ਪ੍ਰਿਥਵੀ ਵਿਗਿਆਨ ਮੰਤਰਾਲਾ

ਉਤਰਾਖੰਡ, ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ ਅਤੇ ਤੇਲੰਗਾਨਾ ਦੀਆਂ ਵੱਖ ਵੱਖ ਥਾਵਾਂ ਤੇ ਗਰਜਦਾਰ ਤੂਫ਼ਾਨ ਆਉਣ, ਅਸਮਾਨੀ ਬਿਜਲੀ ਚਮਕਣ ਅਤੇ ਤੇਜ ਹਵਾਵਾਂ ਚਲਣ ਦੀ ਵਧੇਰੇ ਸੰਭਾਵਨਾ

Posted On: 10 JUN 2021 4:31PM by PIB Chandigarh

ਆਲ ਇੰਡੀਆ ਇਮਪੇਕਟ ਤੇ ਅਧਾਰਤ ਮੌਸਮ ਦਾ ਚੇਤਾਵਨੀ ਬੁਲੇਟਿਨ

10 ਜੂਨ (ਪਹਿਲਾ ਦਿਨ): ਉਤਰਾਖੰਡ, ਪੰਜਾਬ, ਹਰਿਆਣਾ, ਚੰਡੀਗੜ ਅਤੇ ਦਿੱਲੀ, ਉੱਤਰ ਪ੍ਰਦੇਸ਼,  ਬਿਹਾਰ, ਝਾਰਖੰਡ ਅਤੇ ਤੇਲੰਗਾਨਾ ਵਿੱਚ ਵੱਖ ਵੱਖ ਥਾਵਾਂ ਤੇ ਝੱਖੜ ਅਤੇ ਤੇਜ਼ ਹਵਾਵਾਂ (30-40  ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਤਕ ਪਹੁੰਚਣ ਵਾਲੀਆਂ) ਨਾਲ ਤੇਜ਼ ਤੂਫਾਨ ਆਉਣ ਦੀ ਵਧੇਰੇ ਸੰਭਾਵਨਾ, ਅਤੇ ਜੰਮੂ ਅਤੇ ਕਸ਼ਮੀਰ, ਲੱਦਾਖ, ਗਿਲਗਿਤ-ਬਾਲਟਿਸਤਾਨ ਅਤੇ ਮੁਜ਼ੱਫਰਾਬਾਦ,  ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼, ਵਿਦਰਭ, ਛੱਤੀਸਗੜ੍ਹ, ਪੱਛਮੀ ਬੰਗਾਲ ਅਤੇ ਸਿੱਕਮ, ਉਡੀਸ਼ਾ,  ਅੰਡੇਮਾਨ ਅਤੇ ਨਿਕੋਬਾਰ ਟਾਪੂਆਂ, ਅਰੁਣਾਚਲ ਪ੍ਰਦੇਸ਼, ਅਸਾਮ ਅਤੇ ਮੇਘਾਲਿਆ,  ਨਾਗਾਲੈਂਡ,  ਮਨੀਪੁਰ,  ਮਿਜ਼ੋਰਮ ਅਤੇ ਤ੍ਰਿਪੁਰਾ, ਮੱਧ ਮਹਾਰਾਸ਼ਟਰ, ਮਰਾਠਵਾੜਾ, ਤੱਟਵਰਤੀ ਆਂਧਰਾ ਪ੍ਰਦੇਸ਼ ਅਤੇ ਯਨਮ, ਤੱਟ ਕਰਨਾਟਕ ਅਤੇ ਕੇਰਲ ਅਤੇ ਮਹੇ ਵਿੱਚ ਇੱਕ ਦੁੱਕਾ ਥਾਵਾਂ ਤੇ ਅਸਮਾਨੀ ਬਿਜਲੀ ਡਿਗਣ ਨਾਲ ਤੇਜ ਝੱਖੜ ਆਉਣ ਦੀ ਵਧੇਰੇ ਸੰਭਾਵਨਾ ਹੈ। 

ਦੱਖਣੀ ਹਰਿਆਣਾ ਅਤੇ ਪੱਛਮੀ ਰਾਜਸਥਾਨ ਵਿਚ ਇੱਕ ਦੁੱਕਾ ਥਾਵਾਂ ਤੇ ਲੂ ਚਲਣ ਦੇ ਵਧੇਰੇ ਹਾਲਾਤ ਹਨ।  

ਛੱਤੀਸਗੜ੍ਹ, ਉਡੀਸ਼ਾ, ਕੋਂਕਣ ਤੇ ਗੋਆ ਅਤੇ ਤੱਟਵਰਤੀ ਆਂਧਰਾ ਪ੍ਰਦੇਸ਼ ਤੇ ਯਾਨਮ ਦੀਆਂ ਵੱਖ ਵੱਖ ਥਾਵਾਂ ਤੇ ਭਾਰੀ ਤੋਂ ਬਹੁਤ ਜਿਆਦਾ ਭਾਰੀ ਬਾਰਸ਼ ਹੋਣ ਅਤੇ ਉਤਰਾਖੰਡ, ਉੱਤਰ ਪ੍ਰਦੇਸ਼, ਪੂਰਬੀ ਮੱਧ ਪ੍ਰਦੇਸ਼, ਵਿਦਰਭ, ਬਿਹਾਰ, ਝਾਰਖੰਡ, ਗੰਗਾ ਖੇਤਰ ਪੱਛਮੀ ਬੰਗਾਲ, ਅੰਡੇਮਾਨ ਅਤੇ ਨਿਕੋਬਾਰ ਟਾਪੂਆਂ,  ਗੁਜਰਾਤ ਖੇਤਰ, ਤੇਲੰਗਾਨਾ ਅਤੇ ਤੱਟਵਰਤੀ  ਕਰਨਾਟਕ ਵਿਚ ਵੱਖ ਵੱਖ ਥਾਵਾਂ ਤੇ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ I

ਅੰਡੇਮਾਨ ਅਤੇ ਨਿਕੋਬਾਰ ਟਾਪੂਆਂ, ਗੁਜਰਾਤ ਖੇਤਰ, ਤੇਲੰਗਾਨਾ ਅਤੇ ਤੱਟਵਰਤੀ  ਕਰਨਾਟਕ।

ਦੱਖਣ-ਪੱਛਮ ਅਤੇ ਨਾਲ ਲੱਗਦੇ ਪੱਛਮੀ ਮੱਧ ਅਰਬ ਸਾਗਰ ਅਤੇ ਦੱਖਣ ਤੇ ਮੱਧ ਅਤੇ ਉੱਤਰੀ ਬੰਗਾਲ ਦੀ ਖਾੜੀ ਤੇ ਤੇਜ਼ ਹਵਾਵਾਂ (40-50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਤੱਕ ਪਹੁੰਚਣ ਨਾਲ) ਚਲਣ ਦੀ ਵਧੇਰੇ ਸੰਭਾਵਨਾ; ਤੋਂ ਬਹੁਤ ਜ਼ਿਆਦਾ ਸੰਭਾਵਤ ਹਨ;  ਮਨਾਰ ਦੀ ਖਾੜੀ ਤੇ 45-55 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ ਹਵਾਵਾਂ ਚਲਣ ਅਤੇ ਉੱਤਰੀ ਅਰਬ ਸਾਗਰ ਅਤੇ ਗੁਜਰਾਤ-ਮਹਾਰਾਸ਼ਟਰ ਅਤੇ ਇਨ੍ਹਾਂ ਦੇ ਤਟਾਂ ਤੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ ਹਵਾਵਾਂ ਚਲਣ ਦੀ ਸੰਭਾਵਨਾ ਹੈ। ਮਛੇਰਿਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇਨ੍ਹਾਂ ਖੇਤਰਾਂ ਵਿੱਚ ਮੱਛੀਆਂ ਫੜਨ ਲਈ ਨਾ ਜਾਣ। 

  (ਕਿਰਪਾ ਕਰਕੇ (ਵਿਸਤ੍ਰਿਤ ਕਹਾਣੀ) ਵੇਰਵਿਆਂ ਅਤੇ ਗ੍ਰਾਫਿਕਸ ਦੀ ਭਵਿੱਖਬਾਣੀ ਲਈ ਇੱਥੇ ਕਲਿੱਕ ਕਰੋ) https://static.pib.gov.in/WriteReadData/specificdocs/documents/2021/jun/doc202161041.pdf

 

 ਕਿਰਪਾ ਕਰਕੇ ਸਥਾਨ ਖਾਸ ਦੀ ਭਵਿੱਖਬਾਣੀ ਅਤੇ ਚੇਤਾਵਨੀ ਲਈ ਮੌਸਮ ਐਪ ਅਤੇ ਐਗਰੋਮੇਟ ਐਡਵਾਈਜ਼ਰੀ ਲਈ ਮੇਘਦੂਤ ਐਪ ਨੂੰ ਡਾਉਨਲੋਡ਼ ਕਰੋ ਅਤੇ ਅਸਮਾਨੀ ਬਿਜਲੀ ਲਈ ਦਾਮਿਨੀ ਐਪ ਤੇ ਜਿਲਾ ਵਾਰ ਚੇਤਾਵਨੀ ਲਈ ਸਟੇਟ ਐਮ ਸੀ /ਆਰ ਐਮ ਸੀ ਵੈਬਸਾਈਟਾਂ ਤੇ ਜਾਉ ।   

 -----------------------------------------------

 ਐਸ ਐਸ/ਆਰ ਪੀ//ਆਈ ਐਮ ਡੀ ਇਨਪੁੱਟ) 



(Release ID: 1726114) Visitor Counter : 169


Read this release in: English , Urdu , Hindi