ਪ੍ਰਿਥਵੀ ਵਿਗਿਆਨ ਮੰਤਰਾਲਾ

ਉਤਰਾਖੰਡ, ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਅਤੇ ਰਾਜਸਥਾਨ ਵਿੱਚ ਕਈ ਥਾਵਾਂ 'ਤੇ ਧੂੜ ਭਰੀਆਂ ਹਵਾਵਾਂ (40-50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ) ਨਾਲ ਗਰਜ ਚਮਕ ਹੋਣ ਦੀ ਸੰਭਾਵਨਾ ਹੈ

Posted On: 12 JUN 2021 5:47PM by PIB Chandigarh

ਭਾਰਤੀ ਮੌਸਮ ਵਿਭਾਗ ਦੇ ਕੌਮੀ ਮੌਸਮ ਪੂਰਵ ਅਨੁਮਾਨ ਕੇਂਦਰ ਅਨੁਸਾਰ:

(ਸ਼ਾਮ); ਸ਼ਨੀਵਾਰ 12 ਜੂਨ 2021, ਜਾਰੀ ਹੋਣ ਦਾ ਸਮਾਂ: 1630 ਘੰਟੇ ਆਈਐੱਸਟੀ)

ਆਲ ਇੰਡੀਆ ਪ੍ਰਭਾਵ ਅਧਾਰਤ ਮੌਸਮ ਦੀ ਚੇਤਾਵਨੀ ਸਬੰਧੀ ਬੁਲੇਟਿਨ

12 ਜੂਨ (ਪਹਿਲਾ ਦਿਨ): * ਉਤਰਾਖੰਡ, ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਅਤੇ ਰਾਜਸਥਾਨ ਵਿੱਚ ਕਈ ਥਾਵਾਂ 'ਤੇ ਅਸਮਾਨੀ ਬਿਜਲੀ ਦੀ ਗਰਜ ਚਮਕ ਦੇ ਨਾਲ ਤੇਜ਼ ਹਵਾਵਾਂ (ਗਤੀ 40-50 ਕਿਲੋਮੀਟਰ ਪ੍ਰਤੀ ਘੰਟਾ ); ਉੱਤਰ ਪ੍ਰਦੇਸ਼, ਕੇਰਲ ਅਤੇ ਮਹੇ ਅਤੇ ਤੇਲੰਗਾਨਾ ਵਿੱਚ ਬਹੁਤ ਜ਼ਿਆਦਾ ਸੰਭਾਵਤ ਤੌਰ 'ਤੇ ਤੇਜ਼ ਹਵਾਵਾਂ ਅਤੇ ਗਰਜ ਚਮਕ ਅਤੇ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ, ਗੰਗਾ ਦੇ ਮੈਦਾਨ ਨੇੜਲਾ ਪੱਛਮੀ ਬੰਗਾਲ ਦਾ ਭਾਗ, ਝਾਰਖੰਡ, ਬਿਹਾਰ, ਅਰੁਣਾਚਲ ਪ੍ਰਦੇਸ਼, ਅਸਾਮ ਅਤੇ ਮੇਘਾਲਿਆ, ਨਾਗਾਲੈਂਡ, ਮਨੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ, ਜੰਮੂ-ਕਸ਼ਮੀਰ,  ਲੱਦਾਖ, ਗਿਲਗਿਤ-ਬਾਲਟਿਸਤਾਨ ਅਤੇ ਮੁਜ਼ੱਫਰਾਬਾਦ, ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼, ਵਿਦਰਭ, ਛੱਤੀਸਗੜ੍ਹ, ਕੋਂਕਣ ਅਤੇ ਗੋਆ,  ਮਰਾਠਵਾੜਾ,  ਲਕਸ਼ਦੀਪ, ਤੱਟੀ ਕਰਨਾਟਕ, ਤੱਟੀ ਆਂਧਰ ਪ੍ਰਦੇਸ਼, ਯਨਮ ਅਤੇ ਆਸ ਪਾਸ ਦੇ ਵੱਖ-ਵੱਖ ਥਾਵਾਂ 'ਤੇ ਬਿਜਲੀ ਦੀ ਗਰਜ ਚਮਕ ਅਤੇ ਤੇਜ਼ ਹਵਾਵਾਂ (30-40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ) ਵਗਣ ਦੀ ਸੰਭਾਵਨਾ ਹੈ।

ਰਾਜਸਥਾਨ ਵਿੱਚ ਕਈ ਥਾਵਾਂ 'ਤੇ ਤੂਫਾਨ / ਧੂੜ ਭਰੀਆਂ ਤੇਜ਼ ਹਵਾਵਾਂ (40-50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ) ਵਗ ਸਕਦੀਆਂ ਹਨ।

ਕੋਂਕਣ ਅਤੇ ਗੋਆ ਵਿੱਚ ਕੁਝ ਥਾਵਾਂ 'ਤੇ ਭਾਰੀ ਤੋਂ ਬਹੁਤ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ; ਛੱਤੀਸਗੜ੍ਹ ਵਿੱਚ ਕਈ ਥਾਵਾਂ 'ਤੇ ਭਾਰੀ ਤੋਂ ਬਹੁਤ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ; ਉਪ-ਹਿਮਾਲੀਅਨ ਪੱਛਮੀ ਬੰਗਾਲ ਅਤੇ ਸਿੱਕਮ, ਉੜੀਸਾ, ਅਸਾਮ ਅਤੇ ਮੇਘਾਲਿਆ, ਉਤਰਾਖੰਡ, ਪੂਰਬੀ ਮੱਧ ਪ੍ਰਦੇਸ਼, ਵਿਦਰਭ ਅਤੇ ਤੇਲੰਗਾਨਾ ਅਤੇ ਗੰਗਾ ਪੱਛਮੀ ਬੰਗਾਲ, ਝਾਰਖੰਡ, ਬਿਹਾਰ, ਅਰੁਣਾਚਲ ਪ੍ਰਦੇਸ਼, ਨਾਗਾਲੈਂਡ, ਮਨੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ, ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ, ਪੱਛਮੀ ਉੱਤਰ ਪ੍ਰਦੇਸ਼, ਪੱਛਮੀ ਮੱਧ ਪ੍ਰਦੇਸ਼, ਮੱਧ ਮਹਾਰਾਸ਼ਟਰ,  ਮਰਾਠਵਾੜਾ, ਕੇਰਲਾ ਅਤੇ ਮਹੇ, ਤੱਟੀ ਕਰਨਾਟਕ ਅਤੇ ਤੱਟੀ ਆਂਧਰ ਪ੍ਰਦੇਸ਼ ਅਤੇ ਯਨਮ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।

ਪੱਛਮੀ ਕੇਂਦਰੀ ਅਰਬ ਸਾਗਰ ਅਤੇ ਦੱਖਣ, ਕੇਂਦਰੀ ਅਤੇ ਉੱਤਰੀ ਬੰਗਾਲ ਦੀ ਖਾੜੀ ਅਤੇ ਉੱਤਰ ਆਂਧਰ ਪ੍ਰਦੇਸ਼-ਓਡੀਸ਼ਾ-ਪੱਛਮੀ ਬੰਗਾਲ ਦੇ ਤੱਟ ਦੇ ਨਾਲ-ਨਾਲ ਤੇਜ਼ ਹਵਾਵਾਂ (ਗਤੀ 40-50 ਕਿਲੋਮੀਟਰ ਪ੍ਰਤੀ ਘੰਟਾ ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਸਕਦੀ ਹੈ); ਮੁੰਨਾਰ ਦੀ ਖਾੜੀ ਵਿੱਚ 45-55 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਅਤੇ ਗੁਜਰਾਤ-ਮਹਾਰਾਸ਼ਟਰ ਦੇ ਕਿਨਾਰੇ ਅਤੇ ਉੱਤਰ ਅਰਬ ਸਾਗਰ 'ਤੇ 40-50  ਕਿਲੋਮੀਟਰ  ਪ੍ਰਤੀ ਘੰਟਾ ਦੀ ਰਫਤਾਰ ਨਾਲ ਹਵਾ ਵਗ ਸਕਦੀ ਹੈ। ਮਛੇਰਿਆਂ ਨੂੰ ਇਨ੍ਹਾਂ ਖੇਤਰਾਂ ਵਿੱਚ ਨਾ ਜਾਣ ਸਲਾਹ ਦਿੱਤੀ ਜਾਂਦੀ ਹੈ।

(ਵੇਰਵਿਆਂ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ (ਵਿਸਤ੍ਰਿਤ ਸਟੋਰੀ) ਅਤੇ ਗ੍ਰਾਫਿਕਸ ਭਵਿੱਖਬਾਣੀ)

https://static.pib.gov.in/WriteReadData/specificdocs/documents/2021/jun/doc202161241.pdf

 

ਮੌਸਮ ਦੀ ਸਥਾਨ ਅਧਾਰਤ ਸਟੀਕ ਜਾਣਕਾਰੀ ਅਤੇ ਚੇਤਾਵਨੀ ਲਈ ਕਿਰਪਾ ਕਰਕੇ ਮੌਸਮ ਐਪ ਡਾਊਨਲੋਡ ਕਰੋ। ਐਗ੍ਰੋਮੈੱਟ ਦੀ ਐਡਵਾਇਜ਼ਰੀ ਅਤੇ ਬਿਜਲੀ ਦੀ ਗਰਜ ਚਮਕ ਦੀ ਜਾਣਕਾਰੀ ਲਈ ਦਾਮਿਨੀ ਐਪ ਅਤੇ ਜ਼ਿਲ੍ਹਾਵਾਰ ਜਾਣਕਾਰੀ ਲਈ ਸਬੰਧਤ ਐੱਮਸੀ/ਆਰਐੱਮਸੀ ਵੈੱਬਸਾਈਟ ਦੇਖੋ।

****

ਐਸਐਸ / ਆਰਪੀ / (ਆਈਐਮਡੀ ਇੰਪੁੱਟ)



(Release ID: 1726699) Visitor Counter : 140


Read this release in: English , Urdu , Hindi , Tamil