ਬਿਜਲੀ ਮੰਤਰਾਲਾ
ਨਵਿਆਉਣਯੋਗ ਊਰਜਾ ਨੂੰ ਹੁਲਾਰਾ ਦੇਣ ਲਈ ਭਾਰਤ ਦੀ ਪ੍ਰਤੀਬੱਧਤਾ
ਨਵਿਆਉਣਯੋਗ ਊਰਜਾ ਸਰਟੀਫਿਕੇਟ (ਆਰਈਸੀ) ਪ੍ਰਣਾਲੀ ਵਿੱਚ ਸੁਧਾਰ ਦਾ ਪ੍ਰਸਤਾਵ
Posted On:
07 JUN 2021 4:58PM by PIB Chandigarh
ਬਿਜਲੀ ਮੰਤਰਾਲੇ ਨੇ ਅੱਜ ਬਿਜਲੀ ਖੇਤਰ ਵਿੱਚ ਹਿਤਧਾਰਕਾਂ ਦੀਆਂ ਟਿੱਪਣੀਆਂ ਲਈ ਨਵਿਆਉਣਯੋਗ ਊਰਜਾ ਸਰਟੀਫਿਕੇਟ (ਆਰਈਸੀ) ਪ੍ਰਣਾਲੀ ਨੂੰ ਫਿਰ ਤੋਂ ਡਿਜਾਇਨ ਕਰਨ ‘ਤੇ ਇੱਕ ਚਰਚਾ ਪੱਤਰ ਜਾਰੀ ਕੀਤਾ ਹੈ।
ਬਿਜਲੀ ਖੇਤਰ ਦੇ ਪਰਿਦ੍ਰਿਸ਼ ਵਿੱਚ ਉਭਰਦੇ ਪਰਿਵਰਤਨਾਂ ਨਾਲ ਇਸ ਨੂੰ ਜੋੜਨ ਅਤੇ ਨਵੀਂ ਨਵਿਆਉਣਯੋਗ ਊਰਜਾ ਟੈਕਨੋਲੋਜੀ ਨੂੰ ਹੁਲਾਰਾ ਦੇਣ ਲਈ ਆਰਈਸੀ ਪ੍ਰਣਾਲੀ ਨੂੰ ਫਿਰ ਤੋਂ ਡਿਜ਼ਾਇਨ ਕਰਨ ਦੀ ਜ਼ਰੂਰਤ ਦੇ ਉਦੇਸ਼ ਨਾਲ ਇਹ ਚਰਚਾ ਪੱਤਰ ਤਿਆਰ ਕੀਤਾ ਗਿਆ ਹੈ।
ਆਰਈਸੀ ਤੰਤਰ ਵਿੱਚ ਪ੍ਰਸਤਾਵਿਤ ਪਰਿਵਰਤਨਾਂ ਦੀਆਂ ਮੁੱਖ ਵਿਸ਼ੇਸ਼ਤਾਵਾਂ ਹਨ:
ਆਰਈਸੀ ਦੀ ਵੈਧਤਾ ਅਵਧੀ, ਇਸ ਦੇ ਪੱਧਰ ਅਤੇ ਸਹਿਣਸ਼ੀਲਤਾ ਮੁੱਲ:
- ਆਰਈਸੀ ਦੀ ਵੈਧਤਾ ਅਵਧੀ ਨੂੰ ਹਟਾਇਆ ਜਾ ਸਕਦਾ ਹੈ। ਅਰਥਾਤ ਜਦੋਂ ਤੱਕ ਇਸ ਨੂੰ ਵੇਚਿਆ ਨਹੀਂ ਜਾਂਦਾ ਹੈ, ਉਦੋ ਤੱਕ ਆਰਈਸੀ ਦੀ ਵੈਧਤਾ ਸਥਾਈ ਹੋਵੇਗੀ।
- ਕਿਉਂਕਿ ਆਰਈਸੀ ਹਮੇਸ਼ਾ ਲਈ ਵੈਧ ਹੁੰਦੇ ਹਨ, ਇਸ ਲਈ ਘੱਟੋ ਘੱਟ ਪੱਧਰਾਂ ਅਤੇ ਸਹਿਣਸ਼ੀਲਤਾ ਦੀਆਂ ਕੀਮਤਾਂ ਨੂੰ ਨਿਰਧਾਰਤ ਕਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਆਰਈਸੀ ਧਾਰਕਾਂ ਨੂੰ ਵੇਚਣ ਦਾ ਸਮਾਂ ਤੈਅ ਕਰਨ ਦੀ ਪੂਰੀ ਸੁਤੰਤਰਤਾ ਹੋਵੇਗੀ।
- ਸੀਈਆਰਸੀ ਨੂੰ ਇਹ ਸੁਨਿਸ਼ਚਿਤ ਕਰਨ ਲਈ ਨਿਗਰਾਨੀ ਅਤੇ ਨਿਗਰਾਨੀ ਤੰਤਰ ਦੀ ਜ਼ਰੂਰਤ ਹੋਵੇਗੀ ਕਿ ਆਰਈਸੀ ਵਿੱਚ ਕਿਸੇ ਤਰ੍ਹਾਂ ਦੀ ਕੋਈ ਜਮਾਖੋਰੀ ਨਾ ਹੋਵੇ ਅਤੇ ਆਰਈਸੀ ਬਾਜ਼ਾਰ ਵਿੱਚ ਨਕਲੀ ਮੁੱਲ ਵਾਧੇ ਦਾ ਨਿਰਮਾਣ ਨਾ ਹੋਵੇ। ਜੇ ਆਰਈਸੀ ਦੇ ਬਾਜ਼ਾਰ ਵਿੱਚ ਹੇਰਠੇਰੀ ਦਾ ਅਜਿਹਾ ਮਾਮਲਾ ਸਾਹਮਣਾ ਆਉਂਦਾ ਹੈ ਤਾਂ ਅਜਿਹੀ ਸਥਿਤੀ ਵਿੱਚ ਸੀਈਆਰਸੀ ਦਖ਼ਲਅੰਦਾਜ਼ੀ ਕਰ ਸਕਦਾ ਹੈ।
ਅਵਧੀ ਜਿਸ ਦੇ ਲਈ ਆਰਈ ਉਤਪਾਦਕਾਂ ਨੂੰ ਆਰਈਸੀ ਜਾਰੀ ਕੀਤਾ ਜਾਣਾ ਹੈ:
ਜੋ ਨਵਿਆਉਣਯੋਗ ਊਰਜਾ ਉਤਪਾਦਕ ਆਰਈਸੀ ਲਈ ਪਾਤਰ ਹਨ, ਉਹ ਪ੍ਰੋਜੈਕਟਾਂ ਦੇ ਚਾਲੂ ਹੋਣ ਦੀ ਮਿਤੀ ਤੋਂ 15 ਵਰ੍ਹੇ ਲਈ ਆਰਈਸੀ ਜਾਰੀ ਕਰਨ ਲਈ ਪਾਤਰ ਹੋਣਗੇ। ਨਵਿਆਉਣਯੋਗ ਊਰਜਾ ਪ੍ਰਮਾਣ ਪੱਤਰ ਲਈ ਜੋ ਮੌਜੂਦਾ ਆਰਈ ਪ੍ਰੋਜੈਕਟ ਪਾਤਰ ਹਨ, ਉਨ੍ਹਾਂ ਨੂੰ 25 ਵਰ੍ਹਿਆਂ ਤੱਕ ਇਹ ਪ੍ਰਮਾਣ ਪੱਤਰ ਮਿਲਣਾ ਜਾਰੀ ਰਹੇਗਾ।
ਨਵਿਆਉਣਯੋਗ ਊਰਜਾ ਵਿੱਚ ਨਵੀਂਆਂ ਅਤੇ ਉੱਚ ਲਾਗਤ ਵਾਲੀਆਂ ਟੈਕਨੋਲੋਜੀਆਂ ਨੂੰ ਹੁਲਾਰਾ ਦੇਣਾ ਅਤੇ ਆਰਈਸੀ ਜਾਰੀ ਕਰਨ ਲਈ ਗੁਣਕਾਂ ਦਾ ਪ੍ਰਾਵਧਾਨ:
ਗੁਣਕ ਦੀ ਅਵਧਾਰਣਾ ਨੂੰ ਪੇਸ਼ ਕੀਤਾ ਜਾ ਸਕਦਾ ਹੈ, ਜਿਸ ਦੇ ਤਹਿਤ ਘੱਟ ਪਰਿਪੱਕ ਆਰਈ ਟੈਕਨੋਲੋਜੀਆਂ ਦਾ ਹੋਰ ਪਰਿਪੱਕ ਨਵਿਆਉਣਯੋਗ ਊਰਜਾ ਟੈਕਨੋਲੋਜੀਆਂ ਦੇ ਸਥਾਨ ‘ਤੇ ਵਿਸਤਾਰ ਕੀਤਾ ਜਾ ਸਕਦਾ ਹੈ।
ਕਿਸੇ ਵੀ ਪ੍ਰਕਾਰ ਦੀ ਅਜਿਹੀਆਂ ਨਵਿਆਉਣਯੋਗ ਊਰਜਾ ਟੈਕਨੋਲੋਜੀਆਂ, ਜਿਨ੍ਹਾਂ ਨੂੰ ਹੁਲਾਰਾ ਦੇਣ ਦੀ ਜ਼ਰੂਰਤ ਹੈ ਨੂੰ 2 ਸਾਲ ਪਹਿਲਾਂ ਪਹਿਚਾਣਿਆ ਜਾ ਸਕਦਾ ਹੈ। ਅਜਿਹੀਆਂ ਨਵਿਆਉਣਯੋਗ ਊਰਜਾ (ਆਰਈ) ਪਰਿਯੋਜਨਾਵਾਂ ਲਈ ਘੱਟ ਤੋਂ ਘੱਟ 15 ਸਾਲ ਦੀ ਨੀਤੀ ਦੀ ਦਿੱਖ ਪ੍ਰਦਾਨ ਕੀਤੀ ਜਾਏਗੀ ਤਾਕਿ ਨਿਵੇਸ਼ ਨੂੰ ਆਕਰਸ਼ਿਤ ਕੀਤਾ ਜਾ ਸਕੇ ਅਤੇ ਨਵਿਆਉਣਯੋਗ ਊਰਜਾ ਵਿੱਚ ਅਜਿਹੀਆਂ ਟੈਕਨੋਲੋਜੀਆਂ ਨੂੰ ਹੁਲਾਰਾ ਦਿੱਤਾ ਜਾ ਸਕੇ।
ਗੁਣਕ
ਨਵੀਂਆਂ ਅਤੇ ਉੱਚ ਕੀਮਤ ਵਾਲੀਆਂ ਆਰਈ ਟੈਕਨੋਲੋਜੀਆਂ ਨੂੰ ਹੁਲਾਰਾ ਦੇਣ ਲਈ ਇੱਕ ਅਜਿਹਾ ਟੈਕਨੋਲੋਜੀ ਗੁਣਕ ਪੇਸ਼ ਕੀਤਾ ਜਾ ਸਕਦਾ ਹੈ, ਜਿਸ ਦੀ ਪਰਿਪੱਕਤਾ ਦੇ ਅਧਾਰ ‘ਤੇ ਟੈਕਨੋਲੋਜੀਆਂ ਲਈ ਵਿਸ਼ੇਸ਼ ਵੱਖ-ਵੱਖ ਸ਼੍ਰੇਣੀਆਂ (ਬਾਸਕੇਟ੍ਸ) ਵਿੱਚ ਵੰਡ ਕੀਤੀ ਜਾ ਸਕਦੀ ਹੈ। ਗੁਣਕ ਪ੍ਰੋਜੈਕਟ ਦੇ ਚਾਲੂ ਹੋਣ ਦੀ ਮਿਤੀ ਦੇ ਅਧਾਰ ‘ਤੇ ਇਸ ਦੀ ਵਿਸ਼ੇਸ਼ਤਾ ਦਾ ਵੀ ਧਿਆਨ ਰੱਖੇਗਾ।
ਆਰਪੀਓ ਤੋਂ ਪਰ੍ਹੇ ਨਵਿਆਉਣਯੋਗ ਊਰਜਾ ਸਰੋਤ ਨਾਲ ਬਣੀ ਬਿਜਲੀ ਦੀ ਖਰੀਦ ਦੇ ਲਈ ਨਿਰਧਾਰਤ ਸੰਸਥਾਵਾਂ ਨੂੰ ਪ੍ਰੋਤਸਾਹਿਤ ਕਰਨਾ।
ਰਿਆਇਤੀ ਸ਼ੁਲਕ ਜਾ ਕਿਸੇ ਹੋਰ ਸ਼ੁਲਕ ਦੀ ਛੋਟ ਦੇ ਲਾਭਾਰਥੀ ਨੂੰ ਕੋਈ ਨਵਿਆਉਣਯੋਗ ਊਰਜਾ ਪ੍ਰਮਾਣ ਪੱਤਰ (ਆਰਈਸੀ) ਜਾਰੀ ਨਹੀਂ ਕੀਤਾ ਜਾਏਗਾ।
ਨਵਿਆਉਣਯੋਗ ਊਰਜਾ ਪ੍ਰਮਾਣ ਪੱਤਰ ਕਾਰੋਬਾਰ (ਆਰਈਸੀ ਟ੍ਰੇਡਿੰਗ) ਵਿੱਚ ਕਾਰੋਬਾਰੀ ਦੀ ਭੂਮਿਕਾ ਨੂੰ ਵਧਾਇਆ ਜਾ ਸਕਦਾ ਹੈ ਜਿਸ ਵਿੱਚ ਦੋ ਪ੍ਰਮੁੱਖ ਲਾਭ ਹੋਣਗੇ, ਭਾਵ ਇਹ ਆਰਈਸੀ ਦੇ ਖਰੀਦਦਰਾਂ ਨੂੰ ਲੰਬੀ ਮਿਆਦ ਦੀ ਦਿੱਖ ਦੇਵੇਗਾ ਤਾਕਿ ਉਹ ਆਸਾਨੀ ਨਾਲ ਆਰਪੀਓ ਨੂੰ ਪੂਰਾ ਕਰ ਸਕਣ। ਇਸ ਦੇ ਇਲਾਵਾ, ਛੋਟੇ ਖਰੀਦਦਾਰ ਖਰੀਦ ਵਿੱਚ ਆਸਾਨੀ ਨਾਲ ਆਰਈਸੀ ਖਰੀਦਣ ਲਈ ਕਾਰੋਬਾਰੀਆਂ ‘ਤੇ ਭਰੋਸਾ ਕਰ ਸਕਦੇ ਹਨ। ਇਸ ਤੋਂ ਇਹ ਵੀ ਸੁਨਿਸ਼ਚਿਤ ਹੋਵੇਗਾ ਕਿ ਅਜਿਹੇ ਛੋਟੇ ਖਰੀਦਦਾਰ ਜਿਨ੍ਹਾਂ ਨੂੰ ਆਰਈਸੀ ਬਾਜ਼ਾਰ ਵਿੱਚ ਵਪਾਰ ਕਰਨ ਵੀ ਕਠਿਨਾਈ ਹੁੰਦੀ ਹੈ, ਉਹ ਆਪਣੇ ਆਰਪੀਓ ਨੂੰ ਪੂਰਾ ਕਰਨ ਵਿੱਚ ਸਮਰੱਥ ਹੋ ਸਕਣਗੇ।
****
ਐੱਸਐੱਸ/ਆਈਜੀ
(Release ID: 1725370)
Visitor Counter : 140