ਕਬਾਇਲੀ ਮਾਮਲੇ ਮੰਤਰਾਲਾ

ਵਿਸ਼ਵ ਵਾਤਾਵਰਣ ਦਿਵਸ ਦੇ ਅਵਸਰ ‘ਤੇ ਵਨ ਧਨ ਵਿਕਾਸ ਕੇਂਦਰਾਂ ਨੇ ਪੌਦੇ ਲਗਾਉਣ ਦਾ ਅਭਿਯਾਨ ਸ਼ੁਰੂ ਕੀਤਾ

Posted On: 05 JUN 2021 7:33PM by PIB Chandigarh

ਆਦਿਵਾਸੀਆਂ  ਦਾ ਜੀਵਨ ਕੁਦਰਤ ਦੇ ਨਾਲ ਨੇੜਿਓਂ ਜੁੜਿਆ ਹੋਇਆ ਹੈ। ਕਬਾਇਲੀ ਲੋਕ ਸਦੀਆਂ ਤੋਂ ਕੁਦਰਤ ਦੀ ਗੋਦ ਵਿੱਚ ਰਹਿ ਰਹੇ ਹਨ ਅਤੇ ਉਨ੍ਹਾਂ ਦਾ ਵਜੂਦ ਅਤੇ ਆਜੀਵਿਕਾ ਕੁਦਰਤ ਤੇ ਇਸ ਦੀ ਉਦਾਰਤਾ 'ਤੇ ਨਿਰਭਰ ਹੈ। ਇਕ ਵਿੱਚ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਵਾਤਾਵਰਣ ਸਾਡੇ ਆਦਿਵਾਸੀਆਂ  ਦੀ ਪਹਿਚਾਣ ਦਾ ਇੱਕ ਮੁੱਖ ਹਿੱਸਾ ਹੈ। 5 ਜੂਨ, 2021 ਨੂੰ ਵਿਸ਼ਵ ਵਾਤਾਵਰਣ ਦਿਵਸ ਦੇ ਅਵਸਰ ‘ਤੇ,ਦੇਸ਼ ਦੇ ਕਈ ਹਿੱਸਿਆਂ ਵਿੱਚ ਵਨ ਧਨ ਵਿਕਾਸ ਕੇਂਦਰਾਂ ਦੇ ਆਦੀਵਾਸੀ ਮੈਂਬਰਾਂ ਨੇ ਵੱਧ ਤੋਂ ਵੱਧ ਰੁੱਖ ਲਗਾਉਣ ਦਾ ਅਭਿਯਾਨ ਸ਼ੁਰੂਆਤ ਕੀਤਾ ਹੈ। ਅਜਿਹਾ ਹੀ ਇੱਕ ਉਦਾਹਰਣ ਮਹਾਰਾਸ਼ਟਰ ਰਾਜ ਤੋਂ ਸਾਹਮਣੇ ਆਇਆ ਹੈ, ਜਿੱਥੇ ਵਨ ਧਨ ਵਿਕਾਸ ਕੇਂਦਰ ਨਾਲ ਸਬੰਧਿਤ ਆਦੀਵਾਸੀ ਏਕਾਤਮਿਕ ਸਮਾਜਿਕ ਸੰਸਥਾ ਸ਼ਾਹਪੁਰ ਦੇ ਕਬਾਏਲੀ ਮੈਂਬਰਾਂ ਨੇ ਮੋਖਵਾਨੇ ਅਤੇ ਖਾਰੀਦ ਪਿੰਡਾਂ ਵਿੱਚ ਇਸ ਅਭਿਯਾਨ ਦੇ ਤਹਿਤ 10,000 ਗਿਲੋਯ ਦੇ ਪੌਧੇ ਲਗਾਏ ਹਨ।

ਵਿਸ਼ਵ ਵਾਤਾਵਰਣ ਦਿਵਸ ਦੇ ਅਵਸਰ 'ਤੇ ਟ੍ਰਾਈਫੇਡ  ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਪ੍ਰਵੀਰ ਕ੍ਰਿਸ਼ਨ ਦੀ ਪ੍ਰਧਾਨਗੀ ਵਿੱਚ ਟ੍ਰਾਈਫੇਡ ਨੇ ਇੱਕ ਵਰਚੁਅਲ ਕਾਨਫਰੰਸ ਦਾ ਆਯੋਜਨ ਵੀ ਕੀਤਾ ਸੀ। ਟ੍ਰਾਈਫੇਡ  ਦੇ ਸਾਰੇ ਖੇਤਰੀ ਦਫਤਰਾਂ ਨੇ ਇਸ ਵਿੱਚ ਹਿੱਸਾ ਲਿਆ। ਇਹ ਇੱਕ ਬਹੁਤ ਮਹੱਤਵਪੂਰਨ ਪ੍ਰੋਗਰਾਮ ਸੀ, ਜਿਸ ਵਿੱਚ ਹਾਜ਼ਰ ਲੋਕਾਂ ਨੂੰ ਕਬੀਲਿਆਂ ਤੇ ਕੁਦਰਤ ਦੇ ਵਿੱਚ ਸਹਿਜਤਾ ਅਤੇ ਨੇੜਲੇ ਸਬੰਧਾਂ ਨਾਲ ਜਾਣੂ ਕਰਵਾਇਆ ਗਿਆ ਅਤੇ ਲੋਕਾਂ ਨੂੰ ਇਹ ਵੀ ਦੱਸਿਆ ਗਿਆ ਕਿ ਕੁਦਰਤ ਨੂੰ ਬਣਾਏ ਰੱਖਣ ਤੇ ਵਾਤਾਵਰਣ ਦੀ ਸੁਰੱਖਿਆ ਦੇ ਲਈ ਆਦਿਵਾਸੀਆਂ  ਦੀ ਪਹਿਚਾਣ ਨੂੰ ਸਹੇਜ ਕੇ ਰੱਖਣਾ ਕਿੰਨਾ ਜ਼ਰੂਰੀ ਹੈ। ਵਾਤਾਵਰਣ ਸੁਰੱਖਿਆ ਦੇ ਲਈ ਆਦਿਵਾਸੀ ਭਰਾਵਾਂ ਤੇ ਭੈਣਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ।

 

E:\surjeet pib work\2021\jume\1.jpgE:\surjeet pib work\2021\jume\2.jpgE:\surjeet pib work\2021\jume\3.jpgE:\surjeet pib work\2021\jume\4.jpg

 

ਟ੍ਰਾਈਫੇਡ ਨੇ ਆਦਿਵਾਸੀਆਂ  ਦੇ ਸਸ਼ਕਤੀਕਰਨ ਦੇ ਲਈ ਨੋਡਲ ਏਜੰਸੀ ਦੇ ਰੂਪ ਵਿੱਚ ਇਨ੍ਹਾਂ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਦੇ ਲਈ ਕਈ ਉੱਤਮ ਪਹਿਲਕਦਮੀਆਂ ਕੀਤੀਆਂ ਹਨ। ਟ੍ਰਾਈਫੇਡ ਦੁਆਰਾ ਲਾਗੂ ਕੀਤੀ ਵਨ ਧਨ ਵਿਕਾਸ ਯੋਜਨਾ ਜੰਗਲ ਅਧਾਰਿਤ ਕਬੀਲਿਆਂ ਦੇ ਲਈ ਸਥਾਈ ਰੋਜ਼ੀ-ਰੋਟੀ ਦੀ ਸਿਰਜਣਾ ਦੀ ਸੁਵਿਧਾ ਪ੍ਰਦਾਨ ਕਰਦੀ ਹੈ। ਵਨ ਧਨ ਕੇਂਦਰਾਂ ਦੀ ਸਥਾਪਨਾ ਕਰਕੇ ਲਘੂ ਵਣ ਉਤਪਾਦਾਂ ਦੇ ਮੁੱਲ ਵਧਾਉਣ, ਬ੍ਰਾਂਡਿੰਗ ਤੇ ਮਾਰਕੀਟਿੰਗ ਵਿੱਚ ਸਹਾਇਤਾ ਪ੍ਰਦਾਨ ਕਰਨ ਦਾ ਇੱਕ ਮਹੱਤਵਪੂਰਨ ਪ੍ਰੋਗਰਾਮ ਹੈ। ਇਸ ਯੋਜਨਾ ਦਾ ਉਦੇਸ਼ ਆਦਿਵਾਸੀਆਂ  ਨੂੰ ਉਨ੍ਹਾਂ ਦੇ ਕਾਰੋਬਾਰ ਦਾ ਵਿਸਤਾਰ ਕਰਨ ਵਿੱਚ ਮਦਦ ਕਰਨਾ ਅਤੇ ਆਮਦਨ ਵਧਾਉਣ ਦੇ ਲਈ ਵਿੱਤੀ ਪੂੰਜੀ, ਟ੍ਰੇਨਿੰਗ, ਸਲਾਹ ਆਦਿ ਦੇ ਮੱਦੇਨਜ਼ਰ ਸਹਾਇਤਾ ਪ੍ਰਦਾਨ ਕਰਕੇ ਉਨ੍ਹਾਂ ਨੂੰ ਸਸ਼ਕਤ ਬਣਾਉਣਾ ਹੈ।

ਵਨ ਧਨ ਯੋਜਨਾ, 'ਮਕੈਨਿਜ਼ਮ ਫਾਰ ਮਾਰਕੇਟਿੰਗ ਆਵ੍ ਮਾਈਨਰ ਫੌਰੈਸਟ ਪ੍ਰੋਡਿਊਸ (ਐੱਮਐੱਫਪੀ) ਦੁਆਰਾ ਘੱਟੋਂ-ਘੱਟ ਸਮਰਥਨ ਮੁੱਲ (ਐੱਮਐੱਸਪੀ) ਅਤੇ ਐਮਐਫਪੀ ਲਈ ਵੈਲਿਯੂ ਚੇਨ ਦੇ ਵਿਕਾਸ' ਦਾ ਇਕ ਵਿਸ਼ੇਸ਼ ਹਿੱਸਾ ਹੈ, ਜੋ ਕਿ ਹਾਲ ਹੀ ਵਿੱਚ ਸਥਾਨਕ ਆਦਿਵਾਸੀਆਂ  ਦੇ ਲਈ ਰੋਜ਼ਗਾਰ ਦੇ ਇੱਕ ਮੁੱਖ ਸਰੋਤ ਦੇ ਰੂਪ ਵਿੱਚ ਉਭਰ ਕੇ ਸਾਹਮਣੇ ਆਇਆ ਹੈ। ਇਹ ਆਦੀਵਾਸੀ ਉੱਦਮ ਦਾ ਇੱਕ ਉੱਤਮ ਉਦਾਹਰਣ ਹੈ ਅਤੇ ਇਹ ਦਰਸਾਉਂਦਾ ਹੈ ਕਿ ਕਿਸ ਪ੍ਰਕਾਰ ਇਹ ਕਲਸਟਰ ਵਿਕਾਸ ਅਤੇ ਮੁੱਲ ਵਾਧਾ ਵਾਲੇ ਮੈਂਬਰਾਂ ਨੂੰ ਵਧੇਰੇ ਆਮਦਨ ਕਮਾਉਣ ਵਿੱਚ ਸਹਾਇਤਾ ਕਰ ਸਕਦਾ ਹੈ।

ਇਕ ਆਮ ਵਨ ਧਨ ਵਿਕਾਸ ਕੇਂਦਰ ਵਿੱਚ 20 ਕਬਾਇਲੀ ਮੈਂਬਰ ਸ਼ਾਮਲ ਹੁੰਦੇ ਹਨ। 15 ਅਜਿਹੇ ਵਨ ਧਨ ਵਿਕਾਸ ਕੇਂਦਰ ਮਿਲ ਕੇ 1 ਵਨ ਧਨ ਵਿਕਾਸ ਕੇਂਦਰ ਕਲਸਟਰ ਬਣਾਉਂਦੇ ਹਨ। ਵਨ ਧਨ ਵਿਕਾਸ ਕੇਂਦਰ ਕਲਸਟਰ 23 ਰਾਜਾਂ ਤੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਲਗਭਗ 6.67 ਲੱਖ ਕਬਾਇਲੀ ਜੰਗਲ ਸੰਗ੍ਰਹਕਰਤਾ ਨੂੰ ਵੱਡੇ ਪੈਮਾਨੇ ‘ਤੇ ਕਿਫਾਇਤ, ਰੋਜ਼-ਰੋਟੀ ਅਤੇ ਬਜ਼ਾਰ-ਸਬੰਧਾਂ ਦੇ ਨਾਲ-ਨਾਲ ਉੱਦਮਤਾ ਦੇ ਅਵਸਰ ਪ੍ਰਦਾਨ ਕਰਦੇ ਹਨ। ਇਸ ਪ੍ਰੋਗਰਾਮ ਦੀ ਸਫਲਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਵਨ ਧਨ ਸਟਾਰਟ-ਅਪ ਪ੍ਰੋਗਰਾਮ ਨਾਲ ਹੁਣ ਤੱਕ 50 ਲੱਖ ਆਦੀਵਾਸੀ ਲਾਭਵੰਦ ਹੋ ਚੁੱਕੇ ਹਨ।

ਕਬਾਇਲੀ ਆਬਾਦੀ ਦੀ ਰੋਜ਼ੀ-ਰੋਟੀ ਵਿੱਚ ਸੁਧਾਰ ਅਤੇ ਗਰੀਬ ਤੇ ਪਰੇਸ਼ਾਨ ਆਦਿਵਾਸੀਆਂ  ਦੇ ਜੀਵਨ ਨੂੰ ਬਿਹਤਰ ਬਣਾਉਣਾ ਟ੍ਰਾਈਫੇਡ ਦਾ ਮੁੱਖ ਉਦੇਸ਼ ਰਿਹਾ ਹੈ। ਇਹ ਉਮੀਦ ਕੀਤੀ ਜਾਂਦੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਵਨ ਧਨ ਯੋਜਨਾ ਪਹਿਲ ਨਾਲ ਹੋਣ ਵਾਲੀਆਂ ਵੱਧ ਤੋਂ ਵੱਧ ਸਫਲਤਾ ਦੀਆਂ ਕਹਾਣੀਆਂ ਸਾਹਮਣੇ ਆਉਣਗੀਆਂ, ਜੋ ਵੋਕਲ ਫਾੱਰ ਲੋਕਲ ਅਤੇ ਇੱਕ ਆਤਮਨਿਰਭਰ ਭਾਰਤ ਨੂੰ ਹੁਲਾਰਾ ਦਿੰਦੀਆਂ ਹਨ। ਟ੍ਰਾਈਫੇਡ ਦੀ ਮਦਦ ਨਾਲ ਕਬਾਇਲੀ ਲੋਕਾਂ ਦੀ ਆਮਦਨ ਤੇ  ਰੋਜ਼ੀ-ਰੋਟੀ ਦਾ ਅਨੁਕੂਲਣ ਹੁੰਦਾ ਹੈ ਅਤੇ ਅੰਤ ਵਿੱਚ ਉਨ੍ਹਾਂ ਦੇ ਜੀਵਨ ਵਿੱਚ ਸਕਾਰਾਤਮਕ ਤਬਦੀਲੀ ਆਉਂਦੀ ਹੈ।

 

*****


ਐੱਨਬੀ/ਯੂਡੀ



(Release ID: 1724852) Visitor Counter : 132


Read this release in: English , Urdu , Hindi