ਪ੍ਰਿਥਵੀ ਵਿਗਿਆਨ ਮੰਤਰਾਲਾ
ਅਗਲੇ 24 ਘੰਟਿਆਂ ਦੌਰਾਨ ਪੱਛਮੀ ਰਾਜਸਥਾਨ ਦੀਆਂ ਵੱਖ-ਵੱਖ ਥਾਵਾਂ ਤੇ ਲੂ ਵਰਗੇ ਹਾਲਾਤ ਰਹਿਣ ਦੀ ਵਧੇਰੇ ਸੰਭਾਵਨਾ
प्रविष्टि तिथि:
11 JUN 2021 5:01PM by PIB Chandigarh
ਭਾਰਤੀ ਮੌਸਮ ਵਿਭਾਗ (ਆਈਐਮਡੀ) ਦੇ ਰਾਸ਼ਟਰੀ ਮੌਸਮ ਭਵਿੱਖਬਾਣੀ ਕੇਂਦਰ ਅਨੁਸਾਰ -
(ਮਿਤੀ 11 ਜੂਨ, 2021 ਜਾਰੀ ਕਰਨ ਦਾ ਸਮਾਂ 1600 ਵਜੇ ਭਾਰਤੀ ਸਮੇਂ ਅਨੁਸਾਰ)
ਅਗਲੇ 5 ਦਿਨਾਂ ਲਈ ਮੌਜੂਦਾ ਤਾਪਮਾਨ ਦੀ ਸਥਿਤੀ ਅਤੇ ਚੇਤਾਵਨੀ
ਬੀਤੇ ਦਿਨ ਦੇ ਵੱਧ ਤੋਂ ਵੱਧ ਤਾਪਮਾਨ ਦਾ ਦ੍ਰਿਸ਼ -
ਗਰਮ ਹਵਾ - ਨਿਲ
ਵੱਧ ਤੋਂ ਵੱਧ ਤਾਪਮਾਨ - ਪੱਛਮੀ ਰਾਜਸਥਾਨ ਦੀਆਂ ਜ਼ਿਆਦਾਤਰ ਥਾਵਾਂ, ਪੂਰਬੀ ਰਾਜਸਥਾਨ ਦੀਆਂ ਕਈ ਥਾਵਾਂ ਤੇ, ਹਰਿਆਣੇ ਦੀਆਂ ਕੁਝ ਥਾਵਾਂ ਤੇ ਅਤੇ ਪੰਜਾਬ, ਪੱਛਮੀ ਮੱਧ ਪ੍ਰਦੇਸ਼ ਅਤੇ ਸੌਰਾਸ਼ਟਰ ਅਤੇ ਕੱਛ ਵਿਚ ਵੱਧ ਤੋਂ ਵੱਧ ਤਾਪਮਾਨ 40.0°C ਤੋਂ ਵੱਧ ਦਰਜ ਕੀਤਾ ਗਿਆ।
ਬੀਤੇ ਦਿਨ ਗੰਗਾਨਗਰ (ਪੱਛਮੀ ਰਾਜਸਥਾਨ) ਵਿਚ ਬਹੁਤ ਜ਼ਿਆਦਾ ਤਾਪਮਾਨ 45.3°C ਦਰਜ ਕੀਤਾ ਗਿਆ।
ਅੱਜ ਦੇ ਘੱਟੋ ਘੱਟ ਤਾਪਮਾਨ ਦਾ ਦ੍ਰਿਸ਼ -
ਗਰਮ ਰਾਤ - ਨਿਲ
ਘੱਟੋ ਘੱਟ ਤਾਪਮਾਨ - ਸੰਭਾਵਤ ਖੇਤਰਾਂ ਵਿਚ ਗਰਮ ਲਹਿਰ ਦੀ ਸੰਭਾਵਨਾ, ਪੱਛਮੀ ਰਾਜਸਥਾਨ ਦੇ ਜ਼ਿਆਦਾਤਰ ਹਿੱਸਿਆਂ ਵਿਚ ਘੱਟ ਤੋਂ ਘੱਟ ਤਾਪਮਾਨ 28-32°C ਦਰਮਿਆਨ ਰਹਿਣ ਦੀ ਸੰਭਾਵਨਾ।
ਜੰਮੂ ਕਸ਼ਮੀਰ, ਲੱਦਾਖ, ਗਿਲਗਿਟ-ਬਾਲਟੀਸਤਾਨ ਅਤੇ ਮੁਜ਼ਫਰਾਬਾਦ ਦੀਆਂ ਕੁਝ ਥਾਵਾਂ, ਪੱਛਮੀ ਰਾਜਸਥਾਨ ਵਿਚ ਵੱਖ-ਵੱਖ ਥਾਵਾਂ ਤੇ ਘੱਟੋ ਘੱਟ ਤਾਪਮਾਨ ਆਮ ਨਾਲੋਂ ਉੱਪਰ (3.1°C ਤੋਂ 5.0°C) ਹਿਮਾਚਲ ਪ੍ਰਦੇਸ਼ ਦੀਆਂ ਕਈ ਥਾਵਾਂ, ਪੂਰਬੀ ਰਾਜਸਥਾਨ ਦੀਆਂ ਕੁਝ ਥਾਵਾਂ ਅਤੇ ਪੰਜਾਬ, ਤੱਟਵਰਤੀ ਆਂਧਰ ਪ੍ਰਦੇਸ਼ ਅਤੇ ਰਾਇਲਸੀਮਾ ਦੀਆਂ ਵੱਖ-ਵੱਖ ਥਾਵਾਂ ਤੇ ਘੱਟੋ ਘੱਟ ਤਾਪਮਾਨ ਆਮ ਨਾਲੋਂ ਉੱਪਰ (1.6°C ਤੋਂ 3.0°C) ਰਹਿਣ ਦੀ ਸੰਭਾਵਨਾ।
(ਕਿਰਪਾ ਕਰਕੇ ਵੇਰਵਿਆਂ ਅਤੇ ਗ੍ਰਾਫਿਕਸ ਦੀ ਭਵਿੱਖਬਾਣੀ ਲਈ ਇੱਥੇ ਕਲਿੱਕ ਕਰੋ)
https://static.pib.gov.in/WriteReadData/specificdocs/documents/2021/jun/doc202161121.pdf
ਕਿਰਪਾ ਕਰਕੇ ਸਥਾਨ ਖਾਸ ਦੀ ਭਵਿੱਖਬਾਣੀ ਅਤੇ ਚੇਤਾਵਨੀ ਲਈ ਮੌਸਮ ਐਪ ਅਤੇ ਐਗਰੋਮੇਟ ਐਡਵਾਈਜ਼ਰੀ ਲਈ ਮੇਘਦੂਤ ਐਪ ਨੂੰ ਡਾਉਨਲੋਡ਼ ਕਰੋ ਅਤੇ ਅਸਮਾਨੀ ਬਿਜਲੀ ਲਈ ਦਾਮਿਨੀ ਐਪ ਤੇ ਜਿਲਾ ਵਾਰ ਚੇਤਾਵਨੀ ਲਈ ਸਟੇਟ ਐਮ ਸੀ /ਆਰ ਐਮ ਸੀ ਵੈਬਸਾਈਟਾਂ ਤੇ ਜਾਉ ।
************************
ਐਸ ਐਸ/ ਆਰ ਪੀ
(रिलीज़ आईडी: 1726394)
आगंतुक पटल : 153