ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਜੰਮੂ-ਕਸ਼ਮੀਰ ਦੇ ਹੀਰਾਨਗਰ ਵਿੱਚ ਬਣ ਰਹੇ ਅਰੁਣ ਜੇਤਲੀ ਖੇਡ ਪਰਿਸਰ ਦੀ ਪ੍ਰਗਤੀ ਦੀ ਸਮੀਖਿਆ ਕੀਤੀ
ਪ੍ਰੋਜੈਕਟ ਸਥਲ ਦਾ ਦੌਰਾ ਕਰਦੇ ਹੋਏ ਉਨ੍ਹਾਂ ਨੇ ਅਧਿਕਾਰੀਆਂ ਨੂੰ ਕੰਮ ਵਿੱਚ ਤੇਜ਼ੀ ਲਿਆਉਣ ਲਈ ਕਿਹਾ
Posted On:
06 JUN 2021 7:05PM by PIB Chandigarh
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਅਧਿਕਾਰੀਆਂ ਨੂੰ ਜੰਮੂ ਦੇ ਸੀਮਾਵਰਤੀ ਇਲਾਕੇ ਹੀਰਾਨਗਰ ਵਿੱਚ ਬਣ ਰਹੇ ਅਰੁਣ ਜੇਤਲੀ ਮਲਟੀਪਲ ਕੰਪਲੈਕਸ ਦੇ ਕੰਮ ਵਿੱਚ ਤੇਜ਼ੀ ਲਿਆਉਣ ਲਈ ਕਿਹਾ, ਜੋ ਕਿ ਦੇਸ਼ ਦੇ ਤਿੰਨ ਜਦਾ ਚਾਰ ਸਭ ਤੋਂ ਵੱਡੇ ਮਨੋਰੰਜਨ ਸਹਿ ਖੇਡ ਕੈਂਪਸ ਵਿੱਚ ਸ਼ਾਮਿਲ ਹੋਣ ਜਾ ਰਿਹਾ ਹੈ। ਸੰਭਵ ਹੈ ਕਿ ਇਹ ਅਹਿਮਦਾਬਾਦ ਅਤੇ ਇਡਨ ਗਾਰਡਨ, ਕੋਲਕਾਤਾ ਦੇ ਬਾਅਦ ਦੇਸ਼ ਵਿੱਚ ਸਭ ਤੋਂ ਵੱਡੇ ਖੇਡ ਕੈਂਪਸ ਵਿੱਚੋਂ ਇੱਕ ਹੋਵੇਗਾ।
ਪ੍ਰੋਜੈਕਟ ਸਥਲ ਦਾ ਦੌਰਾ ਕਰਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਪ੍ਰੋਜੈਕਟ ਦੀ ਪ੍ਰਗਤੀ ਦੀ ਦੈਨਿਕ ਅਧਾਰ ‘ਤੇ ਨਿਗਰਾਨੀ ਕਰਦੇ ਅਤੇ ਹੋਰ ਸਾਰੀਆਂ ਰਸਮਾਂ ਅਤੇ ਪ੍ਰਕਿਰਿਆਤਮਕ ਜ਼ਰੂਰਤਾਂ ਨੂੰ ਜਲਦ ਤੋਂ ਜਲਦ ਪੂਰਾ ਕਰਨ ਅਤੇ ਕੱਲ੍ਹ ਤੋਂ ਇਸ ਦੀ ਸ਼ੁਰੂਆਤ ਕਰਨ ਦਾ ਨਿਰਦੇਸ਼ ਦਿੱਤਾ। ਉਨ੍ਹਾਂ ਨੇ ਨਾਲ ਇਸ ਦੌਰ ‘ਤੇ ਸੰਭਾਗ ਆਯੁਕਤ ਰਾਘਵ ਲੈਂਗਰ, ਸਕੱਤਰ ਖੇਡ ਕੌਂਸਲ ਨੁਜਹਤ ਗੁਲ, ਜ਼ਿਲ੍ਹਾ ਵਿਕਾਸ ਕੌਂਸਲ ਦੇ ਚੇਅਰਮੈਨ ਕਰਨਲ ਮਹਾਂ ਸਿੰਘ, ਉਪਾਯੁਕਤ ਰਾਹੁਲ ਯਾਦਵ, ਨਗਰਪਾਲਿਕਾ ਚੇਅਰਮੈਨ ਵਿਜੈ ਸ਼ਰਮਾ ਸਹਿਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ। ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਉਹ ਵਿਅਕਤੀਗਤ ਰੂਪ ਸੰਬੰਧਿਤ ਅਧਿਕਾਰੀਆਂ ਨਾਲ ਪ੍ਰਗਤੀ ਦੀ ਨਿਯਮਿਤ ਅਪਡੇਟ ਪ੍ਰਾਪਤ ਕਰਦੇ ਰਹਿਣਗੇ।
ਅਰੁਣ ਜੇਤਲੀ ਨੂੰ ਯਾਦ ਕਰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ ਇਹ ਪ੍ਰੋਜੈਕਟ ਦੇਸ਼ ਦੇ ਯੁਵਾਵਾਂ ਨੂੰ ਸਮਰਪਿਤ ਹੈ ਅਤੇ ਸਵਰਗੀ ਸ਼੍ਰੀ ਅਰੁਣ ਜੇਤਲੀ ਦੀ ਯਾਦ ਵਿੱਚ ਪੂਰੇ ਸਨਮਾਨ ਅਤੇ ਸ਼ਰਧਾ ਦੇ ਨਾਲ ਇਹ ਯੋਜਨਾ ਬਣਾਈ ਗਈ ਸੀ, ਜੋ ਯੁਵਾਵਾਂ ਦੀ ਪ੍ਰਤਿਭਾ ਨੂੰ ਹੁਲਾਰਾ ਦੇਣ ਲਈ ਜਾਣੇ ਜਾਂਦੇ ਸਨ ਨਾਲ ਹੀ ਉਨ੍ਹਾਂ ਨੇ ਆਪਣੇ ਪ੍ਰੋਗਰਾਮ ਦੇ ਦੌਰਾਨ ਕਈ ਹੋਣਹਾਰ ਯੁਵਾਵਾਂ ਦਾ ਮਾਰਗਦਰਸ਼ਨ ਕੀਤਾ ਸੀ। ਉਨ੍ਹਾਂ ਨੇ ਯਾਦ ਕਿਤਾ ਕਿ ਉਨ੍ਹਾਂ ਦੀ ਪਿਛਲੀ ਜੰਮੂ ਯਾਤਰਾ ਜੇਤਲੀ ਜੀ ਦੇ ਨਾਲ ਹੋਈ ਸੀ, ਜਿੱਥੇ ‘ਤੇ ਹੀਰਾਨਗਰ ਦੇ ਲੋਕਾਂ ਨੇ ਉਨ੍ਹਾਂ ਦੇ ਸਾਹਮਣਾ ਇਸ ਪ੍ਰਕਾਰ ਦੇ ਪਰਿਸਰ ਦੀ ਸਥਾਪਨਾ ਦੀ ਮੰਗ ਰੱਖੀ ਸੀ, ਲੇਕਿਨ ਇਸ ਤੋਂ ਪਹਿਲੇ ਕਿ ਉਹ ਇਸ ‘ਤੇ ਵਿਚਾਰ ਕਰ ਸਕਦੇ, ਉਨ੍ਹਾਂ ਦੀ ਸਿਹਤ ਖਰਾਬ ਹੋ ਗਈ ਅਤੇ ਉਨ੍ਹਾਂ ਦਾ ਨਿਧਨ ਹੋ ਗਿਆ, ਜਿਸ ਦੇ ਬਾਅਦ ਅਸੀਂ ਇਸ ਅਜਿਹੇ ਕੈਂਪ ਦੀ ਸਥਾਪਨਾ ਕਰਨ ਦੀ ਜ਼ਿੰਮੇਵਾਰੀ ਲਈ ਜੋ ਕਿ ਅਰੁਣ ਜੇਤਲੀ ਜੀ ਦੇ ਲੰਬੇ ਕਦ ਤੇ ਦੂਰ ਦ੍ਰਿਸ਼ਟੀ ਦੇ ਅਨੁਰੂਪ ਹੋਵੇਗਾ।
ਕੇਂਦਰ ਦੁਆਰਾ ਵਿੱਤ ਪੋਸ਼ਿਤ ਅਤੇ 37 ਏਕੜ ਭੂਮੀ ਵਿੱਚ ਫੈਲੀ ਹੋਈ ਇਸ ਪ੍ਰੋਜੈਕਟ ਦੇ ਸੰਦਰਭ ਵਿੱਚ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਸ ਦੇ ਪੂਰਾ ਹੋ ਜਾਣ ਦੇ ਬਾਅਦ ਇਹ ਨਾ ਕੇਵਲ ਹੀਰਾਨਗਰ ਬਲਕਿ ਪੂਰੇ ਜੰਮੂ-ਕਸ਼ਮੀਰ ਨੂੰ ਭਾਰਤ ਦੇ ਮਾਨਚਿੱਤਰ ਨੂੰ ਸਾਹਮਣੇ ਲੈ ਕੇ ਆਏਗਾ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਸ ਪ੍ਰੋਜੈਕਟ ਦਾ ਨੀਂਹ ਪੱਥਰ ਅਰੁਣ ਜੇਤਲੀ ਦੀ ਪਹਿਲੀ ਪੁਨਰਤਿਥੀ ਦੇ ਤੁਰੰਤ ਬਾਅਦ ਕੀਤਾ ਗਿਆ ਸੀ, ਲੇਕਿਨ ਕੋਵਿਡ ਮਹਾਮਾਰੀ ਵਿੱਚ ਵਾਧਾ ਹੋਣ ਦੇ ਕਾਰਨ ਇਸ ਦੇ ਨਿਰਮਾਣ ਵਿੱਚ ਵਿਘਨ ਉਤਪੰਨ ਹੋਇਆ। ਇਸ ਦਰਮਿਆਨ ਅਸਾਮ ਵਿੱਚ ਵਿਧਾਨਸਬਾ ਚੋਣ ਹੋਏ ਜਿਸ ਦੇ ਬਾਅਦ ਜ਼ਿਲ੍ਹਾ ਵਿਕਾਸ ਕੌਂਸਲ ਦੇ ਵੀ ਚੁਣ ਹੋਏ ਅਤੇ ਕੋਵਿਡ ਸੰਕ੍ਰਮਣ ਦੇ ਕਾਰਨ ਉਨ੍ਹਾਂ ਨੇ ਵੀ ਹਸਪਤਾਲ ਵਿੱਚ ਭਰਤੀ ਹੋਣ ਪੈਦਾ। ਉਨ੍ਹਾਂ ਨੇ ਕਿਹਾ ਕਿ ਅਧਿਕਾਰੀਆਂ ਨੂੰ ਇਹ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਬੀਤ ਚੁੱਕੇ ਸਮੇਂ ਦੀ ਭਰਪਾਈ ਕਰੇ ਅਤੇ ਇਸ ਪ੍ਰੋਜੈਕਟ ਦੇ ਪੂਰਾ ਹੋਣ ਦੀ ਢਾਈ ਤੋਂ ਤਿੰਨ ਸਾਲ ਦੇ ਦਰਮਿਆਨ ਦੀ ਸਮਾਂਸੀਮਾ ਦਾ ਪਾਲਨ ਕਰਨ ਦੀ ਪੂਰਨ ਰੂਪ ਤੋਂ ਕੋਸ਼ਿਸ਼ ਕਰਨ।
<><><><><>
ਐੱਸਐੱਨਸੀ
(Release ID: 1725073)
Visitor Counter : 196