ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਆਪਣੇ ਲੋਕਸਭਾ ਖੇਤਰ ਉਧਮਪੁਰ-ਕਠੁਆ-ਡੋਡਾ ਵਿੱਚ ਕੋਵਿਡ ਪ੍ਰਭਾਵਿਤ ਬੱਚਿਆਂ ਦੇ ਲਈ 10 ਲੱਖ ਰੁਪਏ ਦਾ ਯੋਗਦਾਨ ਦਿੱਤਾ
ਡਾ. ਜਿਤੇਂਦਰ ਸਿੰਘ ਨੇ ਬੱਚਿਆਂ ਦੇ ਇੱਕ ਸਮੂਹ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਨੇ ਮੌਜੂਦਾ ਮਹਾਮਾਰੀ ਦੌਰਾਨ ਆਪਣਾ ਪਾਲਣ-ਪੋਸ਼ਣ ਕਰਨ ਵਾਲਿਆਂ ਨੂੰ ਗੁਆ ਦਿੱਤਾ ਹੈ
प्रविष्टि तिथि:
05 JUN 2021 6:06PM by PIB Chandigarh
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਆਪਣੇ ਲੋਕਸਭਾ ਖੇਤਰ ਉਧਮਪੁਰ-ਕਠੁਆ-ਡੋਡਾ ਵਿੱਚ ਕੋਵਿਡ ਪ੍ਰਭਾਵਿਤ ਬੱਚਿਆਂ ਦੇ ਲਈ 10 ਲੱਖ ਰੁਪਏ ਦਾ ਯੋਗਦਾਨ ਦਿੱਤਾ, ਜੋ ਕਿ ਸਵੈ-ਇਛੁੱਕ/ਵਿਅਕਤੀਗਤ ਸਰੋਤਾਂ ਰਾਹੀਂ ਜੁਟਾਏ ਗਏ ਹਨ। ਕਠੁਆ ਦੇ ਡਿਪਟੀ ਕਮਿਸ਼ਨਰ, ਸ਼੍ਰੀ ਰਾਹੁਲ ਯਾਦਵ ਨੇ ਚੋਣ ਹਲਕੇ ਦੇ ਸਾਰੇ 6 ਜ਼ਿਲ੍ਹਿਆਂ ਦੇ ਲਈ ਨੋਡਲ ਅਥਾਰਿਟੀ ਦੇ ਰੂਪ ਵਿੱਚ ਇਸ ਰਕਮ ਦਾ ਚੈੱਕ ਪ੍ਰਾਪਤ ਕੀਤਾ।
ਆਪਣੀ ਕਠੁਆ ਯਾਤਰਾ ਦੌਰਾਨ, ਡਾ. ਜਿਤੇਂਦਰ ਸਿੰਘ ਨੇ ਉਨ੍ਹਾਂ ਬੱਚਿਆਂ ਦੇ ਇੱਕ ਸਮੂਹ ਨਾਲ ਵੀ ਮੁਲਾਕਾਤ ਕੀਤੀ, ਜਿਨ੍ਹਾਂ ਨੇ ਮੌਜੂਦਾ ਮਹਾਮਾਰੀ ਦੇ ਦੌਰਾਨ ਆਪਣਾ ਸਰਪ੍ਰਸਤਾਂ ਨੂੰ ਗੁਆ ਦਿੱਤਾ ਹੈ। ਉਨ੍ਹਾਂ ਨੇ ਕਿਹਾ ਆਪਣੇ ਕਰੀਬੀ ਅਤੇ ਪਿਆਰਿਆਂ ਦੇ ਜਾਣ ਦੀ ਭਰਪਾਈ ਕਿਸੇ ਵੀ ਪ੍ਰਕਾਰ ਨਹੀਂ ਕੀਤੀ ਜਾ ਸਕਦੀ ਹੈ, ਲੇਕਿਨ ਆਪਣੀ ਅੰਤਰ-ਆਤਮਾ ਦੀ ਆਵਾਜ਼ ‘ਤੇ ਖਰਾ ਉਤਰਣ ਦੇ ਲਈ ਅਸੀਂ ਬਹੁਤ ਹੀ ਛੋਟਾ ਅਤੇ ਨਿਮਰ ਯਤਨ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਕਿ ਅਸੀਂ ਇਨ੍ਹਾਂ ਬੱਚਿਆਂ ਦੇ ਨਾਲ ਖੜ੍ਹੇ ਰਹਿ ਸਕੀਏ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਸ ਸਵੈ-ਇਛੁੱਕ ਰਕਮ ਦਾ ਯੋਗਦਾਨ ਉਨ੍ਹਾਂ ਬੱਚਿਆਂ ਦੇ ਲਈ ਬਹੁਤ ਹੀ ਘੱਟ ਅਤੇ ਮਾਮੂਲੀ ਹੈ, ਜਿਨ੍ਹਾਂ ਨੇ ਕੋਵਿਡ ਮਹਾਮਾਰੀ ਦੇ ਕਾਰਨ ਆਪਣੇ ਪਰਿਵਾਰ ਦੀ ਦੇਖਭਾਲ ਕਰਨ ਵਾਲਿਆਂ ਨੂੰ ਗੁਆ ਦਿੱਤਾ ਹੈ ਲੇਕਿਨ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਲਗਾਤਾਰ ਕੋਸ਼ਿਸ਼ ਕਰ ਰਹੇ ਹਨ ਕਿ ਆਉਣ ਵਾਲੇ ਸਮੇਂ ਵਿੱਚ ਜ਼ਿਆਦਾ ਤੋਂ ਜ਼ਿਆਦਾ ਸਹਾਇਤਾ ਰਾਸ਼ੀ ਜੁਟਾ ਸਕੀਏ। ਉਨ੍ਹਾਂ ਨੇ ਕਿਹਾ ਕਿ ਅਜਿਹੇ ਬੱਚਿਆਂ ਦੇ ਲਈ ਲੋੜੀਂਦੀ ਵਿੱਤੀ ਸਹਾਇਤਾ ਦਾ ਐਲਾਨ ਕਰਨ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਗੇ ਵਧ ਕੇ ਆਪਣੀ ਲੀਡਰਸ਼ਿਪ ਪ੍ਰਦਾਨ ਕੀਤੀ ਹੈ ਅਤੇ ਪ੍ਰਧਾਨ ਮੰਤਰੀ ਦਾ ਇਹ ਕਦਮ ਸਾਨੂੰ ਸਾਰਿਆਂ ਨੂੰ ਪ੍ਰੇਰਿਤ ਕਰਦਾ ਹੈ ਕਿ ਅਸੀਂ ਇਸ ਅਭੂਤਪੂਰਵ ਆਪਦਾ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਦੇ ਲਈ ਅੱਗੇ ਆਉਣ ਅਤੇ ਆਪਣੇ ਸਾਧਨਾਂ ਦੇ ਅਨੁਸਾਰ ਜਿੱਥੇ ਤੱਕ ਸੰਭਵ ਹੋ ਸਕੇ ਯੋਗਦਾਨ ਕਰੀਏ ਜਾਂ ਜੋ ਕੁਝ ਵੀ ਸੰਭਵ ਹੋ ਸਕੇ ਉਹ ਕਰੀਏ।

ਡਾ. ਜਿਤੇਂਦਰ ਸਿੰਘ ਦੁਆਰਾ ਸੌਂਪਿਆ ਗਿਆ ਅੱਜ ਦਾ ਚੈੱਕ ਉਸ ਰਕਮ ਦੇ ਅਤਿਰਿਕਤ ਹੈ ਜੋ ਉਨ੍ਹਾਂ ਨੇ ਪਹਿਲਾਂ ਹੀ ਆਪਣੇ ਸਾਂਸਦ ਫੰਡ ਤੋਂ 2.5 ਕਰੋੜ ਰੁਪਏ ਦੀ ਰਕਮ ਆਪਣੇ ਲੋਕਸਭਾ ਖੇਤਰ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕੋਵਿਡ ਕੇਅਰ ਸੁਵਿਧਾਵਾਂ ਉਪਲਬਧ ਕਰਵਾਉਣ ਦੇ ਲਈ ਅਲਾਟ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅਲਾਟ ਕੀਤੀ ਗਈ ਸਾਂਸਦ ਨਿਧੀ ਵਿੱਚੋਂ 2.1 ਕਰੋੜ ਰੁਪਏ ਤੋਂ ਜ਼ਿਆਦਾ ਮੁੱਲ ਦੀਆਂ ਕੋਵਿਡ ਸਬੰਧਿਤ ਵਸਤੂਆਂ ਦੀ ਪ੍ਰਾਪਤੀ ਅਤੇ ਖਰੀਦ ਦੇ ਲਈ ਪਹਿਲਾਂ ਹੀ ਕਾਰਵਾਈ ਕੀਤੀ ਜਾ ਚੁੱਕੀ ਹੈ।
ਇਸ ਵਿੱਚ, ਡਾ. ਜਿਤੇਂਦਰ ਸਿੰਘ ਦੀ ਵਿਅਕਤੀਗਤ ਪਹਿਲ ਨਾਲ, ਪਿਛਲੇ ਇੱਕ ਮਹੀਨੇ ਦੌਰਾਨ ਵੱਖ-ਵੱਖ ਸਰੋਤਾਂ ਰਾਹੀਂ ਜੁਟਾਈ ਗਈ ਕੋਵਿਡ ਸਬੰਧਿਤ ਸਮੱਗਰੀਆਂ ਦੀਆਂ ਪੰਜ ਖੇਪਾਂ ਉਨ੍ਹਾਂ ਦੇ ਚੋਣ ਹਲਕੇ ਦੇ ਸਾਰੇ 6 ਜ਼ਿਲ੍ਹਿਆਂ ਦੇ ਨਾਲ-ਨਾਲ ਜੰਮੂ ਖੇਤਰ ਦੇ ਕੁਝ ਹੋਰ ਹਿੱਸਿਆਂ ਅਤੇ ਕਸ਼ਮੀਰ ਘਾਟੀ ਵਿੱਚ ਵੀ ਭੇਜੀ ਜਾ ਚੁੱਕੀ ਹੈ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਉਹ ਇੱਕ ਮਹੀਨੇ ਤੋਂ ਜ਼ਿਆਦਾ ਸਮੇਂ ਤੱਕ ਕੋਵਿਡ ਨਾਲ ਪੀੜਤ ਰਹੇ ਹਨ ਅਤੇ ਹਸਪਤਾਲ ਵਿੱਚ ਭਰਤੀ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਉਧਮਪੁਰ ਜ਼ਿਲ੍ਹੇ ਵਿੱਚ 200 ਕਰੋੜ ਰੁਪਏ ਦੀ ਲਾਗਤ ਵਾਲੀ ਮਾਨਸਰ ਝੀਲ ਪ੍ਰੋਜੈਕਟ ਸਥਲ ਦਾ ਅੰਤਿਮ ਦੌਰਾ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਭਗਵਾਨ ਦੀ ਕ੍ਰਿਪਾ ਨਾਲ ਕੋਵਿਡ ਤੋਂ ਠੀਕ ਹੋਣ ਦੇ ਬਾਅਦ ਉਨ੍ਹਾਂ ਦੀ ਪਹਿਲੀ ਯਾਤਰਾ ਫਿਰ ਤੋਂ ਉਨ੍ਹਾਂ ਦੇ ਚੋਣ ਹਲਕੇ ਵਿੱਚ ਹੀ ਹੋਈ ਹੈ, ਕਿਉਂਕਿ ਕਠੁਆ ਉਨ੍ਹਾਂ ਦੇ ਲੋਕਸਭਾ ਖੇਤਰ ਦਾ ਨੋਡਲ ਜ਼ਿਲ੍ਹਾ ਹੈ।
ਡਾ. ਜਿਤੇਂਦਰ ਸਿੰਘ ਨੇ ਇਸ ਗੱਲ ‘ਤੇ ਸੰਤੋਸ਼ ਵਿਅਕਤ ਕੀਤਾ ਕਿ ਪਿਛਲੇ ਸਾਲ ਦੇ ਅਨੁਭਵ ਤੋਂ ਸਿੱਖਦੇ ਹੋਏ, ਉਨ੍ਹਾਂ ਦੇ ਚੋਣ ਹਲਕੇ ਦੇ ਸਾਰੇ 6 ਜ਼ਿਲ੍ਹੇ ਬਿਹਤਰ ਪ੍ਰਦਰਸ਼ਨ ਕਰਨ ਦੇ ਕਾਬਲ ਹੋਏ ਹਨ ਅਤੇ ਉੱਥੇ ਕੁਝ ਹੋਰ ਜ਼ਿਲ੍ਹਿਆਂ ਦੀ ਤੁਲਨਾ ਵਿੱਚ ਮਹਾਮਾਰੀ ਵੀ ਘੱਟ ਦੇਖੀ ਗਈ ਹੈ। ਉਨ੍ਹਾਂ ਨੇ ਇਸ ਚੁਣੌਤੀ ਦਾ ਸਾਹਮਣਾ ਕਰਨ ਦੇ ਲਈ ਪ੍ਰਸ਼ਾਸਨ, ਮੈਡੀਕਲ ਅਧਿਕਾਰੀਆਂ, ਪਾਰਟੀ ਲੀਡਰਸ਼ਿਪ ਅਤੇ ਨਾਗਰਿਕ ਸਮਾਜ ਦਰਮਿਆਨ ਰਹੇ ਬਿਹਤਰੀਨ ਤਾਲਮੇਲ ਦੀ ਸ਼ਲਾਘਾ ਕੀਤੀ।
ਡਾ. ਜਿਤੇਂਦਰ ਸਿੰਘ ਨੇ ਕਿਹਾ ਹਾਲਾਂਕਿ ਹਰੇਕ ਜ਼ਿਲ੍ਹੇ ਵਿੱਚ ਆਕਸੀਜਨ ਦੀ ਉਪਲਬਧਤਾ ਅਤੇ ਲੋੜੀਂਦੀ ਕੋਵਿਡ ਕੇਅਰ ਕੇਂਦਰ ਸੁਨਿਸ਼ਚਿਤ ਕੀਤੇ ਗਏ ਹਨ ਲੇਕਿਨ ਕਠੁਆ ਨੇ ਆਕਸੀਜਨ ਦੀ ਵਧੇਰੇ ਉਪਲਬਧਤਾ ਸੁਨਿਸ਼ਚਿਤ ਕਰਨ ਦੀ ਦਿਸ਼ਾ ਵਿੱਚ ਪਹਿਲਾਂ ਤੋਂ ਹੀ ਤਿਆਰੀ ਕਰ ਲਈ ਸੀ ਅਤੇ ਸ਼ੁਰੂਆਤੀ ਦਿਨਾਂ ਵਿੱਚ ਆਕਸੀਜਨ ਪਲਾਂਟ ਵਿੱਚ ਥੋੜ੍ਹੀ ਜਿਹੀ ਭੁੱਲ ਹੋਣ ਦੇ ਦੌਰਾਨ ਵੀ ਸਮੁਦਾਏ ਅਤੇ ਸਮਾਜ ਵਿੱਚ ਵਿਸ਼ਵਾਸ ਕਾਇਮ ਰੱਖਣ ਦੇ ਲਈ ਗੁਆਂਢੀ ਜ਼ਿਲ੍ਹਿਆਂ ਨਾਲ ਆਕਸੀਜਨ ਸਿਲੰਡਰ ਦੀ ਤਤਕਾਲਿਕ ਵੈਕਲਪਿਕ ਵਿਵਸਥਾ ਕੀਤੀ ਗਈ ਸੀ, ਜਿਸ ਨਾਲ ਕਿਸੇ ਵੀ ਸਥਿਤੀ ਵਿੱਚ, ਕਿਸੇ ਨੂੰ ਵੀ ਆਕਸੀਜਨ ਦੀ ਕਿਸੇ ਵੀ ਸੰਭਾਵਿਤ ਉਪਲਬਧਤਾ ਬਾਰੇ ਸ਼ੰਕਾ ਮਹਿਸੂਸ ਨਾ ਹੋ ਸਕੇ। ਉਨ੍ਹਾਂ ਨੇ ਸਮੁਦਾਇਕ ਨੇਤਾਵਾਂ ਦੇ ਸਹਿਯੋਗ ਦੀ ਵੀ ਸ਼ਲਾਘਾ ਕੀਤੀ।
ਡਾ. ਜਿਤੇਂਦਰ ਸਿੰਘ ਨੇ ਫਿਰ ਦੋਹਰਾਇਆ ਕਿ ਇਸ ਪ੍ਰਕਾਰ ਦੀ ਮਹਾਮਾਰੀ ਦੌਰਾਨ ਸਾਨੂੰ ਸਭ ਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਸਾਰੇ ਮਤਭੇਦਾਂ ਤੋਂ ਉੱਪਰ ਉਠੀਏ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਲੀਡਰਸ਼ਿਪ ਵਿੱਚ ਕੋਰੋਨਾ ਦੇ ਖਿਲਾਫ ਯੁੱਧ ਵਿੱਚ ਆਪਣਾ ਯੋਗਦਾਨ ਦਈਏ। ਉਨ੍ਹਾਂ ਨੇ ਕਿਹਾ ਕਿ ਸਮੁਦਾਏ ਦੀ ਸੇਵਾ ਕਰਦੇ ਹੋਏ ਅਤੇ ਪ੍ਰਸ਼ਾਸਨ ਦਾ ਸਹਿਯੋਗ ਕਰਦੇ ਹੋਏ ਸਾਨੂੰ ਇਸ ਗੱਲ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ ਕਿ ਸਾਡੀ ਮੌਜੂਦਗੀ ਨਾਲ ਪ੍ਰਸ਼ਾਸਨ ਜਾਂ ਸਿਹਤ ਅਧਿਕਾਰੀਆਂ ਦੀ ਕਾਰਜਪ੍ਰਣਾਲੀ ਵਿੱਚ ਕਿਸੇ ਪ੍ਰਕਾਰ ਦੀ ਰੁਕਾਵਟ ਨਾ ਪਹੁੰਚੇ।
ਡਾ. ਜਿਤੇਂਦਰ ਸਿੰਘ ਨੇ ਇਸ ਗੱਲ ‘ਤੇ ਸੰਤੋਸ਼ ਵਿਅਕਤ ਕੀਤਾ ਕਿ ਜੰਮੂ-ਕਸ਼ਮੀਰ ਵਿੱਚ ਹਾਲ ਹੀ ਵਿੱਚ ਹੋਏ ਵਾਧੇ ਦੇ ਬਾਅਦ ਪਿਛਲੇ ਦੋ ਹਫਤੇ ਤੋਂ ਮਹਾਮਾਰੀ ਵਿੱਚ ਨਿਰੰਤਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ।
ਕਠੁਆ ਦੇ ਡਿਪਟੀ ਕਮਿਸ਼ਨਰ, ਰਾਹੁਲ ਯਾਦਵ ਨੇ ਕੋਵਿਡ ਪ੍ਰਬੰਧਨ ‘ਤੇ ਆਪਣੀ ਸੰਖੇਪ ਪੇਸ਼ਕਾਰੀ ਦਿੱਤੀ।
ਇਸ ਅਵਸਰ ‘ਤੇ ਡੀਡੀਸੀ ਚੇਅਰਮੈਨ ਕਰਨਲ ਮਹਾਨ ਸਿੰਘ, ਡੀਡੀਸੀ ਚੇਅਰਮੈਨ ਰਘੁਨੰਦਨ ਸਿੰਘ ਬਬਲੂ, ਕਠੁਆ ਨਗਰਪਾਲਿਕਾ ਚੇਅਰਮੈਨ ਨਰੇਸ਼ ਸ਼ਰਮਾ, ਲਖਨਪੁਰ ਨਗਰਪਾਲਿਕਾ ਚੇਅਰਮੈਨ ਰਵਿੰਦਰ ਸ਼ਰਮਾ, ਸਾਬਕਾ ਮੰਤਰੀ ਰਾਜੀਵ ਜਸਰੋਟੀਆ, ਸੀਨੀਅਰ ਨੇਤਾ ਪ੍ਰੇਮਨਾਥ ਡੋਗਰਾ, ਜਨਕ ਭਾਰਤੀ, ਗੋਪਾਲ ਮਹਾਜਨ, ਰਸ਼ਪਾਲ ਵਰਮਾ, ਚੇਅਰਮੈਨ ਹੀਰਾਨਗਰ ਨਗਰ ਨਿਗਮ ਐਡਵੋਕੇਟ ਵਿਜੈ ਸ਼ਰਮਾ, ਸਾਬਕਾ ਵਿਧਾਇਕ ਕੁਲਦੀਪ ਰਾਜ, ਰਾਜੇਸ਼ ਮੇਹਤਾ ਤੇ ਹੋਰ ਲੋਕਾਂ ਸਹਿਤ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਅਤੇ ਜਨਪ੍ਰਤੀਨਿਧੀਆਂ ਦੇ ਨਾਲ-ਨਾਲ ਮੁੱਖ ਨੇਤਾ ਵੀ ਮੌਜੂਦ ਸਨ।
ਕਠੁਆ ਪਹੁੰਚਣ ਦੇ ਤੁਰੰਤ ਬਾਅਦ, ਡਾ. ਜਿਤੇਂਦਰ ਸਿੰਘ ਨੇ ਸਭ ਤੋਂ ਪਹਿਲਾਂ ਜਨ ਸੰਘ ਦੇ ਬਜ਼ੁਰਗ ਨੇਤਾ, ਚੌਧਰੀ ਛੱਗਰ ਸਿੰਘ ਦੇ ਆਵਾਸ ਦਾ ਦੌਰਾ ਕੀਤਾ, ਜਿਨ੍ਹਾਂ ਦਾ ਹਾਲ ਹੀ ਵਿੱਚ 101 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਸੀ। ਡਾ. ਜਿਤੇਂਦਰ ਸਿੰਘ ਨੇ ਦੁਖੀ ਪਰਿਵਾਰ ਦੇ ਪ੍ਰਤੀ ਆਪਣੀ ਸੰਵੇਦਨਾ ਵਿਅਕਤ ਕੀਤੀ।
<><><><><>
ਐੱਸਐੱਨਸੀ
(रिलीज़ आईडी: 1724992)
आगंतुक पटल : 270