ਰੱਖਿਆ ਮੰਤਰਾਲਾ

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਸਾਲ 2020 ਐੱਮ ਓ ਡੀ 17 ਸੁਧਾਰਾਂ ਬਾਰੇ ਈ—ਕਿਤਾਬਚਾ ਜਾਰੀ ਕੀਤਾ


ਇਸ ਨੂੰ ਸੁਰੱਖਿਆ ਖੇਤਰ ਨੂੰ ਮਜ਼ਬੂਤ ਅਤੇ ਵਧੇਰੇ ਕੁਸ਼ਲ ਬਣਾਉਣ ਲਈ ਸਰਕਾਰ ਦੇ ਸੰਕਲਪ ਨੂੰ ਦਰਸਾਉਂਦਾ ਦੱਸਿਆ ਗਿਆ ਹੈ


Posted On: 07 JUN 2021 5:54PM by PIB Chandigarh

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ 07 ਜੂਨ 2021 ਨੂੰ ਨਵੀਂ ਦਿੱਲੀ ਵਿੱਚ ਰੱਖਿਆ ਮੰਤਰਾਲੇ ਵੱਲੋਂ ਕੀਤੇ ਗਏ ਮੁੱਖ ਸੁਧਾਰਾਂ ਨੂੰ ਉਜਾਗਰ ਕਰਦਾ "2020 ਵਿੱਚ 20 ਸੁਧਾਰ" ਦੇ ਸਿਰਲੇਖ ਹੇਠ ਇੱਕ ਈ—ਕਿਤਾਬਚਾ ਜਾਰੀ ਕੀਤਾ ਹੈ । ਰਕਸ਼ਾ ਰਾਜ ਮੰਤਰੀ ਸ਼੍ਰੀ ਸ਼੍ਰੀਪਦ ਵਾਈ ਨਾਇਕ , ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ, ਜਲ ਸੈਨਾ ਦੇ ਮੁਖੀ ਐਡਮਿਰਲ ਕਰਮਬੀਰ ਸਿੰਘ , ਹਵਾਈ ਸੈਨਾ ਦੇ ਮੁੱਖੀ ਏਅਰ ਚੀਫ ਮਾਰਸ਼ਲ ਆਰ ਕੇ ਐੱਸ ਭਦੌਰੀਆ , ਫੌਜ ਦੇ ਮੁਖੀ ਜਨਰਲ ਐੱਮ ਐੱਮ ਨਰਵਣੇ , ਰੱਖਿਆ ਸਕੱਤਰ ਡਾਕਟਰ ਅਜੇ ਕੁਮਾਰ , ਸਕੱਤਰ , (ਐਕਸ ਸਰਵਿਸ ਮੈਨ ਵੈਲਫੇਅਰ) ਸ਼੍ਰੀ ਰਵੀਕਾਂਤ , ਸਕੱਤਰ ਰੱਖਿਆ ਖੋਜ ਅਤੇ ਵਿਕਾਸ ਵਿਭਾਗ ਅਤੇ ਚੇਅਰਮੈਨ ਰੱਖਿਆ ਖੋਜ ਅਤੇ ਵਿਕਾਸ ਸੰਸਥਾ ( ਡੀ ਆਰ ਡੀ ਓ ) ਡਾਕਟਰ ਜੀ ਸਤੀਸ਼ ਰੈੱਡੀ ਅਤੇ ਵਿੱਤ ਸਲਾਹਕਾਰ (ਰੱਖਿਆ ਸੇਵਾਵਾਂ) ਸ਼੍ਰੀ ਸੰਜੀਵ ਮਿੱਤਲ ਵੀ ਇਸ ਮੌਕੇ ਹਾਜ਼ਰ ਸਨ ।
ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੀ ਰਾਜਨਾਥ ਸਿੰਘ ਨੇ ਈ—ਕਿਤਾਬਚੇ ਨੂੰ ਦੇਸ਼ ਦੇ ਰੱਖਿਆ ਖੇਤਰ ਦੇ ਉੱਜਲੇ ਭਵਿੱਖ ਬਾਰੇ ਇੱਕ ਮਹੱਤਵਪੂਰਨ ਦਸਤਾਵੇਜ਼ ਦੱਸਿਆ । ਉਹਨਾਂ ਕਿਹਾ ,"ਇਹ ਕਿਤਾਬਚਾ ਰੱਖਿਆ ਖੇਤਰਾਂ ਨੂੰ ਮਜ਼ਬੂਤ ਅਤੇ ਵਧੇਰੇ ਕੁਸ਼ਲ ਬਣਾਉਣ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਯੋਗ ਅਗਵਾਈ ਤਹਿਤ ਸਰਕਾਰ ਦੇ ਸੰਕਲਪ ਨੂੰ ਦਰਸਾਉਂਦਾ ਹੈ । ਰਕਸ਼ਾ ਮੰਤਰੀ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਐੱਮ ਓ ਡੀ ਦੁਆਰਾ ਕੀਤੇ ਗਏ ਸੁਧਾਰਾਂ ਨਾਲ ਆਉਣ ਵਾਲੇ ਸਮੇਂ ਵਿੱਚ ਰੱਖਿਆ ਖੇਤਰ ਵਿੱਚ ਭਾਰਤ ਵਿਸ਼ਵ ਦਾ ਪਾਵਰ ਹਾਊਸ ਬਣ ਜਾਵੇਗਾ" ।
ਈ—ਕਿਤਾਬਚੇ ਦਾ ਇਹ ਸੰਪਾਦਨ ਰੱਖਿਆ ਮੰਤਰਾਲੇ ਵੱਲੋਂ 2020 ਵਿੱਚ ਕੀਤੇ ਗਏ ਰੱਖਿਆ ਸੁਧਾਰਾਂ ਦਾ ਸੰਖੇਪ ਵਰਨਣ ਮੁਹੱਈਆ ਕਰਦਾ ਹੈ ਅਤੇ ਮੰਤਰਾਲੇ ਵੱਲੋਂ ਇਹ ਕਦਮ ਨੀਤੀਆਂ ਵਿੱਚ ਬਦਲਾਅ , ਨਵਾਚਾਰ ਅਤੇ ਡਿਜੀਟਲ ਬਦਲਾਵਾਂ ਰਾਹੀਂ ਹਥਿਆਰਬੰਦ ਫੌਜਾਂ ਦੀ ਵਧੇਰੇ ਇੱਕਜੁਟਤਾ ਅਤੇ ਆਧੁਨਿਕਤਾ ਲਈ ਕੀਤੇ ਗਏ ਹਨ । ਸੁਧਾਰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪਹਿਲਕਦਮੀ "ਆਤਮਨਿਰਭਰ ਭਾਰਤ" ਤੇ ਵੀ ਕੇਂਦਰਿਤ ਹੈ ਅਤੇ ਇਸ ਵਿੱਚ ਰੱਖਿਆ ਬਰਾਮਦ ਨੂੰ ਉਤਸ਼ਾਹਿਤ ਕਰਨ ਲਈ ਉਦਯੋਗਾਂ ਨਾਲ ਸਾਂਝ ਵਧਾਉਣਾ , ਵਧੇਰੇ ਪਾਰਦਰਸ਼ਤਾ ਲਈ ਰੱਖਿਆ ਖਰੀਦਦਾਰੀ ਤੇਜ਼ ਕਰਨ ਲਈ ਉਪਾਅ , ਡਿਜੀਟਲ ਬਦਲਾਅ , ਸਰਹੱਦ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ , ਹਥਿਆਰਬੰਦ ਫੌਜਾਂ ਵਿੱਚ ਔਰਤਾਂ ਦੀ ਸ਼ਮੂਲੀਅਤ ਨੂੰ ਵਧਾਉਣਾ, ਨਵਾਚਾਰ ਨੂੰ ਉਤਸ਼ਾਹਿਤ ਕਰਨ ਲਈ ਖੋਜ ਅਤੇ ਵਿਕਾਸ ਵਿੱਚ ਬਦਲਾਅ , ਐੱਨ ਸੀ ਸੀ ਦਾ ਦੂਰ ਦੁਰਾਡੀਆਂ ਥਾਵਾਂ ਤੇ ਵਿਸਤਾਰ ਅਤੇ ਕੋਵਿਡ 19 ਦੀ ਲੜਾਈ ਵਿੱਚ ਸਿਵਲ ਪ੍ਰਸ਼ਾਸਨ ਲਈ ਦਿੱਤੀ ਗਈ ਸਹਾਇਤਾ ਸ਼ਾਮਲ ਹੈ । 


ਈ—ਕਿਤਾਬਚਾ ਰੱਖਿਆ ਮੰਤਰਾਲੇ ਦੀ ਵੈੱਬਸਾਈਟ ਤੇ ਉਪਲਬੱਧ ਹੈ :

 

https://www.mod.gov.in/news

https://www.mod.gov.in/sites/default/files/MoD2RE7621.pdf

 

*************************

 

ਏ ਬੀ ਬੀ / ਐੱਨ ਏ ਐੱਮ ਪੀ ਆਈ / ਡੀ ਕੇ / ਐੱਸ ਏ ਵੀ ਵੀ ਵਾਈ / ਏ ਡੀ ਏ



(Release ID: 1725185) Visitor Counter : 271