ਬਿਜਲੀ ਮੰਤਰਾਲਾ

‘ਪਾਵਰਗ੍ਰਿੱਡ ’ ਵੱਲੋਂ ਨਗਰ ਨਿਗਮ ਸ਼ਿਮਲਾ ਨੂੰ ‘ਸਮਾਰਟ ਸਿਟੀ ਦਾ ਬੁਨਿਆਦੀ ਢਾਂਚਾ’ ਸਿਰਜਣ ਲਈ ਮਦਦ ਮੁਹੱਈਆ

Posted On: 15 JUN 2021 4:01PM by PIB Chandigarh

ਕੇਂਦਰੀ ਬਿਜਲੀ ਮੰਤਰਾਲੇ ਅਧੀਨ ਆਉਂਦੇ ਜਨਤਕ ਖੇਤਰ ਦੇ ਅਦਾਰੇ ‘ਪਾਵਰ ਗ੍ਰਿੱਡ ਕਾਰਪੋਰੇਸ਼ਨ ਆੱਵ੍ ਇੰਡੀਆ ਲਿਮਿਟੇਡ’ (POWERGRID) ਨੇ ਆਪਣੀ ‘ਕਾਰਪੋਰੇਟ ਸਮਾਜਕ ਜ਼ਿੰਮੇਵਾਰੀ’ (CSR) ਪਹਿਲਕਦਮੀ ਦੇ ਹਿੱਸੇ ਵਜੋਂ ਨਗਰ ਨਿਗਮ ਸ਼ਿਮਲਾ, ਹਿਮਾਚਲ ਪ੍ਰਦੇਸ਼ ਨੂੰ ‘ਸਮਾਰਟ ਸਿਟੀ ਦਾ ਬੁਨਿਆਦੀ ਢਾਂਚਾ’ ਸਿਰਜਣ ਲਈ ਮਦਦ ਮੁਹੱਈਆ ਕਰਵਾਈ ਹੈ। ‘ਪਾਵਰਗ੍ਰਿੱਡ’ ਨੇ ਹਿਮਾਚਲ ਪ੍ਰਦੇਸ਼ ਰਾਜ ਵਿੱਚ ਚਾਰ ‘ਵਿਸ਼ੇਸ਼ ਉਦੇਸ਼ ਵਾਲੇ ਵਾਹਨ’ (SPVs) ਮੁਹੱਈਆ ਕਰਵਾਉਣ ਲਈ 1.98 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਸੀ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸ੍ਰੀ ਜੈ ਰਾਮ ਠਾਕੁਰ ਨੇ ‘ਪਾਵਰ ਗ੍ਰਿੱਡ ਕਾਰਪੋਰੇਸ਼ਨ ਆੱਵ੍ ਇੰਡੀਆ ਲਿਮਿਟੇਡ’ (POWERGRID) ਵੱਲੋਂ ਮੁਹੱਈਆ ਕਰਵਾਏ ਮਾਊਂਟੇਡ ਸੀਵਰ ਜੈੱਟਿੰਗ ਟਰੱਕ ਅਤੇ ਲਿਟਰ ਪਿਕਿੰਗ ਮਸ਼ੀਨਾਂ ਨੂੰ ਝੰਡੀ ਵਿਖਾ ਕੇ ਰਵਾਨਾ ਕੀਤਾ।

ਹਿਮਾਚਲ ਪ੍ਰਦੇਸ਼ ਦੇ ਸ਼ਹਿਰੀ ਵਿਕਾਸ ਮੰਤਰੀ ਸ੍ਰੀ ਸੁਰੇਸ਼ ਭਾਰਦਵਾਜ, ਪਾਵਰਗ੍ਰਿੱਡ ਦੇ ਡਾਇਰੈਕਟਰ (ਪਰਸੌਨਲ) ਸ੍ਰੀ ਵੀ.ਕੇ. ਸਿੰਘ, ‘ਪਾਵਰਗ੍ਰਿੱਡ’ ਲਈ ਉੱਤਰੀ ਖੇਤਰ–II ਦੇ ਕਾਰਜਕਾਰੀ ਨਿਰਦੇਸ਼ਕ ਸ੍ਰੀ ਕੈਲਾਸ਼ ਰਾਠੌੜ, ‘ਪਾਵਰਗ੍ਰਿੱਡ’ ਅਤੇ ਹਿਮਾਚਲ ਪ੍ਰਦੇਸ਼ ਸਰਕਾਰ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।

ਇੱਕ ਟਰੱਕ ਉੱਤੇ ਲੱਗੀ ਵੈਕਿਯੂਮ ਕਲੀਨਰ ਨਾਲ ਝਾੜੂ ਦੇਣ ਵਾਲੀ ਮਸ਼ੀਨ ਅਤੇ ਇੱਕ ਟਰੱਕ ਉੱਤੇ ਫ਼ਿੱਟ ਕੰਪੈਕਟਰ ਦਸੰਬਰ 2020 ’ਚ ਨਗਰ ਨਿਗਮ, ਸ਼ਿਮਲਾ ਨੂੰ ਸੌਂਪੇ ਗਏ ਸਨ।

‘ਪਾਵਰਗ੍ਰਿੱਡ’ ਦੀ ਇਹ ਪਹਿਲਕਦਮੀ ‘ਸਮਾਰਟ ਸਿਟੀ ਬੁਨਿਆਦੀ ਢਾਂਚਾ’ ਸਿਰਜਣ ਅਤੇ ਸ਼ਹਿਰ ਵਿੱਚ ਸਫ਼ਾਈ ਤੇ ਅਰੋਗਤਾ ਨੂੰ ਕਾਇਮ ਰੱਖਣ ਲਈ ਨਗਰ ਨਿਗਮ, ਸ਼ਿਮਲਾ ਦੀ ਮਦਦ ਕਰੇਗੀ। ਇਸ ਦੇ ਨਾਲ ਹੀ ਤਕਨੀਕੀ ਤੌਰ ਉੱਤੇ ਅਗਾਂਹ–ਵਧੂ ਇਨ੍ਹਾਂ ਮਸ਼ੀਨਾਂ ਦੇ ਆਉਣ ਨਾਲ ਖ਼ਾਸ ਤੌਰ ’ਤੇ ਪਹਾੜੀ ਖੇਤਰ ਦੇ ਉੱਚੇ–ਨੀਂਵੇਂ ਇਲਾਕਿਆਂ ’ਚ ਸਫ਼ਾਈ ਦਾ ਕੰਮ ਆਸਾਨੀ ਤੇ ਤੇਜ਼ੀ ਨਾਲ ਹੋਵੇਗਾ।

ਪਹਿਲਾਂ, 1.31 ਕਰੋੜ ਰੁਪਏ ਦੀ ਲਾਗਤ ਵਾਲੇ  ਇੱਕ ਵਿਸ਼ੇਸ਼ ਉਦੇਸ਼ ਵਾਲੇ ਵਾਹਨ (SPV) ’ਤੇ ਲੱਗੇ ਵੈਕਿਯੂਮ ਦੀ ਸਹਾਇਤਾ ਨਾਲ ਸੜਕ ਉੱਤੇ ਝਾੜੂ ਫੇਰਨ ਵਾਲੀ ਮਸ਼ੀਨ, ਸੀਵਰ ਦੀ ਸਫ਼ਾਈ ਕਰਨ ਵਾਲੀਆਂ ਦੋ ਜੈੱਟਿੰਗ ਵਾਹਨ ਮਸ਼ੀਨਾਂ ਜ਼ਿਲ੍ਰਾ ਕੁੱਲੂ ਦੇ ਮੰਡੀ ਦੇ ਸਬ–ਡਿਵੀਜ਼ਨਲ ਮੈਜਿਸਟ੍ਰੇਟ (SDM) ਹਵਾਲੇ ਕੀਤੀਆਂ ਗਈਆਂ ਸਨ। ਇਸ ਤੋਂ ਇਲਾਵਾ 11.49 ਕਰੋੜ ਰੁਪਏ ਦੇ 3250 ਸੋਲਰ LED ਸਟ੍ਰੀਟ ਲਾਈਟਾਂ ਅਤੇ 13,000 ਦੋ ਭਾਗਾਂ ਵਾਲੇ ਦੋਹਰੇ ਕੂੜੇਦਾਨ ਹਿਮਾਚਲ ਪ੍ਰਦੇਸ਼ ਦੇ ਵਿਭਿੰਨ ਹਿੱਸਿਆਂ ਵਿੱਚ ਸਪਲਾਈ ਤੇ ਸਥਾਪਤ ਕੀਤੇ ਗਏ ਹਨ।

ਇਸ ਤੋਂ ਇਲਾਵਾ, ਪਾਵਰਗ੍ਰਿੱਡ ਨੇ ਲਾਹੌਲ ਤੇ ਸਪਿਤੀ ਜ਼ਿਲ੍ਹੇ ’ਚ ਸਥਾਨਕ ਨੌਜਵਾਨਾਂ ਦੇ ਹੁਨਰ ਵਿਕਾਸ ਲਈ ਵੀ ਕੋਸ਼ਿਸ਼ਾਂ ਕੀਤੀਆਂ ਹਨ; ਜਿਸ ਲਈ ਪਰਬਤਾਰੋਹਣ ਤੇ ਸਬੰਧਤ ਗਤੀਵਿਧੀਆਂ ਦੇ ਖੇਤਰ ਵਿੱਚ ਬੁਨਿਆਦੀ ਢਾਂਚੇ ’ਚ ਵਾਧਾ ਕੀਤਾ ਗਿਆ ਹੈ ਅਤੇ ਸਮਰੱਥਾ ਨਿਰਮਾਣ ਕੀਤਾ ਗਿਆ ਹੈ; ਜਿਸ ਉੱਤੇ 32 ਲੱਖ ਰੁਪਏ ਦੀ ਲਾਗਤ ਆਈ ਹੈ। ਰਾਜ ਵਿੱਚ CSR ਕੋਸ਼ਿਸ਼ਾਂ ਦੇ ਹਿੱਸੇ ਵਜੋਂ 1.06 ਕਰੋੜ ਰੁਪਏ ਦੀ ਲਾਗਤ ਨਾਲ 4 ਮੈਡੀਕਲ ਮੋਬਾਇਲ ਯੂਨਿਟਾਂ ਬਿਲਾਸ ਜ਼ਿਲ੍ਹਾ ਅਥਾਰਟੀਜ਼ ਨੂੰ, ਦੋ ਐਂਬੂਲੈਂਸਾਂ IGMC ਸ਼ਿਮਲਾ ਅਤੇ ਜ਼ਿਲ੍ਹਾ ਹਸਪਤਾਲ, ਚੰਬਾ ਨੂੰ ਮੁਹੱਈਆ ਕਰਵਾਈਆਂ ਗਈਆਂ ਹਨ।

‘ਪਾਵਰਗ੍ਰਿੱਡ’; ਭਾਰਤ ਸਰਕਾਰ ਦੇ ਬਿਜਲੀ ਮੰਤਰਾਲੇ ਅਧੀਨ ਆਉਂਦਾ ਜਨਤਕ ਖੇਤਰ ਦਾ ਇੱਕ ‘ਮਹਾਰਤਨ’ ਅਦਾਰਾ (PSU) ਹੈ। ਹਿਮਾਚਲ ਪ੍ਰਦੇਸ਼ ’ਚ ‘ਪਾਵਰਗ੍ਰਿੱਡ’ ਦੀਆਂ ਭੌਤਿਕ ਸੰਪਤੀਆਂ ਚੰਬਾ, ਹਮੀਰਪੁਰ, ਬਨਾਲਾ ਵਿਖੇ 400/220 kV ਦੀਆਂ 1590 ckm ਟ੍ਰਾਂਸਮਿਸ਼ਨ ਲਾਈਨਾਂ (ਇਹ ਤਿੰਨੇ ਅਤਿ–ਆਧੁਨਿਕ ਟੈਕਨੋਲੋਜੀ ਗੈਸ ਇੰਸੂਲੇਟਡ ਸਬਸਟੇਸ਼ਨ (GIS) ਹਨ) ਜੋ 3130 MVA ਤੋਂ ਵੱਧ ਦੀ ਟ੍ਰਾਂਸਫ਼ਾਰਮੇਸ਼ਨ ਸਮਰੱਥਾ ਵਾਲੀਆਂ ਹਨ।

***

ਐੱਸਐੱਸ/ਆਈਜੀ



(Release ID: 1727381) Visitor Counter : 112


Read this release in: English , Urdu , Hindi , Telugu