ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ-19: ਮਿੱਥਾਂ ਦਾ ਨਿਪਟਾਰਾ


ਸਰਕਾਰ ਪੇਂਡੂ ਅਤੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਕੋਵਿਡ ਵਿਰੁੱਧ ਲੜਾਈ ਲਈ ਵਚਨਬੱਧ ਹੈ

ਭਾਰਤ ਦੁਨੀਆ ਵਿੱਚ ਪੀਪੀਈ ਕਿੱਟਾਂ ਦਾ ਦੂਜਾ ਸਭ ਤੋਂ ਵੱਡਾ ਨਿਰਮਾਤਾ ਹੈ; ਰਾਜਾਂ ਨੂੰ ਆਪਣੀਆਂ ਮੰਗਾਂ ਤੋਂ ਵੱਧ ਕੇ ਪੀਪੀਈ ਕਿੱਟਾਂ ਉਪਲਬਧ ਕਰਵਾਈਆਂ ਗਈਆਂ ਸਨ

Posted On: 11 JUN 2021 7:51PM by PIB Chandigarh

ਕੁੱਝ ਟਵਿੱਟਰ ਉਪਭੋਗਤਾਵਾਂ ਨੇ ਪੇਂਡੂ ਖ਼ੇਤਰਾਂ ਵਿੱਚ ਕੋਵਿਡ -19 ਦੇ ਪ੍ਰਬੰਧਨ ਬਾਰੇ ਟਵੀਟ ਕੀਤੇ ਸਨ। ਇਨ੍ਹਾਂ ਟਵੀਟਾਂ ਵਿੱਚ ਟੈਸਟਾਂ ਦੀ ਘਾਟ,  ਆਇਸੋਲੇਸ਼ਨ ਅਤੇ ਪਿੰਡ ਪੱਧਰ 'ਤੇ ਕਲੀਨਿਕਲ ਪ੍ਰਬੰਧਨ ਸਹੂਲਤਾਂ, ਸਿਹਤ ਸੰਭਾਲ ਕਰਮਚਾਰੀਆਂ ਦੁਆਰਾ ਕੀਤੇ ਗਏ ਓਵਰਮੇਡਿਕਸ਼ਨ,  ਪੀਪੀਈ ਦੀ ਘਾਟ ਆਦਿ ਮੁੱਦੇ ਉਠਾਏ ਗਏ।

ਰੈਪਿਡ ਐਂਟੀਜੇਨ ਕਿੱਟ ਦੀ ਉਪਲਬਧਤਾ ਅਤੇ ਪਹਾੜੀ ਖੇਤਰਾਂ ਦੇ ਇੱਕ ਦੂਰ ਦੁਰਾਡੇ ਅੰਦਰਲੇ ਪਿੰਡ ਵਿੱਚ ਸਥਿਤ ਇੱਕ ਪ੍ਰਾਇਮਰੀ ਹੈਲਥ ਸੈਂਟਰ ਵਿੱਚ ਆਰਟੀ-ਪੀਸੀਆਰ ਟੈਸਟ ਕਰਵਾਉਣ ਦੀ ਵਿਵਸਥਾ, ਜਿਵੇਂ ਕਿ ਇਨ੍ਹਾਂ ਟਵੀਟਾਂ ਵਿੱਚ ਸਾਹਮਣੇ ਆਇਆ ਹੈ, ਪੇਂਡੂ ਖ਼ੇਤਰ ਅਤੇ ਦੂਰ-ਦੂਰ ਦੇ ਖੇਤਰ ਵਿੱਚ ਕੋਵਿਡ ਦੇ ਪ੍ਰਬੰਧਨ ਲਈ ਸਰਕਾਰ ਦੀ ਵਚਨਬੱਧਤਾ ਦਾ ਪ੍ਰਮਾਣ ਹੈ। ਪੀਐਚਸੀ ਡਾਕਟਰਾਂ ਨੂੰ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਦੁਆਰਾ ਵਿਕਸਤ ਕੀਤਾ ਗਿਆ ਕੋਵਿਡ ਟੈਸਟਿੰਗ ਪ੍ਰੋਟੋਕੋਲ ਸਿਖਾਇਆ ਗਿਆ ਹੈ।

ਪਿਛਲੇ ਮਹੀਨਿਆਂ ਵਿੱਚ ਕੋਵਿਡ -19 ਦੀ ਦੂਜੀ ਲਹਿਰ ਦੌਰਾਨ ਦੇਸ਼ ਸ਼ਹਿਰਾਂ ਨਾਲ ਲਗਦੇ ਅਤੇ ਪੇਂਡੂ ਖੇਤਰਾਂ ਤੋਂ ਕੋਵਿਡ -19 ਦੇ ਕੇਸਾਂ ਦੇ ਦਾਖਲੇ ਦਾ ਨੋਟਿਸ ਲੈਂਦੇ ਹੋਏ, ਸਿਹਤ ਅਤੇ ਪਰਿਵਾਰ ਮੰਤਰਾਲੇ ਨੇ ਇੰਨ੍ਹਾਂ ਖ਼ੇਤਰਾਂ ਵਿੱਚ ਕੋਵਿਡ -19 ਕੰਟੇਨਮੈਂਟ ਅਤੇ ਪ੍ਰਬੰਧਨ 'ਤੇ ਇੱਕ ਐਸਓਪੀ ਜਾਰੀ ਕੀਤੀ ਗਈ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਵੀ ਇਹ ਸੁਨਿਸ਼ਚਿਤ ਕੀਤਾ ਹੈ ਕਿ ਇਹ ਦਿਸ਼ਾ ਨਿਰਦੇਸ਼ ਦੂਰ-ਦੁਰਾਡੇ ਦੀਆਂ ਸਿਹਤ ਸਹੂਲਤਾਂ ਤੱਕ ਵਿਆਪਕ ਤੌਰ 'ਤੇ ਪ੍ਰਸਾਰਿਤ ਕੀਤੇ ਜਾਣ।

ਰਾਜਾਂ ਨੂੰ ਸਪੱਸ਼ਟ ਤੌਰ 'ਤੇ ਸਲਾਹ ਦਿੱਤੀ ਗਈ ਹੈ ਕਿ ਕਿਸੇ ਵੀ ਸਥਿਤੀ ਵਿੱਚ ਮਰੀਜ਼ਾਂ ਨੂੰ ਘਰ ਵਿੱਚ ਇਕਾਂਤਵਾਸ ਨਹੀਂ ਕੀਤਾ ਜਾਣਾ ਚਾਹੀਦਾ,  ਕਿਉਂ ਜੋ ਉਹ ਘਰ ਅਲੱਗ-ਥਲੱਗ ਰਹਿਣ ਦੇ ਦਿਸ਼ਾ-ਨਿਰਦੇਸ਼ਾਂ ਦੁਆਰਾ ਨਿਰਧਾਰਤ ਨਿਯਮਾਂ ਨੂੰ ਪੂਰਾ ਨਹੀਂ ਕਰਦੇ। ਕੇਂਦਰ ਸਰਕਾਰ ਦੇ ਜ਼ੋਰ ਦੇਣ 'ਤੇ ਅੱਗੇ, ਰਾਜਾਂ ਨੇ ਰੋਜ਼ਾਨਾ ਅਧਾਰ 'ਤੇ ਘਰਾਂ ਵਿੱਚ ਇਕਾਂਤਵਾਸ ਰਹਿਣ ਵਾਲੇ ਮਰੀਜ਼ਾਂ ਦੀ ਨਿਗਰਾਨੀ ਕਰਨ ਲਈ ਇੱਕ ਸਖਤ ਵਿਧੀ ਤਿਆਰ ਕੀਤੀ ਹੈ। ਜਿਨ੍ਹਾਂ ਮਰੀਜ਼ਾਂ ਕੋਲ ਘਰ ਵਿਚ ਲੋੜੀਂਦੀਆਂ ਸਹੂਲਤਾਂ ਨਹੀਂ ਹਨ, ਉਨ੍ਹਾਂ ਨੂੰ ਹਮੇਸ਼ਾਂ ਕੋਵਿਡ ਕੇਅਰ ਸੈਂਟਰਾਂ ਵਿੱਚ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ, ਜਿਸ ਲਈ ਸਰਕਾਰ ਨੇ ਦੇਸ਼ ਭਰ ਵਿੱਚ 10 ਲੱਖ ਤੋਂ ਵੱਧ ਬੈੱਡ ਸਥਾਪਿਤ ਕੀਤੇ ਹਨ।

ਭਾਰਤ ਸਰਕਾਰ ਨੇ ਪੀਪੀਈਜ਼ ਦੇ ਉਤਪਾਦਨ ਲਈ ਵੱਡੀ ਗਿਣਤੀ ਵਿੱਚ ਉਤਪਾਦਨ ਸਹੂਲਤਾਂ ਦਾ ਨਿਰਮਾਣ ਕੀਤਾ ਹੈ। ਅਸੀਂ ਹੁਣ ਦੁਨੀਆ ਦੇ ਪੀਪੀਈਜ਼ ਦੇ ਦੂਜੇ ਸਭ ਤੋਂ ਵੱਡੇ ਨਿਰਮਾਤਾ ਹਾਂ ਅਤੇ ਸਾਡੇ ਕੋਲ ਪ੍ਰਤੀ ਦਿਨ 10 ਲੱਖ ਪੀਪੀਈ ਬਣਾਉਣ ਦੀ ਸਮਰੱਥਾ ਹੈ। ਪੀਪੀਈਜ਼ ਆਪਣੀਆਂ ਮੰਗਾਂ ਤੋਂ ਵੱਧ ਰਾਜਾਂ ਨੂੰ ਉਪਲਬਧ ਕਰਵਾਏ ਗਏ ਹਨ। ਜਦਕਿ ਇਨ੍ਹਾਂ ਟਵੀਟਾਂ ਵਿੱਚ ਸਿਹਤ ਕਰਮਚਾਰੀਆਂ ਕੋਲ ਲੋੜੀਂਦੇ ਪੀਪੀਈ ਨਾ ਹੋਣ ਦਾ ਇਲਜ਼ਾਮ ਲਗਾਇਆ ਹੈ।

*****

ਐਮਵੀ


(Release ID: 1726418) Visitor Counter : 172