ਸ਼ਹਿਰੀ ਹਵਾਬਾਜ਼ੀ ਮੰਤਰਾਲਾ

ਵਾਰਾਣਸੀ ਹਵਾਈ ਅੱਡੇ ਤੋਂ 1800 ਕਿੱਲੋ ਵੈਕਸੀਨ ਦੇਸ਼ ਦੇ ਵੱਖ-ਵੱਖ ਇਲਾਕਿਆਂ ਤੱਕ ਪਹੁੰਚੀ


ਵੱਖ-ਵੱਖ ਸ਼ਹਿਰਾਂ ਤੋਂ 128 ਤੋਂ ਵੀ ਜ਼ਿਆਦਾ ਆਕਸੀਜਨ ਕੰਨਸਟਰੇਟਰਸ ਵਾਰਾਣਸੀ ਹਵਾਈ ਅੱਡੇ ਰਾਹੀਂ ਆਪਣੀ ਮੰਜ਼ਿਲ ਤੱਕ ਪੁੱਜੇ


ਕੋਵਿਡ ਮਰੀਜਾਂ ਵਾਲੀਆਂ ਵਿਸ਼ੇਸ਼ ਮੈਡੀਕਲ ਉਡਾਨਾਂ ਨੂੰ ਵੀ ਕਰਵਾਈ ਗਈ ਸਹੂਲਤ ਉਪਲੱਬਧ

Posted On: 07 JUN 2021 7:01PM by PIB Chandigarh

 
 ਕੋਵਿਡ ਰੋਗੀਆਂ, ਦਵਾਈਆਂ ਅਤੇ ਜ਼ਰੂਰੀ ਸਮੱਗਰੀਆਂ ਦੀ ਵਾਰਾਣਸੀ ਦੇ ਅੰਦਰ ਅਤੇ ਬਾਹਰ ਆਵਾਜਾਈ ’ਚ ਵਾਰਾਣਸੀ ਹਵਾਈ ਅੱਡਾ ਸਰਗਰਮ ਯੋਗਦਾਨ ਦੇ ਰਿਹਾ ਹੈ । ਸਰਕਾਰ ਵਲੋਂ ਨਿਰਧਾਰਤ ਮਾਨਦੰਡਾਂ ਅਤੇ ਪ੍ਰੋਟੋਕਾਲ ਦਾ ਸੰਪੂਰਣ ਪਾਲਣ ਕਰਕੇ ਤੈਅ ਅਤੇ ਗੈਰ-ਤੈਅ ਉਡਾਨਾਂ ਨੂੰ ਵਾਰਾਣਸੀ ਹਵਾਈ ਅੱਡੇ ’ਤੇ ਸਭ ਤੋਂ ਜ਼ਿਆਦਾ ਪੇਸ਼ੇਵਰ ਤਰੀਕੇ ਨਾਲ ਕੰਟਰੋਲ ਕੀਤਾ ਜਾਂਦਾ ਹੈ ।

ਹਵਾਈ ਅੱਡੇ ਨੇ ਜਨਵਰੀ 2021 ਤੋਂ ਹੁਣ ਤੱਕ 1800 ਕਿੱਲੋਗ੍ਰਾਮ ਤੋਂ ਜ਼ਿਆਦਾ ਵੈਕਸੀਨ ਸ਼ਿਪਮੇਂਟ ਦੀ ਆਵਾਜਾਈ ਦੀ ਸਹੂਲਤ ਪ੍ਰਦਾਨ ਕੀਤੀ ਹੈ। ਅੱਜ ਤੱਕ ਵਾਰਾਣਸੀ ਹਵਾਈ ਅੱਡੇ ਤੋਂ ਦਿੱਲੀ ਅਤੇ ਮੁੰਬਈ  ਵਰਗੇ ਮਹਾਨਗਰਾਂ ਨੂੰ 128 ਤੋਂ ਜ਼ਿਆਦਾ ਆਕਸੀਜਨ ਕੰਨਸਟਰੇਟਰਸ ਭੇਜੇ ਗਏ ਹਨ ਅਤੇ ਕਈ ਪ੍ਰਮੁੱਖ ਸ਼ਹਿਰਾਂ ਵਿੱਚ ਚਾਰਟਰ ਅਤੇ ਮੈਡੀਕਲ ਉਡਾਣਾਂ ਦੇ  ਰਾਹੀਂ ਕੋਵਿਡ ਰੋਗੀਆਂ ਨੂੰ  ਲਿਆਂਦਾ ਅਤੇ ਲੈ ਜਾਇਆ  ਗਿਆ । ਲੰਦਨ, ਮਸਕਟ ਅਤੇ ਦੁਬਈ ਆਦਿ ਸਥਾਨਾਂ ਤੋਂ  ਅੰਤਰਰਾਸ਼ਟਰੀ ਉਡਾਣਾਂ ਨੂੰ ਕੰਟਰੋਲ  ਕਰਨ ਦੇ ਨਾਲ-ਨਾਲ ਵਾਰਾਣਸੀ ਹਵਾਈ ਅੱਡੇ ਨੇ ਕੋਵਿਡ ਰੋਗੀਆਂ ਨੂੰ ਲੈ ਜਾਣ ਵਾਲੀ ਵਿਸ਼ੇਸ਼ ਚਿਕਿਤਸਾ ਉਡਾਣਾਂ ਦੀ ਸਹੂਲਤ ਪ੍ਰਦਾਨ ਕਰਕੇ ਹਮੇਸ਼ਾ ਵਾਰਾਣਸੀ ਅਤੇ ਆਸ ਪਾਸ ਦੇ ਲੋਕਾਂ ਨੂੰ ਬਾਕੀ ਭਾਰਤ ਨਾਲ ਜੋੜਿਆ ਹੈ। ਸਾਫ਼-ਸਫਾਈ ਦੇ ਉੱਚ ਪੱਧਰਾਂ ਨੂੰ ਬਣਾਏ ਰੱਖਦੇ ਹੋਏ ਸਾਮਾਜਿਕ ਦੂਰੀ ਦੇ ਨਾਲ ਮੁਸਾਫਰਾਂ ਨੂੰ ਸੁਰੱਖਿਅਤ ਢੰਗ ਨਾਲ ਟਰਮੀਨਲ ਤੋਂ ਬਾਹਰ ਲਿਆਂਦਾ  ਜਾਂਦਾ ਹੈ। ਨਾਲ ਹੀ  ਪ੍ਰਯੋਗ ਹੋ ਚੁਕੇ ਮਾਸਕ  ਦਾ ਅਤੇ ਇਸਤੇਮਾਲ ਹੋ ਚੁੱਕੀ ਪੀ.ਪੀ.ਈ. ਕਿੱਟ ਨੂੰ ਵੀ ਪੇਸ਼ੇਵਰ ਢੰਗ ਨਾਲ ਨਸ਼ਟ ਕੀਤਾ  ਜਾਂਦਾ ਹੈ ।

                ਹਵਾਈ ਅੱਡੇ ਦੇ ਮੁਲਾਜਿਮਾ ਵਲੋਂ ਸਾਰੇ ਮੁਸਾਫਰਾਂ, ਹਿਤਧਾਰਕਾਂ, ਅਜਨਬੀਆਂ  ਅਤੇ ਕਰਮਚਾਰੀਆਂ ਆਦਿ ਨੂੰ  ਲਗਾਤਾਰ ਅਪੀਲ ਕੀਤੀ ਜਾਂਦੀ ਹੈ ਕਿ ਉਹ ਹਮੇਸ਼ਾ ਕੋਵਿਡ-19 ਦੇ ਸਹੀ ਨਿਯਮਾਂ  ਦਾ ਪਾਲਣ ਕਰਨ ਅਤੇ ਭੀੜ ਨੂੰ ਘੱਟ ਕਰਨ ਲਈ ਸਮਾਂ ਅੰਤਰਾਲ ਬਣਾਏ ਰੱਖਣ। ਕੋਵਿਡ ਦਿਸ਼ਾ ਨਿਰਦੇਸ਼ਾ ਦੇ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਮੁਸਾਫਰਾਂ ਦੀ ਸੁਰੱਖਿਆ ਯਕੀਨੀ ਕਰਨ ਲਈ ਹਵਾਈ ਅੱਡੇ ’ਤੇ ਮੁਸਾਫਰਾਂ ਨੂੰ ਵੀ ਸੰਵੇਦਨਸ਼ੀਲ ਕਰਨ ਦੀ ਕੋਸ਼ਿਸ਼ ਕੀਤੇ ਜਾ ਰਹੀ ਹੈ। ਇਸ ਕੋਸ਼ਿਸ਼ਾਂ ਵਿੱਚ ਮੁਸਾਫਰਾਂ ਲਈ ਕਈ ਇਲੇਕਟ੍ਰਾਨਿਕ ਮਾਨਿਟਰਾਂ ’ਤੇ ਨਿਰਦੇਸ਼ ਦਿਖਾਉਣਾ, ਟਰਮੀਨਲ ’ਤੇ ਡਿਸਪਲੇ (ਸਾਇਨੇਜ), ਆਟੋਮੈਟਿਕ ਅਤੇ ਮੈਨਿਉਅਲ ਢੰਗ ਅਤੇ ਵੱਖ-ਵੱਖ ਸੋਸ਼ਲ ਮੀਡਿਆ ਪਲੇਟਫਾਰਮ ਦੇ ਜਰਿਏ ਜਾਣਕਾਰੀਆਂ ਪਹੁੰਚਾਉਣਾ ਸ਼ਾਮਿਲ ਹੈ ।

                ਇਸਦੇ ਇਲਾਵਾ ਵਾਰਾਣਸੀ ਹਵਾਈ ਅੱਡੇ ਨੇ ਕੋਵਿਡ-19 ਨੂੰ ਫੈਲਣ ਤੋਂ  ਰੋਕਣ ਵਿੱਚ ਮਦਦ ਕਰਨ ਲਈ ਹਵਾਈ ਅੱਡੇ ’ਤੇ ਸਾਰੇ ਫਰੰਟਲਾਇਨ ਵਰਕਰਾਂ ਲਈ ਟੀਕਾਕਰਣ ਕੈਂਪ  ਵੀ ਆਯੋਜਿਤ ਕੀਤੇ ਗਏ ਹਨ।

 

 

***********************
 

ਆਰਕੇਜੇ
 



(Release ID: 1725301) Visitor Counter : 178


Read this release in: English , Urdu , Hindi , Telugu