ਬਿਜਲੀ ਮੰਤਰਾਲਾ
ਐੱਨਟੀਪੀਸੀ ਲਿਮਿਟੇਡ ਨੇ ਪੂਰੇ ਭਾਰਤ ਵਿੱਚ ਤੀਰਅੰਦਾਜ਼ੀ ਦੇ ਸਮੁੱਚੇ ਵਿਕਾਸ ਲਈ ਭਾਰਤੀ ਤੀਰਅੰਦਾਜ਼ੀ ਸੰਘ (ਏਏਆਈ) ਨਾਲ ਸਾਂਝੇਦਾਰੀ ਕੀਤੀ
ਐੱਨਟੀਪੀਸੀ ਦਾ ਟੀਚਾ ਭਾਰਤੀ ਨੌਜਵਾਨਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਅਤੇ ਤੀਰਅੰਦਾਜ਼ੀ ਦੇ ਖੇਤਰ ਵਿੱਚ ਭਾਰਤ ਦੀ ਪ੍ਰਤਿਸ਼ਠਾ ਵਧਾਉਣ ਲਈ ਇੱਕ ਮੰਚ ਪ੍ਰਦਾਨ ਕਰਨਾ ਹੈ
Posted On:
09 JUN 2021 3:04PM by PIB Chandigarh
ਦਰੋਣਚਾਰੀਆ ਪੁਰਸਕਾਰ ਨਾਲ ਸਨਮਾਨਤ ਪੂਰਣਿਮਾ ਮਹਤੋ ਨਾਲ ਭਾਰਤੀ ਤੀਰ ਅੰਦਾਜ਼ ਦੀਪਿਕਾ ਕੁਮਾਰੀ ਕੋਮਲਿਕਾ ਬਾਰੀ, ਅੰਕਿਤਾ ਭਕਤ ਅਤੇ ਮਧੂ ਵੇਡਵਾਨ, ਸਮੇਤ ਨੌਂ ਮੈਂਬਰੀ ਮਹਿਲਾ ਰਿਕਰਵ ਟੀਮ ਟੋਕੀਓ ਓਲੰਪਿਕ ਖੇਡਾਂ ਲਈ ਪੈਰਿਸ ਵਿੱਚ ਹੋਣ ਵਾਲੇ ਫਾਈਨਲ ਕੁਆਲੀਫਿਕੇਸ਼ਨ ਟੂਰਨਾਮੈਂਟ ਅਤੇ ਵਿਸ਼ਵ ਕੱਪ ਸਟੇਜ 3 ਵਿੱਚ ਭਾਗ ਲੈਣ ਲਈ ਪੈਰਿਸ ਲਈ ਰਵਾਨਾ ਹੋਈ। ਟੋਕਿਓ ਓਲੰਪਿਕ ਖੇਡਾਂ ਲਈ ਫਾਈਨਲ ਕੁਆਲੀਫਿਕੇਸ਼ਨ ਟੂਰਨਾਮੈਂਟ ਦਾ ਆਯੋਜਨ 17 ਤੋਂ 19 ਜੂਨ, 2021 ਤੱਕ ਅਤੇ ਵਿਸ਼ਵ ਕੱਪ ਸਟੇਜ 3 ਦਾ ਆਯੋਜਨ 20 ਤੋਂ 28 ਜੂਨ ਤੱਕ ਹੋਵੇਗਾ।
ਭਾਰਤ ਦੀ ਸਭ ਤੋਂ ਵੱਡੀ ਏਕੀਕ੍ਰਿਤ ਬਿਜਲੀ ਕੰਪਨੀ ਐੱਨਟੀਪੀਸੀ ਲਿਮਿਟੇਡ ਨੇ ਪੂਰੇ ਭਾਰਤ ਵਿੱਚ ਤੀਰ ਅੰਦਾਜ਼ੀ ਦੇ ਸਮੁੱਚੇ ਵਿਕਾਸ ਅਤੇ ਆਲਮੀ ਮੰਚ ’ਤੇ ਭਾਰਤੀ ਤੀਰ ਅੰਦਾਜ਼ੀ ਨੂੰ ਪ੍ਰੋਤਸਾਹਨ ਦੇਣ ਲਈ ਭਾਰਤੀ ਤੀਰ ਅੰਦਾਜ਼ੀ ਸੰਘ (ਏਏਆਈ) ਨਾਲ ਭਾਈਵਾਲੀ ਕੀਤੀ ਹੈ। ਇਸ ਭਾਈਵਾਲੀ ਜ਼ਰੀਏ ਐੱਨਟੀਪੀਸੀ ਦਾ ਟੀਚਾ ਭਾਰਤੀ ਨੌਜਵਾਨਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਅਤੇ ਤੀਰ ਅੰਦਾਜ਼ੀ ਦੇ ਖੇਤਰ ਵਿੱਚ ਭਾਰਤ ਦੀ ਪ੍ਰਤਿਸ਼ਠਾ ਵਧਾਉਣ ਲਈ ਇੱਕ ਮੰਚ ਪ੍ਰਦਾਨ ਕਰਨਾ ਹੈ।
ਐੱਨਟੀਪੀਸੀ ਦੇ ਨਿਦੇਸ਼ਕ (ਮਨੁੱਖੀ ਸਰੋਤ) ਸ਼੍ਰੀ ਦਿਲੀਪ ਕੁਮਾਰ ਪਟੇਲ ਨੇ ਭਾਰਤੀ ਤੀਰ ਅੰਦਾਜ਼ੀ ਟੀਮ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ ਹਨ। ਐੱਨਟੀਪੀਸੀ ਨਾ ਸਿਰਫ਼ ਤੀਰ ਅੰਦਾਜ਼ੀ ਦੀ ਉੱਤਮਤਾ ਪ੍ਰਾਪਤੀ ਲਈ ਸਹਾਇਤਾ ਕਰਨ ਵਿੱਚ ਮਿਸਾਲੀ ਰਹੀ ਹੈ, ਬਲਕਿ ਵਿਸ਼ੇਸ਼ ਰੂਪ ਨਾਲ ਇਸ ਚੁਣੌਤੀਪੂਰਨ ਸਮੇਂ ਦੌਰਾਨ ਇੱਕ ਉੱਜਵਲ ਭਵਿੱਖ ਲਈ ਨਵੀਆਂ ਪ੍ਰਤਿਭਾਵਾਂ ਨੂੰ ਪੋਸ਼ਿਤ ਕਰਨ ਅਤੇ ਪ੍ਰੋਤਸਾਹਨ ਦੇਣ ਵਿੱਚ ਵੀ ਮਦਦ ਕਰ ਰਹੀ ਹੈ।
ਪੁਰਸ਼ਾਂ ਦੀ ਰਿਕਰਵ ਟੀਮ ਵਿੱਚ ਚੰਗੇ ਤੀਰ ਅੰਦਾਜ਼ ਅਤਾਨੂ ਦਾਸ, ਤਰੁਣਦੀਪ ਰਾਏ ਅਤੇ ਪ੍ਰਵੀਣ ਰਮੇਸ਼ ਜਾਧਵ ਸ਼ਾਮਲ ਹਨ ਜਿਨ੍ਹਾਂ ਨੇ ਨੀਦਰਲੈਂਡ ਵਿੱਚ ਆਯੋਜਿਤ ਵਿਸ਼ਵ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਦੇ ਬਾਅਦ ਟੀਮ ਨੂੰ ਸਿਲਵਰ ਮੈਡਲ ਦਿਵਾਇਆ ਸੀ। ਇਹ ਸਾਰੇ ਤੀਰ ਅੰਦਾਜ਼ ਵੀ ਵਿਸ਼ਵ ਕੱਪ ਸਟੇਜ 3 ਵਿੱਚ ਹਿੱਸਾ ਲੈਣ ਲਈ ਪੈਰਿਸ ਜਾਣ ਦੀ ਤਿਆਰੀ ਵਿੱਚ ਹਨ।
ਹਾਲੀਆ ਦਿਨਾਂ ਵਿੱਚ ਭਾਰਤੀ ਤੀਰ ਅੰਦਾਜ਼ ਦੀਪਿਕਾ ਕੁਮਾਰੀ, ਅਤਾਨੂ ਦਾਸ, ਅੰਕਿਤਾ ਭਕਤ ਅਤੇ ਕੋਮਲਿਕਾ ਬਾਰੀ ਨੇ ਗਵਾਟੇਮਾਲਾ ਵਿੱਚ ਆਯੋਜਿਤ ਤੀਰ ਅੰਦਾਜ਼ੀ ਵਿਸ਼ਵ ਕੱਪ (ਸਟੇਜ 1) ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਮਹਿਲਾ ਅਤੇ ਪੁਰਸ਼ ਵਿਅਕਤੀਗਤ ਰਿਕਰਵ ਮੁਕਾਬਲੇ ਵਿੱਚ ਦੀਪਿਕਾ ਕੁਮਾਰੀ ਅਤੇ ਅਤਾਨੂ ਦਾਸ ਨੇ ਆਪਣੀਆਂ ਆਪਣੀਆਂ ਸ਼੍ਰੇਣੀਆਂ ਵਿੱਚ ਗੋਲਡ ਮੈਡਲ ਜਿੱਤਿਆ ਸੀ।
ਭਾਰਤ ਦੀ ਵਿਕਾਸ ਦੀ ਕਹਾਣੀ ਨੂੰ ਊਰਜਾਸ਼ੀਲ ਬਣਾਉਂਦੇ ਹੋਏ ਐੱਨਟੀਪੀਸੀ ਇੱਕ ਸਥਿਰ ਊਰਜਾ ਕੰਪਨੀ ਬਣਨ ਦੀ ਦਿਸ਼ਾ ਵਿੱਚ ਲਗਾਤਾਰ ਕੰਮ ਕਰ ਰਹੀ ਹੈ। ਭਾਰਤ ਦੇ ਵਿਕਾਸ ਵਿੱਚ ਸਹਾਇਤਾ ਦੇਣ ਦੇ ਇਲਾਵਾ ਐੱਨਟੀਪੀਸੀ ਵੱਡੇ ਪੱਧਰ ’ਤੇ ਸਮੁਦਾਇਆਂ ਅਤੇ ਸਮਾਜ ਦੇ ਸਮੁੱਚੇ ਵਿਕਾਸ ਲਈ ਸਮਰਥਨ ਕਰਨ ਦਾ ਇੱਕ ਅਧਾਰ ਰਹੀ ਹੈ। ਐੱਨਟੀਪੀਸੀ ਨੇ ਭਾਰਤ ਵਿੱਚ ਖੇਡਾਂ ਦੇ ਵਿਕਾਸ ਵਿੱਚ ਮਦਦ ਕੀਤੀ ਹੈ ਅਤੇ ਭਾਰਤੀ ਤੀਰ ਅੰਦਾਜ਼ੀ ਸੰਘ ਨੂੰ ਪ੍ਰਯੋਜਿਤ ਕਰਨ ਦੀ ਦਿਸ਼ਾ ਵਿੱਚ ਚੁੱਕਿਆ ਗਿਆ ਇਹ ਕਦਮ ਲੰਬੀ ਯਾਤਰਾ ਵਿੱਚ ਮਹੱਤਵਪੂਰਨ ਉਪਲੱਬਧੀ ਹੈ।
***
ਐੱਸਐੱਸ/ਆਈਜੀ
(Release ID: 1726127)
Visitor Counter : 167