵਿੱਚੋਂ ਹਨ ।

 

*************************

 

ਆਰ ਐੱਮ / ਐੱਮ ਵੀ / ਕੇ ਐੱਮ ਐੱਨ



(Release ID: 1727742) Visitor Counter : 169


Read this release in: English , Urdu , Hindi , Tamil , Telugu