ਸੱਭਿਆਚਾਰ ਮੰਤਰਾਲਾ

ਸ਼੍ਰੀ ਪ੍ਰਹਲਾਦ ਸਿੰਘ ਪਟੇਲ ਕੱਲ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਵਿੱਚ ਸ਼ਹੀਦ ਰਾਮ ਪ੍ਰਸਾਦ ਬਿਸਮਿਲ ਦੀ ਜਯੰਤੀ ਦੇ ਮੌਕੇ ’ਤੇ ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਦੇ ਭਾਗ ਦੇ ਰੂਪ ’ਚ ਇੱਕ ਵਿਸ਼ੇਸ਼ ਪ੍ਰੋਗਰਾਮ ਵਿੱਚ ਸ਼ਾਮਿਲ ਹੋਣਗੇ

Posted On: 10 JUN 2021 5:44PM by PIB Chandigarh

ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਦੇ ਭਾਗ ਦੇ ਰੂਪ ਵਿੱਚ, ਸੰਸ‍ਕ੍ਰਿਤੀ ਮੰਤਰਾਲਾ ਵਲੋਂ ਪ੍ਰਸਿੱਧ ਸੁਤੰਤਰਤਾ ਸੈਨਾਨੀ ਸ਼ਹੀਦ ਰਾਮ ਪ੍ਰਸਾਦ ਬਿਸਮਿਲ ਦੀ ਜਯੰਤੀ ਨੂੰ ਮਨਾਉਣ ਲਈ 11 ਜੂਨ, 2021 ਨੂੰ ਸ਼ਹੀਦ ਰਾਮ ਪ੍ਰਸਾਦ ਬਿਸਮਿਲ ਦੇ ਜਨ‍ਮ ਸ‍ਥਾਨ, ਸ਼ਾਹਜਹਾਂਪੁਰ ਵਿੱਚ ਵਿਸ਼ੇਸ਼ ਸਮਾਰੋਹ ਦਾ ਆਯੋਜਨ ਕੀਤਾ ਜਾਵੇਗਾ।
 ਮਾਣਯੋਗ ਸੰਸ‍ਕ੍ਰਿਤੀ ਅਤੇ ਸੈਰ ਸਪਾਟਾ ਕੇਂ‍ਦਰੀ ਰਾਜ‍ ਮੰਤਰੀ (ਸੁਤੰਤਰ ਚਾਰਜ), ਸ਼੍ਰੀ ਪ੍ਰਹਲਾਦ ਸਿੰਘ ਪਟੇਲ ਸ਼ਹੀਦ ਉਦਿਆਨ (ਬਾਗ਼ )ਸ਼ਾਹਜਹਾਂਪੁਰ , ਉੱਤਰ ਪ੍ਰਦੇਸ਼ ਵਿੱਚ ਉੱ‍ਤਰ-ਮੱਧ ਖੇਤਰ ਸੰਸਕ੍ਰਿਤਕ ਕੇਂ‍ਦਰ (ਐਨ.ਸੀ.ਜੇਡ.ਸੀ.ਸੀ.), ਸੰਸਕ੍ਰਿਤੀ ਮੰਤਰਾਲਾ, ਭਾਰਤ ਸਰਕਾਰ ਵਲੋਂ ਆਯੋਜਿਤ ਕੀਤੇ ਜਾ ਰਹੇ ਵਿਸ਼ੇਸ਼ ਪ੍ਰੋਗਰਾਮ ਵਿੱਚ ਸ਼ਹੀਦ ਰਾਮ ਪ੍ਰਸਾਦ ਬਿਸਮਿਲ, ਸ਼ਹੀਦ ਅਸ਼ਫਾਕ ਉਲਾਹ ਖਾਨ ਅਤੇ ਸ਼ਹੀਦ ਰੋਸ਼ਨ ਸਿੰਘ ਨੂੰ ਸ਼ਰਧਾਜਲੀ ਅਰਪਿਤ ਕਰਨਗੇ । ਮਾਣਯੋਗ ਵਿੱਤ, ਸੰਸਦੀ ਕਾਰਜ ਅਤੇ ਚਿਕਿਤਸਾ ਸਿੱਖਿਆ ਮੰਤਰੀ, ਉੱ‍ਤਰ ਪ੍ਰਦੇਸ਼ ਸਰਕਾਰ, ਸ਼੍ਰੀ ਸੁਰੇਸ਼ ਖੰਨਾ ਜੋ ਸ਼ਾਹਜਹਾਂਪੁਰ ਤੋਂ ਵਿਧਾਇਕ ਵੀ ਹਨ, ਮਾਣਯੋਗ ਸੰਸ‍ਕ੍ਰਿਤੀ ਅਤੇ ਸੈਰ ਸਪਾਟਾ ਮੰਤਰੀ, ਉੱ‍ਤਰ ਪ੍ਰਦੇਸ਼ ਸਰਕਾਰ, ਸ਼੍ਰੀ ਨੀਲਕੰਠ ਤਿਵਾਰੀ ਅਤੇ ਸ਼ਾਹਜਹਾਂਪੁਰ ਦੇ ਮਾਣਯੋਗ ਸੰਸਦ ਸ਼੍ਰੀ ਅਰੁਣ ਕੁਮਾਰ ਸਾਗਰ ਅਤੇ ਜਿਲਾ ਅਧਿਕਾਰੀ ਵੀ ਇਸ ਸ਼ਰਧਾਜਲੀ ਸਮਾਰੋਹ ਵਿੱਚ ਭਾਗ ਲੈਣਗੇ ।  

ਸ਼ਾਹਜਹਾਂਪੁਰ ਵਿੱਚ 11 ਜੂਨ, 1897 ਨੂੰ ਜਨਮੇ ਪੰਡਿਤ ਰਾਮ ਪ੍ਰਸਾਦ ਬਿਸਮਿਲ ਉਨ੍ਹਾਂ ਮੰਨੇ-ਪ੍ਰਮੰਨੇ ਭਾਰਤੀ ਅੰਦੋਲਨਕਾਰੀਆਂ ’ਚੋਂ ਇੱਕ ਸਨ, ਜਿੰਨ੍ਹਾਂ ਨੇ ਬ੍ਰਿਟਿਸ਼ ਬਸਤੀਵਾਦ ਦੇ ਵਿਰੁੱਧ ਲੜਾਈ ਲੜੀ । ਉਨ੍ਹਾਂ ਨੇ 19 ਸਾਲ ਦੀ ਉਮਰ ਤੋਂ ਬਿਸਮਿਲ ਉਪਨਾਮ ਤੋਂ ਉਰਦੂ ਅਤੇ ਹਿੰਦੀ ’ਚ ਦੇਸ ਭਗਤੀ ਦੀ ਸਸ਼ਕ‍ਤ ਕਵਿਤਾਵਾਂ ਲਿਖਣੀਆਂ  ਸ਼ੁਰੂ ਕਰ ਦਿੱਤੀਆਂ   । ਉਨ੍ਹਾਂ ਨੇ ਭਗਤ ਸਿੰਘ ਅਤੇ ਚੰ‍ਦਰ ਸ਼ੇਖਰ ਆਜ਼ਾਦ ਵਰਗੇ ਸੁਤੰਤਰਤਾ ਸੇਨਾਨਿਆਂ ਸਮੇਤ ਹਿੰ‍ਦੂਸ‍ਤਾਨ ਰਿਪਬਲਿਕਨ  ਐਸੋਸਿਏਸ਼ਨ ਦਾ ਗਠਨ ਕੀਤਾ ਅਤੇ 1918 ’ਚ ਮੈਨਪੁਰੀ ਸਾਜਿਸ਼ ਅਤੇ ਬ੍ਰਿਟਿਸ਼ ਸ਼ਾਸਨ ਦੇ ਵਿਰੁੱਧ ਪ੍ਰਦਰਸ਼ਨ ਕਰਨ  ਲਈ ਅਸ਼ਫਾਕ ਉਲਾਹ ਖਾਨ ਅਤੇ ਰੋਸ਼ਨ ਸਿੰਘ ਦੇ ਨਾਲ 1925 ਦੇ ਕਾਕੋਰੀ ਕਾਂਡ ਵਿੱਚ ਭਾਗ ਲਿਆ। ਕਾਕੋਰੀ ਕਾਂਡ ਵਿੱਚ ਉਨ੍ਹਾਂ ਦਾ ਹੱਥ ਹੋਣ ਦੇ ਕਾਰਨ ਉਨ੍ਹਾਂ ਨੂੰ ਸਿਰਫ 30 ਸਾਲ ਦੀ ਉਮਰ ਵਿੱਚ 19 ਦਿਸੰ‍ਬਰ, 1927 ਨੂੰ ਗੋਰਖਪੁਰ ਜੇਲ੍ਹ ਵਿੱਚ ਫ਼ਾਂਸੀ ਦੇ ਦਿੱਤੀ ਗਈ  ਜਦੋਂ ਉਹ ਜੇਲ੍ਹ ਵਿੱਚ ਸਨ ਤੱਦ ਉਨ੍ਹਾ ਨੇ ਮੇਰਾ ਰੰਗ ਦੇ ਬਸੰਤ ਬਸੰਤੀ ਚੋਲਾ ਅਤੇ ਸਰਫਰੋਸ਼ੀ ਦੀ ਤਮੰ‍ਨਾ ਲਿਖੇ ਜੋ ਸੁਤੰਤਰਤਾ ਸੈਨਾਨੀਆਂ ਦਾ ਗੀਤ ਬਣ ਗਏ ।

 ਇਸ ਕਵੀ-ਅੰਦੋਲਨਕਾਰੀ ਨੂੰ ਸ਼ਰਧਾਂਜਲੀ ਸ‍ਵਰੂਪ, ਉਨ੍ਹਾਂ ਦੀ ਵਿਰਾਸਤ ਨੂੰ ਸਮਰਪਤ ਇੱਕ ਲਘੂ ਸੰਸਕ੍ਰਿਤਿਕ ਪ੍ਰਸ‍ਤੁਤੀ ਵੀ ਪ੍ਰੋਗਰਾਮ ਦੇ ਦੌਰਾਨ ਪੇਸ਼ ਕੀਤੀ ਜਾਵੇਗੀ। ਸ਼ਰਧਾਂਜਲੀ ਦੇ ਸਮੇਂ ਸ਼੍ਰੀ ਨਵੀ ਮਿਸ਼ਰਾ ਸਿਤਾਰ ’ਤੇ ਭਗਤੀ ਸੰਗੀਤ ਪ੍ਰਸ‍ਤੁਤ ਕਰਨਗੇ। ਕਿੱ‍ਸਾਗੋਈ ਦੇ ਆਗੂ ਪ੍ਰਤੀਪਾਦਕ, ਸ਼੍ਰੀ ਹਿਮਾਂਸ਼ੁ ਬਾਜਪੇਈ ਸ਼ਹੀਦ ਬਿਸਮਿਲ ਦੀ ਜੀਵਨ ਕਥਾ ਸੁਨਾਉਣਗੇ ਜਿਸਦੇ ਬਾਅਦ ਕਿਸ਼ੋਰ ਚਤੁਰਵੇਦੀ ਅਤੇ ਸਮੂਹ ਵਲੋਂ ਦੇਸਭਗਤੀ ਗੀਤ ਪ੍ਰਸ‍ਤੁਤ ਕੀਤੇ ਜਾਣਗੇ। ਸੰਸ‍ਕ੍ਰਿਤੀ ਮੰਤਰਾਲਾ ਇਸ ਮੌਕੇ ’ਤੇ ਬਿਸਮਿਲ ਅਤੇ ਹੋਰ ਦੇਸ਼ਭਗ‍ਤਾਂ ਦੇ ਯੋਗਦਾਨ ਨਾਲ ਸੰਬੰਧਤ ਵਰਚੁਅਲ ਪ੍ਰੋਗਰਾਮ ਵੀ ਆਯੋਜਿਤ ਕਰੇਗਾ ਜਿਸਨੂੰ ਸੰਸ‍ਕ੍ਰਿਤੀ ਮੰਤਰਾਲਾ ਅਤੇ ਹੋਰ ਐਨਸੀਜੇਡਸੀਸੀ ਦੇ ਸੋਸ਼ਲ ਮੀਡਿਆ ਮੰਚਾਂ ’ਤੇ ਸਾਂਝਾ ਕੀਤਾ ਜਾਵੇਗਾ ।

 

************************


ਐਨਬੀ/ਐਸਕੇ
 



(Release ID: 1726117) Visitor Counter : 147