ਰੱਖਿਆ ਮੰਤਰਾਲਾ

ਇੰਡੋ ਥਾਈ ਤਾਲਮੇਲ ਅਧਾਰਿਤ ਪੈਟਰੋਲ (ਕੌਰਪੈਟ)

Posted On: 09 JUN 2021 1:09PM by PIB Chandigarh

ਭਾਰਤੀ ਜਲ ਸੈਨਾ ਅਤੇ ਰਾਇਲ ਥਾਈ ਜਲ ਸੈਨਾ ਵਿਚਾਲੇ ਇੰਡੀਆ — ਥਾਈਲੈਂਡ ਤਾਲਮੇਲ ਅਧਾਰਿਤ ਪੈਟਰੋਲ (ਇੰਡੋ — ਥਾਈ ਕੌਰਪੈਟ) ਦਾ 31ਵਾਂ ਸੰਸਕਰਣ 9 ਜੂਨ ਤੋਂ 11 ਜੂਨ 2021 ਨੂੰ ਕਰਵਾਇਆ ਜਾ ਰਿਹਾ ਹੈ । ਭਾਰਤੀ ਜਲ ਸੈਨਾ  ਜਹਾਜ਼ (ਆਈ ਐੱਨ ਐੱਸ) ਸਰਯੂ , ਸਵਦੇਸ਼ੀ ਬਣਿਆ ਨੇਵਲ ਆਫਸ ਪੈਟਰੋਲ ਜਹਾਜ਼ ਅਤੇ ਹਿਜ਼ ਮਜੈਸਟੀ ਥਾਈਲੈਂਡ ਜਹਾਜ਼ (ਐੱਚ ਪੀ ਐੱਮ ਐੱਸ) ਕਰਾਬੀ , ਇੱਕ ਆਫਸ਼ੋਰ ਪੈਟਰੋਲ ਜਹਾਜ਼ ਦੇ ਨਾਲ ਨਾਲ ਡੌਰਨੀਅਰ ਸਮੁੰਦਰੀ ਪੈਟਰੋਲ ਏਅਰ ਕਰਾਫਟ ਦੋਨਾਂ ਜਲ ਸੈਨਾਵਾਂ ਤੋਂ ਕੌਰਪੈਟ ਵਿੱਚ ਹਿੱਸਾ ਲੈ ਰਹੇ ਹਨ ।

ਦੋਹਾਂ ਮੁਲਕਾਂ ਵਿਚਾਲੇ ਸਮੁੰਦਰੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਭਾਰਤੀ ਹਿੰਦ ਮਹਾਸਾਗਰ ਦੇ ਇਸ ਮਹੱਤਵਪੂਰਨ ਹਿੱਸੇ ਨੂੰ ਅੰਤਰਰਾਸ਼ਟਰੀ ਵਪਾਰ ਲਈ ਸੁਰੱਖਿਅਤ ਰੱਖਣ ਦੇ ਮਕਸਦ ਨਾਲ ਦੋਵੇਂ ਜਲ ਸੈਨਾਵਾਂ ਅੰਤਰਰਾਸ਼ਟਰੀ ਸਮੁੰਦਰੀ ਸਰਹੱਦ ਲਕੀਰ (ਆਈ ਐੱਮ ਵੀ ਐੱਲ) ਦੇ ਨਾਲ ਨਾਲ 2005 ਤੋਂ ਛਿਮਾਹੀ ਕੌਰਪੈਟ ਕਰ ਰਹੀਆਂ ਹਨ । ਕੌਰਪੈਟ ਦੋਨਾਂ ਜਲ ਸੈਨਾਵਾਂ ਵਿਚਾਲੇ ਅੰਤਰਕਾਰਜਸ਼ੀਲਤਾ ਅਤੇ ਸਮਝ ਨੂੰ ਉਸਾਰਦੀ ਹੈ ਅਤੇ ਗ਼ੈਰ ਕਾਨੂੰਨੀ ਗਤੀਵਿਧੀਆਂ ਜਿਵੇਂ ਗ਼ੈਰ ਕਾਨੂੰਨੀ , ਗ਼ੈਰ ਦਰਜ , ਗ਼ੈਰ ਨਿਯੰਤਰਿਤ (ਆਈ ਯੂ ਯੂ ) ਗ਼ੈਰ ਕਾਨੂੰਨੀ ਵਿਸਿ਼ੰਗ , ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ , ਸਮੁੰਦਰੀ ਅੱਤਵਾਦ , ਹਥਿਆਰਬੰਦ ਡਾਕਾ ਅਤੇ ਡਾਕੂਆਂ ਨੂੰ ਦਬਾਉਣ ਅਤੇ ਰੋਕਣ ਲਈ ਉਪਾਵਾਂ ਲਈ ਇੱਕ ਸੰਸਥਾ ਦੀ ਸਹੂਲਤ ਦਿੰਦੀ ਹੈ । ਇਹ ਸਮੁੰਦਰ ਵਿੱਚ ਐੱਸ ਏ ਆਰ ਸੰਚਾਲਨ ਕਰਨ ਅਤੇ ਗ਼ੈਰ ਕਾਨੂੰਨੀ ਪਰਵਾਸ ,  ਸਮੱਗਲਿੰਗ ਨੂੰ ਰੋਕਣ ਲਈ ਜਾਣਕਾਰੀ ਦਾ ਅਦਾਨ ਪ੍ਰਦਾਨ ਲਈ ਸੰਚਾਲਨ ਇੱਕਜੁੱਟਤਾ ਨੂੰ ਵਧਾਉਣ ਵਿੱਚ ਵੀ ਮਦਦ ਕਰਦੀ ਹੈ ।

ਭਾਰਤ ਸਰਕਾਰ ਦੀ ਦ੍ਰਿਸ਼ਟੀ ਐੱਸ ਏ ਜੀ ਏ ਆਰ (ਸੁਰੱਖਿਆ ਅਤੇ ਖੇਤਰ ਵਿੱਚ ਸਭਨਾਂ ਦੀ ਉੱਨਤੀ ) ਦੇ ਇੱਕ ਹਿੱਸੇ ਵਜੋਂ ਭਾਰਤੀ ਜਲ ਸੈਨਾ , ਖੇਤਰੀ ਸਮੁੰਦਰੀ ਸੁਰੱਖਿਆ ਵਧਾਉਣ ਲਈ ਭਾਰਤੀ ਸਮੁੰਦਰੀ ਖੇਤਰ ਵਿਚਲੇ ਮੁਲਕਾਂ ਨਾਲ ਕ੍ਰਿਆਸ਼ੀਲ ਹੋ ਕੇ ਕੰਮ ਕਰ ਰਹੀ ਹੈ । ਇਹ ਦੁਵੱਲੇ ਅਤੇ ਬਹੁਪੱਧਰੀ ਅਭਿਆਸਾਂ , ਤਾਲਮੇਲ ਅਧਾਰਿਤ ਪੈਟਰੋਲ , ਸੰਯੁਕਤ ਈ ਈ ਜ਼ੈੱਡ ਨਿਗਰਾਨੀ ਅਤੇ ਮਨੁੱਖੀ ਸਹਾਇਤਾ ਅਤੇ ਆਪਦਾ ਰਾਹਤ ਸੰਚਾਲਨਾਂ (ਐੱਚ ਏ ਡੀ ਆਰ) ਰਾਹੀਂ ਹੁੰਦਾ ਹੈ । ਭਾਰਤੀ ਜਲ ਸੈਨਾ ਅਤੇ ਰਾਇਲ ਥਾਈ ਜਲ ਸੈਨਾ ਨੇ ਵਿਸ਼ੇਸ਼ ਤੌਰ ਤੇ ਨੇੜਲੇ ਅਤੇ ਦੋਸਤਾਨਾ ਸਬੰਧਾਂ ਨਾਲ ਕਈ ਕਿਸਮ ਦੀਆਂ ਗਤੀਵਿਧੀਆਂ ਅਤੇ ਅੰਤਰਕਾਰਜਾਂ ਦਾ ਅਨੰਦ ਮਾਣਿਆ ਹੈ , ਜੋ ਪਿਛਲੇ ਕਈ ਸਾਲਾਂ ਵਿੱਚ ਮਜ਼ਬੂਤ ਹੋਏ ਹਨ ।

31ਵਾਂ ਇੰਡੋ ਥਾਈ ਕੌਰਪੈਟ ਭਾਰਤੀ ਜਲ ਸੈਨਾ ਦੇ ਯਤਨਾਂ ਨਾਲ ਅੰਤਰਕਾਰਜਸ਼ੀਲਤਾ ਲਈ ਇੱਕਜੁੱਟਤਾ ਵਧਾਉਣ ਵਿੱਚ ਯੋਗਦਾਨ ਪਾਵੇਗਾ ਅਤੇ ਰਾਇਲ ਥਾਈ ਨੇਵੀ ਨਾਲ ਦੋਸਤੀ ਦੇ ਮਜ਼ਬੂਤ ਸਬੰਧ ਕਾਇਮ ਕਰੇਗਾ ।
 


************* ਬੀ ਬੀ ਬੀ / ਵੀ ਐੱਮ / ਐੱਮ ਐੱਸ(Release ID: 1725703) Visitor Counter : 177