ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਸਵਦੇਸ਼ੀ ਤੌਰ ’ਤੇ ਡਿਜ਼ਾਈਨ ਕੀਤਾ ਅਤੇ ਨਿਰਮਿਤ ਉੱਚ ਸ਼ੁੱਧਤਾ ਆਕਸੀਜਨ ਕੰਸਨਟ੍ਰੇਟਰ ਭਾਰਤੀ ਹਸਪਤਾਲਾਂ ਨੂੰ ਦਿੱਤਾ ਗਿਆ

Posted On: 09 JUN 2021 3:39PM by PIB Chandigarh

ਇੱਕ ਸਵਦੇਸ਼ੀ ਢੰਗ ਨਾਲ ਤਿਆਰ ਕੀਤਾ ਗਿਆ ਆਕਸੀਜਨ ਕੰਸਨਟ੍ਰੇਟਰ, ਜੋ ਉੱਚ ਸ਼ੁੱਧਤਾ ਵਾਲੀ ਆਕਸੀਜਨ ਸਪਲਾਈ ਨੂੰ ਯਕੀਨੀ ਬਣਾਉਂਦਾ ਹੈ, ਹੁਣ ਮਾਰਕੀਟ ਵਿੱਚ ਆ ਗਿਆ ਹੈ| ਇੱਕ ਭਾਰਤੀ ਸਟਾਰਟਅੱਪ ਨੇ ਇਹ ਕਿਫਾਇਤੀ ਪੋਰਟੇਬਲ ਆਕਸੀਜਨ ਕੰਸਨਟ੍ਰੇਟਰ ਤਿਆਰ ਕੀਤਾ ਹੈ ਅਤੇ ਹੁਣ ਇਸ ਨੂੰ ਦੇਸ਼ ਦੇ ਵੱਖ-ਵੱਖ ਹਸਪਤਾਲਾਂ ਵਿੱਚ ਸਪਲਾਈ ਕਰਨ ਲਈ ਇਸਦਾ ਨਿਰਮਾਣ ਕੀਤਾ ਜਾ ਰਿਹਾ ਹੈ|

ਖ਼ਾਸਕਰ ਦੂਜੀ ਲਹਿਰ ਵਿੱਚ ਕੋਵਿਡ-19 ਦੇ ਇਲਾਜ ਵਿੱਚ ਮਰੀਜ਼ਾਂ ਦੀ ਆਕਸੀਜਨ ਸੈਚੁਰੇਸ਼ਨ ਦਾ ਪੱਧਰ ਬਣਾਈ ਰੱਖਣਾ ਇੱਕ ਵੱਡੀ ਚੁਣੌਤੀ ਹੁੰਦੀ ਹੈ| ਭਾਰਤੀ ਮੈਡੀਕਲ ਉਪਕਰਣਾਂ ਦੇ ਨਿਰਮਾਤਾ ਅਤੇ ਸਵਦੇਸੀ ਆਟੋਮੈਟਿਕ ਕੰਪਨੀਆਂ ਨੇ ਇਸ ਚੁਣੌਤੀ ਨੂੰ ਸਵੀਕਾਰਿਆ ਅਤੇ ਉਹ ਵੈਂਟੀਲੇਟਰ, ਪੋਰਟੇਬਲ ਸਾਹ ਲੈਣ ਵਾਲੀਆਂ ਵਸਤਾਂ ਅਤੇ ਸੰਬੰਧਿਤ ਉਪਕਰਣਾਂ ਦੇ ਨਵੀਨਤਾਕਾਰੀ ਡਿਜ਼ਾਈਨ ਲੈ ਕੇ ਆਏ|

ਮੋਹਾਲੀ ਸਥਿਤ ਵਾਲਨਟ ਮੈਡੀਕਲ ਨੇ ਭਾਰਤ ਵਿੱਚ ਪ੍ਰੈਸ਼ਰ ਸਵਿੰਗ ਐਡਜ਼ੋਰਪਸ਼ਨ (ਪੀਐੱਸਏ) ਤਕਨਾਲੋਜੀ ਦੇ ਅਧਾਰ ’ਤੇ 5ਐੱਲ ਅਤੇ 10ਐੱਲ ਪੋਰਟੇਬਲ ਮੈਡੀਕਲ ਗ੍ਰੇਡ ਆਕਸੀਜਨ ਕੰਸਨਟ੍ਰੇਟਰ ਵਿਕਸਿਤ ਕੀਤੇ ਹਨ, ਜਿਸ ਵਿੱਚ 55-75 ਕੇਪੀਏ ਦੇ ਦਬਾਅ ਵਿੱਚ ਆਕਸੀਜਨ ਸ਼ੁੱਧਤਾ 96% ਤੋਂ ਉੱਪਰ ਹੈ| ਪ੍ਰੈਸ਼ਰ ਸਵਿੰਗ ਐਡਜ਼ੋਰਪਸ਼ਨ ਤਕਨਾਲੋਜੀ ਸਿੰਗਲ ਗੈਸਾਂ ਨੂੰ ਗੈਸ ਮਿਸ਼ਰਣ ਤੋਂ ਵੱਖ ਕਰਦੀ ਹੈ| ਪੀਐੱਸਏ ਇੱਕ ਨਾਨ-ਕ੍ਰਾਇਓਜੈਨਿਕ ਹਵਾ ਸੈਪਰੇਸ਼ਨ (ਚੁਗਿਰਦੇ ਦੇ ਨੇੜਲੇ ਤਾਪਮਾਨ ਨੂੰ ਵੱਖ ਕਰਨ ਦੀਆਂ ਪ੍ਰਕਿਰਿਆਵਾਂ) ਪ੍ਰਕਿਰਿਆ ਹੈ ਜੋ ਆਮ ਤੌਰ ’ਤੇ ਵਪਾਰਕ ਅਭਿਆਸ ਵਿੱਚ ਵਰਤੀ ਜਾਂਦੀ ਹੈ| ਇਹ ਦੋ ਮਾਪਦੰਡ ਉਨ੍ਹਾਂ ਮਰੀਜ਼ਾਂ ਲਈ ਬਹੁਤ ਜ਼ਰੂਰੀ ਹਨ ਜੋ ਕੋਵਿਡ ਜਾਂ ਸਾਹ ਦੀਆਂ ਸਮੱਸਿਆਵਾਂ ਨਾਲ ਗ੍ਰਸਤ ਹਨ|

ਕੰਪਨੀ ਨੂੰ ਵਿਗਿਆਨ ਅਤੇ ਤਕਨਾਲੋਜੀ ਵਿਭਾਗ (ਡੀਐੱਸਟੀ) ਅਧੀਨ ਰਾਸ਼ਟਰੀ ਵਿਗਿਆਨ ਅਤੇ ਤਕਨਾਲੋਜੀ ਉੱਦਮਤਾ ਵਿਕਾਸ ਬੋਰਡ (ਐੱਨਐੱਸਟੀਈਡੀਬੀ) ਦੀ ਕਵਚ 2020 ਦੀ ਗ੍ਰਾਂਟ ਦੁਆਰਾ ਸਮਰਥਨ ਦਿੱਤਾ ਗਿਆ ਸੀ, ਅਤੇ ਉਨ੍ਹਾਂ ਨੇ ਆਯਾਤ ’ਤੇ ਨਿਰਭਰਤਾ ਘਟਾਉਣ ਲਈ ਵਿਸ਼ਵ ਪੱਧਰੀ ਆਕਸੀਜਨ ਕੰਸਨਟ੍ਰੇਟਰ ਇੱਕ ਸਾਲ ਵਿੱਚ ਵਿਕਸਤ ਕੀਤਾ|

ਵਾਲਨਟ ਮੈਡੀਕਲ ਆਕਸੀਜਨ ਕੰਸਨਟ੍ਰੇਟਰ ਮਰੀਜ਼ ਦੀ ਸੁਰੱਖਿਆ, ਇਲੈਕਟ੍ਰੀਕਲ ਸੁਰੱਖਿਆ, ਇਲੈਕਟ੍ਰੋਮੈਗਨੈਟਿਕ ਅਨੁਕੂਲਤਾ (ਈਐੱਮਸੀ), ਅਤੇ ਆਕਸੀਜਨ ਕੰਸਨਟ੍ਰੇਟਰ ਵਾਲੇ ਅੰਤਰਰਾਸ਼ਟਰੀ ਸੁਰੱਖਿਆ ਮਿਆਰਾਂ ਅਨੁਸਾਰ ਜਾਂਚ ਕਰਦੀ ਹੈ|

ਭਾਰਤ ਵਿੱਚ ਪੂਰਾ ਮੋਲਡ ਡਿਜ਼ਾਈਨ, ਸਾਰੇ ਇਲੈਕਟ੍ਰਾਨਿਕਸ, ਮੋਲਡਿੰਗ, ਨਿਯੰਤਰਣ ਪ੍ਰਣਾਲੀ, ਸੀਵ ਟਾਵਰ ਅਤੇ ਸਾਰੇ ਸੰਬੰਧਤ ਹਿੱਸੇ ਅਤੇ ਉਪਕਰਣ ਦਾ ਵਿਕਾਸ ਕੀਤਾ ਗਿਆ ਹੈ| ਇਸ ਸਮੇਂ ਇਸਨੂੰ ਭਾਰਤ ਦੇ ਵੱਖ-ਵੱਖ ਸਰਕਾਰੀ, ਰੱਖਿਆ, ਫੌਜੀ ਹਸਪਤਾਲਾਂ ਵਿੱਚ ਸਪਲਾਈ ਕੀਤਾ ਜਾ ਰਿਹਾ ਹੈ ਅਤੇ ਪੂਰੇ ਭਾਰਤ ਵਿੱਚ ਇਸ ਦੇ ਵੰਡਣ ਵਾਲੇ ਨੈੱਟਵਰਕ ਰਾਹੀਂ ਆਮ ਲੋਕਾਂ ਲਈ ਉਪਲਬਧ ਕਰਵਾਇਆ ਜਾ ਰਿਹਾ ਹੈ।

ਡੀਐੱਸਟੀ ਦੇ ਸਮਰਥਨ ਨੇ ਉਨ੍ਹਾਂ ਨੂੰ 5 ਐੱਲ ਅਤੇ 10 ਐੱਲ ਮਾਡਲਾਂ ਨਾਲ ਅੱਗੇ ਵਧਾਉਣ ਅਤੇ ਜਾਪਾਨ, ਅਮਰੀਕਾ ਅਤੇ ਚੀਨ ਦੇ ਉਤਪਾਦਾਂ ਦਾ ਮੁਕਾਬਲਾ ਕਰਨ ਲਈ ਕੁਆਲਟੀ ਦੇ ਮੋਲਡਾਂ ਵਿੱਚ ਨਿਵੇਸ਼ ਕਰਨ ਵਿੱਚ ਸਹਾਇਤਾ ਕੀਤੀ ਹੈ| ਆਈਆਈਟੀ ਦਿੱਲੀ ਇਨਕਿਊਬੇਸ਼ਨ ਟੀਮ ਨੇ ਉਨ੍ਹਾਂ ਦੇ ਨਾਲ ਤਕਨਾਲੋਜੀ ਨੂੰ ਵਧਾਉਣ ਵਿੱਚ ਸਹਾਇਤਾ ਲਈ ਕੰਮ ਕੀਤਾ ਹੈ|

ਪੋਰਟੇਬਲ ਆਕਸੀਜਨ ਕੰਸਨਟ੍ਰੇਟਰਾਂ ਨਾਲ ਵਾਲਨਟ ਮੈਡੀਕਲ ਟੀਮ

ਵਾਲਨਟ ਮੈਡੀਕਲ ਆਕਸੀਜਨ ਕੰਸਨਟ੍ਰੇਟਰ

ਵਧੇਰੇ ਜਾਣਕਾਰੀ ਲਈ, ਸਿਧਾਰਥ ਧਵਨ ਸਹਿ-ਸੰਸਥਾਪਕ, ਵਾਲਨਟ ਮੈਡੀਕਲ, (siddharthdhawan20[at]gmail[dot]com ,+91-9650622772) ’ਤੇ ਸੰਪਰਕ ਕੀਤਾ ਜਾ ਸਕਦਾ ਹੈ|

****

ਐੱਸਐੱਸ/ ਆਰਪੀ (ਡੀਐੱਸਟੀ ਮੀਡੀਆ ਸੈੱਲ)



(Release ID: 1725818) Visitor Counter : 224