ਵਣਜ ਤੇ ਉਦਯੋਗ ਮੰਤਰਾਲਾ
ਮਈ 2021 ਲਈ ਭਾਰਤ ਵਿੱਚ ਥੋਕ ਮੁੱਲ ਦੇ ਸੂਚਕ ਅੰਕ (ਅਧਾਰ ਸਾਲ 2011—12=100)
Posted On:
14 JUN 2021 12:00PM by PIB Chandigarh
ਉਦਯੋਗ ਤੇ ਅੰਦਰੂਨੀ ਵਪਾਰ ਨੂੰ ਉਤਸ਼ਾਹਿਤ ਕਰਨ ਵਾਲੇ ਵਿਭਾਗ ਦੇ ਆਰਥਿਕ ਸਲਾਹਕਾਰ ਦੇ ਦਫ਼ਤਰ ਨੇ ਥੋਕ ਮੁੱਲ ਦੇ ਸੂਚਕ ਅੰਕ ਮਈ 2021 ਮਹੀਨੇ ਲਈ (ਆਰਜ਼ੀ) ਅਤੇ ਮਾਰਚ 2021 ਮਹੀਨੇ ਲਈ (ਅੰਤਿਮ) ਇਸ ਪ੍ਰੈਸ ਬਿਆਨ ਵਿੱਚ ਜਾਰੀ ਕੀਤੇ ਹਨ । ਥੋਕ ਮੁੱਲ ਕੀਮਤ ਅੰਕ (ਡਬਲਿਊ ਪੀ ਆਈ) ਦੇ ਆਰਜ਼ੀ ਅੰਕੜੇ ਹਰ ਮਹੀਨੇ ਦੀ 14 ਤਰੀਕ ਨੂੰ (ਜਾਂ) ਅਗਲੇ ਕੰਮਕਾਜੀ ਦਿਨ ਹਵਾਲਾ ਮਹੀਨੇ ਦੇ 2 ਹਫ਼ਤਿਆਂ ਦੇ ਵਕਫੇ ਬਾਅਦ ਜਾਰੀ ਕੀਤੇ ਜਾਂਦੇ ਹਨ ਅਤੇ ਇਹ ਡਾਟਾ ਦੇਸ਼ ਭਰ ਵਿੱਚੋਂ ਸੰਸਥਾਗਤ ਸ੍ਰੋਤਾਂ ਅਤੇ ਚੋਣਵੀਆਂ ਉਤਪਾਦਨ ਇਕਾਈਆਂ ਤੋਂ ਪ੍ਰਾਪਤ ਹੁੰਦਾ ਹੈ । 10 ਹਫ਼ਤਿਆਂ ਬਾਅਦ ਆਰਜ਼ੀ ਅੰਕ ਅੰਤਿਮ ਹੋ ਜਾਂਦੇ ਹਨ ਅਤੇ ਅੰਤਿਮ ਅੰਕੜੇ ਜਾਰੀ ਕੀਤੇ ਜਾਂਦੇ ਹਨ ।
https://pib.gov.in/PressReleasePage.aspx?
*******************
ਵਾਈ ਬੀ
(Release ID: 1727084)
Visitor Counter : 192