ਰੱਖਿਆ ਮੰਤਰਾਲਾ

ਡੀਆਰਡੀਓ ਵੱਲੋਂ ਸ੍ਰੀਨਗਰ ਵਿੱਚ ਵਿਕਸਤ 500 ਬਿਸਤਰਿਆਂ ਵਾਲਾ ਕੋਵਿਡ ਹਸਪਤਾਲ ਕਾਰਜਸ਼ੀਲ ਹੋ ਗਿਆ ਹੈ

Posted On: 12 JUN 2021 12:31PM by PIB Chandigarh

ਸ਼੍ਰੀਨਗਰ ਦੇ ਖੋਨਮੋਹ, ਵਿਖੇ ਇੱਕ 500 ਬਿਸਤਰਿਆਂ ਵਾਲਾ ਕੋਵਿਡ ਹਸਪਤਾਲ ਕਾਰਜਸ਼ੀਲ ਹੋ ਗਿਆ ਹੈ। ਹਸਪਤਾਲ ਨੂੰ ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀਆਰਡੀਓ) ਵੱਲੋਂ 17 ਦਿਨਾਂ ਦੇ ਥੋੜੇ ਸਮੇਂ ਵਿੱਚ ਸਥਾਪਤ ਕੀਤਾ ਗਿਆ ਹੈ ਅਤੇ ਇਸ ਨੂੰ ਪੀਐਮ ਕੇਅਰਜ਼ ਫੰਡ ਵੱਲੋਂ ਪੈਸਾ ਦਿੱਤਾ ਗਿਆ ਹੈ। ਇਸ ਕੋਵਿਡ ਸਹੂਲਤ ਵਿੱਚ ਵੈਂਟੀਲੇਟਰਾਂ ਵਾਲੇ 125 ਆਈਸੀਯੂ ਬੈੱਡ ਸ਼ਾਮਲ ਹਨ, ਜਿਨ੍ਹਾਂ ਵਿੱਚੋਂ 25 ਬੱਚਿਆਂ ਲਈ ਵਿਸ਼ੇਸ਼ ਤੌਰ ਤੇ ਰਾਖਵੇਂ ਹਨ। ਸਾਰੇ ਹੀ 500 ਬਿਸਤਰਿਆਂ ਲਈ 62 ਕਿਲੋ ਲੀਟਰ ਤਰਲ ਮੈਡੀਕਲ ਆਕਸੀਜਨ ਸਟੋਰੇਜ ਟੈਂਕਾਂ ਤੋਂ ਆਕਸੀਜਨ ਦੀ ਨਿਰੰਤਰ ਸਪਲਾਈ ਉਪਲਬਧ ਹੈ। ਸਹੂਲਤ ਨੂੰ ਚਲਾਉਣ ਲਈ ਹਸਪਤਾਲ ਪ੍ਰਬੰਧਨ ਅਤੇ ਡਾਕਟਰਾਂ ਅਤੇ ਪੈਰਾ-ਮੈਡੀਕਲ ਸਟਾਫ, ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਪ੍ਰਸ਼ਾਸਨ ਵੱਲੋਂ ਮੁਹੱਈਆ ਕਰਵਾਇਆ ਗਿਆ ਹੈ।

ਗਰਮੀਆਂ ਦੇ ਮੌਸਮ ਵਿੱਚ ਕੂਲਿੰਗ ਦੀ ਵਿਵਸਥਾ ਨਾਲ ਹਸਪਤਾਲ ਨੂੰ ਸੈਂਟਰਲੀ ਏਅਰ ਕੰਡੀਸ਼ਨਡ ਅਤੇ ਸਰਦੀਆਂ ਦੇ ਮੌਸਮ ਵਿੱਚ ਹੀਟਿੰਗ ਸਮਰੱਥਾਵਾਂ ਨਾਲ ਲੈਸ ਕੀਤਾ ਗਿਆ ਹੈ ਤਾਂ ਜੋ ਆਰਾਮਦਾਇਕ ਵਾਤਾਵਰਣ ਨੂੰ ਬਣਾਈ ਰੱਖਿਆ ਜਾ ਸਕੇ। ਡਾਕਟਰਾਂ ਅਤੇ ਪੈਰਾ-ਮੈਡੀਕਲ ਸਟਾਫ ਲਈ ਇਕ ਵੱਖਰਾ ਬਲਾਕ ਹੈ। ਸੈਂਟਰ ਵਿੱਚ ਐਮਰਜੈਂਸੀ ਦੀ ਸਥਿਤੀ ਵਿਚ ਅੱਗ ਬੁਝਾਉਣ ਲਈ ਢੁਕਵੀਂ ਫਾਇਰ ਐਗਜ਼ਿਟ ਵਿਵਸਥਾ, ਮੁਰਦਾ ਘਰ ਲਈ ਫਰਿੱਜ ਦੇ ਅੰਦਰ ਸਟੀਲ ਦੇ ਢਾਂਚੇ ਵਾਲੇ ਸ਼ੈੱਡ ਦੀ ਵਿਵਸਥਾ ਅਤੇ ਵਾਹਨਾਂ ਲਈ ਪਾਰਕਿੰਗ ਦੀ ਸਹੂਲਤ ਵੀ ਪ੍ਰਦਾਨ ਕੀਤੀ ਗਈ ਹੈ।

ਆਧੁਨਿਕ ਸਿਸਟਮ ਸਾੱਫਟਵੇਅਰ ਰਾਹੀਂ ਉਪਯੁਕਤ ਨਿਗਰਾਨੀ ਅਤੇ ਹਸਪਤਾਲ ਪ੍ਰਬੰਧਨ ਲਈ ਵਾਈ-ਫਾਈ, ਸੀਸੀਟੀਵੀ ਅਤੇ ਹੈਲਪਲਾਈਨ ਨੰਬਰ ਵਾਲਾ ਇੱਕ ਕੰਟਰੋਲ ਸੈਂਟਰ ਸਥਾਪਤ ਕੀਤਾ ਗਿਆ ਹੈ। ਠੰਡ ਦੇ ਮੌਸਮ ਕਾਰਨ, ਡਾਕਟਰਾਂ, ਪੈਰਾ-ਮੈਡੀਕਲ ਸਟਾਫ, ਫਾਰਮੇਸੀ ਸਟਾਫ, ਸੁਰੱਖਿਆ ਕਰਮਚਾਰੀ ਅਤੇ ਰੱਖ-ਰਖਾਅ ਦੇ ਸਟਾਫ ਸਮੇਤ 150 ਕਰਮਚਾਰੀਆਂ ਦੇ ਬੈਠਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।

ਹਸਪਤਾਲ ਮਹਾਮਾਰੀ ਦੇ ਇਸ ਸਮੇਂ ਵਿੱਚ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ਦੇ ਕੋਵਿਡ -19 ਮਰੀਜ਼ਾਂ ਨੂੰ ਡਾਕਟਰੀ ਦੇਖਭਾਲ ਪ੍ਰਦਾਨ ਕਰੇਗਾ।

 

 

 


 

 

**********

 

ਬੀ ਬੀ /ਨਾਮਪੀ /ਡੀ ਕੇ/ਸੈਵੀ / ਡੀ



(Release ID: 1726590) Visitor Counter : 151


Read this release in: English , Urdu , Hindi , Tamil , Telugu