ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਖੇਡ ਮੰਤਰੀ ਨੇ ਓਲੰਪਿਕ 2024 ਅਤੇ ਉਸ ਤੋਂ ਬਾਅਦ ਦੇ ਐਥਲੀਟਾਂ ਦੀ ਟ੍ਰੇਨਿੰਗ ਦੇ ਲਈ ਕੇਂਦਰੀ ਅਥਲੀਟ ਚੋਟ ਪ੍ਰਬੰਧਨ ਪ੍ਰਣਾਲੀ ਲਾਂਚ ਕੀਤੀ

Posted On: 11 JUN 2021 8:25PM by PIB Chandigarh

ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ, ਸ਼੍ਰੀ ਕਿਰੇਨ ਰਿਜੀਜੂ ਨੇ ਕੇਂਦਰੀ ਅਥਲੀਟ ਚੋਟ ਪ੍ਰਬੰਧਨ ਪ੍ਰਣਾਲੀ (ਸੀਏਆਈਐੱਮਐੱਸ) ਦੀ ਸ਼ੁਰੂਆਤ ਕੀਤੀ। ਇਹ ਯੁਵਾ ਮਾਮਲਿਆਂ ਅਤੇ ਖੇਡ ਮੰਤਰਾਲੇ ਦੁਆਰਾ ਐਥਲੀਟਾਂ ਨੂੰ ਦਿੱਤੀ ਜਾਣ ਵਾਲੀ ਸਪੋਰਟਸ ਮੈਡੀਸਨ ਅਤੇ ਰਿਕਵਰੀ ਸਹਾਇਤਾ ਨੂੰ ਵਿਵਸਥਿਤ ਕਰਨ ਦੇ ਲਈ ਆਪਣੀ ਤਰ੍ਹਾਂ ਦੀ ਪਹਿਲੀ ਪਹਿਲ ਹੈ। ਸੀਏਆਈਐੱਮਐੱਸ ਦੀ ਕੋਰ ਕਮੇਟੀ ਵਿੱਚ ਡਾ: ਐੱਸਕੇਐੱਸ ਮਰੀਆ, ਡਾ: ਦਿਨਸ਼ਾੱ ਪਾਰਦੀਵਾਲਾ, ਡਾ: ਬੀ ਵੀ ਸ਼੍ਰੀਨਿਵਾਸ ਅਤੇ ਸ਼੍ਰੀਕਾਂਤ ਅਯੰਗਰ ਜਿਹੇ ਉੱਘੇ ਮਾਹਿਰ ਸ਼ਾਮਲ ਹਨ।

https://ci3.googleusercontent.com/proxy/-SXzAf-JSco5EFrTzqAKbIwvQg1ZEFqqoE7lSDgGoiI7YDcYYrH1Bh2ZT06dvtkGbuaH9deVesnvuzQ1KIifMlLpBv4CvYlqitOHwnKK4etW8rGaGqEFMkxyOw=s0-d-e1-ft#https://static.pib.gov.in/WriteReadData/userfiles/image/image0013BGC.jpg

ਸੀਏਆਈਐੱਮਐੱਸ ਦਾ ਉਦੇਸ਼ ਐਥਲੀਟ ਦੇ ਖੇਡ ਦੇ ਮੈਦਾਨ (ਭੂਗੋਲਿਕ ਸਥਿਤੀ) ਦੇ ਨੇੜੇ ਸਰਬੋਤਮ ਸਪੋਰਟਸ ਚੋਟ ਪ੍ਰਬੰਧਨ ਸਹਾਇਤਾ ਪ੍ਰਦਾਨ ਕਰਨਾ ਹੈ। ਸੀਏਆਈਐੱਮਐੱਸ ਦੇਸ਼ ਭਰ ਦੇ ਐਥਲੀਟਾਂ ਦੇ ਲਈ ਉਪਯੁਕਤ ਸੱਟ ਲੱਗਣ ਦੇ ਢੁਕਵੇਂ ਇਲਾਜ ਪ੍ਰੋਟੋਕੋਲ ਨੂੰ ਇੱਕਸਾਰ ਬਣਾਉਣ ਵਿੱਚ ਮਦਦ ਕਰੇਗਾ। ਇਹ ਯੋਜਨਾ ਉਨ੍ਹਾਂ ਐਥਲੀਟਾਂ ਦੀ ਮਦਦ ਦੇ ਨਾਲ ਸ਼ੁਰੂ ਹੋਵੇਗੀ ਜੋ ਟਾਰਗੇਟ ਓਲੰਪਿਕ ਪੋਡੀਅਮ ਯੋਜਨਾ (ਟਾੱਪਸ) ਵਿਕਾਸ ਸਮੂਹ ਦਾ ਹਿੱਸਾ ਹਨ, ਜਿਨ੍ਹਾਂ ਦੀ ਓਲੰਪਿਕ 2024 ਅਤੇ ਉਸ ਤੋਂ ਬਾਅਦ ਹਿੱਸਾ ਲੈਣ ਦੀ ਉਮੀਦ ਹੈ।

 

ਸ਼੍ਰੀ ਰਿਜੀਜੂ ਨੇ ਸੀਏਆਈਐੱਮਐੱਸ ਸ਼ੁਰੂ ਕਰਨ ਦੀ ਪਹਿਲ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ, “ਇਹ ਲੰਬੇ ਸਮੇਂ ਤੋਂ ਹਰੇਕ ਦੀ ਇੱਛਾ ਸੀ ਕਿ ਸਾਡੇ ਦੇਸ਼ ਵਿੱਚ ਇੱਕ ਸੈਂਟਰਲਾਈਜ਼ਡ ਐਥਲੀਟ ਸੱਟ ਲੱਗਣ ਦੀ ਪ੍ਰਬੰਧਨ ਪ੍ਰਣਾਲੀ ਹੋਵੇ। ਮੈਂ ਕਈ ਵਾਰ ਦੇਖਿਆ ਹੈ ਕਿ ਆਮ ਸੱਟਾਂ ਦੇ ਲਈ ਵੀ ਸਮੇਂ ‘ਤੇ ਇਲਾਜ ਨਹੀਂ ਮਿਲ ਪਾਉਂਦਾ ਜਿਸ ਨਾਲ ਐਥਲੀਟ ਦਾ ਕਰੀਅਰ ਪ੍ਰਭਾਵਿਤ ਹੁੰਦਾ ਹੈ। ਅੱਜ ਇਹ ਇੱਕ ਬਹੁਤ ਹੀ ਸਾਦਗੀਪੂਰਵਕ ਸ਼ੁਰੂਆਤ ਹੈ, ਪਰ ਇਹ ਸਾਨੂੰ ਇੱਕ ਅਜਿਹੀ ਪ੍ਰਣਾਲੀ ਦੇ ਵੱਲ ਲੈ ਜਾਵੇਗੀ ਜਿੱਥੇ ਸਾਡੇ ਕੋਲ ਐਥਲੀਟ ਦੀ ਸੱਟ ਦੇ  ਉਪਚਾਰ ਲਈ ਪ੍ਰਬੰਧਨ ਦਾ ਇੱਕ ਬਹੁਤ ਹੀ ਪੇਸ਼ੇਵਰ ਤਰੀਕਾ ਹੋਵੇਗਾ।"

 

https://ci5.googleusercontent.com/proxy/MPLOv76b0uFfpbi5wB4gBL9JWM1LJ67TJVoso6l0n10caH1P68ALW8LBc09qX6Achm9MxBmQ2X2sLG7R6MXzybTNDXA4uQbpY7mnx1zfm3LGdwPkt0VeknshCw=s0-d-e1-ft#https://static.pib.gov.in/WriteReadData/userfiles/image/image002GY06.jpg

ਇਸ ਪਹਿਲ ਦੀ ਮਹੱਤਤਾ ਬਾਰੇ ਦੱਸਦੇ ਹੋਏ ਸੱਕਤਰ (ਖੇਡ) ਸ਼੍ਰੀ ਰਵੀ ਮਿੱਤਲ ਨੇ ਕਿਹਾ, “ਖੇਡਾਂ ਬਹੁਤ ਮੁਕਾਬਲੇ ਵਾਲੀਆਂ ਹੋ ਗਈਆਂ ਹਨ ਅਤੇ ਜਦੋਂ ਸਾਡੇ ਐਥਲੀਟ ਤਮਗੇ ਜਿੱਤਣ ਦੇ ਲਈ ਆਪਣਾ ਪੂਰਾ ਜ਼ੋਰ ਲਗਾਉਂਦੇ ਹਨ ਤਾਂ ਉਹ ਕਦੇ-ਕਦੇ ਜ਼ਖਮੀ ਹੋ ਜਾਂਦੇ ਹਨ। ਇਨ੍ਹਾਂ ਸੱਟਾਂ ਦਾ ਸਹੀ ਸਮੇਂ ‘ਤੇ ਅਤੇ ਸਹੀ ਤਰੀਕੇ ਨਾਲ ਇਲਾਜ ਕਰਨਾ ਲਾਜ਼ਮੀ ਹੈ ਤਾਂ ਜੋ ਇਹ ਸੁਨਿਸ਼ਚਿਤ ਹੋ ਸਕੇ ਕਿ ਸਾਡੇ ਐਥਲੀਟ ਪੂਰੀ ਤਰ੍ਹਾਂ ਸਿਹਤਮੰਦ ਅਤੇ ਫੌਰਮ ਵਿੱਚ ਹਨ।”

https://ci3.googleusercontent.com/proxy/GAKQx2n5i0gPCzbEvjTGtebyCcs2BQLAnZnLikiAv9x__tfdyWN4r2F21Oin6jgAD1-e8GGum2M-7D4zjwCI1yokjPOdRpQ_bUgtAWMx3rzUbcbh-hpHV1tXEg=s0-d-e1-ft#https://static.pib.gov.in/WriteReadData/userfiles/image/image003PBBC.jpg

ਸੀਏਆਈਐੱਮਐੱਸ ਨਾਲ ਐਥਲੀਟ ਦੀਆਂ ਸੱਟਾਂ ਦੇ ਪ੍ਰਬੰਧਨ ਅਤੇ ਇਲਾਜ ਦੇ ਤਰੀਕੇ ਵਿੱਚ ਕ੍ਰਾਂਤੀਕਾਰੀ ਬਦਲਾਅ ਦੀ ਉਮੀਦ ਹੈ। ਇਸ ਵਿੱਚ ਨਿਮਨਲਿਖਤ ਚਾਰ ਸੰਰਚਨਾਵਾਂ ਹੋਣਗੀਆਂ: ਐਥਲੀਟ ਵੈਲਨੈਸ ਸੈੱਲ, ਆੱਨ-ਫੀਲਡ ਸਪੋਰਟਸ ਮੈਡੀਸਨ ਮਾਹਿਰ, ਰਾਸ਼ਟਰੀ ਸੰਸਾਧਨ ਰੈਫਰਲ ਟੀਮ ਅਤੇ ਇੱਕ ਕੇਂਦਰੀ ਕੋਰ ਟੀਮ।

 

ਡਾ. ਐੱਸਕੇਐੱਸ ਮਾਰੀਆ, ਸੈਂਟਰਲ ਕੋਰ ਟੀਮ ਦੇ ਚੇਅਰਮੈਨ ਨੇ ਸੀਏਆਈਐੱਮਐੱਸ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਐਥਲੀਟਾਂ ਦੀਆਂ ਸੱਟਾਂ ਦੇ ਇਲਾਜ ਵਿੱਚ ਭੂਗੋਲਿਕ ਰੁਕਾਵਟਾਂ ਨੂੰ ਦੂਰ ਕਰਨ ਦੀ ਦਿਸ਼ਾ ਵਿੱਚ ਇੱਕ ਲੰਬਾ ਸਫਰ ਤੈਅ ਕਰੇਗਾ। "ਭਾਰਤ ਇੱਕ ਬਹੁਤ ਵੱਡਾ ਦੇਸ਼ ਹੈ ਅਤੇ ਸਾਡਾ ਉਦੇਸ਼ ਐਥਲੀਟਾਂ ਦੀਆਂ ਸੱਟਾਂ ਦੇ ਪ੍ਰਬੰਧਨ ਵਿੱਚ ਭੂਗੋਲਿਕ ਅਤੇ ਪ੍ਰਬੰਧਕੀ ਰੁਕਾਵਟਾਂ ਨੂੰ ਘੱਟ ਕਰਨਾ ਹੈ।"

 

ਇੰਡੀਅਨ ਓਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਧਰੁਵ ਬੱਤਰਾ ਨੇ ਕਿਹਾ, “ਟੌਪਸ ਦੇ ਵਿਕਾਸਾਤਮਕ ਸਮੂਹ ਲਈ ਇੱਕ ਐਥਲੀਟ ਵੈਲਨੈਸ ਸੈੱਲ ਦੇ ਰੂਪ ਵਿੱਚ ਇੱਕ ਸੱਟ ਲੱਗਣ ਦੀ ਨਿਗਰਾਨੀ ਪ੍ਰਣਾਲੀ ਵਿਕਸਿਤ ਕਰਨਾ ਮੰਤਰਾਲੇ ਦੁਆਰਾ ਕੀਤੀ ਗਈ ਇੱਕ ਸਵਾਗਤਯੋਗ ਪਹਿਲ ਹੈ।” ਉਨ੍ਹਾਂ ਕਿਹਾ, ਸੀਏਆਈਐੱਮਐੱਸ ਦੇ ਤਹਿਤ ਸਪੋਰਟਸ ਮੈਡੀਸਨ ਡਾਕਟਰਾਂ, ਫਿਜ਼ੀਯੋਥੈਰੇਪਿਸਟ, ਸਟ੍ਰੈਂਥ ਅਤੇ ਕੰਡੀਸ਼ਨਿੰਗ ਮਾਹਿਰਾਂ ਦੀ ਅਨੁਭਵੀ ਅਤੇ ਮਲਟੀਡਿਸਪਲਨੇਰੀ ਟੀਮ ਨਿਸ਼ਚਿਤ ਰੂਪ ਨਾਲ ਖਿਡਾਰੀਆਂ ਨੂੰ ਸਹੀ ਸਮੇਂ ‘ਤੇ ਮਦਦ ਕਰਕੇ ਸਿਹਤਯਾਬੀ ਵਿੱਚ ਸਹਾਇਤਾ ਕਰੇਗੀ ਜੋ ਉਨ੍ਹਾਂ ਦੇ ਲਈ ਮੈਦਾਨ ਵਿੱਚ ਜਲਦੀ ਪਰਤਣ ਵਿੱਚ ਸਹਾਇਕ ਹੋਵੇਗੀ। 

 

ਇਸ ਪ੍ਰੋਗਰਾਮ ਵਿੱਚ ਐੱਸਏਆਈ ਦੇ ਡਾਇਰੈਕਟਰ ਜਨਰਲ, ਸ਼੍ਰੀ ਸੰਦੀਪ ਪ੍ਰਧਾਨ, ਇੰਡੀਅਨ ਓਲੰਪਿਕ ਐਸੋਸੀਏਸ਼ਨ ਦੇ ਮਹਾਂ ਸਕੱਤਰ ਜਨਰਲ, ਰਾਜੀਵ ਮਹਿਤਾ ਅਤੇ ਕਈ ਹੋਰ ਡਾਕਟਰੀ ਮਾਹਿਰ ਵੀ ਮੌਜੂਦ ਸਨ।

 

 

*******

ਐੱਨਬੀ/ਓਏ



(Release ID: 1727235) Visitor Counter : 130


Read this release in: English , Urdu , Hindi